01/06/2026
ਜਰਖੜ ਵਿਖੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਇਤਿਹਾਸਿਕ ਪੈੜਾ ਪਾਉਂਦਾ ਹੋਇਆ ਸਮਾਪਤ
ਸੀਨੀਅਰ ਵਰਗ ਵਿੱਚ ਗਿੱਲ ਕਲੱਬ ਘਵੱਦੀ ਅਤੇ ਜੂਨੀਅਰ ਵਿੱਚ ਐਚਟੀਸੀ ਰਾਮਪੁਰ ਬਣੇ ਚੈਂਪੀਅਨ
ਜਰਖੜ ਖੇਡਾਂ ਦੀ ਅੰਤਰਰਾਸ਼ਟਰੀ ਪੱਧਰ ਤੇ ਵਿਲੱਖਣ ਪਹਿਚਾਣ ਬਣਾਵਾਂਗੇ -- ਕਬੱਡੀ ਸਟਾਰ ਪਾਲਾ ਜਲਾਲਪੁਰ
ਲੁਧਿਆਣਾ 1ਜੂਨ0 ( )
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਗਏ 16ਵੇਂ ਜੇ ਐਸਟੀ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਇਤਿਹਾਸਿਕ ਪੈੜਾ ਪਾਉਂਦਾ ਜਰਖੜ ਖੇਡ ਸਟੇਡੀਅਮ ਵਿਖੇ ਸਮਾਪਤ ਹੋਇਆ।
ਫਲੱਡ ਲਾਈਟਾਂ ਦੀ ਰੋਸ਼ਨੀ ਵਿੱਚ ਵੱਡੀ ਤਾਦਾਦ ਵਿੱਚ ਆਈ ਪਬਲਿਕ ਦੀ ਹਾਜ਼ਰੀ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਸੀਨੀਅਰ ਵਰਗ ਵਿੱਚ ਗਿੱਲ ਕਲੱਬ ਘਵੱਦੀ ਨੇ ਨੀਟਾ ਕਲੱਬ ਰਾਮਪੁਰ ਨੂੰ 6-4 ਗੋਲਾਂ ਨਾਲ ਹਰਾਕੇ ਜਰਖੜ ਖੇਡਾਂ ਦੇ 40 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਘਵੱਦੀ ਟੀਮ ਨੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਉਥੇ ਜੂਨੀਅਰ ਵਰਗ ਵਿੱਚ ਵੀ ਐਚਟੀਸੀ ਸੈਂਟਰ ਰਾਮਪੁਰ ਨੇ ਕਿਲ੍ਹਾ ਰਾਇਪੁਰ ਹਾਕੀ ਸੈਂਟਰ ਨੂੰ ਕਾਂਟੇਦਾਰ ਮੁਕਾਬਲੇ ਵਿੱਚ 1-0 ਨਾਲ ਹਰਾ ਕੇ ਪਹਿਲੀ ਵਾਰ ਚੈਂਪੀਅਨ ਜਿੱਤ ਹਾਸਿਲ ਕੀਤੀ। ਇਸ ਤੋਂ ਪਹਿਲਾਂ ਸੀਨੀਅਰ ਵਰਗ ਵਿੱਚ ਜਰਖੜ ਅਕੈਡਮੀ ਨੇ ਅਮਰਗੜ੍ਹ ਨੂੰ 6-4 ਨਾਲ ਹਰਾ ਕੇ ਤੀਸਰਾ ਸਥਾਨ ਹਾਸਿਲ ਕੀਤਾ। ਜਦਕਿ ਜੂਨੀਅਰ ਵਰਗ ਵਿੱਚ ਗੁਰੂ ਤੇਗ ਬਹਾਦੁਰ ਅਕੈਡਮੀ ਚਚਰਾੜੀ ਨੇ ਜਰਖੜ ਅਕੈਡਮੀ ਨੂੰ 5-4 ਨਾਲ ਹਰਾਕੇ ਕੇ ਤੀਸਰਾ ਸਥਾਨ ਹਾਸਿਲ ਕੀਤਾ।
ਘਵੱਦੀ ਕਲੱਬ ਦੇ ਦਲਵੀਰ ਸਿੰਘ, ਐਚਟੀ ਸੀ ਰਾਮਪੁਰ ਦੇ ਰਾਜਵੀਰ ਸਿੰਘ "ਹੀਰੋ ਆਫ ਦਾ ਟੂਰਨਾਮੈਂਟ" ਬਣੇ । ਇਸ ਤੋਂ ਇਲਾਵਾ ਨੀਟਾ ਕਲੱਬ ਰਾਮਪੁਰ ਦੇ ਮਨਪ੍ਰੀਤ ਸਿੰਘ ਮਨੀ, ਜੂਨੀਅਰ ਵਰਗ ਵਿੱਚ ਕਿਲਾ ਰਾਏਪੁਰ ਦੇ ਕਸਮਪ੍ਰੀਤ ਸਿੰਘ, ਜਰਖੜ ਅਕੈਡਮੀ ਦੇ ਰਾਜਵੀਰ ਸਿੰਘ , ਚਚਰਾੜੀ ਦੇ ਪਰਮਿੰਦਰ ਸਿੰਘ, ਸਲੋਨੀ ਜਰਖੜ ਅਕੈਡਮੀ ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਚੁਣੇ ਗਏ, ਸਾਰੇ ਖਿਡਾਰੀਆਂ ਨੂੰ ਟਾਪ ਕਲਾਸ ਸਾਈਕਲ ਦੇ ਕੇ ਸਨਮਾਨਿਆ ਗਿਆ। ਇਸ ਮੌਕੇ ਡਰੈਗਨ ਅਕੈਡਮੀ ਦੇ ਬੱਚਿਆਂ ਨੇ ਪੰਜਾਬੀ ਸੱਭਿਆਚਾਰ ਗੀਤਾ ਤੇ ਡਾਂਸ ਕਰਕੇ ਪੂਰੇ ਸਟੇਡੀਅਮ ਦੇ ਦਰਸ਼ਕਾਂ ਨੂੰ ਝੂੰਮਣ ਲਾ ਦਿੱਤਾ।
ਇਸ ਮੌਕੇ ਕਬੱਡੀ ਦੇ ਬਰਾਂਡਡ ਸੁਪਰ ਸਟਾਰ ਖਿਡਾਰੀ ਪਾਲਾ ਜਲਾਲਪੁਰ , ਅਰਜਨਾ ਐਵਾਰਡ ਜੇਤੂ ਸੱਜਣ ਸਿੰਘ ਚੀਮਾ , ਹਾਕੀ ਦੇ ਉੱਘੇ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ , ਲੋਕ ਗਾਇਕ ਜਸਵੰਤ ਸਿੰਘ ਸੰਦੀਲਾ, ਟੂਰਨਾਮੈਂਟ ਦੇ ਮੁੱਖ ਸਪੋਂਸਰ ਜੰਗਸ਼ੇਰ ਸਿੰਘ ਜੀਐਸਟੀ ਟਰੱਕ ਪਰਮਿਟ ,ਸ੍ਰੀ ਮੋਹਿਤ ਕੁਮਾਰ ਜੇ ਐਸ ਟੀ ਟਰੱਕ ਪਰਮਿਟ ਅਤੇ ਉਹਨਾਂ ਦੀ ਟੀਮ ਨੇ ਮੁੱਖ ਮਹਿਮਾਨ ਵਜੋਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਕਬੱਡੀ ਦੇ ਸੁਪਰ ਸਟਾਰ ਖਿਡਾਰੀ ਪਾਲਾ ਜਲਾਲਪੁਰ ਨੇ ਆਖਿਆ ਕਿ ਜਰਖੜ ਖੇਡਾਂ ਦੀ ਪਹਿਚਾਣ ਅੰਤਰਰਾਸ਼ਟਰੀ ਪੱਧਰ ਤੇ ਬਣਾਈ ਜਾਵੇਗੀ। ਇਸ ਮੌਕੇ ਜੇਐਸਟੀ ਟਰੱਕ ਪਰਮਿਟ ਗਰੁੱਪ ਵੱਲੋਂ ਹਾਕੀ ਫੈਸਟੀਵਲ ਲਈ ਡੇਢ ਲੱਖ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਗਈ।
ਇਸ ਮੌਕੇ ਉੱਘੇ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਮੁੱਖ ਪ੍ਰਬੰਧਕ ਸਰਜੀਤ ਹਾਕੀ ਜਲੰਧਰ ਅਤੇ ਸੁਪਰ ਸਟਾਰ ਕਬੱਡੀ ਖਿਡਾਰੀ ਪਾਲਾ ਜਲਾਲਪੁਰ ਨੂੰ ਉਹਨਾਂ ਦੀਆਂ ਖੇਡਾਂ ਪ੍ਰਤੀ ਵਧੀਆ ਸੇਵਾਵਾਂ ਬਦਲੇ "ਪੰਜਾਬ ਦਾ ਮਾਣ ਐਵਾਰਡ" ਵਜੋਂ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ, ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਕਬੱਡੀ ਦੇ ਮੁੱਖ ਪ੍ਰਬੰਧਕ ਮਨੂ ਘਲੋਟੀ, ਜਸਬੀਰ ਸਿੰਘ ਮੋਹਾਲੀ, ਜਸਜੀਤ ਸਿੰਘ ਬਾਜਵਾ , ਪ੍ਰੋਫੈਸਰ ਰਜਿੰਦਰ ਸਿੰਘ ਖਾਲਸਾ ਕਾਲਜ,ਉੱਘੇ ਵਿਗਿਆਨੀ ਡਾਕਟਰ ਹਰਜੀਤ ਸਿੰਘ, ਅਮਰੀਕ ਸਿੰਘ ਮਿਨਹਾਸ ਏਆਈਜੀ, ਰਛਪਾਲ ਸਿੰਘ ਨਾਗੀ,ਸੁਖਵਿੰਦਰ ਸਿੰਘ ਚੈਅਰਮੈਨ ਲੁਧਿਆਣਾ ਸਪੋਰਟਸ ਵੈਲਫੇਅਰ,ਤੇਜਿੰਦਰ ਸਿੰਘ ਜਰਖੜ,ਗੁਰ ਸਤਿੰਦਰ ਸਿੰਘ ਪ੍ਰਗਟ , ਬਲਜੀਤ ਸਿੰਘ ਬਿੱਟੂ ਗਿੱਲ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਫੋਟੋ ਕੈਪਸ਼ਨ --ਕਬੱਡੀ ਦੇ ਬਰਾਂਡਡ ਸਟਾਰ ਪਾਲਾ ਜਲਾਲਪੁਰ, ਅਰਜਨਾ ਐਵਾਰਡ ਜੇਤੂ ਸੱਜਣ ਸਿੰਘ ਚੀਮਾ ,ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ,ਜਗਰੂਪ ਸਿੰਘ ਜਰਖੜ ,ਜੀਐਸਟੀ ਕੰਪਨੀ ਦੇ ਮੋਹਿਤ ਕੁਮਾਰ ਅਤੇ ਹੋਰ ਮਹਿਮਾਨ ਜੇਤੂ ਟੀਮਾਂ ਨੂੰ ਟਰਾਫੀ ਪ੍ਰਦਾਨ ਕਰਦੇ ਹੋਏ
31/05/2026
ਜਰਖੜ ਵਿਖੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ
ਸੀਨੀਅਰ ਵਰਗ ਵਿੱਚ ਗਿੱਲ ਕਲੱਬ ਘਵੱਦੀ ਅਤੇ ਨੀਟਾ ਕਲੱਬ ਰਾਮਪੁਰ ਫਾਈਨਲ ਵਿੱਚ ਪੁੱਜੇ
ਜੂਨੀਅਰ ਵਰਗ ਵਿੱਚ ਕਿਲ੍ਹਾ ਰਾਇਪੁਰ ਅਤੇ ਐਚ ਟੀ ਸੀ ਰਾਮਪੁਰ ਫਾਈਨਲ ਵਿੱਚ
ਲੁਧਿਆਣਾ 31ਮਈ ( )
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ 16ਵੇਂ ਜੇ ਐਸਟੀ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਟੂਰਨਾਮੈਂਟ ਦੇ 9ਵੇਂ ਦਿਨ ਜਿੱਥੇ ਸੀਨੀਅਰ ਵਰਗ ਵਿੱਚ ਗਿੱਲ ਕਲੱਬ ਘਵੱਦੀ ਅਤੇ ਨੀਟਾ ਕਲੱਬ ਫਾਈਨਲ ਵਿੱਚ ਪ੍ਰਵੇਸ਼ ਕੀਤਾ ਪ੍ਰਵੇਸ਼ ਕੀਤਾ, ਉਥੇ ਜੂਨੀਅਰ ਵਰਗ ਵਿੱਚ ਕਿਲ੍ਹਾ ਰਾਇਪੁਰ ਹਾਕੀ ਸੈਂਟਰ ,ਅਤੇ ਐਚਟੀਸੀ ਰਾਮਪੁਰ ਨੇ ਵੀ ਜਿੱਤਾਂ ਹਾਸਲ ਕਰਦਿਆਂ ਆਪਣੇ ਆਪ ਨੂੰ ਖਿਤਾਬੀ ਜਿੱਤ ਲਈ ਤਿਆਰ ਕੀਤਾ।
ਫਲੱਡ ਲਾਈਟਾਂ ਦੀ ਰੋਸ਼ਨੀ ਵਿੱਚ ਖੇਡੇ ਗਏ ਸੀਨੀਅਰ ਵਰਗ ਦੇ ਪਹਿਲੇ ਸੈਮੀਫਾਈਨਲ ਵਿੱਚ ਨੀਟਾ ਕਲੱਬ ਰਾਮਪੁਰ ਨੇ ਜਰਖੜ ਹਾਕੀ ਅਕੈਡਮੀ ਨੂੰ 6-4 ਨਾਲ ਹਰਾਇਆ । ਜਦਕਿ ਗਿੱਲ ਕਲੱਬ ਘਵੱਦੀ ਨੇ ਅਮਰਗੜ੍ਹ ਨੂੰ 4-2 ਨਾਲ ਹਰਾ ਕੇ ਪਹਿਲੀ ਵਾਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਘਵੱਦੀ ਦਾ ਗੋਲਕੀਪਰ ਰਾਜਦੀਪ ਸਿੰਘ ਰੋਆਇਲ ਹੀਰੋ ਆਫ ਦਾ ਮੈਚ ਬਣਿਆ । ਜੂਨੀਅਰ ਵਰਗ ਵਿੱਚ ਕਿਲਾ ਰਾਏਪੁਰ ਹਾਕੀ ਸੈਂਟਰ ਨੇ ਇੱਕ ਸੰਘਰਸ਼ ਪੂਰਨ ਮੁਕਾਬਲੇ ਵਿੱਚ ਜਰਖੜ ਹਾਕੀ ਅਕੈਡਮੀ ਨੂੰ 4-3 ਨਾਲ ਹਰਾਇਆ। ਕਿਲਾ ਰਾਏਪੁਰ ਦਾ ਕਸਮਪ੍ਰੀਤ ਸਿੰਘ ਹੀਰੋ ਦਾ ਮੈਚ ਬਣਿਆ।ਜਦਕਿ ਐਚ ਟੀ ਸੀ ਰਾਮਪੁਰ ਨੇ ਇੱਕ ਵਾਰ ਫਿਰ ਵੱਡਾ ਉਲਟ ਫੇਰ ਕਰਦਿਆਂ ਗੁਰੂ ਤੇਗ ਬਹਾਦਰ ਅਕੈਡਮੀ ਚਰਾੜੀ ਨੂੰ ਚਚਰਾੜੀ ਨੂੰ 2-1 ਨਾਲ ਹਰਾਕੇ ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ। ਰਾਮਪੁਰ ਦਾ ਰਾਜਵੀਰ ਸਿੰਘ ਹੀਰੋ ਆਫ ਦਾ ਮੈਚ ਬਣਿਆ।
ਇਸ ਮੌਕੇ ਅੰਤਰਰਾਸ਼ਟਰੀ ਹਾਕੀ ਖਿਡਾਰੀ ਕਮਲਪ੍ਰੀਤ ਸਿੰਘ ਚਾਹਲ ਐਸਪੀ 3, ਪਦਮ ਸ੍ਰੀ ਬਲਦੇਵ ਸਿੰਘ, ਓਲੰਪੀਅਨ ਹਰਦੀਪ ਸਿੰਘ ਗਰੇਵਾਲ, ਉੱਘੇ ਬਿਜਨਸਮੈਨ ਹਰਬੰਸ ਸਿੰਘ ਸੈਣੀ , ਹਰਦੀਪ ਸਿੰਘ ਬੀਰਮਪੁਰ, ਸੁੱਖਵਿੰਦਰ ਸਿੰਘ ਚੇਅਰਮੈਨ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਨੇ ਵੱਖ-ਵੱਖ ਮੈਚਾਂ ਦੌਰਾਨ ਵੱਖ ਵੱਖ ਟੀਮਾਂ ਦੇ ਨਾਲ ਜਾਣ ਪਹਿਚਾਣ ਕੀਤੀ। ਇਸ ਮੌਕੇ ਕਮਲਪ੍ਰੀਤ ਚਾਹਲ ਨੇ ਜਰਖੜ ਹਾਕੀ ਅਕੈਡਮੀ ਵਾਸਤੇ 50 ਹਾਕੀ ਸਟਿੱਕਾ ਅਤੇ ਸਰਦਾਰ ਹਰਬੰਸ ਸਿੰਘ ਸੈਣੀ ਨੇ 21000 ਅਤੇ ਸਰਦਾਰ ਕਰਮਜੀਤ ਸਿੰਘ ਕਾਲਾ ਯੂਐਸਏ ਨੇ 15000 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ।
ਇਸ ਮੌਕੇ, ਜਗਰੂਪ ਸਿੰਘ ਜਰਖੜ ਤੇਜਿੰਦਰ ਸਿੰਘ ਜਰਖੜ,ਗੁਰ ਸਤਿੰਦਰ ਸਿੰਘ ਪ੍ਰਗਟ , ਕੁਲਦੀਪ ਸਿੰਘ ਘਵੱਦੀ , ਲਖਵਿੰਦਰ ਸਿੰਘ ਲੱਖਾ,ਗੁਰਤੇਜ ਸਿੰਘ ਲਾਡੀ ਸੁਧਾਰ, ਦਲਵੀਰ ਸਿੰਘ ਜਰਖੜ, ਪਵਨਪ੍ਰੀਤ ਸਿੰਘ ਡੰਗੋਰਾ, ਰਘਵੀਰ ਸਿੰਘ ਡੰਗੋਰਾ,ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
29/05/2026
ਮੈਂ ਇੰਨੇ ਜੋਗਾ ਹੈ ਤਾਂ ਨਹੀਂ ਹਾਂ ,ਜਿੰਨੇ ਜੋਗਾ ਟ੍ਰਿਬਿਊਨ ਗਰੁੱਪ ਨੇ ਮੇਰਾ ਇੱਕ ਵਧੀਆ ਆਰਟੀਕਲ ਲਾਇਆ ਹੈ।ਵਾਹਿਗੁਰੂ ਸਮੱਤ ਦੇਵੇ ਕਿ ਇਸਤਰ੍ਹਾਂ ਹੀ ਹਮੇਸ਼ਾ ਹਾਕੀ ਦੀ ਸੇਵਾ ਕਰਦੇ ਰਹੀਏ।
ਮੈਂ ਧੰਨਵਾਦੀ ਹਾਂ ਆਪਣੇ ਵੱਡੇ ਵੀਰ ਪੱਤਰਕਾਰ ਅਨਿਲ ਦੱਤ ਜੀ ਦਾ ਜਿਨਾਂ ਨੇ " ਇੱਕ ਨਾ ਚੀਜ਼ " ਨੂੰ ਇਨਾ ਵੱਡਾ ਮਾਣ ਬਖਸ਼ਿਆ ਹੈ ।
ਤੁਹਾਡਾ ਆਪਣਾ
ਜਗਰੂਪ ਸਿੰਘ ਜਰਖੜ
90143-00722
29/05/2026
ਜਰਖੜ ਵਿਖੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਸੈਮੀ ਫਾਈਨਲ ਮੁਕਾਬਲੇ ਅੱਜ
ਸੈਮੀ ਵਿੱਚ ਜਰਖੜ ਅਕੈਡਮੀ ਅਤੇ ਰਾਮਪੁਰ, ਘਵੱਦੀ ਅਤੇ ਅਮਰਗੜ੍ਹ ਦੀ ਹੋਵੇਗੀ ਟੱਕਰ
ਲੁਧਿਆਣਾ29 ਮਈ ( )
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ 16ਵੇਂ ਜੇ ਐਸਟੀ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਟੂਰਨਾਮੈਂਟ ਦੇ 7ਵੇਂ ਦਿਨ ਜਿੱਥੇ ਸੀਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਅਤੇ ਅਮਰਗੜ੍ਹ ਹਾਕੀ ਸੈਂਟਰ ਨੇ ਆਪੋ ਆਪਣੇ ਮੈਚ ਜਿੱਤ ਕੇ ਸੈਮੀ ਫਾਈਨਲ ਵਿੱਚ ਪ੍ਰਵੇਸ਼ ਕੀਤਾ ਪ੍ਰਵੇਸ਼ ਕੀਤਾ, ਉਥੇ ਜੂਨੀਅਰ ਵਰਗ ਵਿੱਚ ਕਿਲ੍ਹਾ ਰਾਇਪੁਰ ਹਾਕੀ ਸੈਂਟਰ ,ਜਰਖੜ ਹਾਕੀ ਅਕੈਡਮੀ, ਚਚਰਾੜੀ ਅਤੇ ਐਚਟੀਸੀ ਰਾਮਪੁਰ ਨੇ ਵੀ ਜਿੱਤਾਂ ਹਾਸਲ ਕਰਦਿਆਂ ਆਖਰੀ ਚਾਰਾਂ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ।
ਸੀਨੀਅਰ ਵਰਗ ਜਰਖੜ ਹਾਕੀ ਅਕੈਡਮੀ ਨੇ ਆਪਣੇ ਕੁਆਰਟਰ ਫਾਈਨਲ ਮੈਚ ਵਿੱਚ ਸੰਤ ਬਾਬਾ ਗੁਲਾਬ ਸਿੰਘ ਕਲੱਬ ਘੋਲੀਆ ਮੋਗਾ ਨਾਲ 7-7 ਗੋਲਾਂ ਦੀ ਬਰਾਬਰੀ ਤੋਂ ਬਾਅਦ ਪਨੈਲਟੀ ਸ਼ੂਟ ਆਊਟ ਵਿੱਚ 3-1 ਨਾਲ ਜਿੱਤ ਹਾਸਿਲ ਕੀਤੀ ਅਤੇ ਦੂਸਰੇ ਮੈਚ ਵਿੱਚ ਅਮਰਗੜ੍ਹ ਹਾਕੀ ਸੈਂਟਰ ਨੇ ਜੰਗ ਕਲੱਬ ਉਟਾਲਾ ਨੂੰ 7-3 ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਪਹਿਲੀ ਵਾਰ ਪ੍ਰਵੇਸ਼ ਕੀਤਾ। ਗੋਲਾਂ ਨਾਲ ਹਰਾਇਆ । ਜੂਨੀਅਰ ਵਰਗ ਵਿੱਚ ਜਰਖੜ ਅਕੈਡਮੀ ਨੇ ਸੰਗਰੂਰ ਨੂੰ 4-1 ਜਦਕਿ ਐਚ ਟੀ ਸੀ ਰਾਮਪੁਰ ਨੇ ਏਕ ਨੂਰ ਅਕੈਡਮੀ ਤੇਹਿੰਗ ਨੂੰ 6-4 ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ।
ਇਸ ਮੌਕੇ ਬਲਦੇਵ ਸਿੰਘ ਮੁਕੰਦਪੁਰ, ਸਰਦਾਰ ਨਰਿੰਦਰ ਸਿੰਘ ਮੁੰਡੀਆ, ਮਨਜਿੰਦਰ ਸਿੰਘ ਇਆਲੀ,ਅਮਰੀਕ ਸਿੰਘ ਮਿਨਹਾਸ ਏਆਈਜੀ, ਸਰਬਜੀਤ ਸਿੰਘ ਬੱਲ ਕਨੇਡਾ ਨੇ ਵੱਖ ਵੱਖ ਮੈਚਾਂ ਦੌਰਾਨ ਟੀਮਾਂ ਦੇ ਨਾਲ ਮੁੱਖ ਮਹਿਮਾਨ ਵਜੋਂ ਜਾਣ ਪਹਿਚਾਣ ਕੀਤੀ। ਇਸ ਮੌਕੇ ਬਲਦੇਵ ਸਿੰਘ ਮੁਕੰਦਪੁਰ ਨੇ ਖਿਡਾਰੀਆ ਲਈ 1 ਕੁਇੰਟਲ ਦੁੱਧ ਦੀ ਸੇਵਾ ਵੀ ਦਿੱਤੀ।
ਇਸ ਮੌਕੇ ਬਾਬਾ ਰੁਲਦਾ ਸਿੰਘ ਸਾਇਆਂ ਕਲਾਂ, ਬਾਬਾ ਗੁਰਬਖਸ਼ ਸਿੰਘ ਘਵੱਦੀ , ਕਰਨਪ੍ਰੀਤ ਸਿੰਘ ਫਿਰੋਜ਼ਪੁਰ, ਕੋਚ ਮਲਕੀਤ ਸਿੰਘ ਸੰਗਰੂਰ,ਕੋਚ ਹਰਮੀਤ ਸਿੰਘ ਜਰਖੜ ਅਕੈਡਮੀ, ਗੁਰ ਸਤਿੰਦਰ ਸਿੰਘ ਪ੍ਰਗਟ , ਕੁਲਦੀਪ ਸਿੰਘ ਘਵੱਦੀ , ਗੁਰਤੇਜ ਸਿੰਘ ਲਾਡੀ ਸੁਧਾਰ, ਬੂਟਾ ਸਿੰਘ ਸਿੱਧੂ ਦੋਰਾਹਾ, ਦਲਵੀਰ ਸਿੰਘ ਜਰਖੜ, ਪਵਨਪ੍ਰੀਤ ਸਿੰਘ ਡੰਗੋਰਾ, ਅਜੀਤਪਾਲ ਸਿੰਘ ਨਾਰੰਗਵਾਲ, ਗੁਰਵਿੰਦਰ ਸਿੰਘ ਗਰੇਵਾਲ, ਮਨਜੀਤ ਸਿੰਘ ਚਾਹਲ ਡੰਗੋਰਾ, ਰਘਵੀਰ ਸਿੰਘ ਡੰਗੋਰਾ,ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਅਗਲੇ ਗੇੜ ਦੇ ਸੈਮੀ ਫਾਈਨਲ ਮੁਕਾਬਲੇ 30 ਮਈ ਦਿਨ ਵੀਰ
ਸ਼ਨੀਵਾਰ ਨੂੰ ਹੋਣਗੇ। ਜਿਸ ਵਿੱਚ ਸੀਨੀਅਰ ਵਰਗ ਵਿੱਚ ਪਹਿਲਾ ਮੁਕਾਬਲਾ ਜਰਖੜ ਅਕੈਡਮੀ ਬਨਾਮ ਨੀਟਾ ਕਲੱਬ ਰਾਮਪੁਰ ਵਿਚਕਾਰ ਸ਼ਾਮ 7 ਵਜੇ ਅਤੇ ਦੂਸਰਾ ਮੁਕਾਬਲਾ ਗਿੱਲ ਕਲੱਬ ਘਬੱਦੀ ਅਤੇ ਅਮਰਗੜ੍ਹ ਹਾਕੀ ਸੈਂਟਰ ਦੇ ਵਿਚਕਾਰ ਰਾਤ 8 ਵਜੇ ਖੇਡਿਆ ਜਾਵੇਗਾ ਜਦ ਕਿ ਜੂਨੀਅਰ ਵਰਗ ਦਾ ਪਹਿਲਾ ਮੁਕਾਬਲਾ ਕਿਲ੍ਹਾ ਰਾਇਪੁਰ ਬਨਾਮ ਜਰਖੜ ਹਾਕੀ ਅਕੈਡਮੀ ਵਿਚਕਾਰ 5 ਵਜੇ ਸ਼ਾਮ ਅਤੇ ਦੂਸਰਾ ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ ਬਨਾਮ ਐਚਟੀਸੀ ਸੈਂਟਰ ਰਾਮਪੁਰ ਵਿਚਕਾਰ ਸ਼ਾਮ 6 ਵਜੇ ਖੇਡਿਆ ਜਾਵੇਗਾ।
25/05/2026
ਜਰਖੜ ਵਿਖੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ ਛੇਵਾਂ ਦਿਨ
ਸੀਨੀਅਰ ਵਰਗ ਵਿੱਚ ਜਰਖੜ ਅਕੈਡਮੀ ਅਤੇ ਅਮਰਗੜ੍ਹ ਕੁਆਟਰ ਫਾਈਨਲ ਵਿੱਚ ਪੁੱਜੇ
ਲੁਧਿਆਣਾ25 ਮਈ (। )
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ 16ਵੇਂ ਜੇ ਐਸਟੀ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਟੂਰਨਾਮੈਂਟ ਦੇ ਛੇਵੇਂ ਦਿਨ ਜਿੱਥੇ ਸੀਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਅਤੇ ਅਮਰਗੜ੍ਹ ਹਾਕੀ ਸੈਂਟਰ ਨੇ ਆਪੋ ਆਪਣੇ ਮੈਚ ਜਿੱਤ ਕੇ ਕੁਆਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ, ਉਥੇ ਜੂਨੀਅਰ ਵਰਗ ਵਿੱਚ ਕਿਲ੍ਹਾ ਰਾਇਪੁਰ ਹਾਕੀ ਸੈਂਟਰ ਜਰਖੜ ਹਾਕੀ ਅਕੈਡਮੀ ਨੇ ਵੀ ਜਿੱਤਾਂ ਹਾਸਲ ਕਰਦਿਆਂ ਆਪਣੇ ਜੇਤੂ ਕਦਮ ਅੱਗੇ ਵਧਾਏ।
ਸੀਨੀਅਰ ਵਰਗ ਜਰਖੜ ਹਾਕੀ ਅਕੈਡਮੀ ਨੇ ਆਪਣੇ ਆਖਰੀ ਲੀਗ ਵਿੱਚ ਬਾਬਾ ਲੁਧਿਆਣਾ ਸਪੋਰਟਸ ਕਲੱਬ 6-3 ਗੋਲਾਂ ਨਾਲ ਹਰਾਇਆ। ਇਸ ਮੈਚ ਵਿੱਚ ਪ੍ਰਗਟ ਅਤੇ ਮਾਣਵਦੀਪ ਪਿਉ ਪੁੱਤ ਦੀ ਜੋੜੀ ਸਾਈ ਰਹੀ , ਸਾਰੇ ਗੋਲ ਪਿਉ ਪੁੱਤਾਂ ਨੇ ਹੀ ਕੀਤੇ। ਜਰਖੜ ਅਕੈਡਮੀ ਨੇ ਇਸ ਜਿੱਤ ਨਾਲ ਕੁੱਲ 10 ਅੰਕ ਹਾਸਲ ਕਰਕੇ ਉਹ ਇਹ ਵਿੱਚੋਂ ਦੂਸਰਾ ਸਥਾਨ ਹਾਸਿਲ ਕੀਤਾ । ਦੂਜੇ ਲੀਗ ਮੈਚ ਵਿੱਚ ਅਮਰਗੜ ਹਾਕੀ ਸੈਂਟਰ ਨੇ ਸੰਤ ਬਾਬਾ ਗੁਲਾਬ ਸਿੰਘ ਕਲੱਬ ਘੋਲੀਆ ਖੁਰਦ ਮੋਗਾ ਨੂੰ 5-3 ਹਰਾ ਕੇ ਅਗਲੇ ਗੇੜ ਵਿੱਚ ਪ੍ਰਵੇਸ਼ ਪਾਇਆ।
ਜੂਨੀਅਰ ਵਰਗ ਹਾਕੀ ਮੁਕਾਬਲਿਆਂ ਵਿੱਚ ਕਿਲਾ ਰਾਏਪੁਰ ਹਾਕੀ ਸੈਂਟਰ ਨੇ ਨਨਕਾਣਾ ਸਾਹਿਬ ਛੰਨਾ ਅਮਰਗੜ੍ਹ ਹਾਕੀ ਸੈਂਟਰ ਨੂੰ 6-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਇਸ ਤੋਂ ਇਲਾਵਾ ਜਰਖੜ ਹਾਕੀ ਅਕੈਡਮੀ ਨੇ ਘਵੱਦੀ ਹਾਕੀ ਸੈਂਟਰ ਨੂੰ 4-1 ਨਾਲ ਹਰਾ ਕੇ ਕਵਾਟਰ ਫਾਈਨਲ ਆਪਣਾ ਦਾਖਲਾ ਪਾਇਆ।
ਇਸ ਮੌਕੇ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਹਾਕੀ ਖਿਡਾਰੀ ਗੁਰਪ੍ਰਤਾਪ ਸਿੰਘ ਬਿੰਨੀ ਲੁਧਿਆਣਾ , ਸੰਜੇ ਕੁਮਾਰ ਲੁਧਿਆਣਾ , ਗੋਲਕੀਪਰ ਹਰਜੀਤ ਸਿੰਘ ਮੋਗਾ, ਮਨਜਿੰਦਰ ਸਿੰਘ ਅਕਾਲਗੜ੍ਹ, ਮਨਦੀਪ ਸਿੰਘ ਸੈਂਡੀ ਅਮਰਗੜ੍ਹ ਨੂੰ ਉਹਨਾਂ ਦੇ ਹਾਕੀ ਕੈਰੀਅਰ ਦੀਆਂ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ ।
ਇਸ ਮੌਕੇ ਭੁਪਿੰਦਰ ਸਿੰਘ ਰੱਤੀਆਂ ਹਰਿਆਣਾ ਸਾਬਕਾ ਕੌਮੀ ਅਥਲੀਟ ,ਅਮਰੀਕ ਸਿੰਘ ਮਿਨਹਾਸ ਏਆਈਜੀ, ਅਜੀਤ ਸਿੰਘ ਲਾਦੀਆਂ ਨੇ ਵੱਖ ਵੱਖ ਮੈਚਾਂ ਦੌਰਾਨ ਟੀਮਾਂ ਦੇ ਨਾਲ ਮੁੱਖ ਮਹਿਮਾਨ ਵਜੋਂ ਜਾਣ ਪਹਿਚਾਣ ਕੀਤੀ।ਇਸ ਮੌਕੇ ਗੁਰਦੀਪ ਸਿੰਘ ਜਿਲ੍ਹਾ ਖੇਡ ਅਫਸਰ, ਬਾਬਾ ਰੁਲਦਾ ਸਿੰਘ ਸਾਇਆਂ ਕਲਾਂ, ਬਾਬਾ ਗੁਰਬਖਸ਼ ਸਿੰਘ ਘਵੱਦੀ , ਸ਼ਿੰਗਾਰਾ ਸਿੰਘ ਜਰਖੜ, ਗੁਰ ਸਤਿੰਦਰ ਸਿੰਘ ਪ੍ਰਗਟ , ਕੁਲਦੀਪ ਸਿੰਘ ਘਵੱਦੀ , ਗੁਰਤੇਜ ਸਿੰਘ ਲਾਡੀ ਸੁਧਾਰ, ਬੂਟਾ ਸਿੰਘ ਸਿੱਧੂ ਦੋਰਾਹਾ, ਦਲਵੀਰ ਸਿੰਘ ਜਰਖੜ, ਪਵਨਪ੍ਰੀਤ ਸਿੰਘ ਡੰਗੋਰਾ, ਅਜੀਤਪਾਲ ਸਿੰਘ ਨਾਰੰਗਵਾਲ, ਗੁਰਵਿੰਦਰ ਸਿੰਘ ਗਰੇਵਾਲ, ਮਨਜੀਤ ਸਿੰਘ ਚਾਹਲ ਡੰਗੋਰਾ, ਰਘਵੀਰ ਸਿੰਘ ਡੰਗੋਰਾ,ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਅਗਲੇ ਗੇੜ ਦੇ ਕੁਆਰਟਰ ਫਾਈਨਲ ਮੁਕਾਬਲੇ 28 ਮਈ ਦਿਨ ਵੀਰਵਾਰ ਨੂੰ ਹੋਣਗੇ। ਜਿਸ ਵਿੱਚ ਸੀਨੀਅਰ ਵਰਗ ਵਿੱਚ ਪਹਿਲਾ ਮੁਕਾਬਲਾ ਜਰਖੜ ਅਕੈਡਮੀ ਬਨਾਮ ਸੰਤ ਗੁਲਾਬ ਸਿੰਘ ਕਲੱਬ ਘੋਲੀਆ ਖੁਰਦ ਮੋਗਾ ਵਿਚਕਾਰ ਸ਼ਾਮ 7 ਵਜੇ ਅਤੇ ਦੂਸਰਾ ਮੁਕਾਬਲਾ ਯੰਗ ਕਲੱਬ ਉਟਾਲਾ ਅਤੇ ਅਮਰਗੜ੍ਹ ਹਾਕੀ ਸੈਂਟਰ ਦੇ ਵਿਚਕਾਰ ਰਾਤ 8 ਵਜੇ ਖੇਡਿਆ ਜਾਵੇਗਾ ਜਦ ਕਿ ਜੂਨੀਅਰ ਵਰਗ ਦਾ ਪਹਿਲਾ ਮੁਕਾਬਲਾ ਏਕ ਨੂਰ ਅਕੈਡਮੀ ਤੇਹਿੰਗ ਬਨਾਮ ਐਚਟੀਸੀ ਰਾਮਪੁਰ ਵਿਚਕਾਰ 5 ਵਜੇ ਸ਼ਾਮ ਅਤੇ ਦੂਸਰਾ ਮੈਚ ਜਰਖੜ ਅਕੈਡਮੀ ਬਨਾਮ ਸੰਗਰੂਰ ਹਾਕੀ ਸੈਂਟਰ ਵਿਚਕਾਰ ਸ਼ਾਮ 6 ਵਜੇ ਖੇਡਿਆ ਜਾਵੇਗਾ।
ਜਗਰੂਪ ਸਿੰਘ ਜਰਖੜ
98143-00722
24/05/2026
ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ ਪੰਜਵਾਂ ਦਿਨ
ਸੀਨੀਅਰ ਵਰਗ ਵਿੱਚ ਨੀਟਾ ਕਲੱਬ ਰਾਮਪੁਰ ਅਤੇ ਘਵੱਦੀ ਸੈਮੀ ਫਾਈਨਲ ਵਿੱਚ ਪੁੱਜੇ
ਲੁਧਿਆਣਾ 24 ਮਈ (। )
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ 16ਵੇਂ ਜੇ ਐਸਟੀ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਟੂਰਨਾਮੈਂਟ ਦੇ ਪੰਜਵੇਂ ਦਿਨ ਜਿੱਥੇ ਸੀਨੀਅਰ ਵਰਗ ਵਿੱਚ ਨੀਟਾ ਕਲੱਬ ਰਾਮਪੁਰ ਅਤੇ ਗਿੱਲ ਕਲੱਬ ਘਵੱਦੀ ਨੇ ਆਪੋ ਆਪਣੇ ਮੈਥ ਜਿੱਤ ਕੇ ਸੈਮੀ ਫਾਈਨਲ ਵਿੱਚ ਪ੍ਰਵੇਸ਼ ਕੀਤਾ, ਉਥੇ ਜੂਨੀਅਰ ਵਰਗ ਵਿੱਚ ਏਕ ਨੂਰ ਅਕੈਡਮੀ ਤੇਹਿੰਗ ਅਤੇ ਐਚਟੀਸੀ ਸੈਂਟਰ ਰਾਮਪੁਰ ਨੇ ਵੀ ਜਿੱਤ ਹਾਸਲ ਕੀਤੀਆਂ।
ਸੀਨੀਅਰ ਵਰਗ ਨੀਟਾ ਕਲੱਬ ਰਾਮਪੁਰ ਨੇ ਆਪਣੇ ਆਖਰੀ ਲੀਗ ਵਿੱਚ ਬਾਬਾ ਸ਼ੇਰ ਸ਼ਾਹ ਬਲੀ ਹਾਕੀ ਅਕੈਡਮੀ ਫਿਰੋਜਪੁਰ ਦੇ ਨਾਲ ਮੁਕਾਬਲਾ 3-3 ਗੋਲਾਂ ਦੀ ਬਰਾਬਰੀ ਤੇ ਖੇਡਦਿਆਂ ਸ਼ੂਟ ਆਊਟ ਵਿੱਚ 2-1 ਨਾਲ ਜਿੱਤ ਹਾਸਲ ਕੀਤੀ ਇਸ ਤਰਾਂ ਨੀਟਾ ਕਲੱਬ ਰਾਮਪੁਰ ਦੀ ਟੀਮ ਨੇ ਲੀਗ ਦੌਰ ਵਿੱਚ ਕੁੱਲ 11 ਅੰਕ ਹਾਸਲ ਕਰਕੇ ਸੈਮੀ ਫਾਈਨਲ ਵਿੱਚ ਪ੍ਰਵੇਸ਼ ਪਾਇਆ । ਦੂਜੇ ਲੀਗ ਮੈਚ ਵਿੱਚ ਗਿੱਲ ਕਲੱਬ ਘਵੱਦੀ ਨੇ ਯੰਗ ਕਲੱਬ ਉਟਾਲਾ ਨੂੰ 7-3 ਗੋਲਾਂ ਨਾਲ ਹਰਾ ਕੇ ਲਗਾਤਾਰ ਤੀਸਰੀ ਜਿੱਤ ਹਾਸਿਲ ਕਰਦਿਆ ਸੈਮੀ ਫਾਈਨਲ ਵਿੱਚ ਆਪਣਾ ਦਾਖਲਾ ਪੱਕਾ ਕੀਤਾ , ਜਦਕਿ ਜੂਨੀਅਰ ਵਰਗ ਵਿੱਚ ਐਚਟੀਸੀ ਸੈਂਟਰ ਰਾਮਪੁਰ ਨੇ ਵੱਡਾ ਉਲਟ ਫੇਰ ਕਰਦਿਆਂ ਖਿਤਾਬ ਦੀ ਦਾਵੇਦਾਰ ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ ਨੂੰ 3-3 ਗੋਲਾਂ ਦੀ ਬਰਾਬਰੀ ਤੇ ਰੋਕਦਿਆਂ ਪਨੈਲਟੀ ਸ਼ੂਟ ਆਊਟ ਵਿੱਚ 3-2 ਨਾਲ ਜਿੱਤ ਹਾਸਲ ਕੀਤੀ ਜਦਕਿ ਜੂਨੀਅਰ ਵਰਗ ਦੇ ਦੂਸਰੇ ਮੁਕਾਬਲੇ ਵਿੱਚ ਏਕ ਨੂਰ ਅਕੈਡਮੀ ਤਹਿੰਗ ਨੇ ਸੰਗਰੂਰ ਹਾਕੀ ਅਕੈਡਮੀ ਨੂੰ 3-3 ਗੋਲਾਂ ਦੀ ਬਰਾਬਰੀ ਤੋਂ ਬਾਅਦ ਪਨੈਲਟੀ ਸ਼ੂਟ ਆਊਟ ਵਿੱਚ 2-1 ਗੋਲਾਂ ਨਾਲ ਹਰਾਇਆ। ਇਸ ਮੌਕੇ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਹਾਕੀ ਖਿਡਾਰੀ ਸੁਨੀਲ ਕੁਮਾਰ ਕੈਟ ਸੈਕਟਰੀ ਸਪੋਰਟਸ ਰੇਲਵੇ ਫਿਰੋਜ਼ਪੁਰ, ਪਲਵਿੰਦਰ ਸਿੰਘ ਗੋਲੂ ਰਾਮਪੁਰ, ਜਸਦੇਵ ਸਿੰਘ ਹੀਰਾ ਨਾਰਦਨ ਰੇਲਵੇ ਲੁਧਿਆਣਾ, ਚਰਨਜੀਤ ਸਿੰਘ ਬਿੱਲਾ ਪੰਜਾਬ ਪੁਲਿਸ ਨੂੰ ਉਹਨਾਂ ਦੇ ਹਾਕੀ ਕੈਰੀਅਰ ਦੀਆਂ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ ।
ਇਸ ਮੌਕੇ ਹਰਦੀਪ ਸਿੰਘ ਬੀਰਮਪੁਰ ਰੇਲਵੇ ਅੰਤਰਾਸ਼ਟਰੀ ਵੇਟ ਲਿਫਟਰ, ਅਮਰੀਕ ਸਿੰਘ ਮਨਿਆਸ ਏਆਈਜੀ, ਰਛਪਾਲ ਸਿੰਘ ਨਾਗੀ ਨੇ ਵੱਖ ਵੱਖ ਮੈਚਾਂ ਦੌਰਾਨ ਟੀਮਾਂ ਦੇ ਨਾਲ ਮੁੱਖ ਮਹਿਮਾਨ ਵਜੋਂ ਜਾਣ ਪਹਿਚਾਣ ਕੀਤੀ। ਇਸ ਮੌਕੇ ਬੂਟਾ ਸਿੰਘ ਸਿੱਧੂ ਨੇ ਜਰਖੜ ਖੇਡਾਂ ਦੀ ਆਪਣੀ ਖਿੱਚੀ ਕਲਾਕਾਰੀ ਦੀ ਵਿਲੱਖਣ ਫੋਟੋ ਪ੍ਰਬੰਧਕਾਂ ਨੂੰ ਭੇਂਟ ਕੀਤੀ। ਇਸ ਮੌਕੇ ਬਾਬਾ ਰੁਲਦਾ ਸਿੰਘ ਸਾਇਆਂ ਕਲਾਂ, ਬਾਬਾ ਗੁਰਬਖਸ਼ ਸਿੰਘ ਘਵੱਦੀ , ਸ਼ਿੰਗਾਰਾ ਸਿੰਘ ਜਰਖੜ, ਗੁਰ ਸਤਿੰਦਰ ਸਿੰਘ ਪ੍ਰਗਟ , ਕੁਲਦੀਪ ਸਿੰਘ ਘਵੱਦੀ , ਗੁਰਤੇਜ ਸਿੰਘ ਲਾਡੀ ਸੁਧਾਰ, ਸਰਬਜੀਤ ਸਿੰਘ ਬੱਲ ਫਿਰੋਜ਼ਪੁਰ , ਬੂਟਾ ਸਿੰਘ ਸਿੱਧੂ ਦੋਰਾਹਾ, ਦਲਵੀਰ ਸਿੰਘ ਜਰਖੜ, ਪਵਨਪ੍ਰੀਤ ਸਿੰਘ ਡੰਗੋਰਾ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ
18/05/2026
ਜਰਖੜ ਖੇਡ ਸਟੇਡੀਅਮ ਵਿਖੇ ਓਲੰਪੀਅਨ ਪ੍ਰਿਥੀਪਾਲ ਸਿੰਘ ਦੀ ਬਰਸੀ ਖੇਡ ਭਾਵਨਾ ਨਾਲ ਮਨਾਈ ਗਈ
--------------------------------
ਸੀਨੀਅਰ ਵਰਗ ਵਿੱਚ ਘਵੱਦੀ ਅਤੇ ਰਾਮਪੁਰ ਜੂਨੀਅਰ ਵਰਗ ਵਿੱਚ ਜਰਖੜ ਅਤੇ ਚਚਰਾੜੀ ਰਹੇ ਜੇਤੂ
ਲੁਧਿਆਣਾ 18 ਮਈ (। )--- ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਦੇ ਸਮੂਹ ਅਹੁਦੇਦਾਰਾਂ ਅਤੇ ਖਿਡਾਰੀਆਂ ਵੱਲੋਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਦੇ ਚੌਥੇ ਦਿਨ ਅੱਜ ਓਲੰਪੀਅਨ ਪ੍ਰਿਥੀਪਾਲ ਸਿੰਘ ਹੋਰਾਂ ਦੀ 43ਵੀਂ ਬਰਸੀ ਖੇਡ ਭਾਵਨਾ ਦੇ ਸਤਿਕਾਰ ਦੇ ਨਾਲ ਮਨਾਈ ਗਈ। ਇਸ ਮੌਕੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਓਲੰਪੀਅਨ ਪ੍ਰਿਥੀਪਾਲ ਸਿੰਘ ਦੇ ਆਦਮ ਕਦ ਬੁੱਤ ਉੱਤੇ ਹਾਰ ਅਤੇ ਫੁੱਲ ਭੇਟ ਕਰਕੇ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਨਮਨ ਕੀਤਾ।
ਇਸ ਮੌਕੇ ਜਗਰੂਪ ਸਿੰਘ ਜਰਖੜ ਨੇ ਸਮੂਹ ਖਿਡਾਰੀਆਂ ਨੂੰ ਓਲੰਪੀਅਨ ਪ੍ਰਿਥੀਪਾਲ ਸਿੰਘ ਦੇ ਜੀਵਨ ਬਾਰੇ ਅਤੇ ਉਹਨਾਂ ਦੀਆਂ ਖੇਡ ਪ੍ਰਾਪਤੀਆਂ ਬਾਰੇ ਜਾਗਰੂਕ ਕੀਤਾ ਅਤੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਜਰਖੜ ਸਟੇਡੀਅਮ ਦੀ ਸੜਕ ਨੂੰ ਨਵੇਂ ਸਿਰੇ ਤੋਂ ਬਣਾਉਣ ਦਾ ਮੌਕੇ ਤੇ ਹੀ ਐਲਾਨ ਕੀਤਾ।
ਹਾਕੀ ਸੀਨੀਅਰ ਵਿੱਚ ਘਵੱਦੀ ਕਲੱਬ ਅਤੇ ਰਾਮਪੁਰ ਰਹੇ ਜੇਤੂ
---------------------------------
ਸੀਨੀਅਰ ਵਰਗ ਵਿੱਚ ਅੱਜ ਗਿੱਲ ਕਲੱਬ ਘਵੱਦੀ ਨੇ ਸ਼ਾਨਦਾਰ ਖੇਡ ਦਾ ਵਿਖਾਵਾ ਕਰਦਿਆਂ ਜਰਖੜ ਹਾਕੀ ਅਕੈਡਮੀ ਨੂੰ 9-4 ਗੋਲਾਂ ਨਾਲ ਹਰਾ ਕੇ ਆਪਣੇ ਜੇਤੂ ਕਦਮ ਸੈਮੀ ਫਾਈਨਲ ਵੱਲ ਨੂੰ ਵਧਾਏ ਜਦ ਕਿ ਨੀਟਾ ਕਲੱਬ ਰਾਮਪੁਰ ਨੇ ਸੰਤ ਬਾਬਾ ਗੁਲਾਬ ਸਿੰਘ ਕਲੱਬ ਘੋਲੀਆ ਖ਼ੁਰਦ ਮੋਗਾ ਨੂੰ ਕਰੜੇ ਮੁਕਾਬਲੇ ਬਾਅਦ 4-2 ਨਾਲ ਹਰਾਇਆ ।
ਜੂਨੀਅਰ ਵਰਗ ਵਿੱਚ ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ ਜਗਰਾਉਂ ਨੇ ਘਵੱਦੀ ਸੈਂਟਰ ਨੂੰ 6-2 ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਪ੍ਰਵੇਸ਼ ਕੀਤਾ ਜਦਕਿ ਦੂਸਰੇ ਮੈਚ ਵਿੱਚ ਜਰਖੜ ਹਾਕੀ ਅਕੈਡਮੀ ਨੇ ਐਚਟੀਸੀ ਰਾਮਪੁਰ ਹਾਕੀ ਸੈਂਟਰ ਨੂੰ 5-3 ਹਰਾ ਕੇ ਪਹਿਲੀ ਜਿੱਤ ਹਾਸਿਲ ਕੀਤੀ।
ਅੱਜ ਦੇ ਸਮਾਗਮ ਦੌਰਾਨ ਸੁਖਬੀਰ ਕੌਰ ਸੁੱਖੀ ਬਲ ਫਿਲਮ ਕਲਾਕਾਰ ਅਤੇ ਮੌਂਟੇਨਰ , ਗੁਰਜੀਤ ਸਿੰਘ ਗਿੱਲ ਚੇਅਰਮੈਨ ਮਾਰਕੀਟ ਕਮੇਟੀ ਲੁਧਿਆਣਾ ਹਰਨੇਕ ਸਿੰਘ ਲਾਦੀਆਂ ਮੈਂਬਰ ਜਿਲ੍ਹਾ ਪ੍ਰਸਿੱਧ , ਪੁਸ਼ਪਿੰਦਰ ਕੌਰ ਨਾਗੀ, ਅਕਵਿੰਦਰ ਕੌਰ ਅਮਨਦੀਪ ਕੌਰ ਡੰਗੋਰਾ, ਨੇ ਵਿਸ਼ੇਸ਼ ਮਹਿਮਾਨ ਵਜੋਂ ਵੱਖ-ਵੱਖ ਟੀਮਾਂ ਨਾਲ ਜਾਣ ਪਹਿਚਾਣ ਕੀਤੀ।ਅੰਤਰਰਾਸ਼ਟਰੀ ਵੇਟ ਲਿਫਟਰ ਹਰਦੀਪ ਸਿੰਘ ਬੀਰਮਪੁਰ , ਅਮਰੀਕ ਸਿੰਘ ਮਿਨਹਾਸ ਰਿਟਾਇਰਡ ਏ ਆਈਜੀ ਪੰਜਾਬ ਪੁਲਿਸ, ਸੁਖਵਿੰਦਰ ਸਿੰਘ ਚੇਅਰਮੈਨ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ, ਸਾਬਕਾ ਕੌਮੀ ਖਿਡਾਰੀ ਰਛਪਾਲ ਸਿੰਘ ਨਾਗੀ, ਸਾਹਿਬ ਜੀਤ ਸਿੰਘ ਸਾਬੀ ਜਰਖੜ ਚੇਅਰਮੈਨ ਬਲਾਕ ਸੰਮਤੀ ਡੇਹਲੋਂ, ਬਲਰਾਜ ਸਿੰਘ ਸੋਨੂ ਗਿੱਲ ਮੈਂਬਰ ਜ਼ਿਲ੍ਹਾ ਪਰਿਸ਼ਦ , ਅਜੀਤ ਸਿੰਘ ਲਾਦੀਆ , ਗੁਰਸਤਿੰਦਰ ਸਿੰਘ ਪਰਗਟ, ਬਾਬਾ ਰੁਲਦਾ ਸਿੰਘ, ਕੁਲਦੀਪ ਸਿੰਘ ਘਵੱਦੀ,ਸ਼ਿੰਗਾਰਾ ਸਿੰਘ ਜਰਖੜ, , ਬੂਟਾ ਸਿੰਘ ਸਿੱਧੂ, ਦਲਵੀਰ ਸਿੰਘ ਜਰਖੜ , ਪਵਨਪ੍ਰੀਤ ਸਿੰਘ ਡੰਗੋਰਾ , ਕੋਚ ਹਰਮੀਤ ਸਿੰਘ ਜਰਖੜ ਅਕੈਡਮੀ ਆਦਿ ਹੋਰ ਪ੍ਰਬੰਧਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਜਗਰੂਪ ਸਿੰਘ ਜਰਖੜ
98143-00722
17/05/2026
ਜੇ ਐਸ ਟੀ ਟਰੱਕ ਪਰਮਿਟ--ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ ਤੀਜਾ ਦਿਨ
--------------------------------
ਸੀਨੀਅਰ ਵਰਗ ਵਿੱਚ ਫਿਰੋਜਪੁਰ ਅਤੇ ਉਟਾਲਾ, ਜੂਨੀਅਰ ਵਰਗ ਵਿੱਚ ਕਿਲਾ ਰਾਏਪੁਰ ਅਤੇ ਸੰਗਰੂਰ ਰਹੇ ਜੇਤੂ
ਲੁਧਿਆਣਾ 17 ਮਈ (। )--- ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ 16ਵਾਂ ਜੇ ਐਸ ਟੀ ਟਰੱਕ ਪਰਮਿਟ, ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਤੀਜੇ ਦਿਨ ਅੱਜ ਸੀਨੀਅਰ ਵਰਗ ਵਿੱਚ ਬਾਬਾ ਸ਼ੇਰ ਸਾਹ ਵਲੀ ਅਕੈਡਮੀ ਫਿਰੋਜ਼ਪੁਰ ਅਤੇ ਯੰਗ ਉਟਾਲਾ ਜੇਤੂ ਰਹੇ ਜਦ ਕਿ ਜੂਨੀਅਰ ਵਰਗ ਵਿੱਚ ਕਿਲਾ ਰਾਏਪੁਰ ਅਤੇ ਸੰਗਰੂਰ ਦੀਆਂ ਟੀਮਾਂ ਨੇ ਆਪਣੇ ਜੇਤੂ ਕਦਮ ਅੱਗੇ ਵਧਾਏ।
ਅੱਜ ਤੀਸਰੇ ਦਿਨ ਦੂਸਰੇ ਗੇੜ ਦੇ ਮੈਚਾਂ ਵਿੱਚ ਸੀਨੀਅਰ ਵਰਗ ਵਿੱਚ ਜੂਨੀਅਰ ਵਿਸ਼ਵ ਕੱਪ ਜੇਤੂ ਕਪਤਾਨ ਹਰਜੀਤ ਸਿੰਘ ਹਰਜੀਤਾ ਦੀ ਕਪਤਾਨੀ ਹੇਠ ਬਾਬਾ ਸ਼ੇਰ ਸਾਹ ਵਲੀ ਹਾਕੀ ਅਕੈਡਮੀ ਫਿਰੋਜ਼ਪੁਰ ਨੇ ਅਮਰਗੜ ਹਾਕੀ ਸੈਂਟਰ ਨਾਲ 6-6 ਗੋਲਾਂ ਦੀ ਬਰਾਬਰੀ ਤੋਂ ਬਾਅਦ ਸ਼ੂਟ ਆਊਟ ਵਿੱਚ 3-2 ਗੋਲਾਂ ਨਾਲ ਹਰਾ ਕੇ ਟੂਰਨਾਮੈਂਟ ਦੀ ਪਹਿਲੀ ਜਿੱਤ ਹਾਸਿਲ ਕੀਤੀ, ਜਦਕਿ ਦੂਸਰੇ ਮੁਕਾਬਲੇ ਵਿੱਚ ਯੰਗ ਕਲੱਬ ਉਟਾਲਾ ਨੇ ਲੁਧਿਆਣਾ ਸਪੋਰਟਸ ਕਲੱਬ ਨੂੰ ਇੱਕ ਤਰਫਾ ਕਰਦਿਆਂ 7-2 ਗੋਲਾਂ ਨਾਲ ਮਾਤ ਦਿੱਤੀ। ਜੂਨੀਅਰ ਵਰਗ ਵਿੱਚ ਕਿਲਾ ਰਾਏਪੁਰ ਹਾਕੀ ਸੈਂਟਰ ਨੇ ਏਕ ਨੂਰ ਅਕੈਡਮੀ ਤੇਹਿੰਗ ਨੂੰ 6-2 ਗੋਲਾਂ ਹਰਾ ਕੇ ਟੂਰਨਾਮੈਂਟ ਦਾ ਵੱਡਾ ਉਲਟ ਫੇਰ ਕੀਤਾ ਜਦਕਿ ਇਸ ਤੋਂ ਪਹਿਲਾਂ ਸੰਗਰੂਰ ਅਕੈਡਮੀ ਨੇ ਨਨਕਾਣਾ ਸਾਹਿਬ ਛੰਨਾ ਅਮਰਗੜ੍ਹ ਹਾਕੀ ਸੈਂਟਰ ਨੂੰ 4-3 ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਹਾਸਿਲ ਕੀਤੀ।
ਇਸ ਮੌਕੇ ਸਰਦਾਰ ਗਿਆਨ ਸਿੰਘ ਕਾਲੜਾ ਜਿਲਾ ਕੋਆਰਡੀਨੇਟਰ ਸਿੱਖਿਆ ਕ੍ਰਾਂਤੀ ਆਮ ਆਦਮੀ ਪਾਰਟੀ, ਅੰਤਰਰਾਸ਼ਟਰੀ ਵੇਟ ਲਿਫਟਰ ਹਰਦੀਪ ਸਿੰਘ ਬੀਰਮਪੁਰ , ਅਮਰੀਕ ਸਿੰਘ ਮਿਨਹਾਸ ਰਿਟਾਇਰਡ ਏ ਆਈਜੀ ਪੰਜਾਬ ਪੁਲਿਸ, ਸਾਬਕਾ ਕੌਮੀ ਖਿਡਾਰੀ ਰਛਪਾਲ ਸਿੰਘ ਨਾਗੀ, ਨੇ ਮੁੱਖ ਮਹਿਮਾਨ ਵਜੋਂ ਵੱਖ ਵੱਖ ਟੀਮਾਂ ਨਾਲ ਜਾਣ ਪਹਿਚਾਣ ਕੀਤੀ । ਇਸ ਮੌਕੇ ਸਰਦਾਰ ਕਾਲੜਾ ਨੇ ਜਰਖੜ ਹਾਕੀ ਅਕੈਡਮੀ ਵਾਸਤੇ ਇਕ ਵਾਟਰ ਕੂਲਰ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਸ੍ਰੀ ਸੰਜੇ ਗੋਇਲ , ਡਾਕਟਰ ਮਨਜੀਤ ਸਿੰਘ , ਅਜੀਤ ਸਿੰਘ ਲਾਦੀਆ , ਸੁਨੀਲ ਕੁਮਾਰ ਸੈਕਟਰੀ ਸਪੋਰਟਸ ਰੇਲਵੇ ਫਿਰੋਜ਼ਪੁਰ, ਗੁਰਸਤਿੰਦਰ ਸਿੰਘ ਪਰਗਟ, ਬਾਬਾ ਰੁਲਦਾ ਸਿੰਘ, ਕੁਲਦੀਪ ਸਿੰਘ ਘਵੱਦੀ,ਸ਼ਿੰਗਾਰਾ ਸਿੰਘ ਜਰਖੜ, , ਬੂਟਾ ਸਿੰਘ ਸਿੱਧੂ, ਦਲਵੀਰ ਸਿੰਘ ਜਰਖੜ , ਪਵਨਪ੍ਰੀਤ ਸਿੰਘ ਡੰਗੋਰਾ , ਕੋਚ ਹਰਮੀਤ ਸਿੰਘ ਜਰਖੜ ਅਕੈਡਮੀ ਆਦਿ ਹੋਰ ਪ੍ਰਬੰਧਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਸੀਨੀਅਰ ਵਰਗ ਦੀਆਂ
ਜੇਤੂ ਟੀਮਾਂ ਨੂੰ ਡੇਢ ਲੱਖ ਦੀ ਇਨਾਮੀ ਰਾਸ਼ੀ ਜੀਐਸਟੀ ਟਰੱਕ ਪਰਮਿਟ ਦੇ ਐਮਡੀ ਜੰਗਸ਼ੇਰ ਸਿੰਘ ਅਮਰੀਕਾ ਵਾਲਿਆਂ ਵੱਲੋਂ ਦਿੱਤੀ ਜਾਵੇਗੀ ਜਦ ਕਿ ਜੂਨੀਅਰ ਵਰਗ ਦੇ ਟੀਮਾਂ ਨੂੰ ਇਨਾਮੀ ਰਾਸ਼ੀ ਦੁਪਿੰਦਰ ਸਿੰਘ ਡਿੰਪੀ ਜਰਖੜ ਵੱਲੋਂ ਦਿੱਤੀ ਜਾਵੇਗੀ। ਸੀਨੀਅਰ ਵਰਗ ਦੀ ਚੈਂਪੀਅਨ ਟੀਮ ਨੂੰ 60 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ, ਓਲੰਪੀਅਨ ਪ੍ਰਿਥੀਪਾਲ ਸਿੰਘ ਰਨਿੰਗ ਹਾਕੀ ਟਰਾਫੀ ਅਤੇ ਸਰਵੋਤਮ ਖਿਡਾਰੀਆਂ ਨੂੰ ਟਾਪ ਕਲਾਸ ਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ । ਜਦ ਕਿ ਉਪ ਜੇਤੂ ਟੀਮ ਨੂੰ 40 ਹਜਾਰ ਰੁਪਏ ਦੀ ਇਨਾਮੀ ਰਾਸ਼ੀ ਅਤੇ ਤੀਸਰੇ ਨੰਬਰ ਤੇ ਆਉਣ ਵਾਲੇ ਟੀਮ ਨੂੰ 25 ਹਜਾਰ ਰੁਪਏ, ਚੌਥੇ ਨੰਬਰ ਤੇ ਆਉਣ ਵਾਲੀ ਟੀਮ ਨੂੰ 15 ਹਜ਼ਾਰ ਨਾਲ ਸਨਮਾਨਤ ਕੀਤਾ ਜਾਵੇਗਾ
ਸਬ ਜੂਨੀਅਰ ਵਰਗ ਦੀ ਜੇਤੂ ਟੀਮ ਨੂੰ ਜੇਤੂ ਰੰਨਿੰਗ ਟਰਾਫੀ ਅਤੇ 25000 ਰੁਪਏ ਦੀ ਇਨਾਮੀ ਰਾਸ਼ੀ, ਉਪ ਜੇਤੂ ਟੀਮ ਨੂੰ 18 ਹਜਾਰ, ਤੀਸਰੇ ਨੰਬਰ ਤੇ ਆਉਣ ਵਾਲੇ ਟਾਈਮ ਨੂੰ 13 ਹਜ਼ਾਰ,ਅਤੇ ਚੌਥੇ ਨੰਬਰ ਤੇ ਆਉਣ ਵਾਲੀ ਟੀਮ ਨੂੰ 10 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ।
ਜਗਰੂਪ ਸਿੰਘ ਜਰਖੜ
98143-00722
14/05/2026
Olympian pirthipal Singh hockey 🏑 star