Diwan khera sports club

Diwan khera sports club ਸੱਚ ਦੀ ਆਵਾਜ਼🤝

07/07/2026
20/04/2026

ਸਾਰੇ ਵੀਰ ਗਰਾਊਂਡ ਨਾਲ ਜੁੜੋ

13/09/2025

ਨਸ਼ੇ ਛਡੋ ਕੋਹੜ ਕੱਢੋ ਇਹ ਗੱਲ ਆਪਾ ਆਮ ਸੁਣਦੇ ਹਾ ਵੋਟਾ ਦੇ ਨੇੜੇ ਗਰਾਊਂਡਾਂ ਚ ਆਕੇ ਜਵਾਕਾ ਨੂੰ ਪੂਰਾ ਹੌਂਸਲਾ ਦੇਣਾ ਕੇ ਤੁਸੀਂ ਖੇਡੋ ਤੁਹਾਡੇ ਲਈ ਹਮੇਸ਼ਾ ਹਾਜ਼ਰ ਹਾ। ਪਰ ਜਦੋ ਵੋਟਾ ਹੋ ਜਾਂਦੀਆ ਨੇ ਤਾਂ ਫੇਰ 4 saal ਹਰ ਉਹ ਬੰਦਾ ਸੋ ਜਾਂਦਾ ਹੈ ਯਾ ਫੇਰ ਭੁੱਲ ਜਾਂਦਾ ਹੈ।
ਵੋਟਾ ਦੇ ਨੇੜੇ ਹੀ ਕਿਊ ਗਰਾਊਂਡਾਂ ਵੱਲ ਆਉਂਦੇ ਹਾ ।ਜੇ ਹਰ ਮੌਕੇ ਤੇ ਆਪਾ ਖਿਡਾਰੀਆ ਨੂੰ ਸਮਾਨ ਦੇਈਏ ਯਾ ਫਿਰ ਸੁਪੋਰਟ ਕਰੀਏ ਤਾਂ ਵੋਟਾ ਦੇ ਨੇੜੇ ਭੱਜਣਾ ਨਾ ਪਵੇ।ਗੱਲ ਇਹ ਨ੍ਹੀ ਹੈ ਕੇ ਕੋਈ ਖਿਡਾਰੀ ਸਮਾਨ ਆਪਦੇ ਵਲੋ ਨਹੀਂ ਲੈ ਸਕਦਾ।ਪਰ ਗੱਲ ਇਹ ਹੈ ਕੇ ਜੇ ਵੋਟਾ ਦੇ ਨੇੜੇ ਆਉਂਦੇ ਹੋ ਤਾਂ ਅੱਗੇ ਪਿੱਛੇ ਵੀ ਗਰਾਊਂਡ ਚ ਆਕੇ ਪੁੱਛਣਾ ਚਾਹੀਦਾ ਕਿ ਸਮਾਨ ਦੀ ਜਰੂਰਤ ਹੈ।ਇਕ ਸਰਪੰਚ ਸਾਬ ਤੋ ਅਸੀ ਜਿੰਨੀ ਵਾਰ ਸਮਾਨ ਮੰਗਿਆ ਜਰੂਰ ਮਿਲਿਆ ਪਰ ਜੋ ਬਾਕੀ ਪਿੰਡ ਦੇ ਲੀਡਰ ਵੋਟਾ ਦੇ ਨੇੜੇ ਆਉਂਦੇ ਨੇ ਓਹਨਾ ਨੂੰ ਹੁਣ ਵੀ ਆਣਾ ਚਾਹੀਦਾ।ਬਾਕੀ ਜਿਹੜੇ ਮਰਜ਼ੀ ਪਿੰਡ ਚਲੇ ਜਾਓ ਇੰਨੇ ਖਿਡਾਰੀ ਕਿਸੇ ਵੀ ਗਰਾਊਂਡ ਚ ਨਹੀਂ ਆਉਂਦੇ।ਬਾਕੀ ਇਕ ਦੁੱਖ ਦੀ ਗੱਲ ਇਹ ਹੈ ਕੇ ਆਪਣੇ ਗਰਾਊਂਡ ਚ ਹਾਲੇ ਤੱਕ ਪੀਣ ਦੇ ਪਾਣੀ ਦੀ ਕੋਈ ਸੁਵਿਧਾ ਨਹੀ ਨਹਿਰ ਵਾਲੇ ਨਲਕੇ ਤੋ ਪਾਣੀ ਪੀਕੇ ਆਣਾ ਪੈਂਦਾ ਹੈ।

ਨੋਟ:ਇਹ ਪੋਸਟ ਕਿਸੇ ਪਰਸਨਲ ਲਈ ਨਹੀਂ ਹੈ ਬੱਸ ਇਕ ਗੱਲ ਹੈ ਕੇ ਜੇ ਆਪਾ ਵੋਟਾ ਨੇੜੇ ਸਮਾਨ ਦਵਾ ਸਕਦੇ ਹਾ ਤਾਂ ਹੁਣ ਕਿਉ ਨ੍ਹੀ ?

08/08/2025

ਔਖਾ ਵੇਲਾ ਆਇਆ ਹੈ ਬੀਤ ਜਾਵੇਗਾ।
ਫੇਰ ਕਿਸੇ ਚੰਗੇ ਵੇਲੇ ਦੀ ਬਾਤ ਪਾਵੇਗਾ।

ਇਹ ਉਹ ਪਿੰਡ ਹੈ ਜਿੱਥੇ ਇਲੈਕਸ਼ਨਾਂ ਦੇ ਦਿਨਾਂ ਵਿੱਚ ਹਲਵਾਈਆਂ ਦੇ ਲੱਡੂ ਖਤਮ ਹੋ ਜਾਂਦੇ ਹਨ। ਕਿਹੜਾ ਚੌਂਕ ਬਚਿਆ ,ਜਿੱਥੇ ਕੋਈ ਲੀਡਰ ਨਹੀਂ ਤੁੱਲਿਆ।ਉਹ ਭਾਂਵੇ ਕਿਸੇ ਪਾਰਟੀ ਦਾ ਹੀ ਕਿਉ ਨਾ ਹੋਵੇ। ਏਥੋਂ ਦੇ ਲੋਕ ਲੀਡਰਾਂ ਨੂੰ ਤਲੀਆਂ ਤੇ ਚੁੱਕਦੇ।

ਪਰ ਲੀਡਰਾਂ ਨੂੰ ਪਤਾ ਨਹੀਂ ਕੀ ਰੜਕ ਪਈ ਦੀਵਾਨ ਖੇੜੇ ਦੀ।

ਇਹ ਤਾਂ ਸੁਣਿਆ ਕਿ ਪਰਜਾ ਨਰਾਜ ਹੋ ਗਈ ਪਰ ਰਾਜਾ ਪਰਜਾ ਤੋਂ ਨਰਾਜ਼ ਹੁੰਦਾ ਕਦੇ ਨਹੀਂ ਸੁਣਿਆ।

ਤੁਹਾਨੂੰ ਤੁਹਾਡੀ ਨਰਾਜਗੀ ਮੁਬਾਰਕ ਬਾਦਸ਼ਾਹੋ।

ਕਹਿੰਦੇ ਨੇ ਸਿਆਣੇ ਕਿ ਦੁੱਖ ਵਿਚ ਤਾਂ, ਦੁਸ਼ਮਣ ਵੀ ਸ਼ਰੀਕ ਬਣ ਜਾਂਦੇ ਨੇ,
ਤੇ ਔਖੇ ਵੇਲੇ ਲੀਡਰਾਂ ਦੇ ਕੀਤੇ ਹੋਏ ਵਾਅਦੇ, ਪਾਣੀ ਤੇ ਮਾਰੀ ਲੀਕ ਬਣ ਜਾਂਦੇ ਨੇ।
ਰੱਬ ਦਿਆ ਬੰਦਿਆ ਔਖੇ ਤੋਂ ਔਖੇ ਸਮੇਂ ਵੀ, ਲੰਘੀ ਹੋਏ ਦਿਨ ਦੀ ਤਰੀਕ ਬਣ ਜਾਂਦੇ ਨੇ।

ਪਿੰਡ ਵਾਸੀ
ਦੀਵਾਨ ਖੇੜਾ

ਲਓ ਜੀ ਕਰਲੋ ਸਾਰੇ ਭੈਣ ਭਰਾ ਨੋਟ 🏁🙏🏻
15/12/2024

ਲਓ ਜੀ ਕਰਲੋ ਸਾਰੇ ਭੈਣ ਭਰਾ ਨੋਟ 🏁🙏🏻

ਪਿੰਡ ਦੀਵਾਨ ਖੇੜਾ ਐਸੀ ਪੰਚਾਇਤ ਤੋਂ ਲੰਬੇ ਸਮੇਂ ਤੋਂ ਮੁਹਤਾਜ ਸੀ।   ਪਿੰਡ ਦੀਵਾਨ ਖੇੜਾ ਮਿਲਵਰਤਨ ਦੀ ਇੱਕ ਮਿਸਾਲ ਹੈ ਜਿੱਥੇ ਬਹੁਤ ਸੋਹਣੇ ਤਰੀਕੇ...
17/10/2024

ਪਿੰਡ ਦੀਵਾਨ ਖੇੜਾ ਐਸੀ ਪੰਚਾਇਤ ਤੋਂ ਲੰਬੇ ਸਮੇਂ ਤੋਂ ਮੁਹਤਾਜ ਸੀ।

ਪਿੰਡ ਦੀਵਾਨ ਖੇੜਾ ਮਿਲਵਰਤਨ ਦੀ ਇੱਕ ਮਿਸਾਲ ਹੈ ਜਿੱਥੇ ਬਹੁਤ ਸੋਹਣੇ ਤਰੀਕੇ ਨਾਲ ਵੋਟਾਂ ਦਾ ਕੰਮ ਨੇਪਰੇ ਚੜਿਆ।

ਜਿੱਤੇ ਅਤੇ ਜਿਹੜੇ ਨਹੀਂ ਜਿੱਤੇ ਪੰਚਾਂ,ਸਰਪੰਚਾਂ ਦੀ ਸਹਿਣਸ਼ੀਲਤਾ,ਇਸ ਗੱਲ ਦਾ ਸਬੂਤ ਹੈ।
ਪਿੰਡ ਦਾ ਭਾਈਚਾਰਾ ਇਸੇ ਤਰਾਂ ਬਣਿਆ ਰਹੇ।

ਸਭ ਨੂੰ ਇਹੀ ਉਮੀਦ ਹੈ ਕਿ ਜਿਹੜੇ ਇਸ ਪੰਚਾਇਤ ਦਾ ਹਿੱਸਾ ਨਹੀਂ ਬਣ ਸਕੇ, ਓਹਨਾ ਨੂੰ ਪਿੰਡ ਅਗਲੀ ਵਾਰ ਮੌਕਾ ਦੇਵੇ ਗਾ ਇਸ ਲਈ ਉਹ ਵੀ ਆਪਣੇ ਆਪ ਇਸਦਾ ਹਿੱਸਾ ਸਮਝ ਕੇ ਪਿੰਡ ਦੇ ਕੰਮਾਂ ਵਿਚ ਯੋਗਦਾਨ ਪਾਉਣਗੇ ।

ਪੰਚਾਇਤ ਬਣਨ ਦੀ ਖੁਸ਼ੀ ਵਿੱਚ ਸਮੂਹ ਨਗਰ ਖੇੜੇ ਨੂੰ ਬਹੁਤ ਬਹੁਤ ਵਧਾਈਆਂ।🏁

Address

Abohar
152132

Website

Alerts

Be the first to know and let us send you an email when Diwan khera sports club posts news and promotions. Your email address will not be used for any other purpose, and you can unsubscribe at any time.

Shortcuts

Share

Category