01/12/2025
ਸਵਾਸ ਕਲੱਬ ਤਰਨ ਤਾਰਨ ਵੱਲੋਂ 200 ਵਿਧਵਾ ਬੀਬੀਆਂ ਅਤੇ ਲੋੜਵੰਦ ਬੀਬੀਆਂ ਨੂੰ ਰਾਸ਼ਨ ਵੰਡਿਆਂ ਗਿਆ। ਰੋਜ਼ਾਨਾ 25-25 ਦੇ ਗਰੁੱਪ ਬਣਾ ਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਕਲੱਬ ਮੈਂਬਰ, ਸਮੁੱਚੀ ਟੀਮ ਨੇ ਸੇਵਾ ਕਰਕੇ ਸਹਿਯੋਗ ਦਿੱਤਾ।
Student Welfare and Advance Sports Club is a group of dedicated volunteers helping the students by d
01/12/2025
ਸਵਾਸ ਕਲੱਬ ਤਰਨ ਤਾਰਨ ਵੱਲੋਂ 200 ਵਿਧਵਾ ਬੀਬੀਆਂ ਅਤੇ ਲੋੜਵੰਦ ਬੀਬੀਆਂ ਨੂੰ ਰਾਸ਼ਨ ਵੰਡਿਆਂ ਗਿਆ। ਰੋਜ਼ਾਨਾ 25-25 ਦੇ ਗਰੁੱਪ ਬਣਾ ਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਕਲੱਬ ਮੈਂਬਰ, ਸਮੁੱਚੀ ਟੀਮ ਨੇ ਸੇਵਾ ਕਰਕੇ ਸਹਿਯੋਗ ਦਿੱਤਾ।
01/12/2025
ਸਵਾਸ ਕਲੱਬ ਤਰਨ ਤਾਰਨ ਵੱਲੋਂ ਪਿੰਡ ਵਾਂ ਸਬਾਜਪੁਰ ਵਿਖੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਸਹਿਯੋਗ ਦਿੱਤਾ ਗਿਆ।
01/12/2025
ਸਵਾਸ ਕਲੱਬ ਤਰਨ ਤਾਰਨ ਵੱਲੋਂ ਪਿੰਡ ਸਭਰਾ ਵਿਖੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਅਨੰਦ ਕਾਰਜ ਲਈ ਸਹਿਯੋਗ ਦਿੱਤਾ ਗਿਆ ਇਸ ਮੌਕੇ ਡਾ ਗੁਰਜਿੰਦਰ ਸਿੰਘ ਸਭਰਾ, ਸੁਰਜੀਤ ਸਿੰਘ ਸਭਰਾ ਕ੍ਰਿਪਾਨਾਂ ਵਾਲੇ ਹਾਜਰ ਹੋਏ।
01/09/2025
23/07/2025
ਸਵਾਸ ਕਲੱਬ ਤਰਨ ਤਾਰਨ ਵੱਲੋਂ ਲੋੜਵੰਦ ਪਰਿਵਾਰ ਨੂੰ ਘਰੇਲੂ ਲੋੜਾਂ ਦੀ ਪੂਰਤੀ ਲਈ ਮਾਲੀ ਸਹਿਯੋਗ ਦਿੱਤਾ ਗਿਆ। ਇਸ ਮੌਕੇ ਕਲੱਬ ਮੈਂਬਰ ਸਿਮਰਜੀਤ ਸਿੰਘ ਗੋਲਡੀ, ਬਲਬੀਰ ਸਿੰਘ ਸ਼ੀਟਾ ਟੈਂਟ ਹਾਊਸ, ਬਲਵਿੰਦਰ ਸਿੰਘ ਵਿਰਕ, ਅਸ਼ੋਕ ਮਦਾਨ, ਜਸਬੀਰ ਸਿੰਘ ਡੀਲਰ ਆਦਿ ਮੈਂਬਰਾਂ ਨੇ ਹਾਜਰੀ ਭਰੀ।
16/03/2024
ਸਵਾਸ ਕਲੱਬ ਤਰਨ ਤਾਰਨ ਵੱਲੋਂ ਮਿਤੀ 14-3-2024 ਦਿਨ ਵੀਰਵਾਰ ਨੂੰ ਲੋੜਵੰਦ ਪਰਿਵਾਰ ਨੂੰ ਘਰੇਲੂ ਲੋੜਾਂ ਦੀ ਪੂਰਤੀ ਲਈ ਮਾਲੀ ਸਹਿਯੋਗ ਦਿੱਤਾ ਗਿਆ। ਇਸ ਮੌਕੇ ਕਲੱਬ ਮੈਂਬਰ ਸਿਮਰਜੀਤ ਸਿੰਘ ਗੋਲਡੀ, ਬਲਬੀਰ ਸਿੰਘ ਸ਼ੀਟਾ ਟੈਂਟ ਹਾਊਸ, ਬਲਵਿੰਦਰ ਸਿੰਘ ਵਿਰਕ, ਅਸ਼ੋਕ ਮਦਾਨ, ਜਸਬੀਰ ਸਿੰਘ ਡੀਲਰ ਆਦਿ ਮੈਂਬਰਾਂ ਨੇ ਹਾਜਰੀ ਭਰੀ।
01/10/2023
ਪਿਛਲੇ ਦਿਨੀਂ ਬਲੈਰੋ ਐਕਸੀਡੈਂਟ ਵਿੱਚ ਮਾਰੇ ਦੋ ਨੌਜਵਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਰਾਸ਼ਨ ਅਤੇ ਮਦਦ
ਮਿਤੀ 30-9-2023 ਦਿਨ ਸ਼ਨੀਵਾਰ ਨੂੰ ਸਵਾਸ ਕਲੱਬ ਤਰਨ ਤਾਰਨ ਵੱਲੋਂ ਕਾਜੀਕੋਟ ਰੋਡ ਵਿਖੇ ਰਹਿ ਰਹੇ ਬਹੁਤ ਹੀ ਦੁਖੀ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਪਿਛਲੇ ਦਿਨੀਂ ਇਕ ਬਲੈਰੋ ਗੱਡੀ ਵੱਲੋਂ ਟੱਕਰ ਮਾਰ ਦਿੱਤੀ ਗਈ ਜਿਸ ਵਿੱਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਵਿੱਚੋਂ ਦੋ ਦੀ ਮੌਕੇ ਤੇ ਮੌਤ ਹੋ ਗਈ ਅਤੇ ਤੀਜਾ ਨੌਜਵਾਨ ਕੋਮਾ ਵਿੱਚ ਹੈ। ਇਕ ਪਰਿਵਾਰ ਜਿਸ ਵਿੱਚ ਰਾਜੂ ਸਿੰਘ ਦੀ ਮੌਤ ਹੋ ਗਈ। ਭਰਾ ਲਵ ਸਿੰਘ ਪਿਤਾ ਬਲਬੀਰ ਸਿੰਘ ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਚਲਾ ਰਹੇ ਹਨ। ਦੂਜੇ ਪਰਿਵਾਰ ਵਿੱਚ ਅੰਗਰੇਜ ਸਿੰਘ ਦੀ ਮੌਤ ਹੋ ਗਈ। ਹਰਪ੍ਰੀਤ ਸਿੰਘ ਭਰਾ ਮੋਟਰਸਾਈਕਲ ਰਿਪੇਅਰ ਦੀ ਦੁਕਾਨ ਤੇ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ। ਇਸ ਮੌਕੇ ਕਲੱਬ ਪ੍ਰਧਾਨ ਬਲਜੀਤ ਸਿੰਘ ਸੇਖੋਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਕਿਹਾ ਕਿ ਅਜਿਹੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਕਿਰਤ ਕਮਾਈ ਵਿੱਚੋਂ ਦਸਵੰਧ ਜਰੂਰ ਕੱਢਣਾ ਚਾਹੀਦਾ ਹੈ। ਇਸ ਮੌਕੇ ਅਜੇਪਾਲ ਸਿੰਘ ਰੀਮੌਂਡ ਟੇਲਰ ਭਾਜੀ, ਬਲਬੀਰ ਸਿੰਘ ਸ਼ੀਟਾ ਟੈਂਟ ਹਾਉਸ ਵਾਲੇ, ਭਗਵਾਨ ਸਿੰਘ ਪ੍ਰਧਾਨ ਕਾਜੀਕੋਟ, ਸਿਮਰਨਜੀਤ ਸਿੰਘ ਗੋਲਡੀ ਵੀਰ ਆਦਿ ਮੈਂਬਰਾਂ ਨੇ ਹਾਜਰੀ ਭਰੀ।
30/08/2023
ਤੀਜੇ ਪੜਾਅ ਲਈ ਸਵਾਸ ਕਲੱਬ ਤਰਨ ਤਾਰਨ ਵੱਲੋਂ ਟੀਮ ਰਵਾਨਾ
ਤੀਜੇ ਪੜਾਅ ਲਈ
ਹਰੀਕੇ ਮੰਡੀ, ਘੜੁੰਮ ਬੰਨ ਲਈ ਸਵਾਸ ਕਲੱਬ ਤਰਨ ਤਾਰਨ ਵੱਲੋਂ ਲੰਗਰ ਲਈ ਤੀਜੇ ਪੜਾਅ ਲਈ ਮੈਂਬਰ ਰਵਾਨਾ
ਸਹਿਯੋਗ ਲਈ ਆਪ ਸਭ ਸੰਗਤਾਂ ਦਾ ਧੰਨਵਾਦ।
ਗੁਰੂ ਕਿਰਪਾ ਕਰੇ
29/08/2023
ਦੂਜੇ ਪੜਾਅ ਲਈ
ਸਵਾਸ ਕਲੱਬ ਤਰਨ ਤਾਰਨ ਵੱਲੋਂ ਫਿਰੋਜ਼ਪੁਰ, ਘੜੁੰਮ, ਕੋਟ ਬੁੱਢਾ, ਕੁੱਤੀਵਾਲਾ ਵਿਖੇ ਦਰਿਆਵਾਂ ਨੂੰ ਬੰਨ ਮਾਰਨ ਦੀ ਸੇਵਾ ਜਿਥੇ ਜੰਗੀ ਪੱਧਰ ਤੇ ਚਲ ਰਹੀ ਹੈ ਉੱਥੇ ਅੱਜ ਕੋਲਡ ਡਰਿੰਕ, ਫਰੂਟੀਆਂ, ਜੀਰਾ ਵਾਟਰ, ਐਪੀ ਜੂਸ, ਪਾਣੀ ਦੀ ਸੇਵਾ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ।
ਪਹਿਲਾ ਪੜਾਅ
ਸਵਾਸ ਕਲੱਬ ਤਰਨ ਤਾਰਨ ਵੱਲੋਂ ਹਰੀਕੇ, ਫਿਰੋਜ਼ਪੁਰ, ਸਭਰਾ, ਘੜੁੰਮ, ਕੁੱਤੀਵਾਲਾ ਵਿਖੇ ਦਰਿਆਵਾਂ ਨੂੰ ਬੰਨ ਮਾਰਨ ਦੀ ਸੇਵਾ ਜਿਥੇ ਜੰਗੀ ਪੱਧਰ ਤੇ ਚਲ ਰਹੀ ਹੈ ਉੱਥੇ ਅੱਜ ਕੋਲਡ ਡਰਿੰਕ, ਫਰੂਟੀਆਂ, ਜੀਰਾ ਵਾਟਰ, ਐਪੀ ਜੂਸ, ਪਾਣੀ ਦੀ ਸੇਵਾ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ।