27/07/2026
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸ਼ੋ੍ਮਣੀ ਗਤਕਾ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਮੀਰੀ - ਪੀਰੀ ਦਿਵਸ ਨੂੰ ਸਮਰਪਿਤ ਨੈਸ਼ਨਲ ਗੱਤਕਾ ਅਤੇ ਦੁਮਾਲਾ ਮੁਕਾਬਲੇ 25 ਅਤੇ 26 ਜੁਲਾਈ 2026 ਨੂੰ ਟੋਡਰਮਲ ਦਿਵਾਨ ਹਾਲ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਕਰਵਾਇਆ ਗਿਆ ਸੀ।
ਜਿਸ ਵਿੱਚ ਹਰਿਗੋਬਿੰਦ ਅਜੀਤ ਗਤਕਾ ਅਖਾੜਾ ਇੰਟਰਨੈਸ਼ਨਲ ਬੁੱਢਾ ਦਲ ਦਿੱਲੀ ਦੇ ਖਿਡਾਰੀ ਸ. ਪ੍ਰਭਜੋਤ ਸਿੰਘ ਨੇ ਦੁਮਾਲੇ ਮੁਕਾਬਲੇ ਵਿੱਚ ਪਹਿਲਾਂ ਸਥਾਨ ਹਾਸਿਲ ਕੀਤਾ।
ਸੰਗਤ ਜੀ ਅਸੀਸਾਂ ਦਿੳ ਅਸੀਂ ਸਾਰੇ ਇਵੇਂ ਹੀ ਸ਼ਸਤਰਾ ਦੀ ਸੇਵਾ ਕਰਦੇ ਰਹੀਏ। ਆੳ ਅਸੀਂ ਸਾਰੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਸ਼ਸਤਰ ਧਾਰੀ ਬਣੀਏ ਅਤੇ ਮਹਾਰਾਜ ਦੀਆਂ ਖੁਸ਼ੀਆਂ ਪ੍ਾਪਤ ਕਰੀਏ।