08/29/2026
Welcome to new members!!
Kings Sports Culture Club of Sacramento is a non-profit organization that hosts and participates in Volleyball will be a new addition this year.
Our non-profit organization has hosted Kabaddi tournaments for the last two years. This year we will be holding our Third Annual Kabaddi Tournament. This tournament, like last year, will include a basketball tournament to go along with the Kabaddi.
08/29/2026
Welcome to new members!!
08/02/2026
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰਦੁਆਰਾ ਦਸ਼ਮੇਸ਼ ਦਰਬਾਰ, ਸੈਕਰਾਮੈਂਟੋ ਵਿਖੇ 14, 15 ਅਤੇ 16 ਅਗਸਤ ਨੂੰ ਗੁਰਮਤਿ ਸਮਾਗਮ ਸਜਾਏ ਜਾ ਰਹੇ ਹਨ।
ਇਨ੍ਹਾਂ ਦਿਵਾਨਾਂ ਵਿੱਚ ਹਾਜ਼ਰੀ ਭਰਨ ਅਤੇ ਗੁਰਬਾਣੀ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨ ਲਈ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ।
ਸਮੂਹ ਸੰਗਤਾਂ ਦੇ ਚਰਨਾਂ ਵਿੱਚ ਨਿਮਰ ਬੇਨਤੀ ਹੈ ਕਿ ਵੱਧ ਤੋਂ ਵੱਧ ਗੁਰੂ ਘਰ ਪਹੁੰਚ ਕੇ ਦਿਵਾਨਾਂ ਦੀ ਹਾਜ਼ਰੀ ਭਰੋ, ਗੁਰਬਾਣੀ ਦਾ ਲਾਹਾ ਪ੍ਰਾਪਤ ਕਰੋ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਦੇ ਭਾਗੀ ਬਣੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।🙏
Waheguru Ji Ka Khalsa, Waheguru Ji Ki Fateh.
A humble request to the entire Sikh Sangat:
Religious congregations (Diwans) are being held at Gurdwara Dashmesh Darbar, Sacramento, on August 14, 15, and 16.
We are honored to welcome Bhai Ranjit Singh Ji Dhadrianwale, who will be present to participate in the Diwans and share Gurbani Kirtan and spiritual discourse with the Sangat.
We respectfully request all members of the Sangat to attend in large numbers, seek the Guru’s blessings, and take part in these spiritually uplifting programs.
Waheguru Ji Ka Khalsa, Waheguru Ji Ki Fateh.🙏
Celebrating first Annual Khalsa Youth Games! We have students from all over Sacramento including local gurdwara Sunday schools, staff, parents, and local community members. We welcome all local Sangat to come celebrate and support the youth in these games and festivities. Huge thank you to Gurdwara Dashmesh Darbar, members of Kings Sports Club, and Diamond Club of California.
04/16/2026
Breaking News!!
ਕਬੱਡੀ ਟੂਰਨਾਮੈਂਟ ਮੁਲਤਵੀ ਕਰਨ ਦਾ ਐਲਾਨ
ਕਿੰਗਜ਼ ਸਪੋਰਟਸ ਕਲੱਬ ਸੈਕਰਾਮੈਂਟੋ ਦਾ ਵੱਡਾ ਫੈਸਲਾ
ਸੈਕਰਾਮੈਂਟੋ, 12 ਅਪ੍ਰੈਲ 2026 (ਐਤਵਾਰ):
ਕਿੰਗਜ਼ ਸਪੋਰਟਸ ਕਲੱਬ ਸੈਕਰਾਮੈਂਟੋ ਵੱਲੋਂ 12 ਅਪ੍ਰੈਲ ਨੂੰ ਫ਼ੈਟ ਡਕਸ ਪੀਜ਼ਾ ਵਿਖੇ ਹੋਈ ਮੀਟਿੰਗ ਦੌਰਾਨ ਇੱਕ ਮਹੱਤਵਪੂਰਨ ਫੈਸਲਾ ਲਿਆ ਗਿਆ।
ਮੀਟਿੰਗ ਵਿੱਚ 23 ਮਈ 2026 ਨੂੰ ਕਰਵਾਏ ਜਾਣ ਵਾਲੇ ਕਬੱਡੀ ਟੂਰਨਾਮੈਂਟ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸੰਸਾਰ ਪੱਧਰ ‘ਤੇ ਵੱਖ-ਵੱਖ ਕਬੱਡੀ ਫੈਡਰੇਸ਼ਨਾਂ, ਕਲੱਬਾਂ ਅਤੇ ਖੇਡ ਸੰਸਥਾਵਾਂ ਵੱਲੋਂ ਕਬੱਡੀ ਸੰਬੰਧੀ ਚੱਲ ਰਹੇ ਵਿਚਾਰਾਂ ਅਤੇ ਲਏ ਜਾ ਰਹੇ ਫੈਸਲਿਆਂ ਨੂੰ ਧਿਆਨ ਵਿੱਚ ਰੱਖਦਿਆਂ, ਕਲੱਬ ਵੱਲੋਂ ਸਾਂਝੇ ਤੌਰ ‘ਤੇ ਇਹ ਫੈਸਲਾ ਲਿਆ ਗਿਆ ਹੈ ਕਿ:
👉 23 ਮਈ 2026 ਨੂੰ ਹੋਣ ਵਾਲਾ ਕਬੱਡੀ ਟੂਰਨਾਮੈਂਟ ਫ਼ਿਲਹਾਲ ਮੁਲਤਵੀ ਕੀਤਾ ਜਾਂਦਾ ਹੈ।
ਕਲੱਬ ਵੱਲੋਂ ਦੱਸਿਆ ਗਿਆ ਕਿ ਇਹ ਫੈਸਲਾ ਕਬੱਡੀ ਖੇਡ ਦੇ ਭਲੇ ਅਤੇ ਇਸਦੀ ਬਿਹਤਰੀ ਨੂੰ ਧਿਆਨ ਵਿੱਚ ਰੱਖਦਿਆਂ ਪੂਰੀ ਸੋਚ-ਵਿਚਾਰ ਤੋਂ ਬਾਅਦ ਲਿਆ ਗਿਆ ਹੈ।
ਉਹਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ “ਫਿਕਫਾ” ਇੰਗਲੈਂਡ ਵਿੱਚ ਸਾਂਝੇ ਤੌਰ ‘ਤੇ ਬਣਾਈ ਗਈ ਫੈਡਰੇਸ਼ਨ ਅਤੇ ਕੈਲੇਫੋਰਨੀਆ ਕਬੱਡੀ ਫੈਡਰੇਸ਼ਨ ਯੂ. ਐਸ. ਏ ਵੱਲੋਂ ਲਏ ਜਾਣ ਵਾਲੇ ਫੈਸਲਿਆਂ ਨੂੰ ਵਿਚਾਰ ਵਿੱਚ ਰੱਖਦਿਆਂ, ਆਉਣ ਵਾਲੇ ਦਿਨਾਂ ਵਿੱਚ ਸੈਕਰਾਮੈਂਟੋ ਕਬੱਡੀ ਟੂਰਨਾਮੈਂਟ ਬਾਰੇ ਕਬੱਡੀ ਪ੍ਰੇਮੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਅੰਤ ਵਿੱਚ ਕਲੱਬ ਵੱਲੋਂ ਸਾਰੀਆਂ ਕਬੱਡੀ ਫੈਡਰੇਸ਼ਨਾਂ ਅਤੇ ਕਲੱਬਾਂ ਨੂੰ “ਫਿਕਫਾ” ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਮਿਲ ਕੇ ਕਬੱਡੀ ਖੇਡ ਨੂੰ ਹੋਰ ਉੱਚਾਈਆਂ ‘ਤੇ ਲੈ ਕੇ ਜਾਇਆ ਜਾ ਸਕੇ।
ਵੱਲੋਂ:
ਕਿੰਗਜ਼ ਸਪੋਰਟਸ ਕਲੱਬ ਸੈਕਰਾਮੈਂਟੋ