All Punjab Berujgar DPE Union Punjab

All Punjab Berujgar DPE Union Punjab

Comments

ਸਾਡੇ ਪੁਰਾਣੇ ਬੇਰੁਜਗਾਰ DPE ਓੁਮਰ ਲੰਘਾ ਚੁੱਕੇ ਸਾਥੀਆਂ ਨੂੰ ਬੇਨਤੀ ਹੈ ਕਿ ਕੁੜੀਆਂ ਵਾਲੇ 50-50 ਕੇਸ ਦਾ ਫੈਸਲ਼ਾ ਲੱਗਭਗ ਹੋ ਚੁਕਿਆ ਅਪ੍ਰੈਲ ਮਹਿਨੇ ਦੇ ਅਖੀਰ ਤੱਕ ਜੱਜ ਦੁਆਰਾ ਲਿਖਿਤ ਆਰਡਰ ਆ ਜਾਵੇਗਾ ਤੇ ਐਜੂਕੇਸ਼ਨ ਰਿਕਰਿਊਟਮੈਂਟ ਬੋਰਡ ਨੇ 873 ਪੋਸਟਾਂ ਵਿਚਲੀਆ ਬਾਕੀ ਖਾਲੀ ਰਹਿੰਦੀਆਂ ਪੋਸਟਾਂ ਨੂੰ ਜਲਦ ਭਰ ਦੇਣਾ ਤੇ ਜਿਸ ਨਾਲ ਪੋਸਟਾਂ ਨੂੰ ਵਧਾਓਣ ਵਾਲਾ ਕੰਮ ਵਿੱਚ ਹੀ ਰਹਿ ਜਾਣਾ ਹੁਣ ਸਮਾਂ ਹੈ ਦੁਬਾਰਾ ਇੱਕਠੇ ਹੋ ਕੇ ਨਵੇਂ ਸਿੱਖਿਆਂ ਮੰਤਰੀ ਜੀ ਕੋਲ ਜਾ ਕੇ ਓਹਨਾਂ ਨੂੰ ਅਪਣੇ ਮੁੱਦੇ ਨੂੰ ਦੱਸ ਕੇ ਪੋਸਟਾਂ ਵਿੱਚ ਵਾਧਾ ਕਰਵਾ ਕੇ ਹਲ ਕਰਵਾਓੁਣ ਦਾ "ਓੁਠੋ ਜਾਗੋ " ਇਕੱਠੇ ਹੋਵੋ " ਆਖਰੀ ਮੌਕਾ ਹੱਥੋ ਨਾ ਜਾਣ ਦਿਓ ਨਵੀਂ ਸਰਕਾਰ ਜਰੂਰ ਸਾਡੀ ਸੁਣੂਗੀ ਤੇ ਕੋਈ ਹਲ ਕਰੂਗੀ
ਸ਼ਰਮ ਕਰੋ ਗੰਦੀ ਸਰਕਾਰ... 😡😡😡
6 ਜਨਵਰੀ 2021ਨੂੰ ਕ੍ਰਿਸ਼ਨ ਕੁਮਾਰ ਸਿੱਖਿਆ ਸਕੱਤਰ ਪੰਜਾਬ ਦਾ ਖੇਡਾਂ ਪ੍ਰਤੀ ਚਿਹਰਾ ਹੋਇਆ ਨੰਗਾ।

ਇਕ ਪਾਸੇ ਪੰਜਾਬ ਦੇ ਵਿੱਚ ਅਨੇਕਾਂ ਹੀ ਈਟੀਟੀ, ਬੀਐੱਡ, ਟੈੱਟ ਪਾਸ ਡੀ ਪੀ ਐਡ, ਪੀ ਟੀ ਆਈ, ਐਮ ਪੀ ਐਡ ਕਰ ਕੇ ਸੜਕਾਂ ਕਿਨਾਰੇ ਬੈਠਣ ਨੂੰ ਮਜਬੂਰ ਹੋ ਰਹੇ ਹਨ।ਪਾਣੀ ਵਾਲੀਆਂ ਟੈਂਕੀਆਂ ਤੇ ਚੜ੍ਹ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ ਕਿ ਸਾਨੂੰ ਰੁਜਗਾਰ ਦਿੱਤਾ ਜਾਵੇ।ਉਨ੍ਹਾਂ ਨੂੰ ਪਿਛਲੇ ਸਮੇਂ ਤੋਂ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ ਪਰ ਦੂਜੇ ਪਾਸੇ ਇਹੀ ਕ੍ਰਿਸ਼ਨ ਕੁਮਾਰ 6 ਜਨਵਰੀ ਨੂੰ ਇੱਕ ਪੱਤਰ ਜਾਰੀ ਕਰਕੇ ਜ਼ਿਲ੍ਹਿਆਂ ਦੇ ਵਿੱਚ ਡੀ ਐਮ, ਬੀਐਮ ਨੂੰ ਇਹ ਹਦਾਇਤ ਦੇ ਰਿਹਾ ਹੈ ਕਿ ਪ੍ਰਾਇਮਰੀ ਸਕੂਲ ਜਿਸ ਦੇ ਵਿਚ ਬਾਰ੍ਹਵੀਂ, ਬੀ ਏ, ਈ ਟੀ ਟੀ ਕਰਕੇ ਪਹਿਲਾਂ ਹੀ ਸਰਕਾਰੀ ਅਧਿਆਪਕ ਭਰਤੀ ਹੋਏ ਹਨ ਇਹਨਾਂ ਵਿਚੋਂ ਬਹੁਤਿਆਂ ਅਧਿਆਪਕਾਂ ਨੇ ਤਾਂ ਸਰੀਰਕ ਸਿੱਖਿਆ ਦਾ ਵਿਸ਼ਾ ਵੀ ਨਹੀਂ ਪੜ੍ਹਿਆ ਹੋਇਆ। ਜਿਨ੍ਹਾਂ ਨੂੰ ਟਰੇਨਿੰਗ ਦੇਣ ਦੀ ਗੱਲ ਆਖੀ ਜਾ ਰਹੀ ਹੈ। ਉਨ੍ਹਾਂ ਨੂੰ ਦਸ ਤੋਂ ਪੰਦਰਾਂ ਦਿਨ ਦੀ ਸਰੀਰਕ ਸਿੱਖਿਆ ਦੇ ਨਾਲ ਸਾਰੀਆਂ ਖੇਡਾਂ ਦੀ ਟ੍ਰੇਨਿੰਗ ਕਰਵਾਉਣ ਅਤੇ ਖੇਡਾਂ ਦੇ ਮਾਹਿਰ ਬਨਾਉਣ ਦੀ ਗੱਲ ਆਖੀ ਜਾ ਰਹੀ ਹੈ। ਇਸ ਨਾਦਰਸ਼ਾਹੀ ਫੁਰਮਾਨ ਰਾਹੀਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਛੇ-ਛੇ ਸਾਲ ਡਿਗਰੀ ਡਿਪਲੋਮਾ ਕੋਰਸ ਪਾਸ ਕਰ ਚੁੱਕੇ ਹਜਾਰਾਂ ਸਰੀਰਕ ਸਿੱਖਿਆ ਬੇਰੁਜਗਾਰ ਅਧਿਆਪਕਾਂ ਉੱਪਰ ਮੌਤ ਦਾ ਕੁਹਾੜਾ ਚਲਾਇਆ ਜਾ ਰਿਹਾ ਹੈ। ਮੈਂ ਸਾਰੀਆਂ ਹੀ ਇਨਸਾਫ ਪਸੰਦ ਅਧਿਆਪਕ ਜਥੇਬੰਦੀਆਂ, ਭਰਾਤਰੀ ਜਥੇਬੰਦੀਆਂ, ਸਰਕਾਰੀ ਮੁਲਾਜ਼ਮ ਫਿਜੀਕਲ ਲੈਕਚਰਾਰ, ਡੀ ਪੀ ਈ, ਪੀ ਟੀ ਆਈ ਅਧਿਆਪਕ ਜਥੇਬੰਦੀਆਂ, ਬੇਰੁਜ਼ਗਾਰ ਨਵੀਂਆਂ ਪੁਰਾਣੀਆਂ ਡੀ ਪੀ ਈ, ਪੀ ਟੀ ਆਈ ਅਧਿਆਪਕ ਜਥੇਬੰਦੀਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਨਾਦਰਸ਼ਾਹੀ ਪੱਤਰ ਦੇ ਫੁਰਮਾਨ ਦੀਆਂ ਆਪਣੇ ਪੱਧਰ 'ਤੇ ਕਾਪੀਆਂ ਸਾੜ ਕੇ ਪੂਰਨ ਤੌਰ 'ਤੇ ਵਿਰੋਧ ਕੀਤਾ ਜਾਵੇ ਤਾਂ ਜੋ ਬੇਰੁਜ਼ਗਾਰ ਸਰੀਰਕ ਸਿੱਖਿਆ ਦੇ ਅਧਿਆਪਕਾਂ ਨੂੰ ਰੁਜ਼ਗਾਰ ਮਿਲ ਸਕੇ।
ਵਲੋਂ:-ਜਗਸੀਰ ਸਿੰਘ (ਸੂਬਾ ਪ੍ਰਧਾਨ) 9501987059
ਆਲ ਪੰਜਾਬ ਬੇਰੁਜ਼ਗਾਰ ਡੀ ਪੀ ਈ ਅਧਿਆਪਕ ਯੂਨੀਅਨ, ਪੰਜਾਬ।
ਸੰਪਰਕ ਕਰੋ
{ਸੂਬਾ ਪ੍ਰਧਾਨ
ਸੁਖਵਿੰਦਰ ਸਿੰਘ ਅਜ਼ਾਦ
+91 98157 68572
ਬੀ ਐਡ ਟੈਟ ਪਾਸ ਅਧਿਆਪਕ ਯੂਨੀਅਨ ਪੰਜਾਬ।}
{ਸੂਬਾ ਪ੍ਰਧਾਨ ਜਗਸੀਰ ਸਿੰਘ
+91 95019 87059
ਬੇਰੁਜ਼ਗਾਰ ਡੀ ਪੀ ਈ ਯੂਨੀਅਨ ਪੰਜਾਬ।}
ਸੂਬਾ ਪ੍ਰਧਾਨ ਹਰਜਿੰਦਰ ਸਿੰਘ ਝੁਨੀਰ
9781868847
ਆਰਟ ਐਂਡ ਕਰਾਫਟ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ।
ਕੈਪਟਨ ਦੀਏ ਸਰਕਾਰੇ ਹੋਰ ਨਾ ਲਾ ਤੂੰ ਲਾਰੇ
ਮਾੜਿਆਂ ਨੀਤੀਆ ਨੇ 14 ਸਾਲ ਦਾ ਬਨਵਾਸ ਕਟਵਤਾ ਨੀ
ਮਾਪਿਆ ਦਾ ਇਕੋ ਪੁੱਤ ਸੀ ਪੜ੍ਹਿਆ ਲਿਖਿਆ
ੳ ਵੀ ਬੇਰੁਜਗਾਰ ਬਣਾਤਾ ਨੀ
Good morning to all

ALL Punjab Berujgar DPE Union Punjab

Operating as usual

10/09/2022

ਜਰੂਰ ਧਿਆਨ ਦਿਓ ਸਾਬ ਜੀ ਪੰਜਾਬ ਦੇ ਸਾਰੇ ਸਰਕਾਰੀ ਸਕੂਲ ਪੀਟੀ ਟੀਚਰਾਂ ਤੋ ਬਿਨਾ ਖਾਲੀ ਪਏ ਆ ਖੇਡਾਂ ਤਾਂ ਕਰਵਾ ਰਹੇ ਓ ਪਰ ਖਿਡਾਉਣ ਵਾਲੇ ਤਾਂ ਹੈ ਨਹੀਂ ਬੱਚੇ ਸਿੱਖਣਗੇ ਕਿੱਥੋ ਜੀ ਸਿੱਖਿਆ ਮੰਤਰੀ Harjot Singh Bains ਜੀ ਤੇManish Sisodia ਜੀ ਖੇਡ ਮੰਤਰੀ #ਮੀਤ_ਹੇਅਰ ਜੀ
Raghav Chadha

29/07/2022
25/07/2022

ਦੋਸਤੋ ਬਹੁਤ ਅਫ਼ਸੋਸ ਇਹ ਪੀ ਟੀਂ ਆਈ ਟੀਚਰ ਬਣਨਾ ਖਾਲਾ ਜੀ ਦਾ ਵਾੜਾ ਨਹੀਂ ਇਹਨਾਂ ਟੀਚਰਾਂ ਨੇ ਸਕੂਲ ਕਾਲਜ ਪੱਧਰ ਤੇ ਪਹਿਲਾਂ game ਕਰਨ ਵੇਲੇ ਕਿੰਨੀ ਸਖਤ ਮੇਹਨਤ ਕਰਕੇ ਸਕੂਲ ਬਲਾਕ ਜਿਲਾ ਜੋਨ ਸਟੇਟ ਨੇਸ਼ਨਾਲ ਇੰਟਰਨੈਸਨਲ ਪੱਧਰ ਤੇ ਦਰਜ਼ਨਾਂ ਗੋਲਡ ਸਿਲਵਰ ਬਰਾਊਨ ਮੈਡਲ ਲੈਣ ਤੋਂ ਬਾਅਦ ਫਿਜ਼ੀਕਲ ਟੀਚਰ ਦਾ ਦੋ ਸਾਲ ਦਾ ਕੋਰਸ ਸਾਲ 2011ਵਿਚ ਪਾਸ ਕੀਤਾ ਤੇ ਓਦੋਂ ਤੋਂ ਲਈ ਕੇ ਹੁਣ ਤੱਕ ਗੰਦੀਆਂ ਸਰਕਾਰਾਂ ਤੇ ਪੁਲੀਸ ਅਤੇ ਪ੍ਰਸ਼ਾਸਨ ਤੋਂ ਅਣਗਿਣਤ ਵਾਰੀ ਬੇਇੱਜਤੀ ਕਰਵਾਉਂਦੇ ਆ ਰਹੇ ਹਨ । ਇਹਨਾਂ ਲੜਕੀਆਂ ਅਤੇ ਲੜਕਿਆਂ ਦੇ ਵਿਆਹ ਵੀ ਟੀਚਰ ਲਗਣਗੇ ਦੀ ਆਸ ਨਾਲ ਚੰਗੇ ਘਰਾਂ ਤੇ ਬਿਨਾ ਦਹੇਜ਼ ਤੋਂ ਹੋਏ ਹੋਏ ਹਨ ਕੁਸ਼ ਬੱਚੇ ਅਜੇ ਤੱਕ ਅਣਵਿਆਹੇ ਹੀ ਰੇਹ ਗਏ ਹਨ ਜਿੰਨਾ ਨੂੰ ਸਾਡੇ ਵਰਗੇ ਮਾਪੇ ਸਾਕ ਰਿਸ਼ਤੇਦਾਰ ਮਿਹਣੇ ਮਾਰ ਰਹੇ ਹਨ ਕੇ ਲੱਗ ਗਏ ਮਾਸਟਰ । ਕਹਿਣ ਦਾ ਮਤਲਵ ਕੇ ਇਹ ਬੁੱਧੀਜੀਵੀਆਂ ਤੇ ਟੈਲੇੰਟ ਵਾਲੇ ਵਾਲੇ ਬੱਚਿਆਂ ਨੂੰ ਹੱਦੋਂ ਵੱਧ ਜਲੀਲ ਕੀਤਾ ਜਾ ਰਿਹਾ ਹੈ ਅਗਰ ਇਹਨਾਂ ਦੀ ਏਸ ਤਰ੍ਹਾਂ ਹੀ ਹਰਾਸਮੈਂਟ ਹੁੰਦੀ ਰਹੀ ਫੇਰ ਇਨ੍ਹਾਂ ਦੇ ਗਲਤ ਰਸਤੇ ਪਾਉਣ ਦੀ ਜਿੰਮੇਵਾਰ ਮੌਜੂਦਾ ਸਰਕਾਰ ਤੇ ਪ੍ਰਸ਼ਾਸਨ ਹੀ ਹੋਣਗੇ। ਸਾਰੇ ਲੋਕਾਂ ਅਤੇ ਸਾਰੀਆਂ ਜਥੇਬੰਦੀਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਇਹਨਾਂ ਬੱਚਿਆਂ ਦੀ ਬੇਇਜਤੀ ਹੋਣ ਤੋਂ ਬਚਾ ਕੇ ਇਹਨਾਂ ਤੋਂ ਸਾਡੇ ਹੋਣ ਵਾਲੇ ਬੱਚਿਆਂ ਦੇ ਭਵਿੱਖ ਨੂੰ ਸਵਾਰੀਏ ਤੇ ਮੌਜੂਦਾ ਸਰਕਾਰ ਨੂੰ fitlaantan ਦੇਣ ਲਈ 31.7.2022.ਨੂੰ ਰੇਲਵੇ ਸਟੇਸ਼ਨ ਸੰਗਰੂਰ ਇੱਕਠੇ ਹੋਈਏ ਤੇ ਮੀਟਿੰਗ ਤੋਂ ਬਾਅਦ ਇਹਨਾਂ ਦਾ ਸੰਘਰਸ਼ ਆਪਾਂ ਖੁਦ ਲੜੀਏ।ਕਿਸਾਨ ਆਗੂ ਕੁਲਦੀਪ ਜੋਸ਼ੀ ਜਿਲਾ ਸੰਗਰੂਰ।

Photos from All Punjab Berujgar DPE Union Punjab's post 25/07/2022

ਪੀ ਟੀ ਆਈ 646 ਅਧਿਆਪਕਾ ਤੇ ਪੰਜਾਬ ਸਰਕਾਰ ਵੱਲੋ ਜੋ ਜ਼ਬਰ ਕੀਤਾ ਜਾ ਰਿਹਾ ਉਹ ਬੰਦ ਹੋਣਾ ਚਾਹੀਦਾ ਅਤੇ ਉਹਨਾ ਦਾ ਮਸਲਾ ਹੱਲ ਕਰੇ

ਵੱਲੋ:-All punjab berujgar DPE union punjab

25/07/2022

ਅੱਜ 646ਪੀ ਟੀ ਆਈ ਅਧਿਅਪਕਾ ਵੱਲੋ ਅਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਈਸ ਤੇ ਧਰਨਾ ਪ੍ਰਦਰਸ਼ਨ ਕਰ ਰਹੇ ਬੇਰੁਜਗਾਰਾ ਤੇ ਮਾਨ ਸਰਕਾਰ ਦੀ ਪੁਲਿਸ ਨੇ ਬਹੁਤ ਅੱਤਿਆਚਾਰ ਕੀਤਾ। ਇਹ ਉਹ ਸਰਕਾਰ ਹੈ ਜੋ ਸੱਤਾ ਚ ਆਉਣ ਲਈ ਬੇਰੁਜ਼ਗਾਰਾਂ ਨੂੰ ਵੋਟ ਬੈਂਕ ਵਝੋ ਵਰਤ ਕੇ ਅੱਜ ਉਹਨ੍ਹਾ ਦੀਆਂ ਤਕਲੀਫਾ ਨੂੰ ਸੁਨਣ ਦੀ ਜਗ੍ਹਾ ਉਹਨਾ ਦੇ ਉੱਤੇ ਡਾਗਾਂ ਮਾਰ ਰਹੀ। ਪਾਣੀ ਦੀਆਂ ਵਸ਼ਾਰਾ ਕਰ ਰਹੀ । ਮਾਨ ਸਾਬ ਅਸੀ ਇਹ ਬਦਲਾਵ ਨਹੀ ਮੰਗਿਆ ਸੀ ਜੋ ਤੁਸੀ ਦੱਸ ਰਹੇ। ਭਗਤ ਸਿੰਘ ਦੀਆਂ ਝੁਠੀਆਂ ਕਸਮਾ ਖਾਣ ਵਾਲਿਓ ਸਮਾਂ ਅਜੇ ਤੁਹਾਡੇ ਕੋਲ ਹੈ ਸੁਧਰ ਜਾਓ ਨਹੀ ਤਾਂ ਤੁਹਾਡਾ ਵੀ ਉਹੀ ਹਾਲ ਹੋਣਾ ਜੋ ਅਕਾਲੀ ਤੇ ਕਾਗਰਸੀਆਂ ਦਾ ਹੋਇਆ। ਬੇਰੁਜਗਾਰਾ ਨੂੰ ਨੋਕਰੀਆਂ ਦੇ ਦੇਦਿਓ ਨਹੀ ਤੁਹਾਡਾ ਬਦਲਾ ਹੋਣਾ ਤੈਹ ਹੈ।

Photos from All Punjab Berujgar DPE Union Punjab's post 25/07/2022

ਅਰਵਿੰਦ ਕੇਜਰੀਵਾਲ ਦੀ ਭੈਣ ਸਿੱਪੀ ਸ਼ਰਮਾ ਛੇ ਸੌ ਛਿਆਲੀ ਪੀ ਟੀ ਆਈ ਅਧਿਆਪਕ ਹਸਪਤਾਲ ਵਿਚ ਦਾਖਲ ਬਾਰਾਂ ਸਾਲਾਂ ਤੋਂ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਛੇ ਸੌ ਛਿਆਲੀ ਪੀ ਟੀ ਆਈ ਅਧਿਆਪਕਾਂ ਨੂੰ ਨੌਕਰੀ ਦੇ ਨਾਂ ਤੇ ਮਿਲੀਆਂ ਡਾਂਗਾਂ|

23/07/2022
23/07/2022

ਮਾਨ ਸਰਕਾਰ ਇਸ ਤਰਾਂ ਕਰ ਰਹੀ ਸਪੋਰਟਸ ਨੂੰ ਪਰਮੋਟ।
168 ਡੀ.ਪੀ.ਈ ਦੀਆਂ ਪੋਸਟਾ ਵਿੱਚ ਵਾਧਾ ਕਰਨ ਤੋ ਭੱਜੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ।

18/04/2022
18/04/2022
17/04/2022

ਬੇਰੁਜ਼ਗਾਰ ਸਰੀਰਕ ਸਿੱਖਿਆ ਅਧਿਆਪਕਾਂ ਨੇ ਵਿਧਾਇਕ ਦਸੂਹਾ ਕਰਮਬੀਰ ਸਿੰਘ ਘੁੰਮਣ ਨੂੰ ਦਿੱਤਾ ਮੰਗ ਪੱਤਰ

ਅੱਜ ਸਰੀਰਕ ਸਿੱਖਿਆ ਬੇਰੁਜਗਾਰ ਅਧਿਆਪਕਾਂ ਵਿੱਚੋ ਆਲ ਪੰਜਾਬ ਬੇਰੁਜਗਾਰ 873 ਡੀਪੀਈ ਯੂਨੀਅਨ ਪੰਜਾਬ ਤੇ ਪੀਟੀਆਈ 2011 ਵੱਲੋਂ ਦਸੂਹਾ ਦੇ ਵਿਧਾਇਕ ਸਰਦਾਰ ਕਰਮਬੀਰ ਸਿੰਘ ਘੁੰਮਣ ਨੂੰ ਜੋਂ ਕੇ ਪਿੰਡ ਘੋਗਰਾ ਵਿਖੇ ਨਗਰ ਦੇ ਲੋਕ ਦਾ ਧੰਨਵਾਦ ਕਰਨ ਲਈ ਆਏ ਸਨ ਨੂੰ ਸਾਂਝੇ ਤੌਰ ਤੇ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਪੀਟੀਆਈ ਯੂਨੀਅਨ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਅਮਰੀਕ ਜੱਸਲ ਤੇ ਪੀਟੀਆਈ ਦਸੂਹਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਹ ਮੰਗ ਪੱਤਰ ਸਰੀਰਕ ਸਿੱਖਿਆ ਯੂਨੀਅਨ ਪੰਜਾਬ ਦੀ ਤਰਜ਼ ਤੇ ਦਿੱਤਾ ਗਿਆ ਹੈ। ਇਸ ਮੰਗ ਪੱਤਰ ਵਿੱਚ ਆਲ ਪੰਜਾਬ ਬੇਰੁਜਗਾਰ 873 ਡੀਪੀਈ ਯੂਨੀਅਨ ਪੰਜਾਬ ਵੱਲੋਂ ਮੰਗ ਰੱਖੀ ਹੈ ਕਿ ਜੋ ਸਿੱਖਿਆ ਵਿਭਾਗ ਵੱਲੋਂ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਦਾ ਲਿਖਤੀ ਟੈਸਟ ਫਰਵਰੀ 2020 ਨੂੰ ਹੋਇਆ ਸੀ ਭਾਰਤੀ ਦੇਰ ਬਾਅਦ ਹੋਣ ਕਰਕੇ ਬਹੁਤ ਸਾਰੇ ਸਰੀਰਕ ਸਿੱਖਿਆ ਅਧਿਆਪਕ ਓਵਰਏਜ ਹੋ ਗਏ ਹਨ ਡੀਪੀਈ ਯੂਨੀਅਨ ਨੇ ਇਹਨਾਂ ਓਵਰਏਜ ਹੋਏ ਬੇਰੁਜ਼ਗਾਰ ਅਧਿਆਪਕਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਨੂੰ ਮੰਗ ਕੀਤੀ ਹੈ 873 ਪੋਸਟਾਂ ਵਿੱਚ 1000 ਪੋਸਟਾ ਨੂੰ ਵਧਾ ਕੇ 1873 ਕੀਤਾ ਜਾਵੇ ਤਾਂ ਜ਼ੋ ਸਾਰੇ ਓਵਰਏਜ ਹੋਏ ਬੇਰੁਜ਼ਗਾਰ ਅਧਿਆਪਕਾਂ ਨੂੰ ਵੀ ਰੁਜ਼ਗਾਰ ਮਿਲ ਸਕੇ ਤੇ ਡੀ.ਪੀ.ਈ ਅਤੇ
ਪੀਟੀਆਈ ਯੂਨੀਅਨ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਅਮਰੀਕ ਜੱਸਲ ਤੇ ਪੀਟੀਆਈ ਦਸੂਹਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ 646 ਅਧਿਆਪਕਾਂ ਦੀਆਂ 2011 ਵਿੱਚ ਪੋਸਟਾ ਪੰਜਾਬ ਸਰਕਾਰ ਦੁਆਰਾ ਕੱਢੀਆਂ ਗਈਆਂ ਸਨ ਇਨ੍ਹਾਂ ਪੋਸਟਰਾਂ ਤੇ ਅੱਜ ਤੱਕ ਵੀ ਭਰਤੀ ਨਹੀਂ ਕੀਤੀ ਗਈ ਹੈ ਪੀਟੀਆਈ ਯੂਨੀਅਨ ਪੰਜਾਬ ਨੇ ਵੀ ਮੰਗ ਕੀਤੀ ਹੈ 2011 ਦੀਆਂ 646 ਪੋਸਟਾਂ ਨੂੰ ਪੰਜਾਬ ਸਰਕਾਰ ਤੁਰੰਤ ਨਰੋਲ ਮੈਰਿਟ ਤੇ ਭਾਰਤੀ ਕਰੇ ਤਾ ਜੋਂ ਬੇਰੁਜ਼ਗਾਰ ਆਪਣੇ ਪਰਿਵਾਰ ਦਾ ਸਹੀ ਢੰਗ ਨਾਲ ਪਾਲਣ ਪੋਸ਼ਣ ਕਰ ਸਕਣ। ਇਸ ਮੌਕੇ ਦਸੂਹਾ ਦੇ ਵਿਧਾਇਕ ਸਰਦਾਰ ਕਰਮਬੀਰ ਸਿੰਘ ਘੁੰਮਣ ਨੇ ਪਿੰਡ ਘੋਗਰਾ ਦੇ ਲੋਕਾਂ ਦਾ ਤਹਿ ਦਿਲ ਤੌਂ ਸ਼ੁੱਕਰੀਆ ਅਦਾ ਕੀਤਾ ਤੇ ਕਿਹਾ ਕਿ ਤੁਸੀ ਮੈਨੂੰ ਬਹੁਤ ਵੱਡੀ ਜਿੰਮੇਵਾਰੀ ਵਾਲੀ ਕੁਰਸੀ ਤੇ ਬਿਠਾਇਆ ਹੈ ਮੈ ਸਦਾ ਹੀ ਆਪ ਸਭ ਦਾ ਰਿਣੀ ਰਹਾਂਗਾ,ਮੈ ਸੇਵਾਦਾਰ ਹਾਂ ਆਪ ਸਭ ਦੀ ਸੇਵਾ ਵਿਚ ਸਦਾ ਹੀ ਹਾਜ਼ਰ ਰਹਾਂਗਾ ਅਤੇ ਘੋਗਰਾ ਇਲਾਕੇ ਦੇ ਪਹਿਲ ਦੇ ਅਧਾਰ ਤੇ ਕੰਮ ਕਰੇਗਾ ਤੇ ਭਰੋਸਾ ਦਵਾਇਆ ਕਿ ਪੀਟੀਆਈ ਤੇ ਡੀਪੀਈ ਦੇ ਇਸ ਮਸਲੇ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਮੀਤ ਹੇਅਰ ਕੋਲ ਜਲਦੀ ਲੈ ਕੇ ਜਾਵੇਗਾ ਤੇ ਇਸ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕਰਾਗੇ । ਇਸ ਦੇ ਨਾਲ ਨਾਲ ਬਲਾਕ ਦਸੂਹਾ ਤੇ ਸਪੋਰਟਸ ਪ੍ਰਧਾਨ ਸਰਦਾਰ ਕੁਲਦੀਪ ਸਿੰਘ ਭਾਰਜ ਨੇ ਵਿਧਾਇਕ ਸਰਦਾਰ ਕਰਮਬੀਰ ਸਿੰਘ ਘੁੰਮਣ ਤੇ ਨਗਰ ਘੋਗਰਾ ਦੇ ਲੋਕਾਂ ਦਾ ਸੁਵਾਗਤ ਤੇ ਧਨਵਾਦ ਕੀਤਾ ਤੇ ਨਗਰ ਦੇ ਆਉਣ ਵਾਲੇ ਸਮੇਂ ਚ ਕਰਨ ਵਾਲੇ ਕੰਮਾਂ ਬਾਰੇ ਜਾਣੂ ਕਰਵਾਇਆ। ਬੇਰੁਜ਼ਗਾਰ ਪੀਟੀਆਈ ਯੂਨੀਅਨ ਸਰੀਰਕ ਸਿੱਖਿਆ ਦੇ ਜਿਲ੍ਹਾ ਪ੍ਰਧਾਨ ਅਮਰੀਕ ਜੱਸਲ ਤੇ ਬੇਰੁਜ਼ਗਾਰ ਪੀਟੀਆਈ ਯੂਨੀਅਨ ਸਰੀਰਕ ਸਿੱਖਿਆ ਦਸੂਹਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਤੋਂ ਇਲਾਵਾ ਜੁਝਾਰ ਸਿੰਘ, ਦਲੇਰ ਸਿੰਘ, ਬਾਬਾ ਸੁੰਦਰੀ, ਕੇਵਲ ਮਸੀਹ, ਦਿਲਬਾਗ ਸਿੰਘ, ਮਲਕੀਤ ਸਿੰਘ, ਬਲਜੀਤ ਸਿੰਘ ਮਾਲੀ, ਰਗੁੁਨਥ ਠਾਕੁਰ, ਪਰਮਜੀਤ ਸਿੰਘ ਫੌਜੀ, ਪਰਗਟ ਸਿੰਘ, ਅਜੇ ਬਡਿਆਲ, ਪਰਵੀਨ ਕੌਰ,ਬਲਜੀਤ ਕੌਰ,ਗੁਰਮੀਤ ਕੌਰ,ਸੁਦੇਸ਼ ਕੁਮਾਰੀ,ਸਰਬਜੀਤ ਕੌਰ, ਤੇ ਹੋਰ ਵੀ ਨਗਰ ਦੇ ਪੱਤਵੰਤੇ ਹਾਜ਼ਰ ਸਨ।

08/04/2022
08/04/2022

ਅੱਜ ਮਿਤੀ 4-3-2022 ਨੂੰ ਬੇਰੁਜ਼ਗਾਰ 873 ਡੀ ਪੀ ਈ ਯੂਨੀਅਨ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਮੀਟਿੰਗ ਹੋਈ,ਜਿਸ ਵਿਚ ਸੂਬਾ ਪੱਧਰੀ ਮੀਟਿੰਗ ਸਬੰਧੀ ਮਤਾ ਗੁਰਿੰਦਰ ਸਿੰਘ ਵੱਲੋਂ ਪੇਸ਼ ਕੀਤਾ ਗਿਆ ਕੇ ਵਾਅਦਿਆਂ ਦੀ ਝੜੀ ਲਗਾ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਅਤੇ ਹੁਣ ਉਹ ਬੇਰੁਜ਼ਗਾਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੇ,ਹੁਣ ਮੁੱਖ ਮੰਤਰੀ ਸਾਹਿਬ ਵੱਲੋਂ 28 ਮਾਰਚ ਨੂੰ ਚੰਡੀਗੜ੍ਹ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਪ੍ਰੰਤੂ ਉੱਥੇ ਵੀ ਪਿਛਲੀ ਸਰਕਾਰ ਵਾਂਗ ਓ ਐੱਸ ਡੀ ਨਾਲ ਹੀ ਮੀਟਿੰਗ ਕਰਵਾਈ ਗਈ, ਜੋ ਕਿ ਪਿਛਲੀ ਸਰਕਾਰਾਂ ਵਾਂਗ ਲਾਰਾ ਹੀ ਸਾਬਤ ਹੋਈ,ਅੱਜ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਜੇਕਰ ਆਉਂਦੇ ਦਿਨਾਂ ਤੱਕ ਮੁੱਖ ਮੰਤਰੀ ਸਾਹਿਬ ਵੱਲੋਂ 873ਬੇਰੁਜ਼ਗਾਰ ਡੀਪੀਈ ਯੂਨੀਅਨ ਦੀਆ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਮੁੱਖ ਮੰਤਰੀ ਸਾਹਿਬ ਦੇ ਹਲਕੇ ਧੂਰੀ ਵਿਚ ਬੇਰੁਜ਼ਗਾਰਾਂ ਵੱਲੋਂ ਗੁਪਤ ਐਕਸ਼ਨ ਕੀਤਾ ਜਾਵੇਗਾ ਅਤੇ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਲਈ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ.. ਅੱਜ ਦੀ ਮੀਟਿੰਗ

24/03/2022
18/03/2022
18/03/2022
12/01/2022

ਆਹ ਚੋਬਰ ਭਿਓਂ-ਭਿਓਂ ਮਾਰਦੈ ਲੀਡਰਾਂ ਦੇ, ਘਰ-ਘਰ 'ਚ ਚੱਲੀ ਗੱਲ, ਕੋਈ ਨੀਂ ਕਰਦਾ ਮਸਲੇ ਹੱਲ | Akhar

25/10/2021
25/09/2021

ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ DC ਸੰਗਰੂਰ ਰਾਹੀਂ ਮੰਗ ਪੱਤਰ ਦਿੱਤਾ ਗਿਆ

24/09/2021

ਸਾਂਝਾ ਮੋਰਚਾ ਕਰੇਗਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ

ਸੰਗਰੂਰ ਸਿੱਖਿਆ ਮੰਤਰੀ ਦੀ ਕੋਠੀ ਦੇ ਗੇਟ ਉੱਤੇ ਪਿਛਲੇ ਕਰੀਬ 9 ਮਹੀਨੇ ਤੋ ਪੱਕਾ ਮੋਰਚਾ ਲਗਾ ਕੇ ਬੈਠਾ ਪੰਜ ਬੇਰੁਜ਼ਗਾਰ ਜਥੇਬੰਦੀਆਂ ਉੱਤੇ ਅਧਾਰਤ " ਬੇਰੁਜ਼ਗਾਰ ਸਾਂਝਾ ਮੋਰਚਾ" ਹੁਣ ਨਵੇਂ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਦੀ ਖਰੜ ਕੋਠੀ ਦਾ 26 ਸਤੰਬਰ ਨੂੰ ਘਿਰਾਓ ਕਰੇਗਾ।
ਮੋਰਚੇ ਦੇ ਆਗੂਆਂ ਹਰਜਿੰਦਰ ਸਿੰਘ ਝੁਨੀਰ,ਜਗਸੀਰ ਸਿੰਘ,ਕ੍ਰਿਸ਼ਨ ਸਿੰਘ ਨਾਭਾ,ਸੁਖਵਿੰਦਰ ਸਿੰਘ ਢਿੱਲਵਾਂ ਅਤੇ ਸੁਖਦੇਵ ਸਿੰਘ ਜਲਾਲਾਬਾਦ ਨੇ ਕਿਹਾ ਕਿ ਲੰਬੇ ਸਮੇਂ ਤੋ ਚੱਲਦੇ ਸੰਘਰਸ਼ ਦੇ ਬਾਵਜੂਦ ਪੰਜਾਬ ਸਰਕਾਰ ਬੇਰੁਜ਼ਗਾਰਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ।ਓਹਨਾ ਕਿਹਾ ਕਿ ਬੇਰੁਜ਼ਗਾਰ ਮੋਰਚੇ ਦੀਆਂ ਮੰਗਾਂ ਵਿੱਚ ਉਮਰ ਹੱਦ ਵਿੱਚ ਪੰਜ ਸਾਲ ਛੋਟ ਸਮੇਤ ਸਾਰੀਆਂ ਕੈਟਾਗਰੀਆਂ ਦੀ ਭਰਤੀ ਕੀਤੀ ਜਾਵੇ,ਪੀ ਟੀ ਆਈ 646 ਦੀ ਮੈਰਿਟ ਸੂਚੀ ਅਪਲੋਡ ਕਰਨਾ,873 ਡੀ ਪੀ ਈ ਬੇਰੁਜ਼ਗਾਰ ਅਧਿਆਪਕਾਂ ਦੀਆਂ 1000 ਅਸਾਮੀਆਂ ਹੋਰ ਐਡ ਕਰਨਾ,ਮਲਟੀ ਪਰਪਜ਼ ਹੈਲਥ ਵਰਕਰ ਪੁਰਸ ਅਤੇ ਮਹਿਲਾ ਦੀ ਚੱਲ ਰਹੀ ਭਰਤੀ ਪ੍ਰਕਿਰਿਆ ਮੁਕੰਮਲ ਕਰਨਾ,ਪ੍ਰਵਾਨਿਤ ਅਸਾਮੀਆਂ ਦਾ ਇਸਤਿਹਾਰ ਜਾਰੀ ਕਰਨਾ,ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ ਲਈ ਸਾਰੀਆਂ ਖਾਲੀ ਅਸਾਮੀਆਂ ਦਾ ਇਸਤਿਹਾਰ ਉਮਰ ਹੱਦ ਵਿੱਚ ਛੋਟ ਦੇ ਕੇ ਜਾਰੀ ਕਰਨਾ ਹੈ।
ਇਸੇ ਤਰ੍ਹਾਂ ਹੀ ਆਰਟ ਐਂਡ ਕਰਾਫਟ ਅਧਿਆਪਕਾਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਉਮਰ ਹੱਦ ਵਿੱਚ ਛੋਟ ਦੇ ਕੇ ਭਰਤੀ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਨਵੇਂ ਮੁੱਖ ਮੰਤਰੀ ਨੂੰ ਮੰਗਾਂ ਤੋ ਜਾਣੂ ਕਰਵਾਉਣ ਲਈ ਡਿਪਟੀ ਕਮਿਸ਼ਨਰ ਰਾਹੀ ਮੰਗ ਪੱਤਰ ਸੌਂਪਿਆ ਮੰਗ।
ਇਸ ਮੌਕੇ ਨਰਿੰਦਰ ਕਬੋਜ, ਭਿੰਦਰ ਸਿੰਘ, ਲਵਪ੍ਰੀਤ ਸਿੰਘ,ਬਗੀਚਾ ਸਿੰਘ ਅਤੇ ਵਿਕਰਮਜੀਤ ਸਿੰਘ ,ਆਦਿ ਹਾਜ਼ਰ ਸਨ।

*ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ।*
▶️ ਆਪਣੀਆਂ ਮੰਗਾਂ ਨੂੰ ਲੈ ਕੇ ਮਿਤੀ 25 ਅਗਸਤ 2021 ਨੂੰ YPS ਚੌਕ ਸ਼ਾਂਤੀ ਪੂਰਵਕ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਦੇ ਆਗੂਆਂ ਅਤੇ 200 ਹੋਰਨਾਂ ਤੇ ਪਾਏ ਝੂਠੇ ਕੇਸ ਰੱਦ ਕਰੋ।
*ਬੀ ਐਡ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੀਆਂ ਮੰਗਾਂ 😗
▶️.ਪੰਜਾਬੀ , ਸਮਾਜਿਕ ਸਿੱਖਿਆ ਅਤੇ ਹਿੰਦੀ ਦੀਆਂ ਘੱਟੋ ਘੱਟ 9000 ਅਸਾਮੀਆਂ ਅਤੇ ਸਾਇੰਸ , ਮੈਥ , ਇੰਗਲਿਸ਼, ਸੰਸਕ੍ਰਿਤ , ਉਰਦੂ , ਸੰਗੀਤ ਹੋਰ ਵਿਸ਼ਿਆਂ ਸਣੇ ਕੁੱਲ 18000 ਪੋਸਟਾਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ।
▶️.ਲੰਬੇ ਸਮੇਂ ਤੋਂ ਕੋਈ ਭਰਤੀ ਨਾ ਆਉਣ ਕਾਰਨ ਜ਼ਿਆਦਾਤਰ
ਉਮੀਦਵਾਰ ਆਪਣੀ ਉਮਰ ਹੱਦ ਲੰਘਾ ਚੁੱਕੇ ਹਨ ਇਸ ਕਰਕੇ ਉਮਰ ਹੱਦ 37 ਤੋਂ 42 ਸਾਲ ਕੀਤੀ ਜਾਵੇ।
▶️ਸਮਾਜਿਕ ਸਿੱਖਿਆ ਵਿਸ਼ੇ ਦੇ ਕੰਬੀਨੇਸ਼ਨ ਵਿੱਚੋਂ ਕੱਢੇ ਗਏ ਵਿਸ਼ਿਆਂ ਜਿਵੇਂ ਕਿ :- ਰਿਲੀਜਨ ਸਟੱਡੀਜ਼ , ਡਿਫੈਂਸ ਸਟੱਡੀਜ਼ , ਪਬਲਿਕ ਵਰਕ ਅਤੇ ਐਜੂਕੇਸ਼ਨ ਨੂੰ ਸ਼ਾਮਲ ਕੀਤਾ ਜਾਵੇ।
▶️ਹਰੇਕ ਵਿਸ਼ੇ ਦੇ ਅਧਿਆਪਕ ਤੋਂ ਸਬੰਧਤ ਵਿਸ਼ੇ ਦਾ ਹੀ ਕੰਮ ਲਿਆ ਜਾਵੇ , ਇੱਕ ਦੂਜੇ ਦਾ ਵਿਸ਼ਾ ਦੇ ਕੇ ਅਸਾਮੀਆਂ ਖਤਮ ਕਰਨ ਦੀ ਨੀਤੀ ਬੰਦ ਕੀਤੀ ਜਾਵੇ।
▶️ਮਾਸਟਰ ਕੇਡਰ ਦੇ ਪੇਪਰ ਲਈ ਘੱਟੋ-ਘੱਟ ਪਾਸ ਅੰਕ ਨਿਰਧਾਰਤ ਕੀਤੇ ਜਾਣ ।
▶️ਨਵੀਂ ਭਰਤੀ ਲਈ ਕੱਚੇ ਅਧਿਆਪਕਾਂ ਅਤੇ ਆਉਟਸੋਰਸਿੰਗ ਸਟਾਫ ਨੂੰ ਤਜਰਬਾ ਅੰਕ ਨਾ ਦਿੱਤੇ ਜਾਣ ।
*ਡੀ.ਪੀ.ਈ. 873 ਅਧਿਆਪਕ ਯੂਨੀਅਨ ਦੀਆਂ ਮੰਗਾਂ 😗
▶️.ਸਿੱਖਿਆ ਵਿਭਾਗ ਵੱਲੋਂ 2 ਫਰਵਰੀ 2020 ਨੂੰ 873 ਡੀ.ਪੀ.ਈ. ਅਧਿਆਪਕਾਂ ਦਾ ਲਿਖਤੀ ਟੈਸਟ ਲੈ ਕੇ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ ਇਨ੍ਹਾਂ ਪੋਸਟਾਂ ਵਿੱਚਂ ਸੋਧ ( Amendment ) ਕਰਨ ਉਪਰੰਤ 1000 ਪੋਸਟ ਦਾ ਵਾਧਾ ਕਰਕੇ 1873 ਪੋਸਟ ਕੀਤੀਆਂ ਜਾਣ ।
▶️ਇਹ ਭਰਤੀ 14 ਸਾਲ ਦੇ ਲੰਬੇ ਅਰਸੇ ਬਾਅਦ ਹੋ ਰਹੀ ਹੈ ਜਿਸ ਕਾਰਨ ਉਮੀਦਵਾਰਾਂ ਦੀ ਉਮਰ ਹੱਦ ਲੰਘ ਚੁੱਕੀ ਹੈ , ਇਸ ਕਰਕੇ 1000 ਪੋਸਟ ਦਾ ਵਾਧਾ ਕਰਨ ਉਪਰੰਤ 1873 ਪੋਸਟਾਂ ਕੀਤੀਆਂ ਜਾਣ ।
▶️ 873 ਡੀ.ਪੀ.ਈ. ਦਾ ਵਿਗਿਆਪਨ ਮਿਤੀ : 24.01.2017 ਦੀ ਲਗਾਤਾਰਤਾ ਵਿੱਚ 1000 ਪੋਸਟ ਦਾ ਵਾਧਾ ਕਰਕੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਤੇ ਜੋ ਭਰਤੀ ਪ੍ਰਕਿਰਿਆ ਵਿਚਾਲੇ ਰੁਕੀ ਹੋਈ ਹੈ ਉਸਨੂੰ ਪੂਰਾ ਕੀਤਾ ਜਾਵੇ।
▶️.ਜੇਕਰ 873 ਡੀ .ਪੀ.ਈ ਪੋਸਟ ਤੇ ਦੂਜੀ ਵਾਰ ਸਕਰੂਟਨੀ ਹੁੰਦੀ ਹੈ ਤਾਂ ਪੇਪਰ ਦਿੱਤੇ ਸਾਰੇ ਉਮੀਦਵਾਰ ਨੂੰ ਸਕਰੂਟਨੀ ਲਈ ਬੁਲਾਇਆ ਜਾਵੇ।
*ਪੀ. ਟੀ .ਆਈ. 646 ਅਿਧਆਪਕ ਯੂਨੀਅਨ ਦੀਆਂ ਮੰਗਾਂ 😗
▶️ਇਹ ਭਰਤੀ 10+2 ਅਤੇ ਸੀ.ਪੀ.ਐਡ. ਦੇ ਪਾਪਤ ਅੰਕਾਂ ਦੇ ਆਧਾਰ ਤੇ ਮੈਰਿਟ ਲਿਸਟ ਬਣਾ ਕੇ ਪੂਰੀ ਕੀਤੀ ਜਾਵੇ।
▶️ਇਸ ਭਰਤੀ ਦੇ ਇਸ਼ਿਤਹਾਰ ਵਿੱਚ ਮਾਣਯੋਗ ਹਾਈ ਕੋਰਟ ਵੱਲੋਂ ਖਾਰਜ ਕੀਤੇ ਟੀ. ਈ. ਟੀ ( ਅਧਿਆਪਕ ਯੋਗਤਾ ਟੈਸਟ ) ਤੋਂ ਬਿਨਾਂ ਕੋਈ ਟੈਸਟ ਨਹੀਂ ਸੀ ਇਸ ਕਰਕੇ 646 ਅਸਾਮੀਆਂ ਦੀ ਭਰਤੀ ਨਿਰੋਲ ਮੈਰਟ ਦੇ ਆਧਾਰ ਤੇ ਹੀ ਕੀਤੀ ਜਾਵੇ।
▶️ਭਰਤੀ ਕਰਾਈਟੈਰੀਆ ਯੂਨੀਅਨ ਆਗੂ ਦੀ ਮੌਜੂਦਗੀ ਵਿੱਚ ਤਿਆਰ ਕੀਤਾ ਜਾਵੇ।
▶️646 ਪੀ.ਟੀ.ਆਈ. ਅਸਾਮੀਆਂ ਤੇ ਪੰਜਾਬ ਦੇ ਪੱਕੇ ਵਸਨੀਕ ਬੇਰੁਜ਼ਗਾਰਾਂ ਨੂੰ ਹੀ ਰੱਖਿਆ ਜਾਵੇ।
ਮਿਡਲ ਅਤੇ ਹਾਈ ਸਕੂਲ ਵਿੱਚ ਪੀ ਟੀ ਆਈ ਦੀਆਂ ਖਤਮ ਕੀਤੀਆਂ ਗਈਆਂ ਅਸਾਮੀਆਂ ਨੂੰ ਮੁੜ ਬਹਾਲ ਕੀਤਾ ਜਾਵੇ ।
*ਬੇਰੁਜ਼ਗਾਰ ਆਰਟ ਐੱਡ ਕਰਾਫਟ ਅਧਿਆਪਕ ਯੂਨੀਅਨ ਦੀਆਂ ਮੰਗਾਂ 😗
▶️.ਆਰਟ ਐਂਡ ਕਰਾਫਟ ਅਧਿਆਪਕਾਂ ਦੀਆਂ 5000 ਅਸਾਮੀਆਂ ਨੂੰ ਰੈਗੂਲਰ ਆਧਾਰ ਤੇ ਭਰਨ ਲਈ ਤੁਰੰਤ ਇਸ਼ਤਿਹਾਰ ਜਾਰੀ ਕੀਤਾ ਜਾਵੇ।
▶️.ਉਮਰ ਹੱਦ 37 ਤੋਂ 42 ਸਾਲ ਕੀਤੀ ਜਾਵੇ।
▶️.ਆਰਟ ਐਂਡ ਕਰਾਫਟ ਦੇ ਵਿਸ਼ਿਆਂ ਡਰਾਇੰਗ ਐਂਡ ਪੇਂਟਿੰਗ / ਮਕੈਨੀਕਲ ਡਰਾਇੰਗ ਐਂਡ ਪੇਂਟਿੰਗ ਵਿਸ਼ੇ ਨੂੰ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਲਾਜ਼ਮੀ ਵਿਸ਼ਾ ਵਜੋਂ ਲਾਗੂ ਕਰਨ ਲਈ ਤਰੁੰਤ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ
▶️ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਮਿਡਲ ਪੱਧਰ ਤੱਕ ਖ਼ਤਮ ਕੀਤੀਆਂ ਆਰਟ ਐਂਡ ਕਰਾਫਟ ਅਧਿਆਪਕਾਂ ਦੀਆਂ ਪੋਸਟਾਂ ਨੂੰ ਬਹਾਲ ਕੀਤਾ ਜਾਵੇ।
▶️.ਹਿਮਾਚਲ ਪ੍ਰੇਦਸ ਦੀ ਤਰ੍ਹਾਂ ਪੰਜਾਬ ਰਾਜ ਦੇ ਵੱਖ-ਵੱਖ ਵਿਭਾਗਾਂ ਦੀਆਂ ਸਰਕਾਰੀ ਨੌਕਰੀਆਂ ਪੰਜਾਬ ਦੇ ਪੱਕੇ ਵਸਨੀਕਾਂ ਲਈ ਰਾਖਵੀਆਂ ਕੀਤੀਆਂ ਜਾਣ ।
▶️.ਡਰਾਇੰਗ ਐਂਡ ਪੇਂਟਿੰਗ / ਮਕੈਨੀਕਲ ਡਰਾਇੰਗ ਐਂਡ ਪੇਂਟਿੰਗ ਵਿਸ਼ਾ ਕਿਸੇ ਹੋਰ ਅਧਿਆਪਕ ਨੂੰ ਨਾ ਦਿੱਤਾ ਜਾਵੇ ਇਸ ਨੂੰ ਆਰਟ ਐਂਡ ਕਰਾਫਟ ਅਧਿਆਪਕ ਵੱਲੋਂ ਹੀ ਪੜ੍ਹਾਇਆ ਜਾਵੇ ।
*ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੀਆਂ ਮੰਗਾਂ 😗
▶️.ਉਮਰ ਹੱਦ 37 ਤੋਂ 42 ਸਾਲ ਕੀਤੀ ਜਾਵੇ। ਹੈ
▶️ 200 ਉਮੀਦਵਾਰ ਦੀ ਚੱਲ ਰ ਹੀ ਭਰਤੀ ਪ੍ਰਕਿਰਿਆ ਨੂੰ ਪੂਰਾ ਕੀਤਾ ਜਾਵੇ।
▶️.ਸਾਰੀਆਂ ਖਾਲੀ ਰਹਿੰਦੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ।
ਜਾਰੀ ਕਰਤਾ :- ਆਲ ਯੂਨੀਅਨ ਸੂਬਾ ਪ੍ਰਧਾਨ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ।
ਸੁਖਵਿੰਦਰ ਸਿੰਘ ਢਿਲਵਾਂ ਮੋਬਾਈਲ ਨੰਬਰ :- 98157 68572
ਬੀ ਐਡ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ
ਜਗਸੀਰ ਸਿੰਘ ਘੁਮਾਣ ਮੋਬਾਈਲ ਨੰਬਰ :- 95019 87059
ਡੀ ਪੀ ਈ 873 ਆਲ ਪੰਜਾਬ ਬੇਰੁਜ਼ਗਾਰ ਅਧਿਆਪਕ ਯੂਨੀਅਨ।
ਕ੍ਰਿਸ਼ਨ ਸਿੰਘ ਨਾਭਾ ਮੋਬਾਈਲ ਨੰਬਰ :- 9814575576
ਪੀ ਟੀ ਆਈ 646 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ।
ਹਰਜਿੰਦਰ ਸਿੰਘ ਝੁਨੀਰ ਮੋਬਾਈਲ ਨੰਬਰ :- 9781868847
ਆਰਟ ਐਂਡ ਕਰਾਫਟ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ।

Photos from All Punjab Berujgar DPE Union Punjab's post 07/09/2021

ਅੱਜ ਆਲ ਪੰਜਾਬ ਬੇਰੁਜ਼ਗਾਰ 873 ਡੀ ਪੀ ਈ ਯੂਨੀਅਨ ਦੇ ਪ੍ਰਧਾਨ ਅਤੇ ਸੂਬਾ ਕਮੇਟੀ ਦੇ ਨਾਲ ਹਲਕਾ ਪ੍ਰਧਾਨ ਸਵਰਨ ਸਿੰਘ ਗੁਰੂ ਹਰਸਹਾਏ ਦੀ ਮੀਟਿੰਗ ਚੁਸਪਿੰਦਰਬੀਰ ਸਿੰਘ ਚਾਹਲ ਯੂਥ ਕਾਂਗਰਸ ਪ੍ਰਧਾਨ ਮਾਨਸਾ ਦੀ ਅਗਵਾਈ ਵਿਚ ਸਪੋਰਟਸ ਮਨਿਸਟਰ ਰਾਣਾ ਗੁਰਮੀਤ ਸੋਢੀ ਜੀ ਨਾਲ 873 ਡੀ ਪੀ ਈ ਦੀਆਂ ਪੋਸਟਾਂ ਵਿੱਚ 1000 ਹਜ਼ਾਰ ਪੋਸਟਾਂ ਦੇ ਵਾਧੇ ਸਬੰਧੀ ਅਤੇ ਪੋਸਟਾਂ ਤੇ ਲੱਗੇ ਕੇਸ ਨੂੰ ਹੱਲ ਕਰਵਾਉਣ ਲਈ ਮੀਟਿੰਗ ਕਰਵਾਈ ਗਈ ਜਿਸ ਦਾ ਸਪੋਰਟਸ ਮੰਤਰੀ ਰਾਣਾ ਗੁਰਮੀਤ ਸੋਢੀ ਜੀ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਜਥੇਬੰਦੀ ਦੀ ਗੱਲਬਾਤ ਸੁਣੀ ਅਤੇ ਉਸੇ ਸਮੇਂ ਜਥੇਬੰਦੀ ਦੇ ਮੰਗ ਪੱਤਰ ਨੂੰ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਹੱਲ ਕਰਵਾਉਣ ਦੇ ਲਈ ਭੇਜਿਆ ਗਿਆ

Photos from All Punjab Berujgar DPE Union Punjab's post 07/09/2021

ਅੱਜ ਆਲ ਪੰਜਾਬ ਬੇਰੁਜ਼ਗਾਰ 873 ਡੀ ਪੀ ਈ ਯੂਨੀਅਨ ਦੇ ਪ੍ਰਧਾਨ ਅਤੇ ਸੂਬਾ ਕਮੇਟੀ ਦੇ ਨਾਲ ਹਲਕਾ ਪ੍ਰਧਾਨ ਸਵਰਨ ਸਿੰਘ ਗੁਰੂ ਹਰਸਹਾਏ ਦੀ ਮੀਟਿੰਗ ਚੁਸਪਿੰਦਰਬੀਰ ਸਿੰਘ ਚਾਹਲ ਯੂਥ ਕਾਂਗਰਸ ਪ੍ਰਧਾਨ ਮਾਨਸਾ ਦੀ ਅਗਵਾਈ ਵਿਚ ਸਪੋਰਟਸ ਮਨਿਸਟਰ ਰਾਣਾ ਗੁਰਮੀਤ ਸੋਢੀ ਜੀ ਨਾਲ 873 ਡੀ ਪੀ ਈ ਦੀਆਂ ਪੋਸਟਾਂ ਵਿੱਚ 1000 ਹਜ਼ਾਰ ਪੋਸਟਾਂ ਦੇ ਵਾਧੇ ਸਬੰਧੀ ਅਤੇ ਪੋਸਟਾਂ ਤੇ ਲੱਗੇ ਕੇਸ ਨੂੰ ਹੱਲ ਕਰਵਾਉਣ ਲਈ ਮੀਟਿੰਗ ਕਰਵਾਈ ਗਈ ਜਿਸ ਦਾ ਸਪੋਰਟਸ ਮੰਤਰੀ ਰਾਣਾ ਗੁਰਮੀਤ ਸੋਢੀ ਜੀ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਜਥੇਬੰਦੀ ਦੀ ਗੱਲਬਾਤ ਸੁਣੀ ਅਤੇ ਉਸੇ ਸਮੇਂ ਜਥੇਬੰਦੀ ਦੇ ਮੰਗ ਪੱਤਰ ਨੂੰ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਹੱਲ ਕਰਵਾਉਣ ਦੇ ਲਈ ਭੇਜਿਆ ਗਿਆ

Photos from All Punjab Berujgar DPE Union Punjab's post 01/08/2021

ਇੱਕ ਜੱਗੀ ਬਾਬਾ (ਜੱਗੀ ਪੰਧੇਰ) ਦਿੱਲੀ ਵਿੱਚ ਗਰਜਿਆ ਸੀ, ਕਿਸਾਨੀ ਸੰਘਰਸ਼ ਵਿੱਚ ਤੇ ਇੱਕ ਜੱਗੀ ਜੋਧਪੁਰ ਕੱਲ੍ਹ 31-07-2021 ਨੂੰ ਪਟਿਆਲਾ ਮੋਤੀ ਮਹਿਲ ਸਾਹਮਣੇ ਗਰਜਿਆ... ਨੌਕਰੀ ਲਈ

01/08/2021

ਪੰਜਾਬ ਦੇ ਸਰਕਾਰੀ ਕਾਲਜਾਂ ਦੀ ਦੁਰਦਸ਼ਾ

Photos from All Punjab Berujgar DPE Union Punjab's post 01/08/2021

ਕੱਲ ਦੀਆਂ 2 ਤਸਵੀਰਾਂ ਪਰ ਇਹ ਦੋਵੇਂ ਮਾਣ ਕਰਨ ਵਾਲੀਆਂ ਹਨ!
ਟੋਕੀਓ ਓਲੰਪਿਕਸ ਵਿਚ ਡਿਸਕਸ ਥਰੋਅ ਮੁਕਾਬਲੇ ਵਿਚ ਫਾਈਨਲ ਤੱਕ ਜਾ ਪਹੁੰਚੀ ਕਮਲਪ੍ਰੀਤ ਕੌਰ!
ਪਟਿਆਲਾ ਦੇ YPS ਚੌਂਕ ਵਿਚ ਇਕ ਬੇਰੁਜ਼ਗਾਰ ਕੁੜੀ ਦਾ ਫੇਰ ਕੁਟਾਪਾ,
ਕਮਲਪ੍ਰੀਤ ਕੌਰ ਲਈ ਸਭ ਆਗੂਆਂ ਨੇ ਟਵੀਟ ਕੀਤੇ, ਫੋਨ ਕੀਤੇ ਪਰ ਧੀ ਤਾਂ ਕੁੱਟ ਖਾਣ ਵਾਲੀ ਵੀ ਪੰਜਾਬ ਦੀ ਹੀ ਹੈ!
ਦੋਵਾਂ ਨੂੰ ਮੁਬਾਰਕਾਂ ਦੋਵੇਂ ਜੁਝਾਰੂ ਹਨ ਅਤੇ ਆਪਣੀ ਜਗ੍ਹਾ ਬਨਾਉਣ ਲਈ ਯਤਨਸ਼ੀਲ ਹਨ!!!!

Photos from All Punjab Berujgar DPE Union Punjab's post 01/08/2021

873 ਡੀ.ਪੀ.ਈ. ਦੀਆਂ ਅਸਾਮੀਆਂ ਵਿੱਚ 1000 ਅਸਾਮੀਆਂ ਦਾ ਵਾਧਾ ਕਰਕੇ ਇਸ਼ਤਿਹਾਰ ਜਾਰੀ ਕਰੇ ਸਰਕਾਰ।

Photos from All Punjab Berujgar DPE Union Punjab's post 01/08/2021

ਕੱਲ ਦੇ ਸੰਘਰਸ਼ ਦੀਆਂ ਕੁਝ ਤਸਵੀਰਾਂ

01/08/2021

873 ਡੀ ਪੀ ਈ ਅਧਿਆਪਕਾਂ ਦੀਆਂ 873 ਪੋਸਟਾਂ ਵਿੱਚ 1000 ਪੋਸਟ ਦੀ ਹੋਰ ਸੋਧ ਕਰਕੇ 1873 ਕਰੋ। ਬੇਰੁਜ਼ਗਾਰ ਸਾਂਝਾ ਮੋਰਚਾ ਜਿੰਦਾਬਾਦ।ਆਲ ਪੰਜਾਬ ਬੇਰੁਜ਼ਗਾਰ ਡੀ.ਪੀ.ਈ. ਯੂਨੀਅਨ ਪੰਜਾਬ ਜਿੰਦਾਬਾਦ।

01/08/2021

ਨਹੀਂ ਰੀਸਾਂ ਤੇਰੀਆਂ ਜਗਸੀਰ ਸਿੰਘਾ।
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਜੁਗ ਜੁਗ ਜੀਓ ਪ੍ਰਧਾਨ ਜੀ। ਇਹ ਹੁੰਦਾ ਹੈ ਜਜਬਾ। ਮੈਦਾਨ ਵਿੱਚ ਡਟੇ ਰਹਿਣ ਦਾ।

Photos from All Punjab Berujgar DPE Union Punjab's post 01/08/2021

ਮਿਤੀ 31 ਜੁਲਾਈ ਨੂੰ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਆਪਣੀਆਂ ਮੰਗਾਂ ਮਨਾਉਣ ਦੇ ਲਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਮੋਤੀ ਮਹਿਲ ਦਾ ਘਿਰਾਓ ਕਰਨ ਤੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਤੇ ਕੀਤੇ ਗਿਆ ਤਸ਼ੱਦਦ। ਜਿਸ ਵਿੱਚ ਸਰਕਾਰ ਦੁਆਰਾ ਨਾਂ ਹੀ ਦਸਮੇਸ਼ ਪਿਤਾ ਜੀ ਵੱਲੋਂ ਬਖਸ਼ੀ ਹੋਈ ਦਾਤ ਦਸਤਾਰ ਦਾ ਲਿਹਾਜ਼ ਵੀ ਨਹੀਂ ਕੀਤਾ। ਕਿੰਨੇਂ ਹੀ ਨੋਜਵਾਨਾਂ ਦੀਆਂ ਦਸਤਾਰਾਂ ਲਾਹੀਆਂ ਗਈਆਂ ਹਨ।

Photos from All Punjab Berujgar DPE Union Punjab's post 31/07/2021

ਅੱਜ ਦੇ ਸੰਘਰਸ਼ ਦੀਆਂ ਕੁਝ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ 👇🏻👇🏻👇🏻

Photos from All Punjab Berujgar DPE Union Punjab's post 28/07/2021

ਵੋਟਾਂ ਵੇਲੇ ਕੀਤੇ ਵਾਅਦੇ ਪੂਰੇ ਕਰੋ, ਘਰ ਘਰ ਰੁਜ਼ਗਾਰ ਦਾ ਵਾਅਦਾ ਪੂਰਾ ਕਰੋ। ਰੁਜ਼ਗਾਰ ਨਹੀਂ ਤਾਂ ਵੋਟ ਨਹੀਂ।

Photos from All Punjab Berujgar DPE Union Punjab's post 25/07/2021

ਅੱਜ 207 ਵੇਂ ਦਿਨ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ
*ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਜ਼ਿੰਦਾਬਾਦ*

23/07/2021

ਬੇਰੁਜ਼ਗਾਰ ਧੀਆਂ ਪੁੱਤਰਾਂ ਨੂੰ ਪਟਿਆਲੇ ਚ ਡੰਗਰਾਂ ਵਾਗੂ ਕੁੱਟਣ ਦੇ ਦੋਸ਼ੀ ਇਸ ਐਸ ਪੀ ਸਿਟੀ ਵਰੁਣ ਸ਼ਰਮਾ ਨੂੰ ਪੰਜਾਬ ਸਰਕਾਰ ਫੌਰੀ ਬਰਖਾਸਤ ਕਰੇ| ਸਹਿਮਤ ਹੋ ਤਾਂ Share ਕਰੋ|

23/07/2021
Photos from All Punjab Berujgar DPE Union Punjab's post 21/07/2021

Photos from All Punjab Berujgar DPE Union Punjab's post

Photos from All Punjab Berujgar DPE Union Punjab's post 18/07/2021

ਸਿੱਖਿਆ ਮੰਤਰੀ ਦੀ ਕੋਠੀ ਅੱਗੇ ਚੱਲ ਰਹੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਪੱਕੇ ਧਰਨੇ ਤੇ dtf ਨੇ ਸ਼ਮੂਲੀਅਤ ਕੀਤੀ। ਬੇਰੁਜ਼ਗਾਰਾਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ। Dtf ਦੇ ਆਗੂਆਂ ਨੇ ਬੇਰੁਜ਼ਗਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਹਰ ਫਰੰਟ ਤੇ ਬੇਰੁਜ਼ਗਾਰਾਂ ਨਾਲ ਡਟ ਕੇ ਖੜਨਗੇ।

Photos from All Punjab Berujgar DPE Union Punjab's post 18/07/2021

ਬੇਰੁਜ਼ਗਾਰ ਸਾਂਝੇ ਮੋਰਚੇ ਵਲੋਂ ਸਿੱਖਿਆ ਮੰਤਰੀ ਸ੍ਰੀ ਵਿਜੇਇੰਦਰ ਸਿੰਗਲਾ ਜੀ ਦੀ ਕੋਠੀ ਅੱਗੇ ਸੰਗਰੂਰ ਪੱਕੇ ਧਰਨੇ ਵਿੱਚ ਅੱਜ 199 ਵੇਂ ਦਿਨ ਵਿੱਚ।

14/07/2021

ਪਟਿਆਲਾ ਵਿਖੇ ਪ੍ਰਦਰਸ਼ਨ ਕਰ ਰਹੇ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਉੱਪਰ ਪਟਿਆਲਾ ਪੁਲਸ ਵੱਲੋਂ ਇਕ ਵਾਰ ਫਿਰ ਤੋਂ ਕੀਤਾ ਅੰਨ੍ਹੇਵਾਹ ਕੀਤਾ ਲਾਠੀਚਾਰਜ

Photos from All Punjab Berujgar DPE Union Punjab's post 14/07/2021

ਮੋਤੀ ਮਹਿਲ ਅੱਗੇ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂਆਂ ਦੀ ਪੁਲਿਸ ਨਾਲ ਧੱਕਾਮੁੱਕੀ , ਸੁਰੇਸ਼ ਕੁਮਾਰ ਨਾਲ ਮੀਟਿੰਗ ਕਰਵਾਉਣ ਦੇ ਲਗਾਤਾਰ ਦੋ ਦਿਨਾਂ ਦੇ ਲਾਰੇ ਤੋਂ ਭੜਕੇ

Videos (show all)

ਪੰਜਾਬ ਸਰਕਾਰ ਫਿਰ ਤੋਂ ਬੇਰੁਜ਼ਗਾਰ ਸਾਂਝੇ ਮੋਰਚੇ ਨੂੰ ਦਿੱਤੀ ਗਈ ਮੀਟਿੰਗ ਤੋਂ ਭੱਜਦੀ ਨਜ਼ਰ ਆਈ।ਬੇਰੁਜ਼ਗਾਰ ਸਾਂਝੇ ਮੋਰਚਾ 15 ਤਰੀਕ ਨੂੰ ਫਿਰ ਤੋ...
ਕਾਂਗਰਸ ਦੇ ਕੈਪਟਨ ਦੇ ਜੁਮਲੇ

Location

Telephone

Website

Address

Anandpur Sahib
140118

Other Sport & Recreation in Anandpur Sahib (show all)
panditanku786 panditanku786
Jhinjri
Anandpur Sahib

Athlete

grewal___1408 grewal___1408
Anandpur Sahib

not

Royal crossfit & gym  Nurpur bedi Royal crossfit & gym Nurpur bedi
Anandpur Sahib, 140117

First kind of CrossFit & Gym in nurpur bedi specially designed for girls and couples. Fully ventilat

Vaisakhi Marathon Vaisakhi Marathon
Sri
Anandpur Sahib

An Annual Running Extravaganza at the most significant location in the history of Panjab.