Grewal Gym Jodhan-Mansuran

Grewal Gym Jodhan-Mansuran

Share

Contact information, map and directions, contact form, opening hours, services, ratings, photos, videos and announcements from Grewal Gym Jodhan-Mansuran, Ludhiana.

07/02/2025
08/09/2022
14/10/2021

ਸਾਡੇ ਵੀਰ ਮਾਣਕ ਜੋਧਾਂ ਦੀ ਨਿੱਗੀ ਯਾਦ ਵਿੱਚ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਸਾਰੇ ਵੀਰਾਂ ਨੂੰ ਖੁੱਲਾ ਸੱਦਾ

Photos from Grewal Gym Jodhan-Mansuran's post 04/11/2018

ਦੋਸਤੋ ਇਸ ਪੇਜ ਤੇ 70ਕਿਲੋ ਮੁਕਾਬਲਿਆਂ ਦੇ ਰਿਜ਼ਲਟ ਦੀ ਜਾਣਕਾਰੀ ਤੁਹਾਨੂੰ ਦੇ ਹੀ ਦਿੱਤੀ ਗਈ ਹੈ ਜੀ।ਓਪਨ ਮੁਕਾਬਲਿਆਂ ਦੇ ਰਿਜ਼ਲਟ ਇਸ ਪਰਕਾਰ ਹਨ
(1) Pinder Sekhon
(2 Geeta Khandoor
(3)Manak Jodhan
ਮੁਕਾਬਲਾ ਬਹੁਤ ਹੀ ਫਸਵਾਂ ਹੋਇਆ ਤੇ ਅਸੀਂ ਬੱਸ ਰਿਜ਼ਲਟ ਅਨਾਊਂਸਮੈਂਟ ਰਨ ਹੀ ਲੱਗੇ ਸੀ ਕਿ ਕੁਝ ਮੈਂਬਰਸ ਮਜਬੂਰੀ ਵੱਸ ਲੇਟ ਹੋ ਗਏ।ਅਸੀਂ ਸ਼ਾਮਿਲ ਨਹੀਂ ਕਰ ਸਕਦੇ ਸੀ ਉਨ੍ਹਾਂ ਨੂੰ ਮੁਕਾਬਲੇ ਚ ਪਰ ਮਾਣਕ ਨੇ ਵੱਡਾ ਦਿਲ ਦਿਖਾਉਂਦਿਆਂ ਕਿਹਾ ਕਿ ਆਉਣ ਦਿਓ ਏਨਾਂ ਨੂੰ ਵੀ। ਏਨਾਂ ਲੇਟ ਆਉਣ ਵਾਲਿਆਂ ਚੋਂ Geeta Khandoor ਮਾਣਕ ਤੋਂ ਇੱਕ ਪੁਆਇੰਟ (108-107) ਨਾਲ ਜਿੱਤ ਹਾਸਲ ਕਰ ਗਿਆ। ਪਰ ਯਾਰੋ ਮਾਣਕ ਨੇ ਬਹੁਤ ਵੱਡੇ ਕਿਰਦਾਰ ਹੋਣ ਦਾ ਸਬੂਤ ਦਿੱਤਾ। ਅਸਲ ਚ ਅੱਜ ਮਾਣਕ ਜੋਧਾਂ ਆਲਾ ਜਿੱਤ ਗਿਆ।

Photos from Grewal Gym Jodhan-Mansuran's post 04/11/2018

ਹਾਂਜੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਜਿਵੇਂ ਕਿ ਤੁਸੀਂ ਸਾਰੇ ਦੋਸਤ ਜਾਣਦੇ ਹੀ ਹੋ ਕਿ ਅੱਜ ਮਿਤੀ 4-11-2018 ਨੂੰ ਗਰੇਵਾਲ ਜਿੰਮ ਜੋਧਾਂ ਮਨਸੂਰਾਂ ਚ ਮੁਕਾਬਲਾ ਰੱਖਿਆ ਗਿਆ ਸੀ। ਮੁਕਾਬਲੇ ਪਹਿਲਾਂ12:30 ਵਜੇ 70 ਕਿਲੋ ਵਰਗ ਦੇ ਸ਼ੁਰੂ ਕੀਤੇ ਗਏ। ਇਨ੍ਹਾਂ ਮੁਕਾਬਲਿਆਂ ਦੇ ਜੋ ਫੈਸਲੇ ਹੋਏ ਉਹ ਇਸ ਪਰਕਾਰ ਹਨ
1)ਨਵਨੀਤ ਮਨਸੂਰਾਂ
2) ਬੱਬਲ ਖੰਡੂਰ
3) ਜੋਤ ਮਨਸੂਰਾਂ
ਹਾਂਜੀ ਜਿਹੜੇ ਵੀ ਜਵਾਨਾਂ ਨੇ ਮੁਕਾਬਲੇ ਚ ਭਾਗ ਲਿਆ ਅਤੇ ਪਹਿਲੇ ਤਿੰਨ ਨੰਬਰਾਂ ਤੱਕ ਨਹੀਂ ਪਹੁੰਚ ਸਕੇ ਮੁਕਾਬਲੇ ਚ ਉਨ੍ਹਾਂ ਲਈ 10 ਪੁਜੀਸ਼ਨ ਲਈ ਮੈਡਲ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਲਈ ਇਨਾਮ ਵਜੋਂ ਦਿੱਤੇ ਗਏ। ਧੰਨਵਾਦ

30/10/2018

ਹਾਂਜੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ। ਗਰੇਵਾਲ ਜਿੰਮ ਜੋਧਾਂ ਮਨਸੂਰਾਂ ਵਲੋਂ ਇਸ ਐਤਵਾਰ ਮਿਤੀ 4-11-2018 ਨੂੰ ਜਿੰਮ ਮੈਂਬਰਸ ਦਾ ਮੁਕਾਬਲਾ ਰੱਖਿਆ ਗਿਆ ਹੈ। ਮੁਕਾਬਲਾ ਦੁਪਿਹਰ ਬਾਰਾਂ ਵਜੇ (12 p.m) ਸ਼ੁਰੂ ਹੋਵੇਗਾ। ਮੁਕਾਬਲੇ ਵਿੱਚ ਜੋ ਈਵੈਂਟ ਰੱਖੇ ਗਏ ਹਨ ਓਹ ਇਸ ਪਰਕਾਰ ਹਨ।ਮੁਕਾਬਲਾ 70 ਕਿਲੋ ਵੇਟ ਅਤੇ ਓਪਨ ਵੇਟ ਲਈ ਅਲੱਗ ਅਲੱਗ ਹੈ।
(1) Parallel bar dips(ਪੈਰਲਲ ਬਾਰ ਡਿਪਸ)
(2)Bench Press (ਬੈਂਚ ਪਰੈਸ)
ਇਹਨਾਂ ਦੋ ਮੁਕਾਬਲਿਆਂ ਚੋਂ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਹੀ ਚੈਂਪੀਅਨ ਬਣਨ ਗੇ।ਮੁਕਾਬਲੇ ਦੇ ਜੱਜ ਮਨਦੀਪ ਗਰੇਵਾਲ ਹੋਣਗੇ ਜੋ ਕਿ ਜਿੰਮ ਦੇ ਮਾਲਕ ਵੀ ਨੇ।ਏਸ ਮੁਕਾਬਲੇ ਚ ਕੋਈ ਵੀ ਪੱਖਪਾਤ ਨਹੀਂ ਹੋਵੇਗਾ।ਮੁਕਾਬਲੇ ਚ ਭਾਗ ਲੈਣ ਵਾਲਿਆਂ ਨੂੰ ਸ਼ੁਭਕਾਮਨਾਵਾਂ।

20/09/2018

Pinder Sekhon champion of our gym

Photos from Grewal Gym Jodhan-Mansuran's post 06/07/2018

ਗਰੇਵਾਲ ਜਿੰਮ ਜੋਧਾਂ-ਮਨਸੂਰਾਂ ਵੱਲੋ ਜੋ 5-7-2018 ਨੂੰ ਮੁਕਾਬਲਾ ਕਰਵਾਇਆ ਗਿਆ ਸੀ ਅੱਜ ਉਸ ਦੇ ਜੂਨੀਅਰ ਜੁਝਾਰੂਆਂ ਦੀ ਗੱਲ ਕਰਦੇ ਹਾਂ ਜਿੰਨਾਂ ਦਾ ਭਾਰ ਵਰਗ 70 kg ਤੱਕ ਸੀ।ਏਸ ਭਾਰ ਵਰਗ ਲਈ ਦੋ ਮੁਕਾਬਲੇ ਰੱਖੇ ਗਏ ਸਨ।
(1)squat 40 kg maximum repititions
(2) Benchpress 40kg maximum repititions
ਜੂਨੀਅਰ ਮੁਡਿੰਆਂ ਦਾ ਉਤਸ਼ਾਹ ਦੇਖਿਆ ਈ ਬਣਦਾ ਸੀ ਤੇ ਜੋਸ਼ ਅਥਾਹ ਸੀ।ਏਨਾਂ ਮੁੰਡਿਆਂ ਨੇ ਸਾਡੀ ਆਸ ਤੋਂ ਵੀ ਜਿਆਦਾ ਮੁਕਾਬਲਾ ਕੀਤਾ ਅਤੇ ਸਾਬਿਤ ਕਰ ਦਿੱਤਾ ਕਿ ਸੀਨੀਅਰਸ ਨਾਲੋਂ ਇਹ ਕਿਸੇ ਪਾਸਿਉਂ ਘੱਟ ਨਹੀਂ ਹਨ।ਜੂਨੀਅਰ ਵਰਗ ਦੇ ਜੇਤੂ ਰਹੇ
(1)Vicky Jodhan
(2) Manvir Jodhan
(3) Navneet Mansuran
ਸਾਡੇ ਵੱਲੋ ਮੁਬਾਰਕਾਂ ਜੇਤੂਆਂ ਨੂੰ ਅਤੇ ਮੁਕਾਬਲੇ ਚ ਭਾਗ ਲੈਣ ਵਾਲੇ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ।

Want your business to be the top-listed Gym/sports Facility in Ludhiana?

Click here to claim your Sponsored Listing.

Location

Website

Address

Ludhiana