ਨਹੀਂ ਰਿਹਾ ਬਾਈ ਗੁਰਜੀਤ ਤੂਤ ਵਾਲਾ ਵਾਹਿਗੁਰੂ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ 🙏😢
Mandeep khokhar
kabaddi update new old match video dekhan lyi page like follow kro
ਇਹ ਸੋਚ ਸੀ ਬਾਈ ਸੰਦੀਪ ਦੀ 💯❤️
#ਮਨਦੀਪ_ਖੋਖਰ
Sandeep Nangal Ambian fans Mandeep khokhar
01/08/2026
"ਕਬੱਡੀ ਦੇ ਮੈਦਾਨਾਂ 'ਚ ਹਰ ਵੱਡੀ ਜੰਗ ਜਿੱਤਣ ਵਾਲੇ ਸਾਡੇ ਵੀਰ ਅਤੇ ਅੰਤਰਰਾਸ਼ਟਰੀ ਕੱਬਡੀ ਸਟਾਰ ਸ਼ੀਲੂ ਨੂੰ ਜ਼ਿੰਦਗੀ ਨੇ ਬਹੁਤ ਭੈੜੀ ਹਾਰ ਦਿੱਤੀ ਐ। ਇੰਝ ਅੱਧ-ਵਿਚਾਲੇ ਹਮਸਫਰ ਦਾ ਸਾਥ ਛੁੱਟ ਜਾਣਾ ਜ਼ਿੰਦਗੀ ਦਾ ਸਭ ਤੋਂ ਵੱਡਾ ਜ਼ਖ਼ਮ ਹੁੰਦਾ ਹੈ, ਜਿਸ ਦਾ ਦਰਦ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਵਾਹਿਗੁਰੂ ਵਿਛੜੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਸ਼ੀਲੂ ਤੇ ਉਸ ਦੇ ਪਰਿਵਾਰ ਨੂੰ ਇਸ ਔਖੀ ਘੜੀ ਨੂੰ ਸਹਿਣ ਦਾ ਬਲ ਬਖ਼ਸ਼ੇ। 🤲🕊️"
ਏਸ਼ੀਅਨ ਪ੍ਰੀਮੀਅਮ ਕਬੱਡੀ ਲੀਗ 2026 ਪਲੇਅਰਾਂ ਲਈ ਜ਼ਰੂਰੀ ਬੇਨਤੀ ਜ਼ਰੂਰ ਸੁਣੋ
#ਮਨਦੀਪ_ਖੋਖਰ
Rupinder Jalal Mandeep khokhar
ਸੁਣ ਕੇ ਬਹੁਤ ਦੁੱਖ ਲੱਗਿਆ ਇੰਟਰਨੈਸ਼ਨਲ ਕਬੱਡੀ ਪਲੇਅਰ ਦਰਸ਼ਨ ਕੋਟੜਾ ਜੋ ਪੰਜਾਬ ਪੁਲਿਸ ਵਿੱਚ ਸੇਵਾਵਾਂ ਨਿਭਾ ਰਹੇ ਸਨ ਓ ਸਾਡੇ ਵਿਚਕਾਰ ਨਹੀਂ ਰਹੇ ਵਾਹਿਗੁਰੂ ਵਿਛੜੀ ਰੂਹ ਨੂੰ ਸ਼ਾਂਤੀ ਬਖ਼ਸ਼ੇ 🙏
ਸ ਦਰਸ਼ਨ ਸਿੰਘ ਕੋਟੜਾ ਓਹ ਪਲੇਅਰ ਸੀ ਜਿਸ ਨੇ ਕਬੱਡੀ ਦੀ ਸੁਰੂਆਤ ਵੀ ਪਿੰਡ ਜਖੇਪਲ ਚੋਂ ਕਰੀ ਤੇ ਸਮਾਪਤੀ ਵੀ। ਜਿਥੇ ਤੱਕ ਮੈਨੂੰ ਪਤਾ ਸ ਦਰਸ਼ਨ ਸਿੰਘ ਕੋਟੜਾ ਨੇ ਕਬੱਡੀ ਛੱਡ ਦਿੱਤੀ ਸੀ ਫਿਰ ਵੀ 2004-05 ਚ ਪਿੰਡ ਦੇ ਪਲੇਅਰਾਂ ਨਾਲ ਪਿਆਰ ਹੋਣ ਕਰਕੇ ਬਤੌਰ ਜਾਫੀ ਖੇਡਿਆ ਓਸ ਸਮੇਂ ਰਾਜ ਜਖੇਪਲ,ਝੰਡਾ ਘਰਾਚੋਂ ਤੇ ਰੇਡਰ ਜਰਨੈਲ ਨਾਲ ਦੇ ਪਲੇਅਰ ਸਨ।
5 -6 ਸਾਲ ਪਹਿਲਾਂ ਦੀ ਗੱਲ ਆ ਮੈਂ ਬਾਈ ਰਾਜ ਜਖੇਪਲ ਕੋਲ ਬੈਠਾ ਸੀ ਤੇ ਗੱਲਾਂ ਕਰਦੇ ਕਰਦੇ ਓਹ ਦਰਸ਼ਨ ਕੋਟੜਾ ਜੀ ਦੀ ਗੱਲ ਕਰਨ ਲੱਗਿਆਂ ਕਹਿੰਦਾ ਕਦੇ ਹੋਇਆ ਤਾਂ ਦਰਸ਼ਨ ਕੋਟੜਾ ਦੀ ਪੋਸਟ ਜ਼ਰੂਰ ਪਾਇਓ ਕਿਉਂਕਿ ਓ ਇਹੋ ਜਾ ਪਲੇਅਰ ਆ ਜਿਸ ਨੇ ਕਈ ਸਾਲ ਕਬੱਡੀ ਚ ਜਖੇਪਲ ਦਾ ਨਾਮ ਉੱਪਰ ਰੱਖਿਆ ਕਹਿੰਦਾ ਇੱਕ ਟਾਇਮ ਇਹੋ ਜਿਹਾ ਸੀ ਜਦੋਂ ਦਰਸ਼ਨ ਕੋਟੜਾ ਪੂਰਾ ਪੀਕ ਤੇ ਸੀ ਪੂਰਾ ਦੌਰ ਸੀ ਬੜੀਆਂ ਟੀਮਾਂ ਦੀ ਮੰਗ ਸੀ ਵੀ ਦਰਸ਼ਨ ਸਾਡੇ ਚ ਖੇਡੇ ਜਦੋਂ ਟੀਮਾਂ ਪਿੱਛੇ ਪਿੱਛੇ ਪੈਸਾ ਚੱਕੀ ਫਿਰਦੀਆਂ ਸੀ ਇਹਨੇ ਉਦੋਂ ਹੀ ਕਹਿ ਦਿੱਤਾ ਸੀ ਜੇ ਖੇਡਣਾਂ ਜਾਂ ਖੇਡੂਗਾ ਜਖੇਪਲ ਦੀ ਟੀਮ ਚ ਖੇਡੂਗਾ ਉਸ ਟਾਇਮ ਜਿਸ ਟੀਮ ਕੋਲ ਰੇਡਰ ਤਕੜਾ ਹੁੰਦਾਂ ਸੀ ਤਾਂ ਇੱਕ ਦੋ ਜੱਫਿਆਂ ਤੇ ਵੀ ਟੀਮ ਜਿੱਤ ਜਾਂਦੀ ਸੀ ਜਖੇਪਲ ਚ ਇਹ ਇੱਕਲਾ ਰੇਡਰ ਸੀ ਜਿਸ ਨਾਲ ਟੀਮ ਨੇ ਕੁਰੜ ਛਾਪੇ, ਮਟੋਡੜੇ, ਘਰਾਚੋਂ, ਰੌਤੇਂ ਵਰਗੀਆਂ ਟੀਮਾਂ ਨੂੰ ਹਰਾਉਣ ਦੀ ਜੂਰਤ ਰੱਖੀ । ਕਈ ਸਾਲ ਜਖੇਪਲ ਜਖੇਪਲ ਕਰਾਈ। ਜੁਬਾਨ ਦਾ ਪੱਕਾ ਸੀ ਨਹੀਂ ਤਾਂ ਪਲੇਅਰ ਇੱਕ ਟੂਰਨਾਮੈਂਟ ਖੇਡ ਕੇ ਦੂਜਾ ਟੂਰਨਾਮੈਂਟ ਖੇਡ ਦੇ ਨੀ ਲਾਲਚ ਚ ਕਦੇ ਇੱਧਰ ਭੱਜਦੇ ਨੇ ਕਦੇ ਓਧਰ ਪਰ ਦਰਸ਼ਨ ਕੋਟੜਾ ਜੀ ਸਾਰੀ ਜ਼ਿੰਦਗੀ ਇੱਕੋ ਟੀਮ ਲਈ ਖੇਡਿਆ।
ਕਬੱਡੀ ਨੈਸ਼ਨਲ ਸਟਾਈਲ ਚ ਵੀ ਚੋਟੀ ਦਾ ਰੇਡਰ ਸੀ ਸੰਗਰੂਰ ਜ਼ਿਲ੍ਹੇ ਲਈ , ਪੰਜਾਬ ਪੁਲਿਸ ਲਈ , ਇੰਡੀਆ ਪੁਲਿਸ ਆਦਿ ਟੀਮਾਂ ਲਈ ਖੇਡਿਆ।
ਅੱਜ ਕੱਲ ਉਹਨਾਂ ਦਾ ਭਾਣਜਾ ਅੰਗਰੇਜ਼ ਸਿੰਘ ਕਾਜੂ ਰਣੀਕੇ ਖੇਡਦਾ ।
ਮੇਲੇ ਜਿਉਂਦੇ ਆ ਦੇ
ਵਿਛੜ ਗਿਆ ਦੀਆਂ ਯਾਦਾਂ ,,
ਸ ਦਰਸ਼ਨ ਸਿੰਘ ਕੋਟੜਾ ਦੀ ਘਾਟ ਤੇ ਯਾਦ ਹਮੇਸ਼ਾਂ ਰਹਿਣੀ ਆ ਵਾਹਿਗੁਰੂ ਪਰਿਵਾਰ ਨੂੰ ਕਬੱਡੀ ਜਗਤ ਨੂੰ ਭਾਣਾ ਮੰਨਣ ਬਲ ਬਖਸ਼ਣ 🙏
ਲਿਖਤ #ਮਨਦੀਪ_ਖੋਖਰ
Mandeep khokhar
ਸੱਚੀ ਗੱਲ ਆ ਬਾਈ ਬਹੁਤ ਤਸੀਹੇ ਝੱਲੇ ਨੇ ਮਾਝੇ ਨੇ ਪਰ ਡੋਲਿਆ ਨੀ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ 🙏❤️
#ਮਨਦੀਪ_ਖੋਖਰ
Amrik Khosa Kotla Mandeep khokhar
ਓਹੀ ਦਾਅ ਓਹੀ ਲਗਾਅ ਓਹੀ ਅੰਦਾਜ਼ ਜੌਬੀ ਨੰਗਲ ਅੰਬੀਆਂ ਦਾ ਆਪਣੇ ਚਾਚੇ ਸੰਦੀਪ ਨੰਗਲ ਅੰਬੀਆਂ ਵਾਲੇ ਆਲਾ 💪🔥❤️
#ਮਨਦੀਪ_ਖੋਖਰ
Sandeep Nangal Ambian Mandeep khokhar
ਕਬੱਡੀ ਦਾ ਕਲੋਜ਼ ਫਾਇਟਰ ਬਾਈ ਪਾਲਾ ਜਲਾਲਪੁਰ ਬਾਈ ਪਿੰਦੂ ਦੁਤਾਲ ਦੇ ਪਿੰਡ ਦੁਤਾਲ ਦੀ ਗਰਾਊਂਡ ਚ ਪਹੁੰਚਿਆ ❤️🔥💪
#ਮਨਦੀਪ_ਖੋਖਰ
Pala Jalalpur - The Close Fighter Pindu Duttal Mandeep khokhar
Happy Father Day ❤️
#ਮਨਦੀਪ_ਖੋਖਰ
Mandeep khokhar
Click here to claim your Sponsored Listing.
Location
Category
Contact the business
Address
Sangrur