31/12/2022
*ਅੱਜ ਸਾਲ ਦਾ ਆਖ਼ਰੀ ਦਿਨ ਹੈ,*
ਮੈਂ ਸੋਚਿਆ ਉਹਨਾਂ ਸੱਜਣਾਂ ਦਾ ਵੀ ਧੰਨਵਾਦ ਕਰਾਂ ਜੋ ਮੇਰੇ ਨਾਲ ਫੇਸਬੁੱਕ ਦੇ ਮਾਧਿਅਮ ਰਾਹੀਂ ਜੁੜੇ ਹੋਏ ਹਨ ਅਤੇ ਮੇਰੀਆਂ ਪੋਸਟਾਂ ਨੂੰ ਵੀ ਬਹੁਤ ਪਿਆਰ ਦਿੱਤਾ।
ਜਿਹਡ਼ੇ ਦੋਸਤ ਮੇਰੇ ਦੁੱਖਾਂ ਵਿੱਚ ਮੇਰੇ ਨਾਲ ਖੜੇ, ਮੇਰਾ ਸਾਥ ਦਿੱਤਾ
ਮੇਰੀਆਂ ਖੁਸ਼ੀਆਂ ਦੀ ਵਜ੍ਹਾ ਬਣੇ ਮੈਂ ਓਹਨਾ ਦਾ ਧੰਨਵਾਦ ਕਰਦੇ ਹੋਏ ਵਾਹਿਗੁਰੂ ਤੋਂ ਓਹਨਾ ਦੀ ਲੰਬੀ ਉਮਰ ਅਤੇ ਖੁਸ਼ੀਆਂ ਦੀ ਕਾਮਨਾ ਕਰਦਾ ਹਾਂ।
ਜੇ ਜਾਣੇ ਅਨਜਾਣੇ ਵਿੱਚ ਮੇਰੇ ਕਾਰਣ ਕਿਸੇ ਦਾ ਦਿਲ ਦੁਖਿਆ ਹੋਵੇ ਤਾਂ ਤਾਂ ਮਾਫੀ..
ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਤੇ ਖੇੜਿਆਂ ਵਾਲਾ ਹੋਵੇ। ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ਣ ।
Amrik Singh Saini
Welcome 2023
29/08/2022
ਬਿਜਲੀ ਬੋਰਡ ਦੇ ਦਫ਼ਤਰ ਦੇ ਬਾਹਰ
ਰਾਜੂ ਕੇਲੇ ਵੇਚ ਰਿਹਾ ਸੀ।
ਬਿਜਲੀ ਬੋਰਡ ਦੇ ਇੱਕ ਆਹਲਾ ਅਫਸਰ ਨੇ ਪੁੱਛਿਆ: ਕੇਲੇ ਕਿਵੇਂ ਲਾਏ ਨੇ?
ਰਾਜੂ: ਕੇਲੇ ਕੀਹਦੇ ਲਈ ਲੈਣੇ ਨੇ ਸਾਹਿਬ?
ਅਫਸਰ: ਮਤਲਬ??
ਰਾਜੂ: ਮਤਲਬ ਇਹ ਅੈ ਸਾਹਿਬ ਕਿ,
ਜੇ ਮੰਦਰ ਦੇ ਭੋਗ ਲਈ ਲੈਣੇ ਨੇ ਤਾਂ 10 ਰੁਪਏ ਦਰਜ਼ਨ।
ਬਿਰਧ ਆਸ਼ਰਮ ਵਾਸਤੇ ਲੈਣੇ ਨੇ ਤਾਂ 15 ਰੁਪਏ ਦਰਜ਼ਨ।
ਬੱਚਿਆਂ ਦੇ ਟਿਫਨ 'ਚ ਪਾਉਣੇ ਨੇ ਤਾਂ 20 ਰੁਪਏ ਦਰਜ਼ਨ।
ਘਰ ਖਾਣ ਲਈ ਚਾਹੀਦੇ ਨੇ ਤਾਂ 25 ਰੁਪਏ ਦਰਜ਼ਨ।
ਜੇ *ਪਿਕਨਿਕ* 'ਤੇ ਲੈ ਜਾਣੇ ਨੇ ਤਾਂ 30 ਰੁਪਏ ਦੇ ਦਰਜ਼ਨ ਅਤੇ ਬਜਾਰੋ ਲੈ ਕਿ ਅੳੁਣ ਦਾ ਕਿਰਾੲਿਅਾ ਤੇ ਲਿਫਾਫੇ ਦੇ ਪੈਸੇ ਅਲੱਗ
ਅਫਸਰ: ਇਹ ਕੀ ਪਾਗ਼ਲਪਣ ਹੈ? ਉਏ ਭਾਈ, ਜਦੋਂ ਸਾਰੇ ਕੇਲੇ ਇੱਕੋ ਜੇ ਨੇ ਤਾਂ ਫੇਰ ਭਾਅ ਅੱਡੋ ਅੱਡ ਕਿਉਂ ਲਾ ਰਿਹੈਂ??
ਰਾਜੂ: ਇਹ ਤਾਂ ਪੈਸਾ ਵਸੂਲੀ ਦਾ, ਤੁਹਾਡੇ ਵਾਲਾ ਹੀ ਸਟਾਈਲ ਹੈ ਸਾਹਿਬ!
1 ਤੋਂ 100 ਯੁਨਿਟ ਦਾ ਰੇਟ ਵੱਖਰਾ,
100 ਤੋਂ 200 ਯੁਨਿਟ ਰੀਡਿੰਗ ਦਾ ਵੱਖਰਾ
200 ਤੋਂ 300 ਯੁਨਿਟ ਦਾ ਹੋਰ ਵੱਖਰਾ।...
ਬਿਜਲੀ ਤਾਂ ਤੁਸੀਂ ਵੀ ਇੱਕੋ ਖੰਭੇ ਤੋਂ ਦਿੰਨੇ ਓਂ।
ਤਾਂ ਫਿਰ ਘਰ ਦੇ ਰੇਟ ਵੱਖ ਕਿਉਂ?
ਦੁਕਾਨਾਂ ਦੇ ਰੇਟ ਅੱਡ ਕਿਉਂ??
ਕਾਰਖਾਨੇ ਦੇ ਰੇਟ ਅਲੱਗ ਕਿਉਂ???
ਤੇ ਹਾਂ ਇੱਕ ਗੱਲ ਹੋਰ ਸਾਹਿਬ,
ਮੀਟਰ ਦਾ ਕਿਰਾਇਆ
ਮੀਟਰ ਕੀ ਅਮਰੀਕਾ ਤੋਂ ਮੰਗਵਾਇਅੈ? 25 ਸਾਲਾਂ ਤੋਂ ਉਹਦਾ ਕਿਰਾਇਆ ਭਰੀ ਜਾਨਾਂ। ਆਖਿਰ ਉਹਦੀ ਕੀਮਤ ਹੈ ਕਿੰਨੀ? ਤੁਸੀਂ ਇਹ ਤਾਂ ਦੱਸ ਦਿਓ ਕੇਰਾਂ!
Lok Shakti Consumer Society (Regd.)
22/07/2021
If you agree than like and share
20/06/2021
ਸਾਈਕਲ ਚਲਾਉਣ ਵਾਲਾ...
ਅਰਥਵਿਵਸਥਾ ਦੇ ਲਈ ਹਾਨੀਕਾਰਕ ਹੈ...
ਇਹ ਤੁਹਾਨੂੰ ਮਖੌਲ ਲੱਗੇਗਾ.... ਪਰ ਸੱਚ ਹੈ
ਇੱਕ ਸਾਈਕਲ ਚਲਾਉਣ ਵਾਲਾ ਬੰਦਾ ਦੇਸ਼ ਦੇ ਲਈ ਬਹੁਤ ਵੱਡਾ ਖਤਰਾ ਹੈ..
ਕਿਉਂਕਿ ਉਹ ਕਾਰ ਨਹੀਂ ਖ੍ਰੀਦਦਾ......
ਉਹ ਕਰਜਾ ਨਹੀਂ ਲੈਂਦਾ....
ਉਹ ਕਾਰ ਦਾ ਬੀਮਾ ਨਹੀਂ ਕਰਵਾਉਂਦਾ...
ਉਹ ਤੇਲ ਨਹੀਂ ਖ੍ਰੀਦਦਾ...
ਉਹ ਕਾਰ ਦੀ ਸਰਵਿਸਿੰਗ ਨਹੀਂ ਕਰਵਾਉਂਦਾ...
ਉਹ ਪੈਸੇ ਦੇਕੇ ਗੱਡੀ ਪਾਰਕ ਨਹੀਂ ਕਰਦਾ
ਉਹ ਟੋਲ ਪਲਾਜ਼ਿਆਂ ਤੋਂ ਨਹੀਂ ਲੰਘਦਾ
ਉਹ ਮੋਟਾ (ਮੋਟਾਪਾ) ਨਹੀਂ ਹੁੰਦਾ..
ਜੀ ਹਾਂ .....
ਇਹ ਸੱਚ ਹੈ ਕਿ ਇੱਕ ਤੰਦਰੁਸਤ ਆਦਮੀ ਅਰਥਵਿਵਸਥਾ ਦੇ ਲਈ ਸਹੀ ਨਹੀਂ ਹੈ
ਕਿਉਂਕਿ ਉਹ ਦਵਾਈਆਂ ਨਹੀਂ ਖ੍ਰੀਦਦਾ..
ਉਹ ਹਸਪਤਾਲ ਵਿੱਚ ਡਾਕਟਰ ਦੇ ਕੋਲ ਨਹੀਂ ਜਾਂਦਾ..
ਉਹ ਰਾਸ਼ਟਰ ਦੀ GDP ਵਿੱਚ ਕੋਈ ਯੋਗਦਾਨ ਨਹੀਂ ਦਿੰਦਾ...
ਇਸ ਸਭ ਦੇ ਉਲਟ "ਇਕ ਫਾਸਟ ਫੂਡ ਦੀ ਦੁਕਾਨ" 30 ਨੌਕਰੀਆਂ ਪੈਦਾ ਕਰਦੀ ਹੈ...
10 ਦਿਲ ਦੇ ਰੋਗ ਡਾਕਟਰ..
10 ਦੰਦਾਂ ਦੇ ਰੋਗ ਡਾਕਟਰ..
10 ਵਜ਼ਨ ਘਟਾਉਣ ਵਾਲੇ ਸਪੈਸ਼ਲਿਸਟ..
👇ਬੁੱਧੀਬਲ ਅਤੇ ਸਮਝਦਾਰੀ ਨਾਲ ਚੋਣ ਕਰੋ..
ਇੱਕ ਸਾਈਕਲ ਜਾਂ ਸਵਾਦਿਸ਼ਟ ਫਾਸਟ ਫੂਡ ?
ਨੋਟ:- ਪੈਦਲ ਚੱਲਣਾ ਇਸ ਤੋਂ ਵੀ ਖਤਰਨਾਕ ਹੈ.. ਕਿਉਂਕਿ ਪੈਦਲ ਚੱਲਣ ਵਾਲਾ ਆਦਮੀ ਤਾਂ ਸਾਈਕਲ ਵੀ ਨਹੀਂ ਖ੍ਰੀਦਦਾ...
- ਡਾ. ਸ਼ਮਸ਼ੇਰ ਮੋਹੀ
Copy kita hai zee
22/05/2021
https://t.me/sainiinvest
Saini Investment
Mutual funds, life insurance, health insurance, general insurance