23/12/2025
ਜਿਹੜੇ ਅੱਗੇ ਹੁੰਦੇ, ਉਹੀ ਫਾਹੇ ਲੱਗੇ ਹੁੰਦੇ ਮਾਂਵਾਂ ਭਾਣੇ! ਲਿੱਸੇ ਵੀ ਪੁੱਤਰ ਜੱਗੇ ਹੁੰਦੇ❤️❤️ ❤️
Captain Indian kabaddi team, International kabaddi player,Love humanity ,Respect all ✔️💯💪🙏🪴 ਹੁਣ ਹਾਸਿਆਂ ਨਾਲ ਲਿਖਾਂਗਾ ਹਰ ਸੰਘਰਸ਼ ਦੀ ਦਾਸਤਾਨ ।✍🏾💪🙏
23/12/2025
ਜਿਹੜੇ ਅੱਗੇ ਹੁੰਦੇ, ਉਹੀ ਫਾਹੇ ਲੱਗੇ ਹੁੰਦੇ ਮਾਂਵਾਂ ਭਾਣੇ! ਲਿੱਸੇ ਵੀ ਪੁੱਤਰ ਜੱਗੇ ਹੁੰਦੇ❤️❤️ ❤️
14/12/2025
26/11/2025
ਗੁਰੂ ਸਿਰਫ ਰਾਹ ਦਿਖਾ ਸਕਦਾ ਹੈ ,ਤੁਹਾਡੇ ਲਈ ਖ਼ੁਦ ਨਹੀਂ ਚਲ ਸਕਦਾ, ਚਲਣਾ ਤੁਸੀਂ ਖੁਦ ਹੈ।
ਜਿਵੇਂ ਇਕ ਮਾਂ ਤੁਰਨਾ ਸਿਖਾ ਸਕਦੀ ਹੈ, ਪੈਰਾਂ ਤੇ ਭਾਰ ਤਾਂ ਬੱਚੇ ਨੂੰ ਖ਼ੁਦ ਹੀ ਪਾਉਣਾ ਹੁੰਦਾ ਹੈ।ਜੇਕਰ ਕੋਈ ਮਾਂ ਬੱਚੇ ਨੂੰ ਡਿੱਗਣ ਤੋਂ ਬਚਾਉਣ ਖਾਤਰ ਮੋਢੇ ਤੇ ਚੁੱਕ ਲਵੇ ਤਾਂ ਉਹ ਬੱਚੇ ਦੀ ਦੁਸ਼ਮਣ ਹੈ,ਇਹ ਬੱਚੇ ਨੂੰ ਸਦਾ ਲਈ ਅਪਾਹਜ ਬਣਾ ਸਕਦਾ ਹੈ।
ਸੋ ਸਤਿਗੁਰ ਕਿੰਨਾ ਵੀ ਦਿਆਲੂ ਕਿਉੰ ਨਾ ਹੋਏ, ਕਿਰਪਾਲੂ ਕਿਉੰ ਨਾ ਹੋਏ, ਤੁਹਾਨੂੰ ਆਪਣੇ ਮੋਢੇ ਤੇ ਨਹੀਂ ਬਿਠਾ ਸਕਦਾ, ਉਹ ਤੁਹਾਨੂੰ ਅਪਾਹਜ ਨਹੀਂ ਬਣਾਉਣਾ ਚਾਹੁੰਦਾ ਬਲਕਿ ਤੁਹਾਨੂੰ ਖੰਭ ਲਗਾ ਦੇਣਾ ਚਾਹੁੰਦਾ ਹੈ।
26/11/2025
ਲਿਖਣ ਨੂੰ ਕੁਝ ਬਚਿਆ ਹੀ ਨਹੀਂ ਜਿਸ ਦੇਸ਼ ਵਿੱਚ ਇੱਕ 12 13 ਸਾਲ ਦੀ ਧੀ ਨਾਲ਼ ਬਲਾਤਕਾਰ ਹੋ ਜਾਵੇ ਤੇ ਦੋਸ਼ੀ ਦਾ ਪਤਾ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਸੜਕਾਂ ਤੇ ਉੱਤਰਨਾ ਪਵੇ ਇਨਸਾਫ਼ ਲਈ ਉਸ ਦੇਸ਼ ਦੇ ਮੌਕੇ ਦੇ ਅਫ਼ਸਰਾਂ ਨੂੰ ਰਾਜਨੀਤਿਕ ਨੇਤਾਵਾਂ ਸੋਚਣਾ ਜਰੂਰ ਚਾਹੀਦਾ ਹੈ ਕਿ ਉਹ ਕਿੱਥੇ ਸਟੈਂਡ ਕਰ ਰਹੇ ਨੇ ਬਹੁਤ ਹੀ ਸ਼ਰਮਨਾਕ ਗੱਲ ਹੈ।
13/11/2025
ਅੱਜ ਮੈਨੂੰ ਧਰਤ ਤੇ ਆਇਆਂ ਤਕਰੀਬਨ 29 ਸਾਲ ਹੋ ਗਏ ਨੇ।ਮੈਨੂੰ ਮੇਰੀ ਆਤਮਾ ਅਤੇ ਪਰਮਾਤਮਾ ਵਿਚਕਾਰ ਕੀਤੇ ਇਕਰਾਰਨਾਮੇ ਯਾਦ ਆ ਰਹੇ ਨੇ।ਕੋਸ਼ਿਸ਼ ਕਰਾਂਗਾ ਬਾਕੀ ਰਹਿੰਦੀ ਜ਼ਿੰਦਗੀ ਤੱਕ ਇਹ ਇਕਰਾਰਨਾਮੇ ਪੂਰੇ ਕਰ ਸਕਾਂ।
ਪਰਮਾਤਮਾ ਦੁਆਰਾ ਜੋ ਮੇਰੀ ਰੂਹ ਨਾਲ ਇਕਰਾਰਨਾਮੇ ਕੀਤੇ ਗਏ ਉਹ ਇਹ ਨੇ ਕਿ
1. ਮੈਂ ਪੂਰੇ ਜੀਵਨ ਕਾਲ ਵਿੱਚ ਮਨੁੱਖਤਾ ਦਾ ਭਲਾ ਕਰਾਂ।
2. ਪਰਮਾਤਮਾ ਦੇ ਸਿਮਰਨ ਦੀ ਵਾਛੜ ਵਿੱਚ ਰੁੜ੍ਹਦਾ ਰਹਾਂਗਾ।
3. ਰਾਹ ਤੋਂ ਭਟਕਿਆਂ ਲਈ ਰਾਹ ਦਸੇਰਾ ਬਣਾਂ।
4. ਦੁੱਖ ਦੇ ਬੋਝ ਹੇਠ ਆਏ ਲੋਕਾਂ ਲਈ ਖੁਸ਼ੀਆਂ ਬਣਾਂਗਾ।
5. ਲੋਕਾਂ ਦੇ ਦਿਲਾਂ ਦੀਆਂ ਵਾੜਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਾਂਗਾ।
6. ਬੇੇਜ਼ੁਬਾਨਾਂ ਲਈ ਉਹਨਾਂ ਦੀ ਆਵਾਜ਼ ਬਣਾਂਗਾ।
7. ਅੰਨ੍ਹਿਆਂ ਲਈ ਉਹਨਾਂ ਦੀਆਂ ਅੱਖਾਂ ਦਾ ਚਾਨਣ ਬਣ ਸਕਾਂ।
8. ਹਨ੍ਹੇਰਿਆਂ ਅੰਦਰ ਜਕੜੇ ਮਨੁੱਖਾਂ ਨੂੰ ਦੱਸਾਂਗਾ ਕਿ ਰੋਸ਼ਨੀ ਤੁਹਾਡੀ ਉਡੀਕ ਵਿੱਚ ਹੈ।
9. ਮਨੁੱਖਤਾ ਤੁਹਾਡੀ ਗਲਵੱਕੜੀ ਦੀ ਆਸ ਵਿਚ ਹੈ।
10. ਹਿਰਦਿਆਂ ਵਿੱਚੋਂ ਨਫ਼ਰਤਾਂ ਦੇ ਪਰਦੇ ਉਤਾਰ ਦਿਆਂਗਾ ਤੇ ਆਪਣੇ ਮਨ ਦੀ ਸੱਚੀ ਨੀਅਤ ਨਾਲ ਅਗਵਾਈ ਕਰਾਂਗਾ।
ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਜੋ ਵਾਅਦੇ ਖੁਦਾ ਦੀ ਦਰਗਾਹ ਵਿੱਚ ਮੇਰੇ ਨਾਲ ਕੀਤੇ ਗਏ ਨੇ ਮੈਂ ਉਹਨਾਂ ਵਾਅਦਿਆਂ ਦੀ ਸੁੱਧ-ਬੁੱਧ ਨਾਲ ਰਾਖ਼ੀ ਕਰਾਂ।
ਯਕੀਨ ਮੰਨੋ ਇਹੀ ਵਾਅਦੇ ਤੁਹਾਡੀਆਂ ਆਤਮਾਵਾਂ ਨਾਲ ਵੀ ਕੀਤੇ ਗਏ ਨੇ।ਯਾਦ ਕਰੋ ਅਤੇ ਸੱਚੇ ਮਾਰਗ ਦੇ ਰਾਹੀ ਬਣੋ।🙏🧘♂️💯🙏
✍️✍️ ਬਚਿੱਤਰ ਢਿੱਲੋ
ਸਬਰ ਅਤੇ ਸੁਕਰ ਬੰਦੇ ਨੂੰ ਬਹੁਤ ਅੱਗੇ ਲੈ ਕੇ ਜਾਦੇ ਨੇ।💯🙏
05/11/2025
ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਦੀਆ ਸਭ ਨੂੰ ਲੱਖ ਲੱਖ ਵਧਾਈਆ ਹੋਵਣ ਜੀ।🙏🚩 Bachiter Sheronwala ਗੁਰੂਦੁਆਰਾ ਬਾਬਾ ਮੌਲਾ ਸ਼ਹੀਦ ਜੀ
21/10/2025
ਅੱਜ ਦੀਵਾਲੀ 🪔 ਤੇ ਬੰਦੀ ਛੋੜ ਦਿਵਸ ਹੈ ਵਾਹਿਗੁਰੂ ਜੀ ਸਭ ਦੇ ਘਰਾਂ ਵਿੱਚ ਖੁਸ਼ੀਆਂ ਆਉਣ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ।🙏🪔
ਦਾਸ ਮੁੱਖ ਸੇਵਾਦਾਰ ਬਚਿੱਤਰ ਸਿੰਘ⛳️✍️ 🙏