23/03/2023
🙏🙏
22 ਮਾਰਚ 2023 ਨੂੰ ਸਿੱਧ ਬਾਬਾ ਲਛਮਣ ਜਤੀ ਜੀ ਵੈਲਫੇਅਰ ਕਲੱਬ, ਸਮੂਹ ਨਗਰ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਵੱਲੋਂ ਜ਼ਿਲ੍ਹਾ ਫਤਿਹਗੜ੍ਹ ਸਾਬਿ ਦੇ ਪਿੰਡ ਰਾਏਪੁਰ ਰਾਈਆ ਵਿਖੇ 32ਵਾਂ ਸਿੱਧ ਬਾਬਾ ਲਛਮਣ ਜਤੀ ਜੀ ਯਾਦਗਾਰੀ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਜਿੱਥੇ ਕਬੱਡੀ ਆਲ ਓਪਨ 08 ਟੀਮਾਂ ਦੇ ਕਰਵਾਏ 07 ਮੈਚਾਂ ਵਿੱਚ ਧਾਵੀਆਂ ਨੇ ਕੁੱਲ 314 ਕਬੱਡੀਆਂ ਪਾ ਕੇ 249 ਅੰਕ ਪ੍ਰਾਪਤ ਕੀਤੇ, ਜਾਫੀਆਂ ਨੇ ਕੁੱਲ 65 ਜੱਫੇ ਲਏ।
ਪਹਿਲੇ ਨੰਬਰ ‘ਤੇ :- ਲੈਸਟਰ ਕਲੱਬ ਯੂ.ਕੇ ਮਾਂਝਾ (31.5 ਅੰਕ) (71.000 ਰੁਪਏ)।
ਦੂਜੇ ਨੰਬਰ ‘ਤੇ :- ਸਿੱਧ ਬਾਬਾ ਲਛਮਣ ਜਤੀ ਜੀ ਕਲੱਬ ਰਾਏਪੁਰ ਚੰਡਿਆਲਾ (20 ਅੰਕ) (51.000 ਰੁਪਏ)।
ਵਧੀਆ ਧਾਵੀ :- ਕੀਤੂ ਬੁੱਢਣਪੁਰ (11 ਕਬੱਡੀਆਂ ਪਾ ਕੇ 10 ਅੰਕ)।
ਵਧੀਆ ਜਾਫੀ :- ਮਨਦੀਪ ਕੱਚਾ-ਪੱਕਾ (08 ਟੱਚ 04 ਜੱਫੇ)।
ਵਧੀਆ ਧਾਵੀ ਅਤੇ ਜਾਫੀ ਨੂੰ 21.000-21.000 ਰੁਪਏ ਨਾਲ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਫਾਈਨਲ ਮੈਚ ਵਿੱਚ ਸਿੱਧ ਬਾਬਾ ਲਛਮਣ ਜਤੀ ਜੀ ਕਲੱਬ ਵੱਲੋਂ ਸੁੱਖੀ ਖੁੱਡਾ ਅਲੀ ਸ਼ੇਰ ਨੇ 12 ਕਬੱਡੀਆਂ ਪਾ ਕੇ 09 ਅੰਕ, ਭੋਲਾ ਧਨੌਰੀ ਨੇ 04 ਕਬੱਡੀਆਂ ਪਾ ਕੇ 03 ਅੰਕ, ਹਰਵਿੰਦਰ ਭੜੀ ਪਨੈਚਾ ਨੇ 05 ਕਬੱਡੀਆਂ ਪਾ ਕੇ 02 ਅੰਕ ਅਤੇ ਅਮਨ ਕਕਰਾਲੀ ਨੇ 04 ਕਬੱਡੀਆਂ ਪਾ ਕੇ ਇਕ ਅੰਕ ਪ੍ਰਾਪਤ ਕੀਤਾ। ਲੈਸਟਰ ਕਲੱਬ ਦੇ ਜਾਫੀ ਮਨਦੀਪ ਕੱਚਾ-ਪੱਕਾ ਨੇ 04 ਜੱਫੇ, ਪੰਮਾ ਸੋਹਾਣਾ ਅਤੇ ਅਲੀ ਇੱਬਣ ਨੇ 03-03 ਜੱਫੇ ਲਾਏ। ਦੂਜੇ ਪਾਸੇ ਲੈਸਟਰ ਕਲੱਬ ਦੇ ਵੱਲੋਂ ਕੀਤੂ ਬੁੱਢਣਪੁਰ ਨੇ 11 ਕਬੱਡੀਆਂ ਪਾ ਕੇ 10 ਅੰਕ, ਗੁਰਦੀਪ ਜੀਰਕਪੁਰ ਨੇ 07 ਕਬੱਡੀਆਂ ਪਾ ਕੇ 06 ਅੰਕ, ਦਲਵੀਰ ਮਨਾਣਾ ਨੇ 05 ਕਬੱਡੀਆਂ ਪਾ ਕੇ 05 ਅੰਕ ਪ੍ਰਾਪਤ ਕੀਤੇ, ਪੰਡਤ ਦੁੱਗਰੀ ਨੇ 03 ਕਬੱਡੀਆਂ ਪਾਈਆਂ, ਪਰ ਅੰਕ ਲੈਣ ਵਿੱਚ ਕਾਮਯਾਬ ਨਹੀਂ ਹੋ ਸਕਿਆ। ਸਿੱਧ ਬਾਬਾ ਲਛਮਣ ਜਤੀ ਜੀ ਕਲੱਬ ਦੇ ਜਾਫੀ ਭੇਲੂ ਬਰਸਾਲਪੁਰ ਨੇ 03 ਜੱਫੇ, ਮਨੀ ਧਨੌਰੀ ਅਤੇ ਜੱਟ ਲਾਟੋਂ ਨੇ ਇਕ-ਇਕ ਜੱਫਾ ਲਾਇਆ, ਜੋ ਮੈਚ ਜਿੱਤਣ ਲਈ ਕਾਫੀ ਨਹੀਂ ਸੀ, ਇਸ ਲਈ ਇਹ ਮੈਚ ਲੈਸਟਰ ਕਲੱਬ ਦੀ ਟੀਮ ਨੇ 11 ਅੰਕਾਂ ਦੇ ਫਰਕ ਨਾਲ ਮੈਚ ਜਿੱਤ ਲਿਆ।
ਅੰਤਰਰਾਸ਼ਟਰੀ ਕਬੱਡੀ ਕਮੈਂਟੇਟਰ ਸੁਰਜੀਤ ਸਿੰਘ ਕਕਰਾਲੀ, ਸਤਪਾਲ ਮਾਹੀ, ਓਮ ਕਡਿਆਣਾ ਅਤੇ ਸਾਹਿਲ ਮਲੋਦ ਨੇ ਕੁਮੈਂਟਰੀ ਕੀਤੀ। ਦਲਜੀਤ ਲੱਲ ਕਲਾਂ, ਪੰਮਾ ਬਜਹੇੜੀ, ਰਣਜੀਤ ਸਾਂਤਪੁਰ, ਸੇਠੀ ਦੁਸਾਰਨਾ, ਐਮਪੀ ਖਹਿਰਾ, ਬਿੱਟੂ ਲਾਟੋਂ, ਜਿੰਦਰ ਲਸਾੜਾ, ਗੁਰਜੀਤ ਬਨਾਵਾਲਾ ਅਤੇ ਮਨੀ ਧੂੜ ਨੇ ਰੈਫਰੀ ਦੀ ਡਿਊਟੀ ਨਿਭਾਈ।
ਜਸਵੰਤ ਸਿੰਘ ਖੜਗ
Hardeep Syan
Yadwinder Chandiala
05/02/2023
ਸੀ੍ ਗੁਰੂ ਰਵੀਦਾਸ ਮਹਾਰਾਜ ਜੀ ਦੇ ਪਾਵਨ ਪ੍ਕਾਸ਼ ਦਿਵਸ ਦੀਆਂ ਆਪ ਸਭ ਨੂੰ ਮੁਬਾਰਕਾਂ,,, ਆਓ ਸਭ ਧਰਮਾਂ ਦਾ ਸਤਿਕਾਰ ਕਰੀਏ ਅਤੇ ਸਮਾਜ ਵਿੱਚ ਜਾਤੀਵਾਦ ਵਿਤਕਰੇ ਨੂੰ ਦੂਰ ਕਰਦੇ ਹੋਏ ਇੱਕ ਚੰਗੇ ਇਨਸਾਨ ਬਣਨ ਦਾ ਪ੍ਣ ਕਰੀਏ,,
(ਗੁਰੂਆਂ ਦੀ ਬਾਣੀ ਵੀ ਇਹੀ ਸਿੱਖਿਆ ਦਿੰਦੀ ਹੈ)
Yadwinder Chandiala ਯਾਦਵਿੰਦਰ ਚੰਡਿਆਲਾ
01/02/2023
ਕਰਤਾ ਕਹਿਰ ਚੋਬਰਾਂ ਨੇ ਜਿਉਂ ਫੌਜ ਕਿਲੇ ਨੂੰ ਢੌਂਦੀ,
ਗੱਲ ਰਾਜੇ ਖੇਲੇ ਦੀ ਸਿੱਧੀ ਧੂ ਕਾਲਜੇ ਪਾਉਂਦੀ।
ਦਿਉ ਮੁਬਾਰਕਾਂ ਅੱਜ ਮਾਂ ਖੇਡ ਕਬੱਡੀ ਦੇ ਚੋਟੀ ਦੇ ਲਿਖਾਰੀ #ਰਾਜੇ_ਖੇਲੇ ਦਾ ਜਨਮਦਿਨ ਆ ਬਹੁਤ ਬਹੁਤ ਮੁਬਾਰਕਾਂ ਵੀਰ ਨੂੰ ਵਾਹਿਗੁਰੂ ਹੋਰ ਤਰੱਕੀਆਂ ਬਖਸ਼ੇ ਭਰਾ ਨੂੰ।
17/12/2022
ਘਰ ਦੀ ਸਫਾਈ ਕਰਦੇ ਅਚਾਨਕ ਕੰਧ ਨਾਲ ਖੜਾ ਪੁਰਾਣਾ ਜਿਹਾ ਸਾਇਕਲ ਨਜਰ ਆਇਆ ਇਸ ਦੀ ਹਾਲਤ ਅੱਜ ਪਹਿਲਾ ਵਰਗੀ ਨਜਰ ਨਹੀ ਆ ਰਹੀ ਸੀ। ਹੀਰੋ ਕੰਪਨੀ ਦਾ ਇਹ ਸਾਇਕਲ ਮੇਰੇ ਬਾਪੂ ਜੀ ਦੀ ਕਦੇ ਜਾਨ ਹੋਇਆ ਕਰਦਾ ਸੀ।
ਪੁਰਾਣੇ ਜਿਹੇ ਕੱਪੜੇ ਨਾਲ ਸਾਫ ਕਰ ਉਸ ਨੂੰ ਬਾਹਰ ਕੱਢ ਲਿਆ ਫਿਰ ਗੌਰ ਨਾਲ ਉਸਨੂੰ ਦੇਖਦਾ ਰਿਹਾ ਤਾ ਅਚਾਨਕ ਹੀ ਕਿੰਨਾ ਕੁਝ ਬੀਤਿਆ ਹੋਇਆ ਅਚਾਨਕ ਯਾਦ ਆ ਗਿਆ।
ਸੁਰਤ ਸੰਭਾਲੀ ਸੀ ਤਾ ਬਾਪੂ ਜੀ ਨੇ ਆਪਣੀ ਪਹਿਲੀ ਕਮਾਈ ਵਿੱਚੋ ਇਹ ਸਾਇਕਲ ਲਿਆ ਸੀ।ਸਕੂਲ ਪੜਾਉਦੇ ਹੋਏ ਉਸ ਸਮੇਂ ਇਹ ਕੰਪਨੀ ਕਾਫੀ ਮਸ਼ਹੂਰ ਸੀ। ਸਭ ਤੋ ਵੱਡੀ ਗੱਲ ਇਹ ਸੀ ਕੀ ਜਿਸ ਸਕੂਲ ਮੈ ਅਤੇ ਮੇਰੀ ਛੋਟੀ ਭੈਣ ਪੜਦੇ ਸੀ ਉਸੇ ਵਿੱਚ ਮੇਰੇ ਬਾਪੂ ਜੀ ਪੜਾਉਂਦੇ ਸਨ।
ਪਿੰਡ ਵਿੱਚ ਸਿਰਫ ਬਾਪੂ ਅਤੇ ਕੁਝ ਖਾਸ ਬੰਦਿਆ ਕੋਲ ਹੀ ਇਹ ਸਾਇਕਲ ਹੋਇਆ ਕਰਦਾ ਸੀ ਛੁੱਟੀ ਤੋ ਬਾਦ ਅਸੀ ਤਿੰਨੋ ਜਾਣੇ ਇਸੇ ਤੇ ਸਵਾਰ ਹੋ ਕੇ ਘਰ ਆਇਆ ਕਰਦੇ ਸੀ। ਹਰ ਐਤਵਾਰ ਨੂੰ ਬਾਪੂ ਜੀ ਇਸ ਨੂੰ ਨਵਾਇਆ ਕਰਦੇ ਸਨ ਮਹੀਨੇ ਦੇ ਆਖਰੀ ਦਿਨ ਇਸ ਦੀ ਮੁਰੰਮਤ ਕਰਵਾਇਆ ਕਰਦੇ ਸਨ।
ਸਾਡੇ ਦੋਵਾ ਤੋ ਬਾਦ ਬਾਪੂ ਜੀ ਇਸ ਨੂੰ ਬਹੁਤ ਪਿਆਰ ਕਰਿਆ ਕਰਦੇ ਸਨ ਮੈ ਅਕਸਰ ਉਸ ਨੂੰ ਚਲਾਉਣ ਦੀ ਕੋਸਿਸ ਕਰਦਾ ਤਾ ਬਾਪੂ ਜੀ ਆਖਿਆ ਕਰਦੇ ਕੀ..."ਪੁੱਤ ਅਜੇ ਤੂੰ ਇਹਦੇ ਲਈ ਬਹੁਤ ਛੋਟਾ ਆ ਪਹਿਲਾ ਵੱਡਾ ਹੋ ਜਾ ਫਿਰ ਚਲਾ ਲਿਆ ਕਰੀ।
ਮੰਗਣ ਵਾਲਿਆ ਨੂੰ ਅਕਸਰ ਮਨਾ ਕਰ ਦਿੰਦੇ ਸਨ ਸਿਰਫ ਆਪਣੇ ਕਰੀਬੀਆਂ ਨੂੰ ਦਿਆ ਕਰਦੇ ਸਨ ਉਹ ਵੀ ਸਾਇਕਲ ਫੜਾਉਣ ਤੋ ਪਹਿਲਾ ਬਹੁਤ ਹਦਾਇਤਾਂ ਅਨੁਸਾਰ।
ਆਪਣੇ ਸਾਇਕਲ ਨਾਲ ਉਹ ਕਦੇ ਸਮਝੋਤਾ ਨਹੀ ਕਰਦੇ ਸਨ। ਬਾਪੂ ਜੀ ਸਾਇਕਲ ਉਪਰ ਬੈਠ ਜਦੋ ਵੀ ਸਵੇਰੇ ਸਾਮ ਖੇਤਾਂ ਵੱਲ ਨੂੰ ਗੇੜਾ ਮਾਰਨ ਜਾਇਆ ਕਰਦਾ ਤਾ ਉਸ ਵਕਤ ਖੁਦ ਨੂੰ ਬਹੁਤ ਵਧਿਆ ਮਹਿਸੂਸ ਹੁੰਦਾ।
ਉਸ ਵਕਤ ਇਹ ਸਾਇਕਲ ਹੀ ਕਿਸੇ ਕਾਰ ਜਾ ਹਵਾਈ ਜਹਾਜ਼ ਤੋ ਘੱਟ ਨਹੀ ਸੀ। ਬਾਪੂ ਜੀ ਅਕਸਰ ਆਖਿਆ ਕਰਦੇ ਸਨ ਕੀ ਮੇਰੇ ਬਾਦ ਮੇਰੇ ਸਾਇਕਲ ਦੀ ਸਾਂਭ-ਸੰਭਾਲ ਤੂੰ ਹੀ ਕਰਨੀ ਆ। ਆਖਿਰ ਬਾਪੂ ਜੀ ਰਿਟਾਇਰ ਹੋ ਗਏ ਪਰ ਉਹਨਾ ਆਪਣੇ ਆਖਿਰੀ ਦਿਨਾਂ ਵਿੱਚ ਵੀ ਜਾਣ-ਆਉਣ ਲਈ ਸਾਇਕਲ ਦਾ ਹੀ ਸਹਾਰਾ ਲਿਆ ਕਰਦੇ ਸਨ।
ਛੋਟੀ ਭੈਣ ਵਿਆਹ ਤੋ ਬਾਦ ਆਪਣੇ ਪਤੀ ਨਾਲ ਬਾਹਰ ਜਾ ਵਸੀ ਮੇਰੇ ਵਿਆਹ ਤੋ ਬਾਦ ਬਾਪੂ ਜੀ ਨੇ ਮੰਜਾ ਫੜ ਲਿਆ। ਅਕਸਰ ਸਾਇਕਲ ਚਲਾਉਣ ਵਾਲੇ ਬਾਪੂ ਜੀ ਇਕਦਮ ਹੁਣ ਤੁਰਨ ਤੋ ਵੀ ਅਸਮਰੱਥ ਹੋ ਗਏ।
ਕਿੰਨਾ ਚਿਰ ਹੀ ਉਹ ਮੰਜੇ ਉਪਰ ਪਏ ਟਿਕ-ਟਿੱਕੀ ਲਾ ਕੇ ਆਪਣੇ ਸਾਇਕਲ ਨੂੰ ਦੇਖਦੇ ਰਹਿੰਦੇ ਫਿਰ ਇਕ ਰਾਤ ਨੂੰ ਅੱਖਾਂ ਮੀਟ ਗਏ।
ਬਾਪੂ ਜੀ ਦੇ ਜਾਣ ਤੋ ਬਾਦ ਮੈ ਉਹ ਸਾਇਕਲ ਵੱਲ ਕੋਈ ਖਾਸ ਧਿਆਨ ਨਾ ਦਿੱਤਾ ਮੁੜ ਆਪਣੇ ਕੰਮਾਂ ਕਾਰਾ ਵਿੱਚ ਇਹੋ ਜਿਹਾ ਲੱਗਾ ਕੀ ਕੁਝ ਯਾਦ ਹੀ ਨਾ ਰਿਹਾ।
ਅੱਜ ਕਈ ਸਾਲਾ ਬਾਦ ਮੁੜ ਉਸ ਸਾਇਕਲ ਨੂੰ ਧੋ ਸਮਾਰ ਕੇ ਆਪਣੇ ਕਮਰੇ ਵਿੱਚ ਲਾ ਦਿੱਤਾ। ਇਸ ਦਾ ਚਮਕਦਾ ਕਾਲਾ ਰੰਗ ਜੋ ਕਦੇ ਇਸ ਨੂੰ ਹੋਰ ਵੀ ਸ਼ਿੰਗਾਰ ਦਾ ਸੀ ਅੱਜ ਉਹ ਫਿੱਕਾ ਪੈ ਗਿਆ ਸੀ। ਡੰਡੇ ਉਪਰ ਲੱਗੀ ਛੋਟੀ ਜਿਹੀ ਸੀਟ ਹੁਣ ਕਾਫੀ ਪੁਰਾਣੀ ਹੋ ਗਈ ਸੀ।
ਦੁਆਰਾ ਮੁਰੰਮਤ ਕਰਵਾ ਅਕਸਰ ਆਪਣੇ ਪੁੱਤ ਨੂੰ ਆਪਣੇ ਬਾਪੂ ਵਾਗ ਖੇਤ ਲੈ ਜਾਂਦਾ ਹਾਂ।
ਜਿੰਨੀ ਖੁਸੀ ਜਿੰਨਾ ਸੁਕੂਨ ਮੈਨੂੰ ਆਪਣੇ ਬਾਪੂ ਜੀ ਦਾ ਇਹ ਸਾਇਕਲ ਚਲਾਉਣ ਵਿੱਚ ਮਿਲਦਾ ਸੀ ਉਹ ਸੁਕੂਨ ਲੱਖਾਂ ਰੁਪਏ ਦੀ ਗੱਡੀ ਚਲਾਉਣ ਵਿੱਚ ਕਿੱਥੇ ਮਿਲਦਾ ਸੀ। ਸਾਇਕਲ ਚਲਾ ਇੰਝ ਲੱਗਦਾ ਜਿਵੇਂ ਮੈ ਬਾਪੂ ਜੀ ਦੀ ਮੁੜ ਬੁੱਕਲ ਵਿੱਚ ਆ ਗਿਆ ਹਾ।
ਇਕ ਸਵੇਰ ਖੇਤੋ ਮੁੜ ਆ ਕੇ ਜਦੋ ਸਾਇਕਲ ਆਪਣੇ ਕਮਰੇ ਵਿੱਚ ਲਗਾ ਰਿਹਾ ਸੀ। ਤਾ ਨਾਲ ਦੀ ਨੇ ਪੁੱਛਿਆ.."ਤੁਸੀ ਇਸ ਨੂੰ ਵੇਚ ਕਿਉ ਨਹੀ ਦਿੰਦੇ.."? ਸਾਇਕਲ ਦਾ ਸਟੈਂਡ ਲਗਾਉਂਦੇ ਹੋਏ ਨੇ ਕਿਹਾ..."ਕਿਵੇਂ ਵੇਚਦਾ ਇਸ ਨੂੰ, ਭਾਵੇ ਇਹ ਮਹਿੰਗਾ ਨਹੀ ਰਿਹਾ ਪਰ ਇਹ ਮੇਰੇ ਲਈ ਅੱਜ ਵੀ ਕੀਮਤੀ ਹੈ।
ਜਿਸ ਬਾਪੂ ਜੀ ਦੇ ਜਾਣ ਦੀ ਕਮੀ ਮੈ ਹਮੇਸ਼ਾ ਮਹਿਸੂਸ ਕਰਦਾ ਸੀ ਉਸ ਦੀ ਕਮੀ ਇਸ ਸਾਇਕਲ ਨੇ ਪੂਰੀ ਕਰ ਦਿੱਤੀ ਸੀ।
ਉਹ ਜੋ ਸਾਡੇ ਤੋ ਬਹੁਤ ਦੂਰ ਚਲੇ ਜਾਦੇ ਹਨ ਉਹ ਕਿਸੇ ਨਾ ਕਿਸੇ ਤਰੀਕੇ ਸਾਡੀ ਜਿੰਦਗੀ ਵਿੱਚ ਮੁੜ ਆ ਜਾਦੇ ਹਨ।
ਕੋਈ ਚੀਜ ਉਹਨਾਂ ਦੇ ਵਾਪਿਸ ਆਉਣ ਦਾ ਜਰਿਆ ਬਣ ਜਾਂਦੀ ਹੈ। ਜਰੂਰਤ ਹੈ ਉਹ ਚੀਜ ਨੂੰ ਲੱਭ ਕੇ ਉਸ ਦੀ ਸੰਭਾਲ ਕਰਨਾ ਜਿਵੇਂ ਉਹ ਜਾਣ ਵਾਲਾ ਉਸ ਦੀ ਸੰਭਾਲ ਕਰਦਾ ਸੀ।
"ਕੁਲਦੀਪ ✍️
02/10/2022
Good advice by Gurbinder singh Bajwa
27/12/2021
ਜ਼ਿੰਦਗੀ ਦਾ ਇੱਕੋ ਅਸੂਲ,
ਦੋਸਤੀ ਵਿੱਚ ਗ਼ਦਾਰੀ ਨਹੀਂ ,
ਤੇ ਗ਼ਦਾਰਾਂ ਨਾਲ ,,
ਦੋਸਤੀ ਨਹੀਂ …
17/11/2021
ਮੈਂ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਦੇ ਫੈਸਲੇ ਦਾ ਦਿਲੋਂ ਸੁਆਗਤ ਕਰਦਾ ਹਾਂ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰੂ ਪੁਰਬ ਦੇ ਮੌਕੇ 'ਤੇ ਪਵਿੱਤਰ ਅਸਥਾਨ 'ਤੇ ਮੱਥਾ ਟੇਕਣ ਲਈ ਦੁਨੀਆ ਭਰ ਦੇ ਲੱਖਾਂ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰੇਗਾ🙏
12/10/2021
Happy birthday bhaji inderpal singh