ਧੰਨ ਧੰਨ ਬਾਬਾ ਲੰਗਰ ਸਿੰਘ ਸਪੋਰਟਸ ਕਲੱਬ .

  • Home
  • India
  • Muktsar
  • ਧੰਨ ਧੰਨ ਬਾਬਾ ਲੰਗਰ ਸਿੰਘ ਸਪੋਰਟਸ ਕਲੱਬ .

ਧੰਨ ਧੰਨ ਬਾਬਾ ਲੰਗਰ ਸਿੰਘ ਸਪੋਰਟਸ ਕਲੱਬ . ਪਿੰਡ ਹਰੀ ਕੇ ਕਲਾਂ ,ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
ਮੁੱਖ ਕੰਮ -
ਟੂਰਨਾਮੈਂਟ , ਸਾਹਿਤਕ ਮੇਲਾ , ਕ੍ਰਿਕਟ ਅਕੈਡਮੀ , ਸਮਾਜਿਕ ਮਸਲਿਆਂ ਤੇ ਪ੍ਰੋਗਰਾਮ

🌱 ਹਰਿਆਲੀ ਵੱਲ ਇੱਕ ਹੋਰ ਕਦਮ 🌱ਅੱਜ ਧੰਨ ਧੰਨ ਬਾਬਾ ਲੰਗਰ ਸਿੰਘ ਸਪੋਰਟਸ ਕਲੱਬ ਵੱਲੋਂ ਪਿੰਡ ਵਿੱਚ ਬੂਟੇ ਵੰਡਣ ਦੀ ਮੁਹਿੰਮ ਚਲਾਈ ਗਈ। ਕਰੀਬ 700 ਬ...
11/08/2026

🌱 ਹਰਿਆਲੀ ਵੱਲ ਇੱਕ ਹੋਰ ਕਦਮ 🌱

ਅੱਜ ਧੰਨ ਧੰਨ ਬਾਬਾ ਲੰਗਰ ਸਿੰਘ ਸਪੋਰਟਸ ਕਲੱਬ ਵੱਲੋਂ ਪਿੰਡ ਵਿੱਚ ਬੂਟੇ ਵੰਡਣ ਦੀ ਮੁਹਿੰਮ ਚਲਾਈ ਗਈ। ਕਰੀਬ 700 ਬੂਟੇ ਫਲਦਾਰ ਅਤੇ ਰਵਾਇਤੀ ਬੂਟੇ ਵੰਡੇ ਗਏ, ਸਾਡੇ ਹੋਣਹਾਰ ਮੇਂਬਰ Tejinder Andhroia ਨੇ ਕਰੀਬ 100 ਬੂਟਾ ਲਾਇਆ।🌳
ਆਓ, ਬੂਟੇ ਲਗਾਈਏ, ਕੁਦਰਤ ਨੂੰ ਸੰਵਾਰੀਏ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਤੇ ਹਰਿਆ-ਭਰਿਆ ਵਾਤਾਵਰਨ ਬਣਾਈਏ। 💚

ਇੱਕ ਬੂਟਾ — ਇੱਕ ਨਵੀਂ ਉਮੀਦ, ਇੱਕ ਸੁੰਦਰ ਭਵਿੱਖ। 🌿🙏

#ਹਰਿਆਲੀ #ਬੂਟੇਵੰਡਮੁਹਿੰਮ #ਕੁਦਰਤਨਾਲਪਿਆਰ #ਸਾਡਾਪਿੰਡਸਾਡੀਸ਼ਾਨ

ਧੰਨ ਧੰਨ ਬਾਬਾ ਲੰਗਰ ਸਿੰਘ ਸਪੋਰਟਸ ਕਲੱਬ ਹਰੀ ਕੇ ਕਲਾਂ ਵੱਲੋਂ ਕਰਵਾਇਆ ਗਿਆ ਅੰਡਰ 14 ਅਤੇ ਅੰਡਰ 16  ਟੂਰਨਾਮੈਂਟ ਅੱਜ ਸਫਲਤਾਪੂਰਵਕ ਖਤਮ ਹੋਇਆ, ...
03/05/2026

ਧੰਨ ਧੰਨ ਬਾਬਾ ਲੰਗਰ ਸਿੰਘ ਸਪੋਰਟਸ ਕਲੱਬ ਹਰੀ ਕੇ ਕਲਾਂ ਵੱਲੋਂ ਕਰਵਾਇਆ ਗਿਆ ਅੰਡਰ 14 ਅਤੇ ਅੰਡਰ 16 ਟੂਰਨਾਮੈਂਟ ਅੱਜ ਸਫਲਤਾਪੂਰਵਕ ਖਤਮ ਹੋਇਆ, ਇਸ ਟੂਰਨਾਮੈਂਟ ਵਿੱਚ ਫਰੀਦਕੋਟ ਦੀ ਟੀਮ ਨੇ ਅੰਡਰ 16 ਅਤੇ ਲੱਖੇਵਾਲੀ ਦੀ ਟੀਮ ਨੇ ਅੰਡਰ 14 ਦੀ ਟੀਮ ਨੇ ਜਿੱਤ ਹਾਸਲ ਕੀਤੀ, ਇਸ ਮੌਕੇ ਡੀਸੀਏ ਸ੍ਰੀ ਮੁਕਤਸਰ ਸਾਹਿਬ ਦੇ ਅਹੁਦੇਦਾਰ, ਪ੍ਰਗਟ ਸਿੰਘ ਸਰਪੰਚ, ਅੰਗਰੇਜ ਸਿੰਘ ਪੰਚ, ਗੁਰਲਾਲ ਸਿੰਘ ਖੋਖ਼ਰ, ਸਰਦਾਰ ਸੁਰਜੀਤ ਸਿੰਘ ਬਰਾੜ, ਬਲਕਰਨ ਸਿੰਘ ਬਰਾੜ, ਗੁਰਭਗਤ ਸਿੰਘ, ਗੁਰਪ੍ਰੀਤ ਸਿੰਘ ਖਿੜਕੀਆਂ ਵਾਲਾ ਅਤੇ ਹੋਰ ਵੀ ਪਤਵੰਤੇ ਸੱਜਣਾ ਨੇ ਆਪਣੀ ਹਾਜ਼ਰੀ ਲਵਾਈ ਅਤੇ ਟੂਰਨਾਮੈਂਟ ਦੀ ਰੌਣਕ ਨੂੰ ਵਧਾਇਆ, ਕਲੱਬ ਵੱਲੋਂ ਆਪ ਸਭ ਜੀ ਦਾ ਧੰਨਵਾਦ 🙏🙏🙏

ਧੰਨ ਧੰਨ ਬਾਬਾ ਲੰਗਰ ਸਿੰਘ ਸਪੋਰਟਸ ਕਲੱਬ ਹਰੀਕੇ ਕਲਾਂ ਵੱਲੋਂ ਕਰਵਾਏ ਜਾ ਰਹੇ ਕ੍ਰਿਕਟ ਟੂਰਨਾਮੈਂਟ ਦੇ ਪੰਜਵੇਂ ਦਿਨ ਸਾਡੇ ਬਹੁਤ ਹੀ ਸਤਿਕਾਰਯੋਗ ਐ...
02/05/2026

ਧੰਨ ਧੰਨ ਬਾਬਾ ਲੰਗਰ ਸਿੰਘ ਸਪੋਰਟਸ ਕਲੱਬ ਹਰੀਕੇ ਕਲਾਂ ਵੱਲੋਂ ਕਰਵਾਏ ਜਾ ਰਹੇ ਕ੍ਰਿਕਟ ਟੂਰਨਾਮੈਂਟ ਦੇ ਪੰਜਵੇਂ ਦਿਨ ਸਾਡੇ ਬਹੁਤ ਹੀ ਸਤਿਕਾਰਯੋਗ ਐਡਵੋਕੇਟ ਪ੍ਰਿਤਪਾਲ ਸ਼ਰਮਾ ਜੀ, ਐਡਵੋਕੇਟ ਰਾਜਪਾਲ ਸਿੰਘ, ਅੰਗਰੇਜ਼ ਸਿੰਘ ਮੌਜੂਦਾ ਪੰਚਾਇਤ ਮੈਂਬਰ, ਸਰਦਾਰ ਜਸਵਿੰਦਰ ਸਿੰਘ ਅਤੇ ਹੋਰ ਵੀ ਪਤਵੰਤੇ ਸੱਜਣਾਂ ਨੇ ਪਹੁੰਚ ਕੇ ਸਾਡੇ ਟੂਰਨਾਮੈਂਟ ਤੇ ਬੱਚਿਆਂ ਨੂੰ ਹੌਸਲਾ ਦਿੱਤਾ ਅਤੇ ਭਵਿੱਖ ਵਿੱਚ ਅਜਿਹੇ ਕਾਰਜ ਕਰਾਉਣ ਲਈ ਪ੍ਰੇਰਿਤ ਕੀਤਾ, ਅਸੀਂ ਸਮੂਹ ਕਲੱਬ ਵੱਲੋਂ ਆਪ ਜੀ ਦਾ ਧੰਨਵਾਦ ਕਰਦੇ ਹਾਂ |

ਪਿੰਡ ਹਰੀ ਕੇ ਕਲਾਂ ਵਿੱਚ ਚੱਲ ਰਹੇ ਕ੍ਰਿਕਟ ਟੂਰਨਾਮੈਂਟ ਵਿੱਚ ਸਾਡੇ ਬਹੁਤ ਸਤਿਕਾਰਯੋਗ ਐਡਵੋਕੇਟ ਯਾਦਵਿੰਦਰ ਸਿੰਘ ਭੁੱਲਰ ਜੀ ਵੱਲੋਂ ਖਿਡਾਰੀਆਂ ਨੂ...
30/04/2026

ਪਿੰਡ ਹਰੀ ਕੇ ਕਲਾਂ ਵਿੱਚ ਚੱਲ ਰਹੇ ਕ੍ਰਿਕਟ ਟੂਰਨਾਮੈਂਟ ਵਿੱਚ ਸਾਡੇ ਬਹੁਤ ਸਤਿਕਾਰਯੋਗ ਐਡਵੋਕੇਟ ਯਾਦਵਿੰਦਰ ਸਿੰਘ ਭੁੱਲਰ ਜੀ ਵੱਲੋਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਗਿਆ, ਇਸ ਮੌਕੇ ਕੋਚ ਤਜਿੰਦਰ ਸਿੰਘ, ਮਨਜਿੰਦਰ ਸਿੰਘ , ਹਰਮਨਦੀਪ ਸਿੰਘ ਅਤੇ ਜਸਪਾਲ ਸਿੰਘ ਵੀ ਮੌਜੂਦ ਸਨ | ਸਮੂਹ ਕਲੱਬ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏🙏

ਧੰਨ ਧੰਨ ਬਾਬਾ ਲੰਗਰ ਸਿੰਘ ਸਪੋਰਟਸ ਕਲੱਬ ਵੱਲੋਂ ਆਪਣੇ ਪਿੰਡ ਦੇ ਮੈਦਾਨ ਦੇ ਵਿੱਚ ਅੱਜ ਦੇ ਦਿਨ ਤੋਂ ਅੰਡਰ 14 ਅਤੇ ਅੰਡਰ 16 ਦਾ ਟੂਰਨਾਮੈਂਟ ਕਰਵਾ...
26/04/2026

ਧੰਨ ਧੰਨ ਬਾਬਾ ਲੰਗਰ ਸਿੰਘ ਸਪੋਰਟਸ ਕਲੱਬ ਵੱਲੋਂ ਆਪਣੇ ਪਿੰਡ ਦੇ ਮੈਦਾਨ ਦੇ ਵਿੱਚ ਅੱਜ ਦੇ ਦਿਨ ਤੋਂ ਅੰਡਰ 14 ਅਤੇ ਅੰਡਰ 16 ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਬਹੁਤ ਸਾਰੀਆਂ ਟੀਮਾਂ ਸ਼ਮੂਲੀਅਤ ਕਰ ਰਹੀਆਂ ਹਨ ਸਮੂਹ ਪਿੰਡ ਅਤੇ ਆਸੇ ਪਾਸੇ ਦੀ ਸੰਗਤ ਨੂੰ ਬੇਨਤੀ ਹੈ ਕਿ ਇਸ ਟੂਰਨਾਮੈਂਟ ਵਿੱਚ ਪਹੁੰਚ ਕੇ ਟੂਰਨਾਮੈਂਟ ਦੀ ਸ਼ਾਨ ਨੂੰ ਵਧਾਓ..

22/04/2026

Address

Muktsar

Website

Alerts

Be the first to know and let us send you an email when ਧੰਨ ਧੰਨ ਬਾਬਾ ਲੰਗਰ ਸਿੰਘ ਸਪੋਰਟਸ ਕਲੱਬ . posts news and promotions. Your email address will not be used for any other purpose, and you can unsubscribe at any time.

Shortcuts

Share