Khera Gajju Pind - ਮਾਣਕਪੁਰ ਖੇੜਾ

Khera Gajju Pind - ਮਾਣਕਪੁਰ ਖੇੜਾ

Share

Stand up against Racism, Castism n Corruption
Promote Humanity n distribute Kindness

I Love my Hometown , I love my People

ਆਜੋ ਭਾਈ ਆਜੋ
ਮਾਣਕਪੁਰ ਖੇੜਾ , ਲੇਹਲਾਂ , ਮਿਰਜਾਪੁਰ , ਏਰੀਆ , ਖਾਰੋਲਾ , ਊਰਨਾ ,
ਉਚਾ ਖੇੜਾ , ਖਾਨਪੁਰਾ , ਹੁਲਕਾ ,
ਬਿਰੋਮਾਜਰੀ , ਅਬਰਾਵਾਂ , ਨਰੈਣਾ
ਨਤਿਆ , ਕੇਹਰਗੜ . ਭਗਡਾਨਾ , ਭੂਆ ਖੇੜੀ ,
ਜੇਹੜਾ ਪਿੰਡ ਰਹ ਗਿਆ ਹੋਵੇ ਲਿਖਣ ਤੋਂ ਓਹ ਖਿਮਾ ਕਰਨਾ ਜੀ

11/07/2025

ਪਿੰਡ ਵਾਸੀਉ ਜੇ ਕਿਸੇ ਨੂੰ ਪਤਾ ਹੋਵੇ ਤਾਂ ਦੱਸਿਉ
RAJA GANZAFAR ALI KHAN KI HAVELI
ਹੈ ਕੋਈ ਆਪਣੇ ਪਿੰਡ ਵਿੱਚ ?

18/05/2025

ਮੇਰਾ ਜਦੋਂ ਵੀ ਚੰਡੀਗੜ੍ਹ ਪਟਿਆਲੇ ਪੇਪਰ ਹੁੰਦਾ ਤਾਂ ਮੈਂ ਇੱਕ ਦਿਨ ਪਹਿਲੋਂ ਗੱਡੀ ਚੜ ਰਾਜਪੁਰੇ ਅੱਪੜ ਜਾਂਦਾ..ਉੱਥੇ ਦੂਰ ਦੀ ਇੱਕ ਭੂਆ ਸੀ..ਉੱਥੇ ਰਾਤ ਰਹਿੰਦਾ..ਬੜੀ ਆਓ ਭਗਤ ਕਰਦੇ..ਉੱਥੇ ਇੱਕ ਮੁੰਡਾ..ਮੈਥੋਂ ਉਮਰੋਂ ਕਾਫੀ ਛੋਟਾ..ਰੋਜ ਤੜਕੇ ਉੱਠ ਖਲੋਂਦਾ..ਚਾਹ ਪਾਣੀ ਬਣਾ ਫੇਰ ਆਪੇ ਤਿਆਰ ਹੋ ਸਕੂਲੇ ਚਲਾ ਜਾਂਦਾ..ਦੁਪਹਿਰ ਵੇਲੇ ਮੁੜਦਾ ਤਾਂ ਕਿੰਨੇ ਸਾਰੇ ਕੰਮ ਉਡੀਕ ਰਹੇ ਹੁੰਦੇ..ਗੱਲ ਬਾਤ ਬਹੁਤ ਘੱਟ ਜਾਂ ਫੇਰ ਸ਼ਾਇਦ ਇਜਾਜਤ ਹੀ ਨਹੀਂ ਸੀ..ਕਈ ਵੇਰ ਫਿਲਮ ਲੱਗੀ ਹੁੰਦੀ ਤਾਂ ਸੋਫਿਆਂ ਦੇ ਪਿੱਛੇ ਚੁੱਪਚਾਪ ਬੈਠਾ ਵੇਖ ਰਿਹਾ ਹੁੰਦਾ..!
ਇੱਕ ਦਿਨ ਭੂਆ ਦਾ ਮੁੰਡਾ ਕਿਸੇ ਗੱਲੋਂ ਰੁੱਸ ਗਿਆ..ਰੋਟੀ ਨਾ ਖਾਵੇ..ਮਨਪਸੰਦ ਸਬਜੀ ਨਹੀਂ ਸੀ ਬਣੀ..ਵਾਰ-ਵਾਰ ਥਾਲੀ ਪਰਾਂ ਕਰੀ ਜਾਵੇ..ਭੂਆ ਨੇ ਥਾਲੀ ਚੁੱਕ ਲਈ 'ਤੇ ਉਸ ਮੁੰਡੇ ਵੱਲ ਕਰਦੀ ਹੋਈ ਆਖਣ ਲੱਗੀ..ਵੇ ਬਿੱਲੂ ਤੂੰ ਖਾ ਲੈ..ਉਸਨੇ ਓਸੇ ਵੇਲੇ ਆਖਾ ਮੰਨ ਦਸਾਂ ਮਿੰਟਾਂ ਵਿਚ ਹੀ ਸਭ ਕੁੱਝ ਮੁਕਾ ਦਿੱਤਾ..ਫੇਰ ਥਾਲੀ ਧੋਣ ਸਿੰਕ 'ਤੇ ਗਿਆ ਤਾਂ ਆਪਣੇ ਵਾਲੇ ਜੋਗਾ ਉਚੇਚਾ ਪਰੌਂਠਾ ਬਣਾ ਕੇ ਲਿਆਈ ਭੂਆ ਵੀ ਕੋਲ ਬੈਠ ਗਈ..ਮੈਂ ਬਿੱਲੂ ਬਾਰੇ ਪੁੱਛ ਲਿਆ ਤਾਂ ਦੱਸਣ ਲੱਗੀ ਪਿੰਡ ਸਾਡੇ ਗਵਾਂਢੋਂ ਹੀ ਹੈ..ਮਾਂ ਨੇ ਗੁੱਸੇ ਹੋ ਕੇ ਗੱਡੀ ਅੱਗੇ ਛਾਲ ਮਾਰ ਦਿੱਤੀ..ਪਿਓ ਨੇ ਦੋ ਮਹੀਨੇ ਨੀ ਟੱਪਣ ਦਿੱਤੇ ਹੋਰ ਲੈ ਆਂਦੀ..!

ਦਾਦੀ ਨੇ ਤਰਲਾ ਮਿੰਤ ਕੀਤਾ..ਨਵੀਂ ਕੁੱਟਦੀ ਮਾਰਦੀ ਏ..ਕੁੱਝ ਕਰ..ਫੇਰ ਇੱਥੇ ਲਿਆ ਪੜਨੇ ਪਾ ਦਿੱਤਾ..ਹੁਣ ਇਥੇ ਹੀ ਰਹਿੰਦਾ..ਨਾਲ ਮਾੜੇ ਮੋਟੇ ਕੰਮ ਵੀ ਕਰ ਦਿੰਦਾ..!

ਭੂਆ ਲਗਾਤਾਰ ਗੱਲਾਂ ਕਰੀ ਜਾ ਰਹੀ ਸੀ ਤੇ ਮੈਂ ਅਜੀਬ ਤਰੀਕੇ ਨਾਲ ਪਰੌਂਠਾ ਖਾਂਦੇ ਵੱਲ ਵੇਖ ਸੋਚ ਰਿਹਾ ਸਾਂ..ਜਿਹਨਾਂ ਕੋਲੋਂ ਮਾਵਾਂ ਖੁੱਸ ਜਾਂਦੀਆਂ..ਓਹਨਾ ਕੋਲ ਪਸੰਦ ਨਾ ਪਸੰਦ ਦੀ ਆਪਸ਼ਨ ਵੀ ਨਹੀਂ ਰਹਿਣ ਦਿੱਤੀ ਜਾਂਦੀ! 👏

03/04/2025

ਕਰੋ ਸ਼ੇਅਰ ਸਾਰੇ ਵੀਰ-ਭਰਾ ਆਪਣੇ ਪਿੰਡ ਦਾ ਪਹਿਲਾ ਕੁਸ਼ਤੀ ਦੰਗਲ ਹੋਣ ਜਾ ਰਿਹੈ । ਸਾਰੇ ਪਿੰਡ ਨੂੰ ਗਿਲੇ-ਸ਼ਿਕਵੇ ਛੱਡ ਕੇ, ਰਲ ਮਿਲ ਕੇ ਇੱਕ ਦੂਜੇ ਦੀ ਸੁਪੋਰਟ ਚ ਖੜਨਾ ਚਾਹੀਦਾ ਹੈ ।
ਵਾਹਿਗੁਰੂ ਮਿਹਰ ਕਰੇ ।

24/01/2025
Photos from Khera Gajju Pind - ਮਾਣਕਪੁਰ ਖੇੜਾ's post 23/12/2022

ਚਮਕੌਰ ਸਾਹਿਬ ਦੀ ਕੱਚੀ ਗੜੀ ਵਿੱਚੋ ਦਸ ਲੱਖ ਮੁਗਲ ਅਤੇ ਪਹਾੜੀ ਹਿੰਦੂ ਰਾਜਿਆਂ ਦੀ ਫੌਜ ਨਾਲ ਲੜਨ ਵਾਲੇ ਚਾਲੀ ਸਿੰਘਾਂ ਵਿੱਚੋਂ ਦੋ ਸਿੰਘ ਭਾਈ "ਮਦਨ ਸਿੰਘ" ਤੇ "ਭਾਈ ਕੋਠਾ" ਸਿੰਘ ਆਪਣੇ ਫ਼ਤਹਿਗੜ੍ਹ ਸਾਹਿਬ ਜਿਲੇ ਦੇ ਪਿੰਡ "ਭਗੜਾਣਾ" ਦੇ ਵਾਸੀ ਸਨ ਜਿਹਨਾਂ ਦੀ ਸੇਵਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚਮਕੌਰ ਦੀ ਗੜੀ ਦੇ ਮੇਨ ਦਰਵਾਜ਼ੇ ਤੇ ਲਗਾਈ ਸੀ ਤਾਂ ਕਿ ਮੁਗਲ ਫੌਜ ਦਾ ਕੋਈ ਵੀ ਜਰਨੈਲ ਜਾਂ ਫੌਜੀ ਇਸ ਰਸਤੇ ਗੜੀ ਅੰਦਰ ਦਖਲ ਨਾ ਹੋਵੇ।
ਇਹਨਾ ਦੋਨੋ ਸਿੰਘਾਂ ਨੇ ਫੌਜ ਤੇ ਬਾਜ਼ ਅੱਖ ਰੱਖੀ ਜੇਕਰ ਗੜੀ ਵੱਲ ਆਉਣ ਦੀ ਕੋਈ ਜੁਰਤ ਵੀ ਕਰਦਾ ਤਾਂ ਉਹ ਮੌਕੇ ਤੇ ਹੀ ਝਟਕਾਇਆ ਜਾਂਦਾ ਸੀ ,ਅਖੀਰ ਇਹ ਸਿੰਘ ਵੀ ਬਾਕੀ ਸਿੰਘਾਂ ਵਾਂਗ ਜੰਗ ਦੇ ਮੈਦਾਨ ਅੰਦਰ ਜੂਝਦੇ ਹੋਏ ਸ਼ਹਾਦਤ ਪਾ ਗਏ , ਇਹਨਾਂ ਦੋਨੋ ਸਿੰਘਾਂ ਦੇ ਨਾਮ ਤੇ ਪਿੰਡ ਭਗੜਾਣਾ ਵਿੱਚ ਗੁਰੂਦੁਆਰਾ ਸਾਹਿਬ ਸੁਸ਼ੋਭਿਤ ਹੈ ਜਿੱਥੇ ਲੱਖਾਂ ਸੰਗਤਾਂ ਅੱਜ ਵੀ ਉਹਨਾਂ ਦੀ ਕੁਰਬਾਨੀ ਨੂੰ ਸਿਜਦੇ ਕਰਦੀਆਂ ਹਨ ।
ਚਮਕੌਰ ਸਾਹਿਬ ਦੀ ਕੱਚੀ ਗੜੀ ਵਿੱਚੋਂ ਪੱਕੇ ਸਿਦਕਾਂ ਵਾਲੇ ਸ਼ਹੀਦ ਹੋਏ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਅਤੇ ਸਮੂਹ ਸਿੰਘਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ....ਜਗਦੀਪ ਸਿੰਘ ਜੱਗੀ

16/12/2022

ਅਸੀ ਐਥੀ ਮਿਲਾਂ ਗੇ ਯਰ..
ਧੁੰਦਾਂ ਚ ਘਸਮੈਲੀ ਜੀ ਲੋਈ ਦੀ ਬੁੱਕਲ਼ ਮਾਰੀ,ਕਿਸੇ ਖੁੰਢ ਤੇ ਬੈਠੇ,,
ਕਬੀਲਦਾਰੀਆਂ ਦੇ ਸਭ ਫ਼ਿਕਰ ਧੂੰਈ ਚ ਫੂਕ ਕੇ,,ਉੱਚੀ-ਉੱਚੀ ਹੱਸਦੇ
ਅਸੀੰ ਬੈਠੇ ਹੋਣੇ ਦਾਣਾ ਮੰਡੀ ਕਿਸੇ ਕੋਨੇ ਚ ,, ਹੋਰ ਅਸੀਂ ਕਿਧਰ ਜਾਣਾ ਯਰ,,
ਕਿਧਰੇ ਖੇਤ ਜਾਂਦੇ ਹੋਣੇ ਬਰਸੀਨਾਂ,ਜਵੀਆਂ ਵੱਢਣ,,ਬਲਦ ਦੀਆਂ ਪੂਛਾਂ ਮਰੋੜਦੇ….ਕਿਧਰੇ ਕਬੱਡੀ ਟੂਰਨਾਮੈਂਟਾਂ ਚ ਟਰੈਕਟਰਾਂ ਦੀਆਂ ਛੱਤਰੀਆਂ ਤੇ ਚੜ੍ਹੇ ਬੈਠੇ ਹੋਣੇ,…ਹੋਰ ਅਸੀਂ ਕਿਧਰ ਜਾਣਾ ਯਰ,,
ਪਜਾਮੇ ਗੋਡਿਆਂ ਤੱਕ ਮੋੜੇ ਤੇ ਮੋਢਿਆਂ ਤੇ ਕਹੀਆਂ ਕਿਤੇ ਕੋਰ ਕਣਕਾਂ ਨੂੰ ਪਾਣੀ ਲਾਉਂਦੇ,,,
ਤੇ ਕਦੇ ਜੇਠ,ਹਾੜ ਚ ਕਿਸੇ ਫਰਵਾਂਹ ਜਾਂ ਤੂਤ ਹੇਠ ਹੱਥ ਤੇ ਧਰ ਕੇ ਰੋਟੀ ਛਕਦੇ,,,
ਤੇ ਕਿਤੇ ਕੇਨੀ ਚੱਕੀ ਡੇਅਰੀ ਨੂੰ ਜਾਂਦੇ ਹੋਣੇ,,
ਪਿੰਡ ਗੁਰੂਘਰ ਹੋਏ ਅਖੰਡ ਪਾਠਾਂ ਚ ਪੱਗਾਂ ਬੰਨ੍ਹ ਕੇ,,,,ਬਾਲ੍ਹਟੀਅ ਚੱਕੀ ਪਿੰਡ ਚ ਫਿਰਦੇ ਹੋਣੇ
ਤੇ ਕਦੇ ਪਿੰਡ ਮੰਦਰ ਚ ਹੋਏ ਜਗਰਾਤੇ ਤੇ ਫਿਰਦੇ ਹੋਣੇ,,.
ਤੇ ਕਦੇ ਪਰਨਿਆਂ ਦੇ ਮੜਾਸੇ ਮਾਰ ਕੇ ਟ੍ਰਾਲੀ ਦੇ ਡਾਲਿਆਂ ਤੇ ਬੈਠੇ ਕਿਸੇ ਧਰਨੇ ਤੇ ਜਾਂਦੇ ਹੋਣੇ
ਹੋਰ ਅਸੀਂ ਕਿਧਰ ਜਾਣਾ ਯਰ,,,,,,!
ਕਦੇ ਵਿਆਹਾਂ ਚ ਗੋਲ ਮੇਜ਼ਾਂ ਤੇ ਬੈਠੇ ਮਿਲਣਗੇ
ਤੇ ਕਦੇ ਪਿੰਡ ਕਿਸੇ ਖੁਸ਼ੀ-ਗ਼ਮੀ ਦੇ ਭੋਗ ਤੇ ਸਭ ਤੋਂ ਮੂਹਰੇ ਹੋ ਕੇ
ਕੰਮ-ਧੰਦੇ ਕਰਦੇ ਮਿਲਾਂਗੇ,,,
ਦੱਸ ਹੋਰ ਅਸੀਂ ਕਿਧਰ ਜਾਣਾ ਯਰ….

06/04/2022

ਕੱਚਾ ਕੋਠਾ
ਕੱਚੀਆਂ ਕੰਧਾਂ
ਬੇਸ਼ੱਕ ਕੱਚਾ
ਸੀ ਜੀਹਦਾ
ਦਰ ਨੀ ...

ਮੁੜ ਮੁੜ ਚੇਤੇ
ਆਵੇ ਅੜੀਓ
ਰਾਜੇ ਬਾਬਲ ਦਾ
ਮਹਿਲਾਂ ਵਰਗਾ
ਘਰ ਨੀ....

ਸੋਚ ਕੇ ਸੋਚਾਂ
ਸੋਹਣੇ ਓਸ
ਦੌਰ ਦੀਆਂ
ਤਨ ਮਨ ਜਾਂਦੈ
ਠਰ ਨੀ

ਉਡਕੇ ਬਚਪਨ
ਵਿੱਚ ਮੈਂ ਫੇਰ
ਚਲੀ ਜਾਂਦੀ
ਹੁੰਦੇ ਜੇ ਸਮੇਂ ਦੇ
ਪਰ ਨੀ....

ਕੁਲਵਿੰਦਰ ਸਿੱਧੂ ਕਾਮੇਕਾ

30/10/2021

ਅਸੀਂ ਤਾ ਪਿੰਡੋ ਨਿਕਲ ਆਏ ਹਾਂ
ਪਰ ਪਿੰਡ ਨਹੀਂ ਸਾਡੇ ਚੋਂ ਨਿਕਲ ਸਕਦਾ 💛

Want your business to be the top-listed Gym/sports Facility in Patiala?

Click here to claim your Sponsored Listing.

Location

Website

Address


Khera Gajju Road
Patiala
140602