Zindgi de rang sajjna

Zindgi de rang sajjna

Share

� ਧੰਨਵਾਦ ਸਾਡੇ ਨਾਲ ਜੁੜੇ ਰਹਿਣ ਲਈ �

09/08/2021

ਪੰਜਾਬ ਦੇ ਲੋਕਾਂ ਦਾ ਮੰਨਣਾ ਲੀਡਰਾ ਨੂੰ ਇਸ ਤਰ੍ਹਾਂ ਭੰਗੜੇ ਪਾਉਣ ਲਗਾ ਦਾ ਗੇ 2022 ਦੀਆ ਚੋਣਾਂ ਵਿੱਚ 😜😜😛😀

09/08/2021

80 ਸਾਲਾਂ ਦਾ ਬਾਬਾ 💪💪

09/08/2021

09/08/2021

ਖੇਤੀਬਾੜੀ ਮੰਤਰੀ ਤੋਮਰ ਦੀ ਕਾਰ ਦੇ ਉੱਤੇ ਅੱਜ ਐਮ ਪੀ ਵਿੱਚ ਕਿਸਾਨਾ ਨੇ ਗੋਹੇ ਦੀ ਰੂੜੀ ਲਾ ਦਿੱਤੀ ਹੋਇਆ ਵੱਡਾ ਵਿਰੋਧ

ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💪🚜

08/08/2021

ਰੋਪੜ ਨੇੜੇ ਨੈਣਾਂ ਦੇਵੀ ਪੈਦਲ ਜਾਂਦੇ ਟਿੱਪਰ ਨੇ ਕੲੀ ਸ਼ਰਧਾਲੂ ਕੁਚਲੇ । ਕੲੀਆਂ ਦੀ ਮੌਤ ।

08/08/2021

ਓਲੰਪਿਕ 'ਚ ਭਾਰਤ ਦੇ ਖਿਡਾਰੀਆਂ ਨੇ 7 ਤਮਗੇ ਜਿੱਤ ਵਧਾਇਆ ਭਾਰਤ ਦਾ ਮਾਣ

07/08/2021

Golf ਸਾਡੇ ਮੁਲਕ ਵਿਚ ਘੱਟ ਪ੍ਰਚਲਤ ਖੇਡ ਹੈ। ਅਮੀਰਾਂ ਦੀ ਖੇਡ ਮੰਨੀ ਜਾਂਦੀ ਹੈ। ਬਹੁਤ ਮਹਿੰਗੀ ਖੇਡ ਹੈ। ਇਹ ਤਸਵੀਰ ਅਦਿੱਤੀ ਅਸ਼ੋਕ ਦੀ ਹੈ। ਦੁਨੀਆ ਦੀ 200 ਰੈਂਕ ਪਲੇਅਰ। ਭਾਰਤ ਦੀ ਵਿੱਚ ਅਦਿੱਤੀ ਨੇ ਨੁਮਾਇੰਦਗੀ ਕੀਤੀ। ਦੂਰ ਦੂਰ ਤੱਕ ਕੋਈ ਉਮੀਦ ਨਹੀਂ ਸੀ। 4 ਦਿਨ 4 ਰਾਊਂਡ ਦੀ ਖੇਡ ਹੋਈ। ਅਦਿਤੀ ਪਹਿਲੇ 3 ਰਾਊਂਡ, 3 ਦਿਨ, Top 3 ਵਿੱਚ ਰਹੀ। ਵਿਸ਼ਵ ਨੰਬਰ 1 ਅਮਰੀਕਨ ਖਿਡਾਰਨ ਦੇ ਨਾਲ ਨਾਲ। ਅੱਜ ਆਖਰੀ ਰਾਊਂਡ ਦੇ ਅੰਤ ਵਿੱਚ ਹਲਕਾ ਪਿਛੜੀ। ਅਦਿੱਤੀ ਨੇ 4 ਸਥਾਨ ਹਾਸਲ ਕਰਕੇ ਰਿਕਾਰਡ ਬਣਾਇਆ। ਇਹ ਵੀ ਦੇਸ਼ ਦੀ ਧੀ ਹੈ। ਇਸ ਦੀ ਵੀ ਚਰਚਾ ਹੋਣੀ ਚਾਹੀਦੀ ਹੈ। ਇਹ ਪ੍ਰਦਰਸ਼ਨ ਬਕਮਾਲ ਹੈ।

❤️ਜ਼ਿੰਦਗੀ ਦੇ ਰੰਗ ਸੱਜਣਾਂ ❤️

07/08/2021

ਬਾਦਲ ਪਿੰਡ ਦੇ ਨੇੜੇ ਮਿੱਡੂਖੇੜਾ ਪਿੰਡ ਆ ਉੱਥੋਂ ਦਾ ਰਹਿਣ ਵਾਲਾ ਇਹ ਵਿਕੀ ਅਕਾਲੀ ਦਲ ਦਾ ਵਰਕਰ ਹੇ ਕਬਜੇ ਦਾ ਕੰਮ ਸੀ ਅੱਜ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ

07/08/2021

Question Of The Day

ਕਿਸਦਾ ਵਾਅਦਾ ਹੋ ਸਕਦਾ ਹੈ ਪੂਰਾ ?

Zindgi de rang sajjna

07/08/2021

ਅੰਕਲ ਕਿਹੜਾ ਇਮਰਾਨ ਹਾਸ਼ਮੀ ਨਾਲੋ ਘਟ ਆ 😜😜

07/08/2021

ਯੂਨਾਨ ਦਾ ਸਭ ਤੋਂ ਅਮੀਰ ਆਦਮੀ ਇਕ ਵਾਰ ਆਪਣੇ ਸਮੇਂ ਦੇ ਸਭ ਤੋਂ ਵੱਡੇ ਵਿਦਵਾਨ ਸੁਕਰਾਤ ਨੂੰ ਮਿਲਣ ਗਿਆ। ਉਸ ਦੇ ਪਹੁੰਚਣ 'ਤੇ ਸੁਕਰਾਤ ਨੇ ਜਦੋਂ ਉਸ ਵੱਲ ਧਿਆਨ ਹੀ ਨਾ ਦਿੱਤਾ ਤਾਂ ਉਹ ਬੋਲਿਆ,''ਕੀ ਤੁਹਾਨੂੰ ਪਤਾ ਲੱਗਾ ਹੈ ਕਿ ਮੈਂ ਕੌਣ ਹਾਂ?''

ਸੁਕਰਾਤ ਬੋਲਿਆ,''ਜ਼ਰਾ ਇਥੇ ਬੈਠ, ਆ ਸਮਝਣ ਦੀ ਕੋਸ਼ਿਸ਼ ਕਰੀਏ ਕਿ ਤੂੰ ਕੌਣ ਏਂ?''
ਸੁਕਰਾਤ ਨੇ ਦੁਨੀਆ ਦਾ ਨਕਸ਼ਾ ਉਸ ਦੇ ਸਾਹਮਣੇ ਰੱਖਿਆ ਅਤੇ ਉਸ ਅਮੀਰ ਵਿਅਕਤੀ ਨੂੰ ਕਿਹਾ,''ਦੱਸ ਤਾਂ ਜ਼ਰਾ ਇਸ ਵਿਚ ਯੂਨਾਨ ਕਿਥੇ ਹੈ?''

ਉਹ ਬੋਲਿਆ,''ਦੁਨੀਆ ਦੇ ਨਕਸ਼ੇ 'ਚ ਯੂਨਾਨ ਤਾਂ ਸਿਰਫ ਇਕ ਬਿੰਦੂ ਹੈ।''
ਉਸ ਨੇ ਯੂਨਾਨ 'ਤੇ ਉਂਗਲ ਰੱਖੀ ਅਤੇ ਕਿਹਾ,''ਇਹ ਹੈ ਯੂਨਾਨ।''

ਫਿਰ ਸੁਕਰਾਤ ਨੇ ਪੁੱਛਿਆ,''ਯੂਨਾਨ ਵਿਚ ਤੇਰਾ ਮਹੱਲ ਕਿਥੇ ਹੈ?''
ਉਥੇ ਤਾਂ ਬਿੰਦੂ ਹੀ ਸੀ, ਉਹ ਉਸ ਵਿਚ ਮਹੱਲ ਕਿਥੋਂ ਦੱਸੇ? ਫਿਰ ਸੁਕਰਾਤ ਨੇ ਕਿਹਾ,''ਚੰਗਾ ਦੱਸ ਕਿ ਉਸ ਮਹੱਲ ਵਿਚ ਤੂੰ ਕਿਥੇ ਏਂ?''

ਇਹ ਨਕਸ਼ਾ ਤਾਂ ਧਰਤੀ ਦਾ ਹੈ। ਧਰਤੀ ਬੇਅੰਤ ਹੈ, ਸੂਰਜ ਬੇਅੰਤ ਹੈ। ਕਹਿੰਦੇ ਹਨ ਜਦੋਂ ਉਹ ਜਾਣ ਲੱਗਾ ਤਾਂ ਸੁਕਰਾਤ ਨੇ ਉਹ ਨਕਸ਼ਾ ਇਹ ਕਹਿ ਕੇ ਉਸ ਨੂੰ ਭੇਟ ਕਰ ਦਿੱਤਾ ਕਿ ਇਸ ਨੂੰ ਹਮੇਸ਼ਾ ਆਪਣੇ ਕੋਲ ਰੱਖੀਂ ਅਤੇ ਜਦੋਂ ਵੀ ਹੰਕਾਰ ਤੈਨੂੰ ਜਕੜੇ, ਇਹ ਨਕਸ਼ਾ ਖੋਲ੍ਹ ਕੇ ਦੇਖ ਲਵੀਂ ਕਿ ਕਿਥੇ ਹੈ ਯੂਨਾਨ? ਕਿਥੇ ਹੈ ਮੇਰਾ ਮਹੱਲ ਅਤੇ ਫਿਰ ਮੈਂ ਕੌਣ ਹਾਂ? ਬਸ ਆਪਣੇ-ਆਪ ਨੂੰ ਪੁੱਛ ਲਵੀਂ।''

ਅਮੀਰ ਵਿਅਕਤੀ ਸਿਰ ਝੁਕਾ ਕੇ ਖੜ੍ਹਾ ਹੋ ਗਿਆ ਤਾਂ ਸੁਕਰਾਤ ਬੋਲਿਆ,''ਹੁਣ ਤੂੰ ਸਮਝ ਗਿਆ ਹੋਵੇਂਗਾ ਕਿ ਅਸਲ ਵਿਚ ਅਸੀਂ ਕੁਝ ਨਹੀਂ ਪਰ ਕੁਝ ਹੋਣ ਦੀ ਆਕੜ ਨੇ ਸਾਨੂੰ ਫੜਿਆ ਹੋਇਆ ਹੈ। ਇਹੀ ਸਾਡਾ ਦੁੱਖ ਹੈ, ਇਹੀ ਸਾਡਾ ਨਰਕ ਹੈ। ਜਿਸ ਦਿਨ ਅਸੀਂ ਜਾਗਾਂਗੇ,ਚਾਰੇ ਪਾਸੇ ਦੇਖਾਂਗੇ ਤਾਂ ਕਹਾਂਗੇ ਕਿ ਇਸ ਵਿਸ਼ਾਲ ਬ੍ਰਹਿਮੰਡ ਵਿਚ ਅਸੀਂ ਕੁਝ ਵੀ ਨਹੀਂ, ਤਾਂ ਹੀ ਸਾਨੂੰ ਪ੍ਰਮਾਤਮਾ ਦੀ ਵਿਸ਼ਾਲਤਾ ਦਾ ਅਸਲ ਅਹਿਸਾਸ ਹੋਵੇਗਾ......

Want your business to be the top-listed Gym/sports Facility in Barnala?

Click here to claim your Sponsored Listing.

Location

Telephone

Website

Address

Barnala