Khed Bharati Punjab- ਖੇਡ ਭਾਰਤੀ ਪੰਜਾਬ

Khed Bharati Punjab- ਖੇਡ ਭਾਰਤੀ ਪੰਜਾਬ

Share

ਖੇਡਾਂ ਰਾਹੀਂ ਕਿਰਦਾਰ ਦਾ ਨਿਰਮਾਣ, ਕਿਰਦਾਰ ਰਾਹੀਂ ਦੇਸ਼ ਦਾ ਨਿਰਮਾਣ

Photos from Khed Bharati Punjab- ਖੇਡ ਭਾਰਤੀ ਪੰਜਾਬ's post 10/11/2025

।ਨਸ਼ਿਆ ਖਿਲਾਫ ਖੜੇ ਸਾਰਾ ਪੰਜਾਬ-ਨਸ਼ਿਆ ਖਿਲਾਫ ਖੇਡ ਭਾਰਤੀ ਪੰਜਾਬ।

Photos from Khed Bharati Punjab- ਖੇਡ ਭਾਰਤੀ ਪੰਜਾਬ's post 07/11/2025

ਮਾਣਯੋਗ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ‘ਜਲੰਧਰ ਪ੍ਰੀਮੀਅਰ ਲੀਗ’ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਭਾਗ ਲੈਣ ਲਈ ‘ਲੱਭੂ ਰਾਮ ਦੋਆਬਾ ਸੀਨੀਅਰ ਸੈਕੰਡਰੀ ਸਕੂਲ ਜਲੰਧਰ’ ਦੇ 18 ਵਿਦਿਆਰਥੀ ਖਿਡਾਰੀਆਂ ਨੂੰ ਚੁਣਿਆ ਗਿਆ। ਇਹਨਾਂ 18 ਖਿਡਾਰੀਆਂ ਨੂੰ ਰੋਜ਼ ਮੁਫ਼ਤ ਕ੍ਰਿਕੇਟ ਕੋਚਿੰਗ ਦੇਣ ਵਾਲੇ ਨੌਜਵਾਨ ਕੋਚ ਸ਼ਿਵਮ ਨੇ ਤਿੰਨ-ਚਾਰ ਦਿਨ ਪਹਿਲਾਂ ਹੀ ‘ਖੇਡ ਭਾਰਤੀ ਪੰਜਾਬ’ ਨਾਲ ਸੰਪਰਕ ਕੀਤਾ ਅਤੇ ਦੱਸਿਆ ਕਿ ਇਹ ਸੱਭ 18 ਵਿਦਿਆਰਥੀ ਖਿਡਾਰੀ ਗਰੀਬ ਪਰਿਵਾਰਾਂ ਤੋਂ ਆਉਂਦੇ ਹਨ ਅਤੇ ਕੁੱਝ ਖਿਡਾਰੀ ਤਾਂ ਛੋਟੀ ਉਮਰੇ ਪੜ੍ਹਾਈ ਦੇ ਨਾਲ-ਨਾਲ ਕੁੱਝ ਨਾ ਕੁੱਝ ਕੰਮ ਕਰਕੇ ਘਰ ਚਲਾਉਣ ਚ’ ਆਪਣੇ ਮਾਪਿਆਂ ਦੀ ਮਦਦ ਵੀ ਕਰਦੇ ਹਨ ਅਤੇ ਦੱਸਿਆ ਕਿ ਲੀਗ ਚ’ ਭਾਗ ਲੈਣ ਲਈ ਇਹਨਾਂ ਖਿਡਾਰੀਆਂ ਕੋਲ ਕ੍ਰਿਕੇਟ ਸਬੰਧੀ ਜਰੂਰੀ ਸਾਮਾਨ ਆਦਿ ਦਾ ਪ੍ਰਬੰਧ ਨਹੀਂ ਹੈ। ਜਿਸ ਤੇ’ ‘ਖੇਡ ਭਾਰਤੀ ਪੰਜਾਬ’ ਨੇ ‘ਜਲੰਧਰ ਪ੍ਰੀਮੀਅਰ ਲੀਗ’ ਲਈ ਚੁਣੇ ਗਏ ਉਪਰੋਕਤ 18 ਵਿਦਿਆਰਥੀ ਖਿਡਾਰੀਆਂ ਲਈ ਕ੍ਰਿਕੇਟ ਸਬੰਧੀ ਜਰੂਰੀ ਸਾਮਾਨ ਆਦਿ ਦਾ ਪ੍ਰਬੰਧ ਕਰ ਬੀਤੇ ਦਿਨੀਂ ਕੋਚ ਸ਼ਿਵਮ ਅਤੇ ਉਹਨਾਂ ਦੀ ਟੀਮ ਦੇ ਸੁਪੁਰਦ ਕੀਤਾ ਅਤੇ ਲੀਗ ਵਿੱਚ ਜਿੱਤ ਦੀ ਸ਼ੁਭਕਾਮਨਾਵਾਂ ਦਿਤੀਆਂ ਅਤੇ ਉਹਨਾਂ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਕਿ ਜੇਕਰ ਉਹ ਇਸੀ ਤਰ੍ਹਾਂ ਪੜ੍ਹਾਈ ਦੇ ਨਾਲ-ਨਾਲ ਆਪਣੀ ਖੇਡ ਲਈ ਵੀ ਮਿਹਨਤ ਕਰਦੇ ਰਹਿਣਗੇ ਤਾਂ ‘ਖੇਡ ਭਾਰਤੀ ਪੰਜਾਬ’ ਜਿੰਨਾ ਵੀ ਹੋ ਸਕੇ ਉਹਨਾਂ ਦੀ ਸਹਾਇਤਾ ਲਈ ਖੜ੍ਹੀ ਰਹੇਗੀ। ਇਸ ਮੌਕੇ ‘ਖੇਡ ਭਾਰਤੀ ਪੰਜਾਬ’ ਦੇ ਰਾਣਾ ਅਰਵਿੰਦ ਸਿੰਘ, ਦੀਪਕ ਸ਼ਰਮਾ, ਸਾਹਿਲ ਚੋਪੜਾ, ਜਤਿਨ ਕਤਿਆਲ ਅਤੇ ਅੰਕੁਸ਼ ਅਗਨੀਹੋਤਰੀ ਖ਼ਾਸ ਤੌਰ ਤੇ’ ਮੌਜੂਦ ਸਨ।
।ਨਸ਼ਿਆ ਖਿਲਾਫ ਖੜੇ ਸਾਰਾ ਪੰਜਾਬ-ਨਸ਼ਿਆ ਖਿਲਾਫ ਖੇਡ ਭਾਰਤੀ ਪੰਜਾਬ।

Photos from Khed Bharati Punjab- ਖੇਡ ਭਾਰਤੀ ਪੰਜਾਬ's post 15/10/2025

ਐਤਵਾਰ 12 ਅਕਤੂਬਰ 2025 ਨੂੰ ਜਲੰਧਰ ਵਿਖੇ ਹੋਈ ‘ਖੇਡ ਭਾਰਤੀ ਪੰਜਾਬ’ ਦੀ ਸੂਬਾਈ ਕਾਰਜਕਾਰਨੀ ਮੀਟਿੰਗ ਦੀ ਮੀਡੀਆ ਕਵਰੇਜ।
।ਨਸ਼ਿਆ ਖਿਲਾਫ ਖੜੇ ਸਾਰਾ ਪੰਜਾਬ-ਨਸ਼ਿਆ ਖਿਲਾਫ ਖੇਡ ਭਾਰਤੀ ਪੰਜਾਬ।

Photos from Khed Bharati Punjab- ਖੇਡ ਭਾਰਤੀ ਪੰਜਾਬ's post 14/10/2025

ਐਤਵਾਰ 12 ਅਕਤੂਬਰ 2025 ਨੂੰ ਜਲੰਧਰ ਵਿਖੇ ਹੋਈ ‘ਖੇਡ ਭਾਰਤੀ ਪੰਜਾਬ’ ਦੀ ਸੂਬਾਈ ਕਾਰਜਕਾਰਨੀ ਦੀ ਮੀਟਿੰਗ ਮੀਡੀਆ ਕਵਰੇਜ।
।ਨਸ਼ਿਆ ਖਿਲਾਫ ਖੜੇ ਸਾਰਾ ਪੰਜਾਬ-ਨਸ਼ਿਆ ਖਿਲਾਫ ਖੇਡ ਭਾਰਤੀ ਪੰਜਾਬ।

Photos from Khed Bharati Punjab- ਖੇਡ ਭਾਰਤੀ ਪੰਜਾਬ's post 12/10/2025

‘ਖੇਡ ਭਾਰਤੀ ਪੰਜਾਬ’ ਦੀ ਸੂਬਾਈ ਕਾਰਜਕਾਰਨੀ ਦੀ ਮੀਟਿੰਗ ਐਤਵਾਰ 12 ਅਕਤੂਬਰ 2025 ਨੂੰ ਜਲੰਧਰ ਵਿੱਚ ਹੋਈ। ਮੀਟਿੰਗ ਦਾ ਉਦਘਾਟਨ ਅਰਵਿੰਦ ਸਿੰਘ, ਡਾ.ਪੰਕਜ ਮਹਾਜਨ ਅਤੇ ਦੀਪਕ ਸ਼ਰਮਾ ਨੇ ਕੀਤਾ। ਮੀਟਿੰਗ ਵਿੱਚ ਹੁਣ ਤੱਕ ਕੀਤੇ ਗਏ ਕੰਮਾਂ ਦੀ ਸਮੀਖਿਆ ਕੀਤੀ ਗਈ ਅਤੇ ਭਵਿੱਖ ਦੀਆਂ ਯੋਜਨਾਵਾਂ ਤਿਆਰ ਕੀਤੀਆਂ ਗਈਆਂ, ਜਿਸ ਵਿੱਚ ਜ਼ਿਲ੍ਹਾ ਪੱਧਰੀ ਇਕਾਈ ਨੂੰ ਮਜ਼ਬੂਤ ​​ਕਰਨਾ ਅਤੇ ਵੱਖ-ਵੱਖ ਪ੍ਰੋਗਰਾਮਾਂ ਨੂੰ ਲਾਗੂ ਕਰਨਾ ਸ਼ਾਮਲ ਹੈ। ਕਬੱਡੀ ਨੂੰ 2036 ਓਲੰਪਿਕ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਦੇ ਬੱਚੇ ਅਤੇ ਨੌਜਵਾਨ ਵਿਦਿਆਰਥੀ 11 ਸਾਲਾਂ ਬਾਅਦ ਭਾਰਤ ਵਿੱਚ ਹੋਣ ਜਾ ਰਹੇ ਓਲੰਪਿਕ ਵਿੱਚ ਹਿੱਸਾ ਲੈ ਸਕਣ, ਇਸ ਲਈ ਜ਼ਰੂਰੀ ਮਾਹੌਲ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਮਾਹੌਲ ਨੂੰ ਬਣਾਉਣ ਲਈ ‘ਖੇਡ ਭਾਰਤੀ ਪੰਜਾਬ’ ਹਰੇਕ ਜ਼ਿਲ੍ਹੇ ਵਿੱਚ ਘੱਟੋ-ਘੱਟ 100 ਕਬੱਡੀ ਟੀਮਾਂ ਤਿਆਰ ਦੀ ਕੋਸ਼ਿਸ਼ ਕਰੇਗਾ। ਇਸ ਤੋਂ ਇਲਾਵਾ ਕਈ ਖੇਡ ਡਾਇਲਾਗ ਦੇ ਪ੍ਰੋਗਰਾਮਾਂ ਦੀ ਵੀ ਯੋਜਨਾ ਬਣਾਈ ਗਈ। ਅੰਤ ਵਿੱਚ ਟੀਮ ਦਾ ਵਿਸਤਾਰ ਕਰਦੇ ਹੋਏ ਕੁਝ ਐਲਾਨ ਕੀਤੇ ਗਏ। ਰਾਜ ਪੱਧਰ ‘ਤੇ ਡਾ. ਨਵਜੋਤ ਸਿੰਘ ਨੂੰ ਉਪ ਪ੍ਰਧਾਨ ਨਿਯੁਕਤ, ਐਡਵੋਕੇਟ ਸਾਹਿਲ ਚੋਪੜਾ ਨੂੰ ਖੇਡ ਕੇਂਦਰ ਮੁਖੀ, ਸ਼੍ਰੇਆ ਸ਼ਰਮਾ ਨੂੰ ਸਹਿ-ਮਹਿਲਾ ਆਯਾਮ ਮੁਖੀ, ਰੂਪਾਲੀ ਭਗਤ ਨੂੰ ਸਹਿ-ਦਫ਼ਤਰ ਮੁਖੀ ਅਤੇ ਅਮਨ ਸ਼ਰਮਾ ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਐਡਵੋਕੇਟ ਸਾਹਿਲ ਚੋਪੜਾ ਨੂੰ ਜਲੰਧਰ ਜ਼ੋਨ ਕਨਵੀਨਰ, ਅਭਿਲਾਸ਼ਯ ਖੰਨਾ ਨੂੰ ਸਹਿ-ਕਨਵੀਨਰ ਅਤੇ ਜਤਿਨ ਕਤਿਆਲ ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ। ਦਲਜੀਤ ਦਰਸ਼ੀ ਨੂੰ ਬਠਿੰਡਾ ਜ਼ੋਨ ਕਨਵੀਨਰ ਅਤੇ ਅਨਮੋਲ ਜੋਸ਼ੀ ਨੂੰ ਚੰਡੀਗੜ੍ਹ ਜ਼ੋਨ ਸਹਿ-ਕਨਵੀਨਰ ਨਿਯੁਕਤ ਕੀਤਾ ਗਿਆ। ਜਲੰਧਰ ਜ਼ਿਲ੍ਹਾ ਕਾਰਜਕਾਰੀ ਕਮੇਟੀ ਦਾ ਵੀ ਐਲਾਨ ਕੀਤਾ ਗਿਆ, ਜਿਸ ਵਿੱਚ ਪ੍ਰਿਅੰਕਾ ਸ਼ਰਮਾ ਨੂੰ ਪ੍ਰਧਾਨ, ਰੂਚੀ ਸ਼ਰਮਾ ਨੂੰ ਉਪ-ਪ੍ਰਧਾਨ, ਅੰਕੁਸ਼ ਅਗਨੀਹੋਤਰੀ ਨੂੰ ਸਕੱਤਰ, ਨਿਖਿਲ ਚੱਢਾ ਨੂੰ ਖਜ਼ਾਨਚੀ, ਨਿਤਿਸ਼ ਅਹੂਜਾ ਨੂੰ ਯੁਵਾ ਆਯਾਮ ਮੁਖੀ, ਸਾਹਿਲ ਅਹੂਜਾ ਨੂੰ ਖੇਡ ਕੇਂਦਰ ਮੁਖੀ, ਅਤੇ ਵਿਕਰਮਜੀਤ ਸਿੰਘ ਨੂੰ ਯੋਗ ਅਤੇ ਸੂਰਜਨਮਸਕਾਰ ਮੁਖੀ ਵਜੋਂ ਨਿਯੁਕਤ ਕੀਤਾ ਗਿਆ। ਇਸ ਮੌਕੇ ਐਨ.ਆਈ.ਐਸ. ਦੇ ਸਾਬਕਾ ਡਾਇਰੈਕਟਰ ਡਾ. ਆਈ.ਪੀ. ਨਾਗੀ, ਸਹਿ-ਮੰਤਰੀ ਸੁਨੀਲ, ਪਠਾਨਕੋਟ ਵਿਭਾਗ ਕਨਵੀਨਰ ਸ਼ਰਦ ਸੂਦ, ਬਲਵਿੰਦਰ ਸਿੰਘ, ਲਵ ਸ਼ਰਮਾ ਮੌਜੂਦ ਸਨ।

24/07/2025
23/07/2025

‘ਖੇਡ ਭਾਰਤੀ ਪੰਜਾਬ’ ਦੇ ਸੂਬਾ ਸਕੱਤਰ (ਸੰਗਠਨ) ਦੀਪਕ ਸ਼ਰਮਾ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਨੂੰ ਮਿਤੀ 25 ਜੁਲਾਈ 2025 ਨੂੰ ਰਿਆਤ ਬਾਹਰਾ ਯੂਨੀਵਰਸਿਟੀ, ਮੋਹਾਲੀ ਵਿਖੇ ‘ਪੰਜਾਬ ਗੱਤਕਾ ਐਸੋਸੀਏਸ਼ਨ’ ਅਤੇ ‘ਖੇਡ ਭਾਰਤੀ ਪੰਜਾਬ’ ਦੇ ਸਾਂਝੇ ਉੱਦਮ ਨਾਲ਼ ਕਰਵਾਏ ਜਾਉਣ ਵਾਲੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ‘ਸ਼ਾਨ-ਏ-ਪੰਜਾਬ ਗੱਤਕਾ ਕੱਪ’ ਦਾ ਸੱਦਾ ਦਿੰਦੇ ਹੋਏ। ਨਾਲ ‘ਖੇਡ ਭਾਰਤੀ ਪੰਜਾਬ’ ਦੇ ਸੁਨੀਲ ਦੱਤ, ਵਿਨੋਦ ਸਿਸੋਦੀਆ ਵੀ ਮੌਜੂਦ ਹਨ।
ਨਸ਼ਿਆਂ ਖਿਲਾਫ ਖੜੇ ਸਾਰਾ ਪੰਜਾਬ, ਨਸ਼ਿਆਂ ਖਿਲਾਫ ਖੇਡ ਭਾਰਤੀ ਪੰਜਾਬ। ⁩⁩⁩

15/07/2025

ਸਤਿ ਸ਼੍ਰੀ ਅਕਾਲ ਵੀਰੋਂ, ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਮਾਣਯੋਗ ਗਵਰਨਰ ਸਾਹਿਬ ਗੁਲਾਬ ਚੰਦ ਕਟਾਰੀਆ ਜੀ ‘ਪੰਜਾਬ ਗੱਤਕਾ ਐਸੋਸੀਏਸ਼ਨ’ ਅਤੇ ‘ਖੇਡ ਭਾਰਤੀ ਪੰਜਾਬ’ ਦੇ ਸਾਂਝੇ ਉੱਦਮ ਨਾਲ਼ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ‘ਸ਼ਾਨ-ਏ-ਪੰਜਾਬ ਗੱਤਕਾ ਕੱਪ’ ਜੋ ਕਿ ਮਿਤੀ 25 ਜੁਲਾਈ 2025 ਨੂੰ ਰਿਆਤ ਬਾਹਰਾ ਯੂਨੀਵਰਸਿਟੀ, ਮੋਹਾਲੀ ਵਿਖੇ ਕਰਵਾਇਆ ਜਾ ਰਿਹਾ ਹੈ, ਉਸਦੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਅੱਜ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ ਮਾਣਯੋਗ ਗਵਰਨਰ ਸਾਹਿਬ ਨਾਲ ਮੁਲਕਾਤ ਸਮੇਂ ‘ਖੇਡ ਭਾਰਤੀ ਪੰਜਾਬ’ ਦੀ ਟੀਮ ਤੋਂ ਅਰਵਿੰਦ ਰਾਣਾ, ਦੀਪਕ ਸ਼ਰਮਾ, ਪੰਕਜ ਮਹਾਜਨ, ਸਾਹਿਲ ਚੋਪੜਾ, ਸੁਨੀਲ ਕੁਮਾਰ, ਵਿਨੋਦ ਸਿਸੋਦੀਆ।
ਨਸ਼ਿਆਂ ਖਿਲਾਫ ਖੜੇ ਸਾਰਾ ਪੰਜਾਬ, ਨਸ਼ਿਆਂ ਖਿਲਾਫ ਖੇਡ ਭਾਰਤੀ ਪੰਜਾਬ। ⁩

09/07/2025

ਸਤਿ ਸ਼੍ਰੀ ਅਕਾਲ ਵੀਰੋ, ‘ਪੰਜਾਬ ਗੱਤਕਾ ਐਸੋਸੀਏਸ਼ਨ’ ਅਤੇ ‘ਖੇਡ ਭਾਰਤੀ ਪੰਜਾਬ’ ਦੇ ਸਾਂਝੇ ਉੱਦਮ ਨਾਲ਼ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ‘ਸ਼ਾਨ-ਏ-ਪੰਜਾਬ ਗੱਤਕਾ ਕੱਪ’ ਮਿਤੀ 25 ਜੁਲਾਈ 2025 ਨੂੰ ਰਿਆਤ ਬਾਹਰਾ ਯੂਨੀਵਰਸਿਟੀ, ਮੋਹਾਲੀ ਵਿਖੇ ਕਰਵਾਇਆ ਜਾ ਰਿਹਾ ਹੈ। ‘ਖੇਡ ਭਾਰਤੀ ਪੰਜਾਬ’ ਦੀ ਸੋਚ ਇਹ ਕਿ ਸਾਡੀ ਪੰਜਾਬ ਦੀ ਨੌਜਵਾਨੀ ਸਾਡੇ ਗੁਰੂਆਂ ਦੇ ਦੱਸੇ ਮਾਰਗ ਤੇ ਚੱਲੇ, ਓਹਨਾਂ ਦੀ ਸ਼ਹਾਦਤ ਨੂੰ ਯਾਦ ਕਰੇ ਜਿੰਨਾ ਸਾਡੇ ਪਿੱਛੇ ਆਪਣੀਆ ਸ਼ਹੀਦੀਆਂ ਦੇ ਦਿੱਤੀਆ। ਗੱਤਕਾ ਕਮਜੋਰ ਬੰਦੇ ਨੂੰ ਵੀ ਤਾਕਤਵਰ ਬਣਾ ਦਿੰਦਾ ਹੈ। ਨਸ਼ੇ ਦੀ ਜੜ੍ਹ ਨੂੰ ਖਤਮ ਕਰਨ ਲਈ ਹਰ ਪਿੰਡ ਗੱਤਕਾ ਸ਼ੁਰੂ ਕਰਨਾ ‘ਖੇਡ ਭਾਰਤੀ ਪੰਜਾਬ’ ਦਾ ਇਕੋ ਇਕ ਮਿਸ਼ਨ ਹੈ ਹਰ ਪਿੰਡ ਨਸ਼ਾ ਮੁਕਤ ਹੋਵੇ। ਆਓ ‘ਖੇਡ ਭਾਰਤੀ ਪੰਜਾਬ’ ਦੇ ਨਾਲ ਜੁੜੀਏ ਤੇ ਪੰਜਾਬ ਨਸ਼ਾ ਮੁਕਤ ਕਰੀਏ। ਨਸ਼ਿਆਂ ਖਿਲਾਫ ਖੜੇ ਸਾਰਾ ਪੰਜਾਬ, ਨਸ਼ਿਆਂ ਖਿਲਾਫ ਖੇਡ ਭਾਰਤੀ ਪੰਜਾਬ।

19/06/2025

ਸਤਿ ਸ਼੍ਰੀ ਅਕਾਲ ਵੀਰੋ,
‘ਪੰਜਾਬ ਗੱਤਕਾ ਐਸੋਸੀਏਸ਼ਨ’ ਅਤੇ ‘ਖੇਡ ਭਾਰਤੀ ਪੰਜਾਬ’ ਦੇ ਸਾਂਝੇ ਉੱਦਮ ਨਾਲ਼ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ‘ਸ਼ਾਨ-ਏ-ਪੰਜਾਬ ਗੱਤਕਾ ਕੱਪ’ ਕਰਵਾਇਆ ਜਾ ਰਿਹਾ ਹੈ।
‘ਖੇਡ ਭਾਰਤੀ ਪੰਜਾਬ’ ਦੀ ਸੋਚ ਇਹ ਕਿ ਸਾਡੀ ਪੰਜਾਬ ਦੀ ਨੌਜਵਾਨੀ ਸਾਡੇ ਗੁਰੂਆਂ ਦੇ ਦੱਸੇ ਮਾਰਗ ਤੇ ਚੱਲੇ, ਓਹਨਾਂ ਦੀ ਸ਼ਹਾਦਤ ਨੂੰ ਯਾਦ ਕਰੇ ਜਿੰਨਾ ਸਾਡੇ ਪਿੱਛੇ ਆਪਣੀਆ ਸ਼ਹੀਦੀਆਂ ਦੇ ਦਿੱਤੀਆ।
ਗੱਤਕਾ ਕਮਜੋਰ ਬੰਦੇ ਨੂੰ ਵੀ ਤਾਕਤਵਰ ਬਣਾ ਦਿੰਦਾ ਹੈ। ਨਸ਼ੇ ਦੀ ਜੜ੍ਹ ਨੂੰ ਖਤਮ ਕਰਨ ਲਈ ਹਰ ਪਿੰਡ ਗੱਤਕਾ ਸ਼ੁਰੂ ਕਰਨਾ ‘ਖੇਡ ਭਾਰਤੀ ਪੰਜਾਬ’ ਦਾ ਇਕੋ ਇਕ ਮਿਸ਼ਨ ਹੈ ਹਰ ਪਿੰਡ ਨਸ਼ਾ ਮੁਕਤ ਹੋਵੇ।
ਆਓ ‘ਖੇਡ ਭਾਰਤੀ ਪੰਜਾਬ’ ਦੇ ਨਾਲ ਜੁੜੀਏ ਤੇ ਪੰਜਾਬ ਨਸ਼ਾ ਮੁਕਤ ਕਰੀਏ।
ਨਸ਼ਿਆਂ ਖਿਲਾਫ ਖੜੇ ਸਾਰਾ ਪੰਜਾਬ, ਨਸ਼ਿਆਂ ਖਿਲਾਫ ਖੇਡ ਭਾਰਤੀ ਪੰਜਾਬ।

05/06/2025

Photos from Khed Bharati Punjab- ਖੇਡ ਭਾਰਤੀ ਪੰਜਾਬ's post 02/06/2025

ਖੇਡ ਭਾਰਤੀ ਪੰਜਾਬ ਦੀ ਇਕ ਅਹਿਮ ਬੈਠਕ ਜਲੰਧਰ ਵਿਖੇ ਹੋਈ। ਜਿਸ ਵਿੱਚ ਖੇਡ ਭਾਰਤੀ ਪੰਜਾਬ ਦੇ ਪ੍ਰਮੁੱਖ ਸਾਥੀ ਸ਼ਾਮਿਲ ਹੋਏ। ਖੇਡ ਭਾਰਤੀ ਪੰਜਾਬ ਖੇਡਾਂ ਅਤੇ ਖਿਡਾਰੀਆਂ ਨੂੰ ਸਮਰਪਿਤ ਸੰਸਥਾ ਹੈ ਜਿਸ ਦਾ ਮਕਸਦ ਪੰਜਾਬ ਦੀ ਨੌਜਵਾਨੀ ਨੂੰ ਸਹੀ ਰਾਹ ਪਾਉਣਾ, ਖੇਡਾਂ ਅਤੇ ਵਿਰਸੇ ਨਾਲ ਜੋੜਨਾ ਅਤੇ ਨਸ਼ੇ ਖਿਲਾਫ ਮੁਹਿੰਮ ਨੂੰ ਹੁੰਗਾਰਾ ਭਰਨਾ। ਇਸ ਤਹਿਤ ਖੇਡ ਭਾਰਤੀ ਪੰਜਾਬ ਨੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਅਲੱਗ-2 ਜ਼ਿਲਿਆ ਵਿੱਚ ਕਾਰਜਕ੍ਰਮ ਕਰਨੇ ਨੇ, ਜ਼ਿਲੇ ਵਿੱਚ ਟੀਮਾਂ ਖੜੀਆਂ ਕਰਨੀਆ, ਇੱਕ ਜ਼ਿਲਾ ਇਕ ਖੇਡ ਯੋਜਨਾ ਦੇ ਤਹਿਤ ਸਪੋਰਟਸ ਸੈਂਟਰ ਖੋਲਣੇ, ਪਿੰਡਾ ਵਿੱਚ ਕਲੱਬ ਖੋਲਣੇ ਇਨ੍ਹਾਂ ਸਭ ਗੱਲਾਂ ਦਾ ਵਿਚਾਰ-ਵਟਾਂਦਰਾ ਕਰਕੇ ਇਸ ਗੱਲਾਂ ਤੇ ਸਭ ਨੇ ਸਹਿਮਤੀ ਜਾਹਿਰ ਕੀਤੀ।
।ਨਸ਼ਿਆ ਖਿਲਾਫ ਖੜੇ ਸਾਰਾ ਪੰਜਾਬ-ਨਸ਼ਿਆ ਖਿਲਾਫ ਖੇਡ ਭਾਰਤੀ ਪੰਜਾਬ।

Want your business to be the top-listed Gym/sports Facility in Jalandhar?

Click here to claim your Sponsored Listing.

Location

Category

Website

Address

Jalandhar
144001