27/03/2024
ਹਾਲੇ ਤਾਂ ਚੂੜਾ ਲੱਥਾ ਨਾ
ਰੰਗ ਮਹਿੰਦੀ ਦਾ ਫਿੱਕਾ ਪੈ ਗਿਆ।
ਕੱਢ ਕੇ ਲਿਆਏ ਸੀ
ਕੋਈ ਹੋਰ ਕੱਢ ਕੇ ਲੈ ਗਿਆ।
-ਰਾਜ ਕਵੀ ਜਲੰਧਰ ਨਾਥ
ਕਿਸਾਨੀ ਅੰਦੋਲਨ ਅਤੇ ਪੰਜਾਬ ਦੀਆਂ ਤਾਜ਼ੀਆਂ ਖ?
♥░▀█▀░░░▀█▀░▀█▀░▀█▀░░▀█▀▀▀▀█░♥ ♥░░█░░░░░█░░░█░▄▀░░░░░█░░░░░░♥ ♥░░█░░░░░█░░░█▀▄░░░░░░█▄▄▄░░░♥ ♥░░█░░░░░█░░░█░░▀▄░░░░█░░░░░░♥ ♥░▄█▄▄█░▄█▄░▄█▄░░▄█▄░▄█▄▄▄▄█░♥
◄█▓▒░░░░░░░░░
27/03/2024
ਹਾਲੇ ਤਾਂ ਚੂੜਾ ਲੱਥਾ ਨਾ
ਰੰਗ ਮਹਿੰਦੀ ਦਾ ਫਿੱਕਾ ਪੈ ਗਿਆ।
ਕੱਢ ਕੇ ਲਿਆਏ ਸੀ
ਕੋਈ ਹੋਰ ਕੱਢ ਕੇ ਲੈ ਗਿਆ।
-ਰਾਜ ਕਵੀ ਜਲੰਧਰ ਨਾਥ
24/01/2024
ਸਾਡੇ ਏਰੀਏ ਪਿਛਲੇ 15 ਦਿਨਾਂ ਤੋਂ ਇਹੀ ਹਾਲ ਆ ਘਰਾਂ ਵਾਲੀ 24 ਘੰਟੇ ਸਪਲਾਈ ਲਾਈਨ ਦਾ ,ਇਹ ਅੱਜ ਸਵੇਰ ਤੋਂ ਰਾਤ 9 ਵਜੇ ਤੱਕ ਦੇ ਮੈਸੇਜ ਆ,ਸਵੇਰੇ ਸੱਤ ਵਜੇ ਕੱਟ ਲੱਗਾ ਸੀ ਪੌਣੇ ਅੱਠ voice ਮੈਸੇਜ ਆਉਂਦਾ ਕੇ ਸਪਲਾਈ ਸਵਾ ਨੌਂ ਤੱਕ ਬੰਦ ਰਹੂ ਪਰ 9:30 te ਮੈਸੇਜ ਆਉਂਦਾ 9:45 ਤੇ ਚਾਲੂ ਹੋਵੇਗੀ ਸਪਲਾਈ ਪਰ 10:15 te ਚਾਲੂ ਹੁੰਦੀ ਆ ਸਪਲਾਈ,ਸਵਾ k ਦਸ ਮੈਸੇਜ ਵੀ ਆਇਆ ਆ ਸਪਲਾਈ ਚਾਲੂ ਹੋਣ ਦਾ,ਲਗਾਤਾਰ ਤਿੰਨ ਘੰਟੇ ਤੋਂ ਵਧ ਸਮਾਂ ਸਪਲਾਈ ਬੰਦ ਰਹੀ|
ਅੱਧਾ ਘੰਟਾ ਸਪਲਾਈ ਚਲਦੀ ਆ ਤੇ ਅੱਧੇ ਘੰਟੇ ਬਾਅਦ 10:45 ਤੇ ਫੇਰ ਕੱਟ ਲੱਗ ਜਾਂਦਾ ਤੇ ਪੌਣੇ ਦਸ ਫੇਰ ਮੈਸੇਜ ਆ ਗਿਆ ਸਪਲਾਈ ਬੰਦ ਦਾ ਤੇ 12 ਵਜੇ ਚਾਲੂ ਹੋਣ ਦਾ ਪਰ 12:45 te ਸਪਲਾਈ ਚਾਲੂ ਹੁੰਦੀ ਆ ਲਗਾਤਾਰ ਦੋ ਘੰਟੇ ਫੇਰ ਕੱਟ ਲੱਗਾ।
ਉਸਤੋਂ ਬਾਅਦ 4pm te ਫੇਰ ਕੱਟ ਲੱਗ janda ਤੇ ਸਵਾ ਚਾਰ ਮੈਸੇਜ ਆਇਆ 6:30pm te ਸਪਲਾਈ ਚਾਲੂ ਹੋਵੇਗੀ ਪਰ 6:41pm ਤੇ ਮੈਸੇਜ ਆਇਆ 8:30pm ਸਪਲਾਈ ਚਾਲੂ ਹੋਣੀ ਆ ਪਰ 8:41pm ਤੇ ਮੈਸੇਜ ਆ ਜਾਂਦਾ 9pm te ਹੋਵੇਗੀ ਸਪਲਾਈ ਚਾਲੂ ਪਰ ਰਾਤ ਨੂੰ 9:30pm ਸਪਲਾਈ ਚਾਲੂ ਹੁੰਦੀ ਆ,ਲਗਾਤਾਰ 4:30 ਘੰਟੇ ਦਾ ਕੱਟ ਲੱਗਾ।
daily ਦਾ ਇਹੀ ਹਾਲ ਆ ਪਿਛਲੇ ਪੰਦਰਾਂ ਦਿਨਾਂ ਤੋਂ,ਸਵੇਰ ਤੋਂ ਕੱਟ ਸ਼ੁਰੂ ਹੋ ਜਾਂਦੇ ਆ ਘੰਟਾ ਦੋ ਘੰਟੇ ਲਾਈਟ ਛੱਡ ਕੇ ਲਗਾਤਾਰ ਤਿੰਨ ਤਿੰਨ ਚਾਰ ਚਾਰ ਘੰਟਿਆਂ ਦੇ ਕੱਟ ਲੱਗਦੇ ਆ ,, ਅਜੇ ਸਿਆਲ ਆ ਨਾ ਕੋਈ ਓਵਰਲੋਡ ਆ ਨਾ ਮੌਸਮ ਦੀ ਪ੍ਰੌਬਲਮ ਆ ਫੇਰ ਵੀ ਲੇਟ ਨੀ ਦਿੰਦੇ ਗਰਮੀਆਂ ਨੂੰ ਕੀ ਬਣੂ ਇਨਾਂ ਦਾ?ਵੈਸੇ ਇਹ ਵੀ ਬਦਲਾਵ ਹੀ ਆ ਪਹਿਲਾਂ ਕਿਤੇ ਗਰਮੀਆਂ ਨੂੰ ਕੱਟ ਲੱਗਦੇ ਸੀ ਸਿਆਲਾਂ ਨੂੰ ੧੦-੧੦ ਦਿਨ ਕੱਟ ਨਹੀਂ ਸੀ ਲੱਗਦਾ ਹੁੰਦਾ ,ਜੇ ਕਿਤੇ ਕੱਟ ਲੱਗਣਾ ਤਾਂ ਪੰਜ ਸੱਤ ਮਿੰਟ ਦਾ,ਇਹ ਵੀ ਭਗਤੇ ਦੇ ਟਾਈਮ ਚ ਹੋਇਆ ਸਿਆਲਾਂ ਚ ਇੰਨੇ ਲੰਬੇ ਲੰਬੇ ਕੱਟ
ਇਕ ਵਾਰ ਇਕ ਬੰਦਾ ਮੁਰਗਾ ਲੈਕੇ ਆਉਂਦਾ ਹੈ. ਫੇਰ ਸੋਚਦਾ ਹੈ ਕਿ ਜੇਕਰ ਮੈਂ ਇਸਨੂੰ ਸਿੱਧਾ ਮਾਰਤਾ ਤਾਂ ਲੋਕ ਮੈਨੂੰ ਜਾਲਿਮ ਕਹਿਣਗੇ ਇਸਲਈ ਓ ਮੁਰਗੇ ਨੁ ਮਾਰਨ ਦੇ ਬਹਾਨੇ ਲੱਭਣ ਲੱਗ ਜਾਂਦਾ ਹੈ. ਓ ਮੁਰਗੇ ਨੁ ਕੇਹਂਦਾ ਹੈ ਕਿ ਜੇਕਰ ਕੱਲ ਸਵੇਰੇ ਤੂੰ ਬਾਂਗ ਦਿੱਤੀ ਤਾਂ ਮੈਂ ਤੈਨੂੰ ਮਾਰ ਦੇਵਾਂਗਾ. ਮੁਰਗਾ ਬੇਚਾਰਾ ਡਰ ਜਾਂਦਾ ਹੈ ਤੇ ਜਦੋਂ ਸਵੇਰ ਹੁੰਦੀ ਹੈ ਤਾਂ ਫੰਗ ਫੜਫੜਾਉਂਦਾ ਹੈ ਗਰਦਨ ਲੰਬੀ ਕਰਦਾ ਹੈ ਪਰ ਬੜੀ ਮੁਸ਼ਕਿਲ ਨਾਲ ਆਪਣੀ ਚੁੰਝ ਬੰਦ ਰੱਖਦਾ ਹੈ ਤੇ ਅਵਾਜ ਨਈ ਕਰਦਾ. ਬੰਦਾ ਬੜਾ ਮਾਯੂਸ ਹੁੰਦਾ ਹੈ ਤੇ ਕੇਹਂਦਾ ਜੇਕਰ ਕੱਲ ਤੋਂ ਤੂੰ ਆਪਣੇ ਫੰਗ ਫੜਫੜਾਏ ਤਾਂ ਮੈਂ ਤੈਨੂੰ ਮਾਰ ਦੇਵਾਂਗਾ. ਮੁਰਗਾ ਫੇਰ ਪਰੇਸ਼ਾਨ ਪਰ ਕਿਸੇ ਤਰ੍ਹਾ ਉਸਨੇ ਚੁੰਝ ਵੀ ਬੰਦ ਰੱਖੀ ਤੇ ਫੰਗ ਵੀ ਨਹੀਂ ਫੜਫ਼ਦਾਏ ਬਸ ਆਦਤ ਮੁਤਾਬਿਕ ਗਰਦਨ ਲੰਬੀ ਕਰਕੇ ਰਹਿ ਗਿਆ.. ਹੁਣ ਬੰਦੇ ਨੇ ਇਕ ਹੋਰ ਫ਼ਰਮਾਨ ਕੱਢਤਾ ਕੇ ਜੇਕਰ ਗਰਦਨ ਲੰਬੀ ਕੀਤੀ ਤਾਂ ਮਾਰ ਦਿਊਂਗਾ ਤੇ ਅਗਲੇ ਦਿਨ ਮੁਰਗੇ ਨੇ ਗਰਦਨ ਵੀ ਥੱਲੇ ਰੱਖੀ ਨਾ ਫੰਗ ਫੜਫਦਾਏ ਤੇ ਨਾ ਬਾਂਗ ਦਿੱਤੀ ਤੇ ਫੇਰ ਬਚ ਗਿਆ. ਹੁਣ ਬੰਦੇ ਨੇ ਸ਼ਰਤ ਰੱਖ ਦਿੱਤੀ ਕੇ ਜੇਕਰ ਤੂੰ ਕੱਲ ਨੁ ਆਂਡਾ ਨਾ ਦਿੱਤਾ ਤਾਂ ਤੈਨੂੰ ਮਾਰ ਦੇਵਾਂਗਾ, ਇਹ ਸੁਣਕੇ ਮੁਰਗਾ ਜੋਰ ਜੋਰ ਦੀ ਰੋਣ ਲਗ ਪਿਆ.. ਬੰਦੇ ਨੇ ਪੁੱਛਿਆ ਕਿ ਕੀ ਗੱਲ ਹੋ ਗਈ ਅੱਜ ਕਯੋਂ ਰੋਣ ਲੱਗ ਪਿਆ ਹੈਂ ਤਾਂ ਮੁਰਗਾ ਕੇਹਂਦਾ ਕਿ ਪਤਾ ਤੇ ਮੈਨੂੰ ਸੀ ਕੇ ਤੂੰ ਮੈਨੂੰ ਮਾਰ ਹੀ ਦੇਣਾ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਮੈਂ ਮੌਤ ਦੇ ਡਰ ਨਾਲ ਤੇ ਥੋੜੀ ਜੇਹੀ ਜਿੰਦਗੀ ਦੀ ਮੋਹਲਤ ਦੇ ਲਾਲਚ ਵਿਚ ਅਪਣੇ ਮੁਰਗਾ ਹੋਣ ਦੀ ਹੋਂਦ ਵੀ ਗਵਾਂ ਬੈਠਾ. ਜੇਕਰ ਪਹਿਲੇ ਦਿਨ ਹੀ ਬਾਂਗ ਦੇ ਦਿੰਦਾ ਤੇ ਘੱਟੋ ਘੱਟ ਮੁਰਗਾ ਤਾਂ ਮਰਦਾ ਪਰ ਅੱਜ ਤਾਂ ਮੈਨੂੰ ਹੀ ਨਹੀਂ ਪਤਾ ਕੀ ਮੈਂ ਮੁਰਗਾ ਹੈਂ ਵੀ ਕੇ ਨਹੀਂ .. ਥੋੜੀ ਜਿਹੀ ਜ਼ਿੰਦਗੀ ਦੇ ਲਾਲਚ ਵਿਚ ਮੈਂ ਆਪਣੀ ਹੋਂਦ ਗਵਾਂ ਬੈਠਾ ਜਦਕਿ ਮੈਨੂੰ ਪਤਾ ਸੀ ਕਿ ਜਿਸਨੇ ਮਾਰਨ ਦੀ ਧਾਰ ਹੀ ਲੇਈ ਹੋਵੇ ਉਸਨੇ ਮਾਰਨਾ ਹੀ ਹੈ ਇਕ ਨਾ ਇਕ ਦਿਨ..
ਇਹ ਕਹਾਣੀ ਓਹਨਾਂ ਪੰਜਾਬੀਆਂ ਲੇਈ ਹੈ ਜੇਹੜੇ ਅੱਜ ਵੀ ਸੋਚਦੇ ਨੇ ਕੀ ਕੇਜਰੀਵਾਲ ਪੰਜਾਬ ਦਾ ਭਲਾ ਕਰੇਗਾ ਤੇ ਓਹ ਆਪਣੀਆਂ ਚੁੰਝ ਬੰਦ ਕਰਕੇ ਫੰਗ ਨੱਪੀ ਤੇ ਗਰਦਨ ਥੱਲੇ ਕਰੀ ਬੈਠੇ ਨੇ.. ਆਂਡਾ ਤੁਹਾਡੇ ਕੋਲੋਂ ਦਿੱਤਾ ਨਈ ਜਾਣਾ ਤੇ ਤੁਹਾਡਾ ਨੰਬਰ ਆਉਣਾ ਹੀ ਆਉਣਾ ਹੈ ਇਸਲਈ ਵੇਲਾ ਰਹਿੰਦੇ ਗਰਦਨ ਚੁੱਕ ਪੰਜਾਬੀਆ ਤੇ ਬਾਂਗ ਦੇਦੇ ਤੇ ਆਪਣੀ ਹੋਂਦ ਬਚਾਲੇ..
24/08/2021
ਮੂੰਹ ਖੁਰ ਦੀ ਬਿਮਾਰੀਂ ਕਾਰਨ ਪਸ਼ੂਆਂ ਦੀਆਂ ਹੋ ਰਹੀਆਂ ਮੌਤਾਂ ਨਾਲ ਕਿਸਾਨਾਂ ਦੇ ਵੱਡੇ ਪੱਧਰ ਤੇ ਨੁਕਸਾਨ ਹੋਣ ਤੋਂ ਇਲਾਵਾ ਬਿਮਾਰ ਪਸ਼ੂਆਂ ਦੇ ਇਲਾਜ਼ ਲਈ ਸਰਕਾਰ ਵਲੋਂ ਕੋਈ ਇੰਤੇਜਾਮ ਨਾ ਹੋਣ ਕਰਕੇ ਲੋਕਾਂ ਵਲੋਂ ਪ੍ਰਾਈਵੇਟ ਤੌਰ ਤੇ ਬਿਮਾਰ ਪਸ਼ੂਆਂ ਦੇ ਇਲਾਜ਼ ਤੇ ਆ ਰਿਹਾ ਖਰਚ ਕਰਨਾ ਵੀ ਆਮ ਕਿਸਾਨਾਂ ਦੇ ਵਸੋਂ ਬਾਹਰ ਹੋ ਰਿਹਾ ਹੈ।ਇਸ ਤੋਂ ਇਲਾਵਾ ਇਸ ਬਿਮਾਰੀਂ ਨਾਲ ਬਿਮਾਰ ਹੋ ਕੇ ਠੀਕ ਹੋਏ ਪਸ਼ੂ ਵੀ ਨਕਾਰਾ ਹੋਣ ਦਾ ਵੱਡਾ ਖਤਰਾ ਹੈ।
ਪਸ਼ੂਆਂ ਦੇ ਲਾਈ ਮੂੰਹ ਖੁਰ ਦੀ ਸਰਕਾਰੀ ਵੈਕਸੀਨ ਦੇ ਨਮੂਨੇ ਫੇਲ ਹੋਣ ਕਾਰਨ ਪੰਜਾਬ ਚ ਪਸ਼ੂਆਂ ਚ ਫੈਲੀ ਮੂੰਹ ਖੁਰ ਦੀ ਬਿਮਾਰੀਂ ਕੈਪਟਨ ਸਰਕਾਰ ਦੀਆਂ ਜੜ੍ਹਾਂ ਚ ਠੁਕਿਆ ਆਖਰੀ ਕਿੱਲ ਸਾਬਿਤ ਹੋਵੇਗਾ।
10/08/2021
ਪੈਂਤੀ ਸਾਲ ਪਹਿਲਾਂ ਟੀਸੀ ਟੰਗਿਆ ਵੱਡਾ ਬੇਰ ਤੋੜ ਕੌਂਮ ਦੀ ਰੋਲ ਦਿੱਤੀ ਪੱਗ ਮੁੜ ਸਿਰ ਤੇ ਰੱਖਣ ਵਾਲੇ ਦੋ ਸੂਰਮਿਆਂ ਨੂੰ ਨਤਮਸਤਕ ਹੋ ਕੇ ਵਾਰ ਵਾਰ ਸਿਜਦੇ..!
ਲੱਖ ਘੁਮਾ ਫਿਰਾ ਕੇ ਗੱਲ ਕਰੀਏ ਪਰ ਹਕੀਕਤ ਇਹ ਹੈ ਕੇ ਅੱਜ ਦੇ ਅਤੇ ਆਉਣ ਵਾਲੇ ਟਾਈਮ ਦੇ ਇਹੋ ਲੋਕ ਸਾਡੇ ਭਗਤ ਸਰਾਭੇ ਅਤੇ ਉੱਧਮ ਸਿੰਘ ਨੇ..!
ਗਹਿਰੀ ਮੰਡੀ ਕੋਲ ਪਿੰਡ ਗਦਲੀ ਵਿਚ ਜੰਮੇ ਭਾਈ ਜਿੰਦੇ ਨੂੰ ਪ੍ਰਾਇਮਰੀ ਤੱਕ ਪੜਾਉਣ ਵਾਲੀ ਇੱਕ ਅਧਿਆਪਕ ਨਾਲ ਗੱਲਬਾਤ ਹੋਈ..ਕਿੰਨੀਆਂ ਸਾਰੀਆਂ ਗੱਲਾਂ ਪਤਾ ਲੱਗੀਆਂ..ਨਿੱਕੇ ਹੁੰਦੇ ਤੋਂ ਸਿਰੇ ਦਾ ਲੱਥ, ਸ਼ਰਾਰਤੀ,ਨਾਫੁਰਮਾਨੀ ਅਤੇ ਖਾਲਸਾ ਕਾਲਜ ਅਮ੍ਰਿਤਸਰ ਵੇਲੇ ਤੱਕ ਵੀ ਹਰ ਪੁੱਠਾ ਸਿੱਧਾ ਕੰਮ ਕਰਨ ਵਾਲੇ ਭਾਈ ਜਿੰਦੇ ਦੀ ਸੋਚ ਵਿੱਚ ਏਨਾ ਬਦਲਾਓ ਆਇਆ ਕੀਵੇਂ?
ਇਸ ਦਾ ਜਵਾਬ ਸ਼ਾਇਦ ਇਸ ਇਤਿਹਾਸਿਕ ਕਹਾਣੀ ਵਿੱਚ ਏ..!
ਸਤਾਰਵੀਂ ਸਦੀ ਵਿੱਚ ਅਬਦਾਲੀ ਨੂੰ ਖੁਸ਼ ਕਰਨ ਲਈ ਲਾਹੌਰ ਦੇ ਸੂਬੇਦਾਰ ਜਕਰੀਆ ਖ਼ਾਨ ਨੇ ਸਿਖਾਂ ਦੀ ਭੱਦੀ ਅਤੇ ਹਾਸੋਹੀਣੀ ਨਕਲ ਕਰਨ ਲਈ ਕੁਝ ਮਰਾਸੀਆਂ ਦਾ ਇੱਕ ਸਮਾਗਮ ਰਖਿਆ..ਠੀਕ ਓਸੇ ਤਰਾਂ ਜਿੱਦਾਂ ਚੁਰਾਸੀ ਮਗਰੋਂ ਭਾਈ ਸਤਵੰਤ ਸਿੰਘ ਬੇਅੰਤ ਸਿੰਘ ਦੇ ਨਾਮ ਤੇ ਸੰਤਾ-ਬੰਤਾ ਡਾਟ ਕੌਮ ਬਣਾਏ ਗਏ ਸਨ..!
ਖੈਰ ਲਾਹੌਰ ਦੇ ਕੋਲ ਅਸਲ ਮੁਗਲ ਫੌਜ ਸਾਮਣੇ ਕੁਝ ਮਰਾਸੀ ਕਿਰਪਾਨਾਂ ਬਰਛੇ ਦੇ ਕੇ ਖਲਿਆਰ ਦਿੱਤੇ ਗਏ..ਅਰਦਾਸ ਕੀਤੀ..ਓਸੇ ਤਰਾਂ ਜੈਕਾਰਾ ਛੱਡਿਆ..ਤੇ ਮੁਗਲ ਫੌਜ ਨੇ ਮਰਾਸੀਆਂ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ..ਫੇਰ ਪਤਾ ਨਹੀਂ ਕੀ ਹੋਇਆ..ਰੋਹ ਵਿੱਚ ਆਏ ਮਰਾਸੀਆਂ ਨੇ ਇੱਕਦਮ ਕੱਟ ਵੱਢ ਸ਼ੁਰੂ ਕਰ ਦਿੱਤੀ..ਕਿੰਨੇ ਸਿਪਾਹੀ ਪਾਰ ਬੁਲਾ ਦਿੱਤੇ..ਕਿੰਨੇ ਸਾਰੇ ਆਪ ਵੀ ਖਤਮ ਹੋ ਗਏ..ਮਸਾਂ ਕਾਬੂ ਕੀਤੇ..ਪੁੱਛਿਆ ਓਏ ਤੁਹਾਨੂੰ ਤੇ ਸਿਰਫ ਨਕਲ ਕਰਨ ਲਈ ਆਖਿਆ ਸੀ ਪਰ ਤੁਸਾਂ ਤੇ..!
ਆਖਣ ਲੱਗੇ ਜੀ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਅਰਦਾਸ ਕਰ ਕੇ ਜੈਕਾਰਾ ਛੱਡਣ ਦੀ ਦੇਰ..ਪਤਾ ਨੀ ਕੀ ਹੋਇਆ..ਸਾਨੂੰ ਹੋਸ਼ ਹੀ ਨਹੀਂ ਰਹੀ..ਇੰਝ ਲੱਗਾ ਚਮਕੌਰ ਦੀ ਗੜੀ ਵਿੱਚ ਅੱਪੜ ਗਏ ਹੋਈਏ..ਫੇਰ ਬਾਕੀ ਸਾਰਾ ਕੁਝ ਤੁਹਾਡੇ ਸਾਮਣੇ ਹੈ..!
ਅਬਦਾਲੀ ਆਖਣ ਲੱਗਾ ਜਿਹਨਾਂ ਲੋਕਾਂ ਦੀ ਨਕਲ ਏਡੀ ਡਾਹਢੀ ਹੈ ਓਹਨਾ ਦਾ ਅਸਲ ਕਿੱਡਾ ਖਤਰਨਾਕ ਹੋਵੇਗਾ..!
ਸੋ ਦੋਸਤੋ ਜਿੰਦੇ ਸੁੱਖੇ ਵਰਤਮਾਨ ਦੇ ਸਾਡੇ ਓਹੀ ਅਸਲ ਨੇ ਜਿਸਦੀ ਨਕਲ ਵੇਖ ਉਸ ਵੇਲੇ ਦੇ ਕਿੰਨੇ ਸਾਰੇ ਜ਼ਕਰੀਏ ਅਬਦਾਲੀ ਬੁਰੀ ਤਰਾਂ ਭੈ-ਭੀਤ ਹੋ ਗਏ ਸਨ!
✍️ Harpreet Singh Jawanda
10/08/2021
ਲੱਖਪਤ, ਸਰਹੱਦ ਨੇੜੇ ਵਸਿਆ ਗੁਜਰਾਤ ਦਾ ਹੀ ਨਹੀਂ ਪੂਰੇ ਪੱਛਮੀ ਭਾਰਤ ਦਾ ਆਖਰੀ ਪਿੰਡ ਹੈ। ਕਿਸੇ ਸਮੇਂ ਇਹ ਵੱਡਾ ਸ਼ਹਿਰ ਅਖਵਾਉਂਦਾ ਸੀ ਤੇ ਇਸਦੀ ਇਲਾਕੇ ਵਿੱਚ ਤੂਤੀ ਬੋਲਦੀ ਸੀ। ਇਸਦਾ ਨਾਮ ਲੱਖਪਤ ਵੀ ਇਸ ਕਰਕੇ ਪਿਆ ਕਿਉਂਕਿ ਲੱਖਾਂਪਤੀ ਬੰਦੇ ਇਸ ਸ਼ਹਿਰ ਦੇ ਵਸਨੀਕ ਸਨ। ਸੰਨ 1820 ਤੱਕ ਇੱਥੇ ਗੁਜਰਾਤ ਦੀ ਸਭ ਤੋਂ ਵੱਡੀ ਬੰਦਰਗਾਹ ਹੋਇਆ ਕਰਦੀ ਸੀ ਅਤੇ ਸਮੁੰਦਰੀ ਰਸਤੇ ਅਰਬ ਦੇਸ਼ਾਂ ਤੱਕ ਜਹਾਜ਼ ਚੱਲਦੇ ਸਨ ਤੇ ਮਸਾਲੇ, ਦਾਲਾਂ ਆਦਿ ਦਾ ਵਪਾਰ ਹੋਇਆ ਕਰਦਾ ਸੀ।
ਸੰਨ 1819 ਵਿੱਚ ਇੱਕ ਵੱਡਾ ਭੂਚਾਲ ਆਇਆ ਜਿਸਨੂੰ ਗੁਜਰਾਤੀ ਲੋਕ ਆਪਣੀ ਭਾਸ਼ਾ ਵਿੱਚ`ਅੱਲਾਬੰਦ’ ਬੋਲਦੇ ਹਨ। ਇਸ ਨਾਲ ਧਰਤੀ ਉਪਰ ਉਠ ਗਈ ਤੇ ਸਮੁੰਦਰ ਸੁੱਕ ਗਿਆ। ਅਰਬ ਸਾਗਰ ਦਸ ਕਿਲੋਮੀਟਰ ਪਿੱਛੇ ਪਾਕਿਸਤਾਨ ਵੱਲ ਚਲਿਆ ਗਿਆ ਜਿਸ ਨਾਲ ਸਭ ਕੁਝ ਤਬਾਹ ਹੋ ਗਿਆ ਤੇ ਕਾਰੋਬਾਰ ਬੰਦ ਹੋ ਗਏ। ਲੋਕ ਇਸ ਸ਼ਹਿਰ ਨੂੰ ਛੱਡਕੇ ਜਾਣ ਲੱਗ ਪਏ ਤੇ ਹੌਲੀ-ਹੌਲੀ ਇਸ ਸ਼ਹਿਰ ਖੰਡਰ ਬਣ ਗਿਆ।
ਇਤਿਹਾਸ ਮੁਤਾਬਕ ਗੁਰੂ ਸਾਹਿਬ ਆਪਣੀ ਚੌਥੀ ਉਦਾਸੀ ਦੌਰਾਨ ਇੱਥੇ ਆਏ ਤੇ ਮੱਕੇ ਜਾਣ ਲਈ ਉਹਨਾਂ ਇਸ ਬੰਦਰਗਾਹ ਤੋਂ ਜਹਾਜ਼ ਲਿਆ। ਇੱਥੇ ਉਹਨਾਂ ਦੀ ਯਾਦ ਵਿੱਚ ਪਿੰਡ ਦੇ ਐਨ ਵਿਚਕਾਰ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ। ਇਹ ਇਮਾਰਤ ਉਸ ਸਮੇਂ ਕਿਸੇ ਹਿੰਦੂ ਦਾ ਘਰ ਹੋਇਆ ਕਰਦੀ ਸੀ, ਗੁਰੂ ਸਾਹਿਬ ਤੋਂ ਬਾਅਦ ਇਹ ਗੁਰਦੁਆਰਾ ਦੇ ਰੂਪ ਵਿੱਚ ਤਬਦੀਲ ਹੋਈ ਤੇ ਯੂਨੈਸਕੋ ਵਰਲਡ ਹੈਰੀਟੇਜ ਮੁਤਾਬਕ ਇਹ ਇਮਾਰਤ ਲਗਭਗ 500 ਸਾਲ ਪੁਰਾਣੀ ਦੱਸੀ ਜਾਂਦੀ ਹੈ। ਹੁਣ ਭਾਰਤ ਦਾ ਪੁਰਾਤਤਵ ਵਿਭਾਗ ਇਸਦੀ ਦੇਖ-ਭਾਲ ਕਰ ਰਿਹਾ ਹੈ।
ਮੈਂ ਬਾਡਰ ਤੇ ਬੈਠਾ ਸੋਚਦਾਂ ਕਿ ਹਜ਼ਾਰਾਂ ਕਿਲੋਮੀਟਰ ਦੂਰ ਹੋਣ ਕਾਰਨ ਹੀ ਇਹ ਬਾਬਿਆਂ ਦੇ ਹਥੌੜਿਆਂ ਤੋਂ ਬਚ ਗਈ, ਨਹੀਂ ਤਾਂ ਕਦੋਂ ਦਾ ਇੱਥੇ ਸੰਗਮਰ-ਮਰ ਚੜਿਆ ਹੋਣਾ ਸੀ। ਸੋ ਬੇਨਤੀ ਹੈ ਕਿ ਅਸੀਂ ਵੱਧ ਤੋਂ ਵੱਧ ਇਹੋ ਜਿਹੀਆਂ ਥਾਵਾਂ ਵੱਲ ਆਈਏ ਤੇ ਸਾਡੀਆਂ ਇਤਿਹਾਸਕ ਇਮਾਰਤਾਂ ਨੂੰ ਦੇਖੀਏ। ਸਾਡੀ ਵਿਰਾਸਤ ਦੇਖੀਏ ਤੇ ਬਗਲੇ ਬਾਬਿਆਂ ਤੱਕ ਸੁਨੇਹਾ ਪੁੱਜਦਾ ਕਰੀਏ ਕਿ ਅਸਲ ਵਿੱਚ ਸੇਵਾ-ਸੰਭਾਲ ਕੀ ਹੁੰਦੀ ਹੈ।
02/08/2021
ਭਾਰਤੀ ਹਾਕੀ ਜਗਤ ਦੀਆਂ ਦੋਵੇਂ ਟੀਮਾਂ ਸੈਮੀਫਾਈਨਲ'ਚ ਪੁੱਜ ਗਈਆਂ ਹਨ
ਖ਼ੁਸ਼ੀ ਵਾਲੀ ਗੱਲ ਹੈ ਤੇ ਮਾਣ ਵਾਲੀ ਵੀ!ਗੱਭਰੂਆ ਤੇ ਮੁਟਿਆਰਾਂ ਤੋਂ ਪੂਰੀ ਉਮੀਦ ਹੈ ਕਿ ਮੈਡਲਾਂ ਨਾਲ ਪਰਤਣਗੇ!
ਇੱਕ ਬਹੁਤ ਮਜ਼ੇਦਾਰ ਗੱਲ ਸਾਂਝੀ ਕਰਦਾ,ਪਹਿਲਾਂ,ਦੋਹਾਂ ਕਪਤਾਨਾਂ(ਮਨਪ੍ਰੀਤ ਸਿੰਘ ਤੇ ਰਾਣੀ ਰਾਮਪਾਲ)ਦੀਆਂ ਜਰਸੀਆਂ ਦੇਖੋ
ਦੋਵਾਂ ਟੀਮਾਂ ਦੀ ਸਪਾਂਸਰਸ਼ਿਪ ਕੋਈ ਕਾਰਪੋਰੇਟ ਘਰਾਣਾ ਜਾਂ ਕੇਂਦਰ ਸਰਕਾਰ ਦੀ ਕੋਈ ਕੰਪਨੀ/ਏਜੰਸੀ ਨਹੀਂ ਸਗੋਂ 'ਉੜੀਸਾ ਸਰਕਾਰ' ਕਰ ਰਹੀ ਹੈ
ਉਹ ਉੜੀਸਾ,ਜੋ ਗਰੀਬ ਸੂਬਾ ਸਮਝਿਆ ਜਾਂਦਾ ਹੈ ਤੇ ਜਿਸਦੀ ਮੇਨਸਟਰੀਮ ਮੀਡੀਆ ਬਹੁਤ ਘੱਟ ਚਰਚਾ ਕਰਦਾ ਹੈ
21 ਸਾਲਾ ਤੋਂ ਲਗਾਤਾਰ ਮੁੱਖ ਮੰਤਰੀ ਚੱਲੇ ਆ ਰਹੇ ਨਵੀਨ ਪਟਨਾਇਕ ਨੇ ਖੇਡਾਂ ਨੂੰ ਪਹਿਲ ਦੇ ਆਧਾਰ'ਤੇ ਉੱਪਰ ਚੱਕਿਆ ਹੋਇਆ ਤੇ 2018 ਤੋਂ 2023 ਤੱਕ 5 ਸਾਲਾ ਲਈ 'Hockey India' ਨਾਲ 150 ਕਰੋੜ ਦੇ ਕਰਾਰ ਤਹਿਤ ਠੋਕ ਕੇ ਮੱਦਦ ਕੀਤੀ ਹੈ.ਇਸ ਰਾਸ਼ੀ ਨਾਲ ਹੀ ਖਿਡਾਰੀ ਮੁੰਡੇ-ਕੁੜੀਆਂ,ਕੋਚ,ਫਿਜੀਓ ਤੇ ਹੋਰ ਸਪੋਰਟਿਗ ਸਟਾਫ਼ ਖਰਚੇ ਪੱਠੇ ਕਰਕੇ ਦੁਨੀਆਂ ਦੀਆਂ ਸਰਵਤੋਮ ਚਾਰ-ਚਾਰ ਟੀਮਾਂ'ਚ ਪਹੁੰਚੇ ਨੇ
ਹੁਣ ਤੱਕ ਚਾਹੇ ਬਾਤ ਨੀ ਪੁੱਛੀ!ਮੈਡਲ ਆਉਣ ਦੀ ਦੇਰ ਆ,ਪ੍ਰਧਾਨ ਸੇਵਕ ਟਵੀਟ ਕਰਕੇ ਤੇ ਮਹੀਨੇ ਦੇ 'ਖੀਰਲੇ ਐਤਵਾਰ ਕਹੂ 'ਗਰਵ ਹੈ ਹਮੇਂ ਅਪਨੇ ਯੁਵਾਓ ਪਰ ਜਿਨਹੋਨੇ ਭਾਰਤੀਯ ਹਾਕੀ ਕਾ ਸਵਰਣਿਮ ਅਧਿਆਏ ਲਿਖਾ'
'ਜੈਕ ਸਰਾਂ' ਦੀ wall ਤੋਂ
06/06/2021
Part 2
1987 ਦੀ ਗੱਲ ਏ। ਪੀ ਚਿਦੰਬਰਮ ਉਦੋਂ ਕਾਂਗਰਸੀ ਕੇਂਦਰ ਸਰਕਾਰ 'ਚ ਸਟੇਟ ਹੋਮ ਮਨਿਸਟਰ ਹੁੰਦਾ ਸੀ। ਪੰਜਾਬ ਵਿੱਚ ਖਾੜਕੂਵਾਦ ਦਾ ਜ਼ੋਰ ਸੀ। ਇਸ ਕੋਲ ਸਾਬਕਾ ਖਜ਼ਾਨਾ ਮੰਤਰੀ ਬਲਵੰਤ ਸਿੰਘ ਪੰਜਾਬ 'ਚ ਚੱਲ ਰਹੇ ਰੌਲੇ ਦੀ ਗੱਲ ਕਰਨ ਗਿਆ। ਚਿਦੰਬਰਮ ਨੇ ਜਵਾਬ ਵਿੱਚ ਉਸ ਨੂੰ ਜੋ ਕਿਹਾ ਉਹ ਪੜੋ।
"ਕੇਂਦਰ ਪੰਜਾਬ ਬਾਰੇ ਜੋ ਵੀ ਫੈਸਲੇ ਲਵੇਗਾ, ਇਸ ਗੱਲ ਨੂੰ ਧਿਆਨ 'ਚ ਰੱਖਿਆ ਜਾਵੇਗਾ ਕਿ ਦੂਜੇ ਰਾਜਾਂ ਵਿੱਚ ਹਿੰਦੂਆਂ ਨੂੰ ਲੱਗੇ ਕਿ ਪੰਜਾਬ 'ਚ ਅੱਤਵਾਦ ਨੂੰ ਮਸਲਿਆ ਜਾ ਰਿਹਾ। ਫਿਲਹਾਲ ਪੰਜਾਬ ਦਾ ਮਸਲਾ ਸਾਡੇ ਵਾਸਤੇ ਪਹਿਲ 'ਤੇ ਨਹੀਂ ਏ। ਅਸੀਂ ਇਸ ਨੂੰ ਮੰਤਰੀ ਮੰਡਲ 'ਚ ਹੋਣ ਵਾਲੇ ਬਦਲਾਅ ਤੋਂ ਬਾਅਦ ਦੇਖਾਂਗੇ। ਬਰਨਾਲ਼ਾ ਸਰਕਾਰ ਇਸ ਕਰਕੇ ਬਰਖਾਸਤ ਕੀਤੀ ਗਈ ਸੀ ਕਿਉਂਕਿ (ਪੰਜਾਬ ਤੋਂ ਬਾਹਰ) ਬਾਕੀ ਦੇ ਭਾਰਤ ਨੂੰ ਇਹ ਨਹੀਂ ਲੱਗਿਆ ਕਿ ਬਰਨਾਲਾ ਸਰਕਾਰ ਅੱਤਵਾਦ ਨੂੰ ਮਸਲਣ ਵਿੱਚ ਸਫਲ ਸੀ”।
ਇਥੇ ਪੰਜਾਬ ਦੇ ਸਿੱਖ ਅਤੇ ਹਿੰਦੂ ਦੋਵਾਂ ਵਾਸਤੇ ਸਮਝਣ ਦੀ ਗੱਲ ਹੈ ਕਿ ਪੰਜਾਬ ਦਾ ਮਸਲਾ ਪੰਜਾਬ ਵਾਸੀਆਂ ਦੇ ਹਿਸਾਬ ਨਾਲ ਨਹੀਂ, ਸਗੋਂ ਪੰਜਾਬ ਤੋਂ ਬਾਹਰ ਵੱਸਦੇ ਲੋਕਾਂ ਦੀ ਨਜ਼ਰ ਤੋਂ ਸਮਝਿਆ ਅਤੇ ਉਸ ਮੁਤਾਬਿਕ ਹੱਲ ਕੀਤਾ ਜਾ ਰਿਹਾ ਸੀ। ਪਹਿਲਾਂ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਗੋਦੀ ਮੀਡੀਆ ਨੇ ਝੂਠੀਆਂ ਖਬਰਾਂ ਰਾਹੀਂ ਦੱਸਿਆ ਕਿ ਕਿਵੇਂ ਪੰਜਾਬ 'ਚ ਹਿੰਦੂ ਮਾਰੇ ਜਾ ਰਹੇ ਨੇ। ਜਦੋਂ ਕਿ 1983 'ਚ ਪੰਜਾਬ ਨਾਲੋਂ ਵੱਧ ਹਿੰਦੂ, ਹਿੰਦੂ ਬਹੁਗਿਣਤੀ ਵਾਲੇ ਸੂਬਿਆਂ 'ਚ ਕਤਲ ਹੋ ਰਹੇ ਸੀ।
ਨਾਲੇ ਜਿਵੇਂ ਕਿ ਝੂਠੀ ਧਾਰਨਾ ਬਣਾਈ ਗਈ ਹੈ ਕਿ ਕੇਂਦਰ ਨੂੰ ਪੰਜਾਬ ਦੇ ਹਿੰਦੂਆਂ ਦਾ ਬਹੁਤ ਫ਼ਿਕਰ ਸੀ। ਉਸ ਦੇ ਉਲਟ ਕੇਂਦਰ ਨੂੰ ਪੰਜਾਬ ਦੇ ਹਿੰਦੂਆਂ ਦਾ ਕੋਈ ਫ਼ਿਕਰ ਨਹੀਂ ਸੀ। ਸਗੋਂ ਮੰਤਰੀ ਮੰਡਲ ਵਿੱਚ ਬਦਲਾਅ ਵਰਗਾ ਛੋਟਾ ਮਸਲਾ ਜ਼ਿਆਦਾ ਮਹੱਤਵਪੂਰਨ ਸੀ।
ਇਸ ਕਰਕੇ ਦਰਬਾਰ ਸਾਹਿਬ 'ਤੇ ਹੋਏ ਹਮਲੇ ਦੇ ਕਾਰਨਾਂ ਨੂੰ ਸਮਝਣ ਲਈ ਪਹਿਲਾਂ ਬਣੀਆਂ ਬਣਾਈਆਂ ਧਾਰਨਾਵਾਂ ਨੂੰ ਇਕ ਪਾਸੇ ਰੱਖ ਕੇ ਹਲਾਤਾਂ ਬਾਰੇ ਦੁਬਾਰਾ ਸਮਝ ਪੈਦਾ ਕਰੋ। ਉਹ ਸਮਝ ਜੋ ਤੱਥਾਂ ਦੇ ਹਿਸਾਬ ਨਾਲ ਬਣਾਈ ਗਈ ਹੋਵੇ।
(ਵੇਰਵੇ ਪੱਤਰਕਾਰ ਬੀ ਕੇ ਚੁਮ ਦੀ ਕਿਤਾਬ 'ਪਾਲਿਟਿਕਸ ਆਫ ਪੰਜਾਬ, ਹਰਿਆਣਾ ਐਂਡ ਦਿ ਐਮਰਜੈਂਸੀ 'ਚੋਂ)
#ਝੂਠੀਆਂ_ਧਾਰਨਾਵਾਂ
#ਅੰਮ੍ਰਿਤਸਰ_ਦੀ_ਲੜਾਈ
#ਮਹਿਕਮਾ_ਪੰਜਾਬੀ
06/06/2021
Part 1
ਕੀ ਦਰਬਾਰ ਸਾਹਿਬ 'ਤੇ ਹਮਲਾ ਪੰਜਾਬ 'ਚ ਹੋ ਰਹੀ ਕਤਲੋਗਾਰਤ ਨੂੰ ਰੋਕਣ ਵਾਸਤੇ ਹੋਇਆ ?
ਅੱਜ ਕੋਈ ਹਿੰਦੂ ਹੋਵੇ ਜਾਂ ਸਿੱਖ, ਸਾਲ 1983 ਨੂੰ ਐਵੇਂ ਚਿਤਵਦਾ ਹੈ ਜਿਵੇਂ ਇਸ ਸਾਲ ਪੰਜਾਬ ਵਿੱਚ ਚਾਰੇ ਪਾਸੇ ਹਾਹਾਕਾਰ ਤੇ ਕਤਲੋਗਾਰਤ ਫੈਲੀ ਹੋਈ ਸੀ ਅਤੇ ਇਸੇ 'ਚੋਂ ਨਿਕਲਿਆ 1984 ਵਿਚ ਦਰਬਾਰ ਸਾਹਿਬ 'ਤੇ ਹੋਇਆ ਹਮਲਾ।
ਸਮੇਂ ਦੀਆਂ ਸਰਕਾਰਾਂ ਵਲੋਂ ਵਾਰ ਵਾਰ ਇਹੀ ਕਿਹਾ ਜਾਂਦਾ ਕਿ ਪੰਜਾਬ ਵਿੱਚ ਕਤਲੋਗਾਰਤ ਬਹੁਤ ਵੱਧ ਗਈ ਸੀ ਅਤੇ ਦਰਬਾਰ ਸਾਹਿਬ 'ਤੇ ਹਮਲੇ ਤੋਂ ਬਿਨਾਂ ਕੋਈ ਹੱਲ ਨਹੀਂ ਸੀ।
ਸੰਨ ਚੁਰਾਸੀ ਤੋਂ ਇਕ ਸਾਲ ਪਹਿਲਾਂ ਯਾਨੀ ਕਿ ਸੰਨ ਤਰਾਸੀ ਦੇ ਇਕੱਠੇ ਕੀਤੇ ਅੰਕੜਿਆਂ ਨੂੰ ਜਦੋਂ ਅਸੀਂ ਪੜਤਾਲਦੇ ਹਾਂ ਤਾਂ ਇਹਨਾਂ ਦਾਅਵਿਆਂ ਅਤੇ ਧਾਰਨਾਵਾਂ ਦੇ ਬਿਲਕੁਲ ਉਲਟ ਗੱਲ ਸਾਹਮਣੇ ਆਉਂਦੀ ਏ।
ਅਸਲ 'ਚ ਸੰਨ 1983 'ਚ ਪੰਜਾਬ ਵਿਚ ਜੁਰਮ ਦੀ ਦਰ ਭਾਰਤ ਦੇ ਸਾਰਿਆਂ ਸੂਬਿਆਂ ਨਾਲੋਂ ਘੱਟ ਸੀ। ਕੋਈ ਵੀ ਉਹ ਕੰਮ ਜਿਸਨੂੰ ਭਾਰਤ ਸਰਕਾਰ ਜੁਰਮ ਮੰਨਦੀ ਹੈ। ਪੰਜਾਬ ਵਿੱਚ ਸੱਭ ਤੋਂ ਘੱਟ ਹੋਇਆ।
ਸਾਲ 1983 ਵਿੱਚ ਹਰੇਕ ਇਕ ਲੱਖ ਅਬਾਦੀ ਮਗਰ ਥਾਣਿਆਂ 'ਚ ਜੁਰਮ ਦੇ ਅੰਕੜੇ ਹੇਠ ਲਿਖੇ ਅਨੁਸਾਰ ਦਰਜ ਹੋਏ ਸੀ। ਇਹ ਅੰਕੜੇ ਭਾਰਤ ਸਰਕਾਰ ਨੇ ਹੀ ਇਕੱਠੇ ਕੀਤੇ ਸਨ।
ਮੱਧ ਪ੍ਰਦੇਸ਼ 303
ਜੰਮੂ ਕਸ਼ਮੀਰ 272
ਤ੍ਰੀਪੁਰਾ 270
ਮਹਾਰਾਸ਼ਟਰ 238
ਅਸਾਮ 232
ਨਾਗਾਲੈਂਡ 228
ਤਾਮਿਲਨਾਡੂ 227
ਗੁਜਰਾਤ 222
ਮਨੀਪੁਰ 203
ਕਰਨਾਟਕਾ 197
ਰਾਜਿਸਥਾਨ 195
ਕੇਰਲਾ 178
ਉੜੀਸਾ 162
ਆਂਧਰਾ 151
ਬਿਹਾਰ 147
ਬੰਗਾਲ 142
ਉਤਰਪ੍ਰਦੇਸ਼ 141
ਹਰਿਆਣਾ 121
ਮੇਘਾਲਿਆ 115
ਹਿਮਾਚਲ 98
ਪੰਜਾਬ 79
ਸਿੱਕਮ 73
ਮਤਲਬ ਪੰਜਾਬ ਵਿੱਚ ਜੁਰਮ ਬੱਸ ਸਿੱਕਮ ਤੋਂ ਜ਼ਿਆਦਾ ਸੀ। ਜੇ ਪੰਜਾਬ 'ਚ ਕਤਲੋਗਾਰਤ ਨੂੰ ਰੋਕਣ ਲਈ ਦਰਬਾਰ ਸਾਹਿਬ'ਤੇ ਹਮਲਾ ਹੋਇਆ। ਤਾਂ ਫੇਰ ਬਾਕੀ 20 ਸੂਬਿਆਂ 'ਚ ਜਿਥੇ ਪੰਜਾਬ ਤੋਂ ਕਿਤੇ ਜ਼ਿਆਦਾ ਕਤਲੋਗਾਰਤ ਹੋ ਰਹੀ ਸੀ ਉਥੇ ਕਤਲੋਗਾਰਤ ਰੋਕਣ ਵਾਸਤੇ ਕੇਂਦਰ ਸਰਕਾਰ ਨੇ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਰਗੀ ਕੋਈ ਕਾਰਵਾਈ ਕਿਉਂ ਨਹੀਂ ਕੀਤੀ ?
ਇਥੋਂ ਤੱਕ ਕਿ ਸਾਊ ਸੂਬਾ ਮੰਨੇ ਜਾਣ ਵਾਲੇ ਹਿਮਾਚਲ ਅਤੇ ਪੜਿਆ ਲਿਖਿਆ ਮੰਨੇ ਜਾਣ ਵਾਲੇ ਕੇਰਲਾ ਵਿੱਚ ਵੀ ਸੰਨ 1983 'ਚ ਪੰਜਾਬ ਨਾਲੋਂ ਕਿਤੇ ਵੱਧ ਕਤਲੋਗਾਰਤ ਹੋ ਰਹੀ ਸੀ।
ਤੱਥਾਂ ਤੋਂ ਸਾਫ ਹੈ ਕਿ ਪੰਜਾਬ 'ਚ ਅਜਿਹੀ ਕੋਈ ਜੱਗੋਂ ਤੇਰ੍ਹਵੀਂ ਕਤਲੋਗਾਰਤ ਨਹੀਂ ਹੋ ਰਹੀ ਸੀ, ਜਿਸ ਨੂੰ ਰੋਕਣ ਲਈ ਦਰਬਾਰ ਸਾਹਿਬ 'ਤੇ ਹਮਲਾ ਕਰਨਾ ਪੈਂਦਾ।
ਉਸ ਸਮੇਂ ਪੱਤਰਕਾਰ ਰਹੇ ਸ. ਸੁਖਦੇਵ ਸਿੰਘ ਨੇ ਵੀ ਦੱਸਿਆ ਕਿ ਪੰਜਾਬ 'ਚ ਹੋ ਰਹੀ ਕਤਲੋਗਾਰਤ ਦੀ ਝੂਠੀ ਧਾਰਨਾਂ ਅਖ਼ਬਾਰਾਂ, ਰੇਡੀਉ ਅਤੇ ਟੀਵੀ ਰਾਹੀਂ ਘੜੀ ਗਈ।
ਸ਼ਾਇਦ ਅਗਲੀ ਗੱਲ ਪੜ੍ਹ ਕੇ ਪਾਠਕਾਂ ਨੂੰ ਹੋਰ ਸਮਝ ਆ ਜਾਵੇ ਕਿ ਹਮਲਾ ਕਿਉਂ ਹੋਇਆ ਅਤੇ ਕਿਵੇਂ ਮਾਹੌਲ ਬਣਾਇਆ ਗਿਆ।
29/05/2021
ਹੁਣ ਵੀ ਬੋਲ ਕਿਸਾਨਾਂ ਨੂੰ ਅੱਤਵਾਦੀ 😏 ਫੜ ਲਿਆ ਇਹਨੂੰ ਵੀ ਕੋਰੋਨੇ ਨੇ
29/05/2021
ਪੰਜਾਬ ਅਤੇ ਕਿਸਾਨੀ ਅੰਦੋਲਨ ਦੀਆਂ ਤਾਜ਼ੀਆਂ ਖਬਰਾਂ ਅਤੇ ਵੀਡੀਓ ਵੇਖਣ,ਪੰਜਾਬੀ ਲਿਖਾਰੀਆਂ ਅਤੇ ਫੇਸਬੁੱਕ ਦੀਆਂ ਵਧੀਆ ਪੰਜਾਬੀ ਲਿਖਤਾਂ/ਕਹਾਣੀਆਂ ਪੜਨ,ਦੇਸ਼ ਦੁਨੀਆਂ ਦੀਆਂ viral videos ਵੇਖਣ,ਕਬੱਡੀ ਦੇ ਮੈਚਾਂ ਦੀਆਂ full/short videos ਵੇਖਣ ਲਈ ਆਪਣਾ page ਪੰਜਾਬ ਬੋਲਦਾ ਨੂੰ ਕਰੋ ਜੀ।ਇਸ page ਤੇ ਫੇਸਬੁੱਕ ਤੇ ਪੰਜਾਬੀਆਂ ਦੀਆਂ ਵੱਖੋ ਵੱਖ ਲਿਖੀਆਂ ਵਧੀਆਂ ਅਤੇ ਜਾਣਕਾਰੀ ਭਰਪੂਰ ਪੋਸਟਾਂ ਇੱਕ ਥਾਂ ਪੜਨ ਲਈ page like ਕਰੋ ਜੀ।