Kabaddi Portugal 007
Informações para nos contactar, mapa e direções, formulário para nos contactar, horário de funcionamento, serviços, classificações, fotos, vídeos e anúncios de Kabaddi Portugal 007, Desportos, Lisbon.
29/07/2021
ਅੱਜ ਦੇ ਚਾਂਗਲੀ{ਸੰਗਰੂਰ}ਕਬੱਡੀ ਟੂਰਨਾਮੈਂਟ
ਦਾਫਾਈਨਲ ਰਿਜਲਟ👇
🥇ਦੋਦਾ👉🏻(15)41000💰
🥈ਕਲਸੀਆ👉🏻(5) 31000💰
➡️ਬੈਸਟ ਰੇਡਰ👉🏻ਗੁਰੀ ਧਲੇਰ 4ਰੇਡਾ 4ਨੰਬਰ
➡️ਬੈਸਟ ਜਾਫੀ👉🏻ਕਾਲਾ ਦੋਦਾ 5ਟੱਚ 4ਜੱਫੇ,ਸਤਨਾਮ ਖੇੜੀ ਚਹਿਲਾਂ {ਜੁਆਇੰਟ}
ਬੈਸਟਾ ਨੂੰ 51-5100💸ਸੀ
➡️ਕਲਸੀਆ ਟੀਮ👉🏻ਰਵੀ ਕਲਸੀਆ,ਸਫੀ ਰਸੀਣ ਵਾਲਾ,ਗੋਪੀ ਗੜ੍ਹੀ ਵਾਲਾ,ਕਮਲ ਕਲਸੀਆ,,ਆਦਿ
➡️ਦੋਦਾ ਟੀਮ👉🏻ਗੂਰੀ ਧਲੇਰ,ਰੁਪਿੰਦਰ ਦੋਦਾ,ਘੋੜਾ ਦੋਦਾ,ਲਵਲੀ ਦੋਦਾ,ਕਾਲਾ ਦੋਦਾ,ਸਤਨਾਮ ਖੇੜੀ ਚਹਿਲਾਂ,,ਆਦਿ
➡️ਕੁਮੈਂਟੇਟਰ🎤ਅਮਰੀਕ ਖੋਸਾ ਕੋਟਲਾ,ਬੱਬੂ ਖੰਨਾ ਨੇ ਬਹੁਤ ਸੋਹਣੇ ਬੋਲ ਬੋਲੇ
09/04/2021
ਕਿਸਾਨੀ ਸੰਘਰਸ਼ ਨੂੰ ਸਮਰਪਿਤ ਅੱਜ ਦੇ #ਭਾਨਾ ਪਿੰਡ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਨਤੀਜਾ ⬇️
ਪਹਿਲਾ ਸਥਾਨ ➡️ #ਦੋਆਬਾ_ਵਾਰੀਅਰਜ਼ ਸੁਰਖਪੁਰ 💰51000
ਦੂਸਰਾ ਸਥਾਨ ➡️ #ਝਿੰਗੜਾਂ_ਕਲਾਂ 💰41000
ਬੈਸਟ ਰੇਡਰ ➡️ #ਜੱਸਾ_ਭਾਨਾ #ਜੋਤਾ_ਮਹਿਮਦਵਾਲ
ਬੈਸਟ ਜਾਫੀ ➡️ #ਯਾਦਾ_ਸੁਰਖਪੁਰ, #ਯੋਧਾ_ਸੁਰਖਪੁਰ
#ਸੁਰਖਪੁਰ_ਟੀਮ👉ਯਾਦਾ, ਯੋਧਾ ਸੁਰਖਪੁਰ, ਜੱਸਾ ਭਾਨਾ, ਬਿੱਲੀ ਲੱਲੀਆਂ, ਅੰਬਾ ਸੁਰਸਿੰਘ, ਬੁਲੇਟ ਖੀਰਾਂਵਾਲੀ,ਸ਼ਾਜੀ ਸ਼ਕਰਪੁਰ, ਗਿੰਨੀ ਮਹਿਮਦਵਾਲ, ਲਵਲੀ ਮਹਿਮਦਵਾਲ ਸੱਤੂ ਸੁਰਖਪੁਰ ਆਦਿ ।
#ਝਿੰਗੜਾਂ_ਟੀਮ👉 ਸੋਹਣ ਰੁੜਕੀ, ਛੋਟਾ ਸੋਹਣ, ਭੂੰਡੀ ਮੱਲਪੁਰ ਅੜਕਾਂ,ਬਿੱਲਾ ਢੋਡੇ, ਨਵੂ ਔਜਲਾ,ਪਵੀ ਸਹੋਤਾ, ਘੁੱਗੀ ਸ਼ਾਹਪੁਰ,ਸੁੱਖਾ ਜੌੜੇ ਸਿੰਘਾਂ, ਛੋਟਾ ਗੱਲਾ, ਹਰਦੀਪ ਕਾਹਰੀ ਸਾਹਰੀ,ਅੰਮ੍ਰਿਤ ਕਾਹਰੀ ਸਾਹਰੀ ਬਿੱਟੂ ਪੁਰਹੀਰਾਂ, ਆਦਿ ।
12/12/2020
ਦਿੱਲੀ ਬਾਰਡਰਾ ਤੇ ਮੀਂਹ ਦਾ ਜ਼ੋਰ ਡਾਹਡਾ”
ਸਮਾਂ ਪਰਖ ਰਿਹਾ ਹਿੰਮਤ ਤੇ ਸਿਦੱਕ ਸਾਡਾ,
🙏🏻ਅਕਾਲ ਪੁਰਖ ਸਾਹਿਬ ਚੜ੍ਹਦੀਕਲਾ ਬਖਸ਼ਣ ਸਿੰਘਾਂ ਦਾ ਹਰ ਮੈਦਾਨ ਤੇ ਮੋਰਚਾ ਫਤਹਿ ਕਰਨ🙏🏻
28/10/2020
happy birhday
ਕਬੱਡੀ ਨਾਲ ਜੁੜਿਆ ਕਬੱਡੀ ਨਾਲ ਪਿਆਰ ਕਰਨ ਵਾਲਾ ਕੋਈ ਰਹਿ ਨਾ ਜਾਵੇ ਮੁਬਾਰਕਾਂ ਦੇਣ ਤੋਂ ਕਿਉਂਕਿ ਅੱਜ ਕਬੱਡੀ ਦੇ ਕਲੋਜ਼ ਫਾਈਟਰ ਪਾਲਾ ਜਲਾਲਪੁਰੀਆ ਦਾ ਜਨਮ ਦਿਨ ਆ । ਪਾਲੇ ਦੇ ਖੇਡ ਤਾਂ ਕਬੱਡੀ ਜਗਤ ਵਿੱਚ ਵਿਚਰ ਰਹੇ ਬੱਚੇ ਬੱਚੇ ਤੱਕ ਨੂੰ ਪਤਾ । ਪਰ ਪਾਲੇ ਵਿੱਚ ਜੋ ਨਿਮਰਤਾ ਉਸ ਨਾਲ ਪਾਲੇ ਦੀ ਖੇਡ ਚਾਰ ਕਦਮ ਬੁਲੰਦੀਆਂ ਵੱਲ ਹੀ ਗਈ ਆ । ਪਾਲੇ ਦੀ ਨਿਮਰਤਾ ਉਹ ਹਰ ਇਨਸਾਨ ਵਿਸਥਾਰ ਵਿੱਚ ਦੱਸ ਸਕਦਾ ਜੋ ਪਾਲੇ ਨਾਲ ਵਿਚਰਿਆ ਆ ।ਪਾਲੇ ਵਿੱਚ ਫੂੰ ਫ਼ਾਂ ਵਾਲੀ ਕੋਈ ਗੱਲ ਨਹੀਂ ।
ਕਸਬਾ ਲੋਹੀਆਂ ਜਿਲ੍ਹਾ ਜਲੰਧਰ ਕੋਲ ਪੈਂਦੇ ਪਿੰਡ ਜਲਾਲਪੁਰ ਦੇ ਕਿਸਾਨ ਪਰਿਵਾਰ ਸੋਹਣ ਸਿੰਘ ਸਿੱਧੂ ਅਤੇ ਸੁਰਜੀਤ ਕੌਰ ਜੀ ਸੁਭਾਗੇ ਜੋੜੇ ਤੋਂ ਬਿਨਾਂ ਅਜੋਕੀ ਕਬੱਡੀ ਦੀ ਗੱਲ ਕਰਨੀ ਹੋਵੇ ਕਬੱਡੀ ਦਾ ਇਤਿਹਾਸ ਲਿਖਣਾ ਹੋਵੇ ਤਾਂ ਮੁਮਕਿਨ ਲਗਦਾ ।ਮੱਧ ਵਰਗੀ ਪਰਿਵਾਰ ਜੋ 4-5 ਏਕੜ ਜ਼ਮੀਨ ਦੇ ਮਾਲਿਕ ਸੀ । ਉਹਨਾਂ ਦੇ ਘਰ 1984 ਵਿੱਚ ਰਣਜੀਤ ਸਿੰਘ ਸਿੱਧੂ ਅਤੇ 28 ਅਕਤੂਬਰ 1986 ਨੂੰ ਬਲਵੀਰ ਸਿੰਘ ਸਿੱਧੂ ਨਾਂ ਦੇ ਪੁੱਤਰਾਂ ਦਾ ਜਨਮ ਹੋਇਆ ।ਪਰਿਵਾਰ ਦੀ ਆਰਥਿਕ ਹਾਲਤ ਆਮ ਕਿਸਾਨ ਪਰਿਵਾਰਾਂ ਵਰਗੀ ਸੀ ।
ਬਲਵੀਰ ਸਿੰਘ ਨੇ ਪੰਜਵੀਂ ਤੱਕ ਦੀ ਸਿੱਖਿਆ ਆਪਣੇ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਦਸਵੀਂ ਤੱਕ ਦੀ ਪੜ੍ਹਾਈ ਪਿੰਡ ਨਾਹਲ ਤੋਂ ਪੂਰੀ ਕੀਤੀ । ਬਲਵੀਰ ਛੋਟੇ ਹੁੰਦੇ ਤੋਂ ਹੀ ਸੰਗਰਾਂਦ ਦੇ ਦਿਹਾੜੇ ਤੇ ਧਾਰਮਿਕ ਅਸਥਾਨ ਸੀਚੇਵਾਲ ਆਪਣੇ ਮਾਪਿਆਂ ਨਾਲ ਜਾਣਾ ਗਿਝ ਗਿਆ ਸੀ , ਜਿਥੇ ਹਰੇਕ ਸੰਗਰਾਂਦ ਨੂੰ ਬੱਚਿਆਂ ਦੀ ਕਬੱਡੀ ਦੇ ਮੁਕਾਬਲੇ ਹੁੰਦੇ ਸੀ । ਪਾਲਾ ਵੀ ਜਦੋਂ ਅੱਠਵੀ ਕਲਾਸ ਵਿੱਚ ਪੜ੍ਹਦਾ ਸੀ ਤਾਂ ਇਹਨਾਂ ਮੈਚਾਂ ਦਾ ਹੌਲੀ ਹੌਲੀ ਹਿੱਸਾ ਬਣਨ ਲੱਗਾ । ਤੇ ਨਾਲ ਹੀ ਨੇੜਲੇ ਪਿੰਡ ਮੂਲੇਵਾਲ ਖਹਿਰਾ ਦੇ ਹੁੰਦੇ ਟੂਰਨਾਮੈਂਟ ਵਿੱਚ ਵਜਨੀ ਕਬੱਡੀ 35-40 ਖੇਡਣ ਲੱਗ ਪਿਆ । 18 ਕੁ ਸਾਲ ਦੇ ਪਾਲੇ ਨੇ ਲੋਹੀਆਂ ਤੋਂ ਆਪਣੀ +2 ਦੀ ਪੜ੍ਹਾਈ ਪੂਰੀ ਕਰ ਲਈ ਓਦੋਂ ਤੱਕ ਉਸਨੂੰ ਕਬੱਡੀ ਦੀ ਕਾਫੀ ਚੇਟਕ ਲੱਗ ਗਈ । ਫੇਰ ਵਜਨੀ ਕਬੱਡੀ ਖੇਡਦਾ ਖੇਡਦਾ ਓਪਨ ਵਿੱਚ ਪ੍ਰਵੇਸ਼ ਕਰ ਗਿਆ ।
2006 ਵਿੱਚ ਦੇਬਾ ਭੰਡਾਲ ਨੇ ਉਸਨੂੰ ਦਸ਼ਮੇਸ਼ ਕਬੱਡੀ ਕਲੱਬ ਕਪੂਰਥਲਾ ਵਿੱਚ ਸ਼ਾਮਿਲ ਕਰ ਲਿਆ । ਦੇਵੀ ਤਲਾਬ ਕਪੂਰਥਲੇ ਹੋਏ ਮੈਚ ਵਿੱਚ ਉਸਨੇ ਕਿੰਦਾ ਬਿਹਾਰੀਪੁਰ ਨੂੰ ਜੱਫਾ ਲਾਕੇ ਆਪਣੀ ਹੋਂਦ ਨੂੰ ਦਰਸਾ ਦਿੱਤਾ । ਕਬੱਡੀ ਪ੍ਰੇਮੀਆਂ ਨੂੰ ਪਤਾ ਚੱਲ ਗਿਆ ਕਿ ਇੱਕ ਹੋਰ ਕਬੱਡੀ ਖਿਡਾਰੀ ਕਬੱਡੀ ਵਿੱਚ ਪ੍ਰਵੇਸ਼ ਕਰ ਗਿਆ
2007 ਦਾ ਸਾਲ ਉਸ ਲਈ ਖੱਟੇ ਮਿੱਠੇ ਤਜਰਬੇ ਲਿਆਇਆ ਜਦੋਂ ਉਸਦੀ ਇੰਗਲੈਂਡ ਸੀਜ਼ਨ ਲਈ ਦਾ ਚੋਣ ਹੋ ਚੁੱਕੀ ਸੀ ਪਰ ਇੱਕ ਐਕਸੀਡੈਂਟ ਦੌਰਾਨ ਉਸਦੇ ਪੱਟ ਤੇ ਕਾਫੀ ਸੱਟ ਲੱਗ ਗਈ
ਉਸਦੇ ਜਹਾਜ਼ ਵਿੱਚ ਝੂਟਿਆਂ ਦੇ ਸਫ਼ਰ ਦੀ ਸ਼ੁਰੂਆਤ 2008 ਵਿੱਚ ਦੇਬਾ ਭੰਡਾਲ ਬਿੰਦਰ ਸੈਦੋਵਾਲ ਅਤੇ ਦਲਜੀਤ ਵਿਰਕ ਸੈਫਲਾਬਾਦ ਦੇ ਯਤਨਾਂ ਨਾਲ ਹੋਈ ਜਦੋ ਉਸਨੂੰ ਵਿਦੇਸ਼ ਦੀ ਧਰਤੀ ਨਿਊਜ਼ੀਲੈਂਡ ਖੇਡਣ ਦਾ ਮੌਕਾ ਮਿਲਿਆ ਜਿੱਥੇ ਉਹ 2-3 ਕੱਪਾਂ ਦਾ ਬੈਸਟ ਰਿਹਾ । ਜਿਥੋਂ ਉਸਦੀ ਸਿੱਧੀ ਚੋਣ ਕਨੇਡਾ ਸੀਜ਼ਨ ਲਈ ਹੋ ਗਈ ।
ਭਾਵੇਂ ਪਾਲੇ ਨੇ ਮੋਟਰਸਾਈਕਲ, ਗੱਡੀਆਂ , ਮੱਝਾਂ, ਕੈਸ਼ ਅਤੇ ਵਰਲਡ ਕੱਪ ਵਿਚੋਂ ਟਰੈਕਟਰ ਵੀ ਜਿੱਤਿਆ ਕੰਬਾਇਨ ਵੀ ਜਿੱਤੀ ਇਥੋਂ ਤੱਕ 7 ਲੱਖ ਦਾ ਜੱਫਾ ਵੀ ਲਾ ਦਿੱਤਾ ਆ ਪਰ 2009 ਵਿੱਚ ਜਦੋਂ ਉਸਨੇ ਰਾਏਕੋਟ ਦੇ ਕੱਪ ਤੋ ਜ਼ਿੰਦਗੀ ਦਾ ਪਹਿਲਾ ਮੋਟਰਸਾਈਕਲ ਜਿੱਤਿਆ ਤਾਂ ਉਸ ਖੁਸ਼ੀ ਭਰੇ ਪਲ ਉਹ ਕਦੇ ਨੀ ਭੁੱਲ ਸਕਦਾ ਉਸ ਦਿਨ ਉਸ ਦੇ ਘਰ ਵਿਆਹ ਵਰਗਾ ਮਾਹੌਲ ਸੀ ।
ਪਾਲੇ ਦੀ ਦਾਦੀ ਜੀ ਨੇ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਸੁਲਤਾਨਪੁਰ ਤੇ ਮੱਸਿਆ ਤੇ ਜਾਣ ਦਾ ਸੁਖਿਆ ਹੋਇਆ । ਇਸ ਲਈ ਹੁਣ ਪਰਿਵਾਰ ਦਾ ਕੋਈ ਵੀ ਮੈਂਬਰ ਮੱਸਿਆ ਦੇ ਦਿਨ ਸੁਲਤਾਨਪੁਰ ਹਾਜ਼ਰੀ ਭਰਦੇ ਨੇ। ਪਰ ਜੋ ਇਸ ਸੁਖਣਾ ਨੂੰ ਪਾਲੇ ਦੀ ਖੇਡ ਨਾਲ ਜੋੜਦੇ ਹਨ ਉਹ ਗਲਤ ਤੱਥ ਆ ।
2010 ਵਿੱਚ ਐਬਸਫੋਰਡ ਵਿਖੇ ਇੱਕ ਮੈਚ 14 ਜੱਫੇ ਪ੍ਰਸਿੱਧ ਖਿਡਾਰੀਆਂ ਕਾਕਾ ਕਾਹਰੀ ਸਾਹਰੀ ਤੇਜ਼ੀ ਪੂਨੀਆ ਤੇ ਲਾਡੀ ਉਟਾਲਾਂ ਨੂੰ ਲਾਏ ।
ਪੰਜਾਬ ਵਿੱਚ ਫੈਡਰੇਸ਼ਨ ਦੇ ਮੈਚ ਦਸ਼ਮੇਸ਼ ਕਬੱਡੀ ਕਲੱਬ ਕਪੂਰਥਲਾ, ਸ਼ਹੀਦ ਬਚਨ ਸਿੰਘ ਕਬੱਡੀ ਕਲੱਬ ਦਿੜ੍ਹਬਾ ਅਤੇ ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਖੇਡਣ ਵੱਲੋਂ ਖੇਡਣ ਵਾਲਾ ਪਾਲਾ ਹੁਣ ਜਿੰਨਾ ਚਿਰ ਕਬੱਡੀ ਖੇਡੇਗਾ ਉਹ ਸਿਰਫ ਤੇ ਸਿਰਫ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆਂ ਲਈ ਖੇਡੇਗਾ ।
ਨਵਾਂ ਸ਼ਹਿਰ ਦੇ ਕਬੱਡੀ ਕੱਪ ਤੇ 7 ਲੱਖ ਦਾ ਜੱਫਾ ਲਾਕੇ ਜੋ ਰਕਮ ਸੀ ਉਹ ਪੂਰੇ ਦਾ ਪੂਰਾ ਰਾਏ ਬ੍ਰਦਰਜ਼ ਆਸਟ੍ਰੇਲੀਆ ਨੇ ਪਾਲੇ ਦੇ ਘਰ ਆਕੇ ਦੇ ਦਿੱਤਾ ਜਿਸ ਲਈ ਪਾਲਾ ਰਾਏ ਭਰਾਵਾਂ ਦਾ ਸ਼ੁਕਰਗੁਜ਼ਾਰ ਆ।
ਪਾਲੇ ਤੇ ਬੈਨ ਲਾਉਣ ਵਾਲੇ ਜੈਲਸ ਸਨ ਹੋਰ ਕੋਈ ਨਹੀਂ ਜੇ ਪਰਚੀ ਪਾਕੇ ਪਾਲੇ ਦੇ ਚੋਣ ਹੋਵੇ ਤਾਂ ਬੈਨ ਖਤਮ ਜੇ ਪਾਲਾ ਆਪਣੀ ਇੱਛਾ ਨਾਲ ਖੇਡਦਾ ਤਾਂ ਬੈਨ ਬਹਾਲ ।
ਪਾਲੇ ਨੂੰ ਚੰਗੇ ਮਾੜੇ ਟਾਈਮ ਵਿੱਚ ਸੇਵਾ ਸਿੰਘ ਰਾਣਾ ਅਤੇ ਸੁੱਖੀ ਬੈਂਸ ਇੰਗਲੈਂਡ ਦਾ ਫੁੱਲ ਸਹਿਯੋਗ ਰਹਿੰਦਾ । ਦੋ ਧੀਆਂ ਵਰਲੀਨ ਕੌਰ ਤੇ ਹਰਲੀਨ ਕੌਰ ਦਾ ਜਿੰਮੇਵਾਰ ਪਿਤਾ ਉਹਨਾਂ ਨੂੰ ਉੱਚ ਤੋਂ ਉੱਚ ਸਿੱਖਿਆ ਦਿਵਾਉਣ ਦੀ ਧਾਰੀ ਬੈਠਾ ।
ਪਾਲੇ ਅਨੁਸਾਰ ਸੀਜ਼ਨ ਵਿਚ ਜੋ ਫੈਡਰੇਸ਼ਨ ਦੇ ਕੱਪ ਕਰਾਏ ਜਾਂਦੇ ਨੇ ਓਹਨਾ ਲਈ ਰੂਲ ਹੋਣੇ ਲਾਜ਼ਮੀ ਨੇ । 15-20 ਕੱਪ ਹੋ ਜਾਣ ਸੀਜ਼ਨ ਦੇ ਕਾਫ਼ੀ ਨੇ । ਪਰ ਫੈਡਰੇਸ਼ਨ ਦੇ ਪਲੇਅਰ ਦੀ ਚੋਣ ਵੀ ਰੂਲ ਨਾਲ ਹੋਣੀ ਚਾਹੀਦੀ ਆ ।ਫੈਡਰੇਸ਼ਨ ਵਾਲੇ ਪਲੇਅਰ ਇੱਕ ਪਿੰਡ ਦੇ ਮੈਚ ਵੀ ਖੇਡੀ ਜਾਂਦੇ ਨੇ ਜਿਸ ਨਾਲ ਨਵੇਂ ਖਿਡਾਰੀ ਨੂੰ ਮੌਕਾ ਨੀ ਮਿਲਦਾ ।ਨਵੇਂ ਖਿਡਾਰੀ ਦਾ ਹੌਸਲਾਂ ਟੁੱਟ ਜਾਂਦਾ ।
ਜੇ ਆਪਾਂ ਸਾਰੇ ਜੋ ਕਬੱਡੀ ਲਈ ਜਿੰਮੇਵਾਰ ਆ ਇਸ ਗੱਲ ਲਈ ਸੁਚੇਤ ਨਾ ਹੋਏ ਤਾਂ ਕਬੱਡੀ ਖਤਮ ਹੋ ਜਾਵੇਗੀ । ਪਿੰਡ ਪੱਧਰ ਦੇ ਟੂਰਨਾਮੈਂਟ ਜਰੂਰ ਹੋਣੇ ਚਾਹੀਦੇ ਨੇ ।ਨਵੇਂ ਉੱਭਰ ਰਹੇ ਖਿਡਾਰੀਆਂ ਨੂੰ ਚਾਹੀਦਾ ਉਹ ਸਿੱਖਿਅਤ ਉਸਤਾਦ ਦੇ ਲੜ ਲੱਗਣ । ਜੋ ਓਪਨ ਖੇਡਿਆ ਹੋਵੇ ਜਿਸ ਨੂੰ ਖਾਧ ਖੁਰਾਕ ਦਾ ਪਤਾ ਹੋਵੇ ਪ੍ਰੈਕਟੀਕਲ ਦਾ ਪਤਾ ਹੋਵੇ ਸਹੀ ਮਿਹਨਤ ਕਰਨੀ ਜੋ ਦੱਸ ਸਕਦਾ ਜੇ ਇਹੋ ਜਿਹੇ ਉਸਤਾਦ ਦੀ ਸ਼ਰਨ ਲਈ ਜਾਵੇ ਤਾਂ ਤੁਸੀਂ ਲੰਬਾ ਸਮਾਂ ਖੇਡ ਸਕਦੇ ਹੋ ਪਰ ਜੇ ਸ਼ਾਰਟ ਕੱਟ ਰਾਹ ਤੁਰ ਪਏ ਤਾਂ ਪਹੁੰਚ ਤਾਂ ਜਲਦੀ ਜਾਵੋਗੇ ਕਿਓਂਕਿ ਇਸ ਰਾਹ ਵਿੱਚ ਟੋਏ ਬਹੁਤ ਨੇ ।
ਧੰਨ ਗੁਰ ਨਾਨਕ ਦਾ ਧਿਆਨ ਧਰਨ ਵਾਲਾ ਇਸੇ ਤਰ੍ਹਾ ਨਿਮਰਤਾ ਨਾਲ ਆਪਣੀ ਸਫਲਤਾ ਦੇ ਝੰਡੇ ਝਲਾਉਂਦਾ ਰਹੇ ।
23/10/2020
ਅੱਜ ਕਹਿੰਦੇ kabaddi wi fi ਪੇਜ ਵਾਲੇ ਅਮਿ੍ੰਤ ਚੀਮੇ ਦਾ ਜਨਮ ਦਿਨ ਏ ਇਹ ਵੀ ਭਰਾ ਆਪਣਾ ਕਬੱਡੀ ਦਾ ਵੱਡਾ ਸ਼ਦਾਈ ਆ ਕਈ ਵਾਰੀ ਤਾ ਮੁੰਡਾ ਕਮੇਟੀਆ ਤੋ ਵੱਧ ਟੈਨਸ਼ਨ ਲੈ ਜਾਦਾ ਸਾਊ ਸੁਭਾਅ ਤੇ ਦਿਲ ਦਾ ਸਾਫ ਆ ਭਰਾ ਸਾਡਾ ਸਾਡੇ ਵੱਲੋ ਤੇ ਪੂਰੇ ਕਬੱਡੀ ਜਗਤ ਵੱਲੋ ਜਨਮ ਦਿਨ ਮੁਬਾਰਕ
Admin =davinder Seechewal
Clique aqui para solicitar o seu anúncio patrocinado.
Localização
Categoria
Entre em contato com o negócio
Website
Endereço
Lisbon