Jama Rai N.R.I Charity Club

Jama Rai N.R.I Charity Club

Share

Contact information, map and directions, contact form, opening hours, services, ratings, photos, videos and announcements from Jama Rai N.R.I Charity Club, Jama Rai, Tarn Taran.

25/10/2019

ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜੋ 1500 ਰੁਪਏ ਫ਼ੀਸ ਰੱਖੀ ਗਈ ਆ ਉਸ ਸੰਬੰਧੀ ।

ਜੇ ਕੋਈ ਸਾਡੇ ਪਿੰਡ ( ਜਾਮਾਰਾਏ) ਦਾ 60 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਬਜ਼ੁਰਗ ਦਰਸ਼ਨ ਕਰਨ ਜਾਣਾ ਚਾਹੁੰਦਾ ਹੋਵੇ ਪਰ ਉਹ ਫ਼ੀਸ ਨਾ ਦੇ ਸਕਦਾ ਹੋਵੇ ਤੇ ਅਸੀਂ ਉਹਨਾਂ ਦੀ ਫ਼ੀਸ ਦਾ ਪ੍ਰਬੰਧ ਕਰ ਦੇਵਾਂਗੇ ।
ਸੋ ਜੇ ਕੋਈ ਵੀ ਸਾਡੇ ਪਿੰਡ ਦਾ ਬਜ਼ੁਰਗ ਜਾਣਾਂ ਚਾਹੁੰਦਾ ਹੋਵੇ ਤੇ ਸਾਡੇ ਨਾਲ਼ ਸੰਪਰਕ ਕਰ ਸਕਦਾ ਹੈ । ਧੰਨਵਾਦ ਜੀ ।
NRI CLUB JAMA RAI

22/08/2019

ਸਾਡੇ ਪਿੰਡ ਦੀ ਮਸ਼ਹੂਰੀ ਕੈਨੇਡਾ ਦੇ ਟੈਲੀਵੀਜ਼ਨ ਤੇ :)

25/07/2019

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ।
ਸਭ ਤੋਂ ਪਹਿਲਾਂ ਮੁਆਫ਼ੀ ਚਾਹੁੰਦੇ ਹਾਂ ਕਿ ਜੋ ਸੁਪਨਾ ਲੈ ਕੇ ਚੱਲੇ ਸੀ ਉਹ ਪੂਰਾ ਨਹੀਂ ਕਰ ਸਕੇ ਅਤੇ ਸਾਨੂੰ ਐੱਨ.ਆਰ.ਆਈ. ਕਲੱਬ ਜਾਮਾਰਾਏ ਬੰਦ ਕਰਨਾ ਪਿਆ ।
ਬੰਦ ਕਿਉਂ ਹੋਇਆ ?
ਇਸ ਬਾਰੇ ਦੱਸਣ ਦੀ ਲੋੜ ਨਹੀਂ ਸਭ ਜਾਣਦੇ ਨੇ । ਜਿਸ ਨੂੰ ਨਹੀਂ ਪਤਾ ਉਹ ਆਪਣੇ ਅੰਦਰ ਝਾਤੀ ਮਾਰ ਕੇ ਆਪਣੇ ਜ਼ਮੀਰ ਕੋਲ਼ੋਂ ਪੁੱਛ ਲਵੇ ।
ਜਿੰਨ੍ਹਾਂ ਦੀਆਂ ਖਵਾਇਸ਼ਾਂ ਨੇ ਦਮ ਤੋੜਿਆ ਉਹਨਾਂ ਕੋਲ਼ੋਂ ਦੋਨੋ ਹੱਥ ਜੋੜ ਕੇ ਮੁਆਫ਼ੀ ਅਤੇ ਜਿੰਨਾਂ ਨੂੰ ਬੰਦ ਹੋਣ ਤੇ ਖ਼ੁਸ਼ੀ ਹੋਈ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ।
ਜਿੰਨਾਂ ਬਾਹਰ ਰਹਿੰਦੇ ਭਰਾਵਾਂ ਤੇ ਪਿੰਡ ਵਾਸੀਆਂ ਨੇ ਸਹਿਯੋਗ ਦਿੱਤਾ ਸੀ ਉਹਨਾਂ ਦਾ ਦਿਲੋਂ ਧੰਨਵਾਦ । ਇਹ ਨਾ ਸੋਚਿਓ ਕਿ ਤੁਹਾਡੀ ਮਦਦ ਬੇਕਾਰ ਗਈ । ਤੁਸੀਂ ਜੋ ਕੁੱਝ ਕਰ ਦਿੱਤਾ ਉਹ ਕਦੇ ਨਾ ਭੁੱਲਣਯੋਗ ਹੈ । ਤੁਸੀਂ ਚੰਗੇ ਕੰਮ ਦੀ ਨੀਂਹ ਰੱਖ ਦਿੱਤੀ । ਤੁਸੀਂ ਆਪਣੀ ਜੰਮਣ ਭੋਇੰ ਨਾਲ਼ ਜੁੜ ਕੇ ਆਪਣਾਂ ਫਰਜ ਨਿਭਾਇਆ । ਆਉਣ ਵਾਲ਼ੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣ ਗਏ ਤੁਸੀਂ । ਜਿੰਨਾਂ ਵੀ ਕੰਮ ਤੁਹਾਡੀ ਮਦਦ ਨਾਲ਼ ਹੋਇਆ ਉਹ ਕਦੇ ਨਹੀਂ ਭੁੱਲ ਸਕਦੇ ।
ਹੁਣ ਕੋਈ ਵੀ ਪਿੰਡ ਵਾਲ਼ਾ ਇਹ ਨਹੀਂ ਕਹਿ ਸਕਦਾ ਕੇ ਸਾਡੇ ਪਿੰਡ ਦੇ ਬਾਹਰ ਵਾਲ਼ਿਆਂ ਕੁੱਝ ਨਹੀਂ ਕੀਤਾ ।
ਸਾਡੀ ਵੀ ਜ਼ਮੀਰ ਇਹ ਨਹੀਂ ਕਹੇਗੀ ਕਿ ਅਸੀਂ ਪਿੰਡ ਲਈ ਕੁੱਝ ਨਹੀਂ ਕਰ ਸਕੇ ।
ਸਾਡੀ ਸੋਚ ਬਾਹਰ ਰਹਿ ਕੇ ਵੀ ਪਿੰਡ ਨਾਲ਼ ਜੁੜੇ ਰਹਿਣਾਂ ਤੇ ਸਭ ਨੂੰ ਜੋੜੀ ਰੱਖਣਾ ਸੀ । ਪਰ ਅਫ਼ਸੋਸ ਅਸੀਂ ਅਜਿਹਾ ਕਰ ਨਹੀਂ ਸਕੇ ।
ਫਿਰ ਵੀ ਰੱਬ ਅੱਗੇ ਅਰਦਾਸ ਹੈ ਕਿ ਵਾਹਿਗੁਰੂ ਸਾਡੇ ਪਿੰਡ ਨੂੰ ਹੱਸਦਾ ਵੱਸਦਾ ਰੱਖੇ । ਅਸੀਂ ਇਹੀ ਦੁਆ ਕਰਾਂਗੇ ਕਿ ਹਰ ਘਰ ਵਿੱਚੋਂ ਇੱਕ ਜਣਾਂ ਬਾਹਰ ਜ਼ਰੂਰ ਆਵੇ ਤਾਂ ਕਿ ਸਭ ਨੂੰ ਪਤਾ ਲੱਗ ਸਕੇ ਕਿ ਪਰਦੇਸੀ ਹੋਣ ਮਗਰੋਂ ਪਿੰਡ ਨਾਲ਼ੋਂ ਮੋਹ ਕਿਉਂ ਨਹੀਂ ਜਾਂਦਾ ।
ਇੱਕ ਵਾਰ ਫਿਰ ਸਭ ਬਾਹਰ ਰਹਿੰਦੇ ਸਹਿਯੋਗੀ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ।
ਸਪੈਸ਼ਲੀ ਪਿੰਡ ਵਾਸੀਆਂ ਦਾ ਤੇ ਪਿੰਡ ਦੇ ਉਹਨਾਂ ਨੌਜਵਾਨਾਂ ਦਾ ਜਿੰਨਾਂ ਨੇ ਦਿਨ-ਰਾਤ ਹੱਥੀਂ ਮਿਹਨਤ ਕੀਤੀ ।
ਮੇਰੇ ਫੇਸਬੁੱਕ ਵਾਲ਼ੇ ਦੋਸਤਾਂ ਦਾ ਵੀ ਧੰਨਵਾਦ ਜੋ ਤੁਸੀਂ ਮੇਰੇ ਕਹਿਣ ਤੇ ਸਾਡੇ ਪਿੰਡ ਦੀ ਮਦਦ ਕੀਤੀ । ਮੈਂ ਸ਼ਰਮਿੰਦਾ ਵੀ ਹਾਂ ਕਿ ਜੋ ਸੁਪਨੇ ਸੀ ਉਹ ਅਸੀਂ ਪੂਰੇ ਨਹੀਂ ਕਰ ਸਕੇ । ਜੇ ਕਦੇ ਤੁਹਾਨੂੰ ਮੇਰੀ ਮਦਦ ਦੀ ਲੋੜ ਹੋਵੇ ਜ਼ਰੂਰ ਦੱਸਣਾ ਜਿੰਨੇ ਜੋਗਾ ਵੀ ਹਾਂ ਹਾਜ਼ਰ ਜ਼ਰੂਰ ਹੋਵਾਂਗਾ ।
ਹੋ ਸਕੇ ਤੇ ਸਾਰੇ ਮੁਆਫ ਕਰ ਦਿਉ । ਧੰਨਵਾਦ ।
ਜੋ ਕਲੱਬ ਦਾ ਖਾਤਾ ਸੀ ਉਸ ਵਿੱਚ ਜੋ ਬਕਾਇਆ ਰਾਸ਼ੀ ਸੀ ਉਸ ਦੇ ਪਿੰਡ ਵਿੱਚ ਬੈਠਣ ਵਾਲ਼ੇ ਕੰਕਰੀਟ ਦੇ ਬੈਂਚ ਲਗਵਾ ਕੇ ਉਹ ਵੀ ਬੰਦ ਕਰ ਦਿੱਤਾ ਗਿਆ ਹੈ ।
ਅਖੀਰ ਤੇ ਪਿੰਡ ਵਾਸੀਆਂ ਨੂੰ ਉਹਨਾਂ ਦੀ ਸਿਆਸਤ ਮੁਬਾਰਕ ਹੋਵੇ ।
ਬਾਹਰ ਵਾਲ਼ੇ ਭਰਾਵਾਂ ਕੋਲ਼ੋਂ ਮੁਆਫ਼ੀ ।

ਪਤਾ ਲੱਗਿਆ ਸੀ ਕਿ ਪਿੰਡ ਦੀ ਗਰਾਊਂਡ ਦਾ ਜੋ ਕੰਮ ਕਲੱਬ ਵੱਲੋਂ ਸ਼ੁਰੂ ਕੀਤਾ ਗਿਆ ਸੀ ਪਰ ਬਾਕੀ ਰਹਿੰਦਾ ਕੰਮ ਆਪਣੇ ਪਿੰਡ ਦੇ ਯੂ.ਐੱਸ.ਏ ਰਹਿੰਦੇ Ravi Sher Singh ਇਕੱਲੇ ਹੀ ਪੂਰਾ ਕਰਵਾਉਣਾਂ ਚਾਹੁੰਦੇ ਨੇ । ਉਹਨਾਂ ਨੂੰ ਬੇਨਤੀ ਹੈ ਕਿ ਜੇ ਉਹ ਅਜਿਹਾ ਕਰਨਾ ਚਾਹੁੰਦੇ ਨੇ ਤੇ ਕਿਰਪਾ ਕਰਕੇ ਜ਼ਰੂਰ ਕਰਵਾ ਦੇਣ । ਅਸੀਂ ਸਾਰੇ ਉਹਨਾਂ ਦੇ ਧੰਨਵਾਦੀ ਹੋਵਾਂਗੇ । ਕਿਉਂਕਿ ਕਲੱਬ ਦਾ ਮਕਸਦ ਹੀ ਪਿੰਡ ਨੂੰ ਵਧੀਆ ਬਣਾਉਣਾ ਸੀ । ਆਉਣ ਵਾਲ਼ੇ ਸਮੇਂ ਵਿੱਚ ਕੋਈ ਵੀ ਪਿੰਡ ਲਈ ਕੁੱਝ ਚੰਗਾ ਕਰਦਾ ਹੈ ਤੇ ਸਾਨੂੰ ਦੇਖ ਕੇ ਬਹੁਤ ਖ਼ੁਸ਼ੀ ਹੋਵੇਗੀ ।

ਇੱਕ ਵਾਰ ਫਿਰ ਸਭ ਤੋਂ ਮੁਆਫ਼ੀ ਤੇ ਸਭ ਦਾ ਧੰਨਵਾਦ ।

Photos from Jama Rai N.R.I Charity Club's post 17/02/2019

ਡਾਕਟਰ ਅੈਸ.ਪੀ ਸਿੰਘ ਉਬਰਾਏ ਜੀ ਦੀ ਗਤੀਸ਼ੀਲ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੈਨ.ਆਈ ਅਾਰ ਕਲੱਬ ਜਾਮਾਰਾਏ ਦੇ ਸਹਿਯੋਗ ਨਾਲ 356 ਵਾਂ ਅੱਖਾਂ ਦਾ ਫ੍ਰੀ ਕੈਂਪ ਸਰਕਾਰੀ ਹਾਈ ਸਕੂਲ ਜਾਮਾਰਾਏ ਵਿਖੇ ਲਗਾਇਆ ਗਿਅਾ ।

ਕੈਂਪ ਵਿੱਚ 730 ਮਰੀਜ਼ਾਂ ਦਾ ਚੈਕਅੱਪ ਕਰ 335 ਲੋੜਵੰਦ ਮਰੀਜ਼ਾਂ ਨੂੰ ਨਜ਼ਰ ਦੀਅਾ ਅੈਨਕਾਂ,ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਅਤੇ 65 ਮਰੀਜ਼ਾਂ ਦੀ ਚੋਣ ਅਾਪ੍ਰੇਸ਼ਨ ਲਈ ਕੀਤੀ ਗਈ ਜਿਹਨਾਂ ਦੇ ਅਾਪ੍ਰੇਸ਼ਨ ਟਰੱਸਟ ਵੱਲੋਂ ਬਿਲਕੁੱਲ ਫ੍ਰੀ ਕਰਵਾਏ ਜਾਣਗੇ ! ਚੁਣੇ ਹੋਏ ਮਰੀਜ਼ਾਂ ਨੂੰ ਲਈ ਸ਼ੰਕਰਾ ਕੇਅਰ ਹਸਪਤਾਲ ਲੁਧਿਅਾਣਾ ਰਵਾਨਾ ਕਰ ਦਿੱਤਾ ਗਿਅਾ ।
ਬਹੁਤ-ਬਹੁਤ ਧੰਨਵਾਦ ਜੀ ਸਭ ਦਾ ।

15/02/2019

ਅੱਖਾਂ ਦਾ ਫ੍ਰੀ ਕੈਂਪ ।

ਸਰਦਾਰ ਅੈਸ.ਪੀ ਸਿੰਘ ਉਬਰਾਏ ਜੀ ਦੀ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੈਨ.ਅਾਰ.ਆਈ ਕਲੱਬ ਦੇ ਸਹਿਯੋਗ ਨਾਲ ਪਿੰਡ ਜਾਮਾਰਾਏ ਵਿਖੇ ਅੱਖਾਂ ਦਾ ਫ੍ਰੀ ਕੈਂਪ 17 ਫ਼ਰਵਰੀ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ ।

ਜੋ ਮਰੀਜ਼ ਅਾਪ੍ਰੇਸ਼ਨ ਲਈ ਚੁਣੇ ਜਾਣਗੇ ਉਹਨਾਂ ਦੇ ਅਾਪ੍ਰੇਸ਼ਨ ਸ਼ੰਕਰਾ ਅਾਈ ਹਸਪਤਾਲ ਲੁਧਿਅਾਣਾ ਤੋਂ ਉੱਚ ਤਕਨੀਕ ਨਾਲ ਬਿਲਕੁੱਲ ਫ੍ਰੀ ਕਰਵਾਏ ਜਾਣਗੇ ।

ਮਰੀਜ਼ ਨੂੰ ਹਸਪਤਾਲ ਲੈ ਕੇ ਅਾਉਣ-ਜਾਣ,ਰਹਿਣ-ਖਾਣ ਦਾ ਸਾਰਾ ਪ੍ਰਬੰਧ ਟਰੱਸਟ ਵੱਲੋਂ ਕੀਤਾ ਜਾਵੇਗਾ ।

ਲੋੜਵੰਦ ਮਰੀਜ਼ਾਂ ਨੂੰ ਨਜ਼ਰ ਦੀਆਂ ਅੈਨਕਾਂ ਮੁਫ਼ਤ ਤਕਸੀਮ ਕੀਤੀਆਂ ਜਾਣਗੀਆਂ ।

ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਬਿਲਕੁੱਲ ਫ੍ਰੀ ਦਿੱਤੀਆਂ ਜਾਣਗੀਆਂ

ਵਧੇਰੇ ਜਾਣਕਾਰੀ ਲਈ 98763-57646,88725-05690 ਤੇ ਸੰਪਰਕ ਕਰ ਸਕਦੇ ਹੋ ।

ਬੇਨਤੀ ਹੈ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਕੈਂਪ ਦਾ ਲਾਹਾ ਲੈ ਸਕਣ । ਧੰਨਵਾਦ ਜੀ ।

31/01/2019
31/01/2019

(ਅੱਖਾਂ ਦਾ ਫਰੀ ਮੈਡੀਕਲ ਕੈਂਪ)
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਰਹਿਨੁਮਾਈ ਹੇਠ, ਐਨ.ਆਰ.ਆਈ ਕਲੱਬ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ਼ 17 ਫਰਵਰੀ ਦਿਨ ਐਤਵਾਰ ਨੂੰ
ਸਰਕਾਰੀ ਹਾਈ ਸਕੂਲ
ਪਿੰਡ ਜਾਮਾਰਾਏ
ਤਹਿ: ਖਡੂਰ ਸਾਹਿਬ
ਜਿਲਾ ਤਰਨ ਤਾਰਨ ਵਿਖੇ
ਅੱਖਾਂ ਦਾ ਫਰੀ ਮੈਡੀਕਲ ਲਾਇਆ ਜਾ ਰਿਹਾ ਹੈ । ਜਿਸ ਵਿੱਚ ਅੱਖਾਂ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜਾਂ ਦਾ ਚੈੱਕ-ਅੱਪ ਕਰਕੇ ਫਰੀ ਦਵਾਈਆਂ ਦਿੱਤੀਆਂ ਜਾਣਗੀਆਂ ਤੇ ਲੋੜਵੰਦ ਮਰੀਜਾਂ ਦੇ ਆਪਰੇਸ਼ਨ ਵੀ ਕਰਵਾਏ ਜਾਣਗੇ ।
ਸਭ ਨੂੰ ਬੇਨਤੀ ਹੈ ਕਿ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਲ਼ੇ-ਦੁਆਲ਼ੇ ਦੇ ਪਿੰਡਾਂ ਦੇ ਵੱਧ ਤੋਂ ਵੱਧ ਲੋਕ ਫਾਇਦਾ ਲੈ ਸਕਣ ।
ਵਧੇਰੇ ਜਾਣਕਾਰੀ ਲਈ ਇਸ਼ਤਿਹਾਰ ਵਿੱਚ ਦਿੱਤੇ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ ।
ਧੰਨਵਾਦ ਜੀ ।

Photos from Jama Rai N.R.I Charity Club's post 30/01/2019

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ।
ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਇਹ ਐੱਨ.ਆਰ.ਆਈ ਕਲੱਬ ਆਪਾਂ ਪ੍ਰਦੇਸੀਂ ਵੱਸਦੇ ਵੀਰਾਂ ਦੇ ਸਹਿਯੋਗ ਨਾਲ਼ ਪਿੰਡ ਦੀ ਭਲਾਈ ਲਈ ਬਣਾਇਆ ਸੀ । ਜਿਸ ਤਹਿਤ ਪਿੰਡ ਦੇ ਨੌਜਵਾਨਾਂ ਤੇ ਬਾਹਰਲੇ ਮੁਲਕੀਂ ਵੱਸਦੇ ਭਰਾਵਾਂ ਦੀ ਮਦਦ ਸਦਕਾ ਬਹੁਤ ਸਾਰੇ ਕੰਮ ਕਰਵਾਏ ਗਏ । ਜੋ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ।
ਪਰ ਅਫਸੋਸ ਕਿ ਸਾਨੂੰ ਇਹ ਕੰਮ ਸਰਪੰਚੀ ਦੀਆਂ ਵੋਟਾਂ ਕਰਕੇ ਰੋਕਣਾਂ ਪਿਆ ਸੀ । ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਪਿੰਡਾਂ ਵਿੱਚ ਪੋਲੀਟੀਕਲ ਸਿਸਟਮ ਕਿਵੇਂ ਦਾ ਹੈ ।
ਬਾਹਰ ਵਾਲ਼ੇ ਵੀਰਾਂ ਦੀ ਸੋਚ ਸਿਰਫ ਤੇ ਸਿਰਫ ਪਿੰਡ ਨੂੰ ਸੋਹਣਾਂ ਬਣਾਉਣ ਦੀ ਹੈ ।
ਅਸੀਂ ਉਦੋਂ ਹੀ ਕਿਹਾ ਸੀ ਕਿ ਜੋ ਵੀ ਸਰਪੰਚ ਬਣੇਗਾ ਜੇ ਉਹ ਪਿੰਡ ਬਾਰੇ ਕੁੱਝ ਸੋਚੇਗਾ ਤੇ ਅਸੀਂ ਜਿੰਨਾਂ ਵੀ ਹੋ ਸਕਿਆ ਪਿੰਡ ਦੀ ਭਲਾਈ ਲਈ ਉਸ ਦਾ ਸਾਥ ਦੇਵਾਂਗੇ । ਸਾਡੇ ਲਈ ਇਹ ਗੱਲ ਕੋਈ ਮਾਅਨੇ ਨਈ ਰੱਖਦੀ ਕਿ ਸਰਪੰਚ ਕੌਣ ਤੇ ਕਿਸ ਪਾਰਟੀ ਦਾ ਹੈ । ਸਾਡੀ ਸੋਚ ਪਿੰਡ ਨੂੰ ਸੋਹਣਾਂ ਬਣਾਉਣਾ ਹੈ ।
ਅਸੀਂ ਧੰਨਵਾਦੀ ਹਾਂ ਪਿੰਡ ਦੇ ਨੌਜਵਾਨਾਂ ਦੇ ਜਿੰਨਾਂ ਦਿਨ-ਰਾਤ ਮਿਹਨਤ ਕਰਕੇ ਬਹੁਤ ਸਾਰੇ ਕੰਮ ਕਰਵਾਏ । ਅਸੀਂ ਪਿੰਡ ਵਾਸੀਆਂ ਦੇ ਵੀ ਧੰਨਵਾਦੀ ਹਾਂ ਜਿੰਨਾਂ ਨੇ ਤਨ-ਮਨ ਤੇ ਧਨ ਨਾਲ਼ ਸਾਥ ਦਿੱਤਾ ।
ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ ਜਿੰਨਾਂ ਨੂੰ ਇਹ ਕੰਮ ਪਸੰਦ ਨਹੀਂ ਸੀ ।
ਹੁਣ ਨਵੀਂ ਬਣੀ ਪੰਚਾਇਤ ਵੱਲੋਂ ਪਿੰਡ ਲਈ ਕੰਮ ਕਰਨ ਦੀ ਹਾਮੀਂ ਭਰਨ ਤੇ ਬਾਹਰ ਵਾਲ਼ੇ ਵੀਰ ਜਿੰਨਾਂ ਹੋ ਸਕਿਆ ਸਾਥ ਦੇਣਗੇ ।
ਉਮੀਦ ਕਰਦੇ ਹਾਂ ਕਿ ਪਿੰਡ ਵਾਸੀ ਵੀ ਪਾਰਟੀ-ਬਾਜੀ ਤੋਂ ਉੱਪਰ ਉੱਠ ਕੇ ਪਿੰਡ ਲਈ ਸੋਚਣਗੇ।
ਧੰਨਵਾਦ ।

Photos from Jama Rai N.R.I Charity Club's post 30/01/2019

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ।
ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਇਹ ਐੱਨ.ਆਰ.ਆਈ ਕਲੱਬ ਆਪਾਂ ਪ੍ਰਦੇਸੀਂ ਵੱਸਦੇ ਵੀਰਾਂ ਦੇ ਸਹਿਯੋਗ ਨਾਲ਼ ਪਿੰਡ ਦੀ ਭਲਾਈ ਲਈ ਬਣਾਇਆ ਸੀ । ਜਿਸ ਤਹਿਤ ਪਿੰਡ ਦੇ ਨੌਜਵਾਨਾਂ ਤੇ ਬਾਹਰਲੇ ਮੁਲਕੀਂ ਵੱਸਦੇ ਭਰਾਵਾਂ ਦੀ ਮਦਦ ਸਦਕਾ ਬਹੁਤ ਸਾਰੇ ਕੰਮ ਕਰਵਾਏ ਗਏ । ਜੋ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ।
ਪਰ ਅਫਸੋਸ ਕਿ ਸਾਨੂੰ ਇਹ ਕੰਮ ਸਰਪੰਚੀ ਦੀਆਂ ਵੋਟਾਂ ਕਰਕੇ ਰੋਕਣਾਂ ਪਿਆ ਸੀ । ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਪਿੰਡਾਂ ਵਿੱਚ ਪੋਲੀਟੀਕਲ ਸਿਸਟਮ ਕਿਵੇਂ ਦਾ ਹੈ ।
ਬਾਹਰ ਵਾਲ਼ੇ ਵੀਰਾਂ ਦੀ ਸੋਚ ਸਿਰਫ ਤੇ ਸਿਰਫ ਪਿੰਡ ਨੂੰ ਸੋਹਣਾਂ ਬਣਾਉਣ ਦੀ ਹੈ ।
ਅਸੀਂ ਉਦੋਂ ਹੀ ਕਿਹਾ ਸੀ ਕਿ ਜੋ ਵੀ ਸਰਪੰਚ ਬਣੇਗਾ ਜੇ ਉਹ ਪਿੰਡ ਬਾਰੇ ਕੁੱਝ ਸੋਚੇਗਾ ਤੇ ਅਸੀਂ ਜਿੰਨਾਂ ਵੀ ਹੋ ਸਕਿਆ ਪਿੰਡ ਦੀ ਭਲਾਈ ਲਈ ਉਸ ਦਾ ਸਾਥ ਦੇਵਾਂਗੇ । ਸਾਡੇ ਲਈ ਇਹ ਗੱਲ ਕੋਈ ਮਾਅਨੇ ਨਈ ਰੱਖਦੀ ਕਿ ਸਰਪੰਚ ਕੌਣ ਤੇ ਕਿਸ ਪਾਰਟੀ ਦਾ ਹੈ । ਸਾਡੀ ਸੋਚ ਪਿੰਡ ਨੂੰ ਸੋਹਣਾਂ ਬਣਾਉਣਾ ਹੈ ।
ਅਸੀਂ ਧੰਨਵਾਦੀ ਹਾਂ ਪਿੰਡ ਦੇ ਨੌਜਵਾਨਾਂ ਦੇ ਜਿੰਨਾਂ ਦਿਨ-ਰਾਤ ਮਿਹਨਤ ਕਰਕੇ ਬਹੁਤ ਸਾਰੇ ਕੰਮ ਕਰਵਾਏ । ਅਸੀਂ ਪਿੰਡ ਵਾਸੀਆਂ ਦੇ ਵੀ ਧੰਨਵਾਦੀ ਹਾਂ ਜਿੰਨਾਂ ਨੇ ਤਨ-ਮਨ ਤੇ ਧਨ ਨਾਲ਼ ਸਾਥ ਦਿੱਤਾ ।
ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ ਜਿੰਨਾਂ ਨੂੰ ਇਹ ਕੰਮ ਪਸੰਦ ਨਹੀਂ ਸੀ ।
ਹੁਣ ਨਵੀਂ ਬਣੀ ਪੰਚਾਇਤ ਵੱਲੋਂ ਪਿੰਡ ਲਈ ਕੰਮ ਕਰਨ ਦੀ ਹਾਮੀਂ ਭਰਨ ਤੇ ਬਾਹਰ ਵਾਲ਼ੇ ਵੀਰ ਜਿੰਨਾਂ ਹੋ ਸਕਿਆ ਸਾਥ ਦੇਣਗੇ ।
ਉਮੀਦ ਕਰਦੇ ਹਾਂ ਕਿ ਪਿੰਡ ਵਾਸੀ ਵੀ ਪਾਰਟੀ-ਬਾਜੀ ਤੋਂ ਉੱਪਰ ਉੱਠ ਕੇ ਪਿੰਡ ਲਈ ਸੋਚਣਗੇ। ਆਉ ਸਾਰੇ ਮਿਲ਼ ਕੇ ਪਿੰਡ ਨੂੰ ਸੋਹਣਾਂ ਬਣਾਉਣ ਦਾ ਯਤਨ ਕਰੀਏ ।
ਧੰਨਵਾਦ ।

Want your business to be the top-listed Gym/sports Facility in Tarn Taran?

Click here to claim your Sponsored Listing.

Location

Telephone

Website

Address


Jama Rai
Tarn Taran
143411